ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਖਿਲਾਫ ਅਨੌਖਾ ਪ੍ਰਦਰਸ਼ਨ, ਔਰਤਾਂ ਨੂੰ ਵੰਡੇ 500-500 ਦੇ ਨੋਟ ! - BATHINDA PROTEST NEWS

🎬 Watch Now: Feature Video

thumbnail
ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਖਿਲਾਫ ਅਨੌਖਾ ਪ੍ਰਦਰਸ਼ਨ (Etv Bharat)

By ETV Bharat Punjabi Team

Published : July 2, 2026 at 4:43 PM IST

1 Min Read
Choose ETV Bharat

ਬਠਿੰਡਾ: 1 ਜੁਲਾਈ ਤੋਂ ਪੰਜਾਬ ਭਰ ਦੀਆਂ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ 1000 ਅਤੇ 1500 ਰੁਪਏ ਬੈਂਕ ਖਾਤਿਆਂ ਵਿੱਚ ਭੇਜੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਕੁਝ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਏ ਵੀ ਗਏ। ਉਥੇ ਹੀ ਮੁੱਖ ਮੰਤਰੀ ਦੀ ਇਸ ਯੋਜਨਾਂ ਦੇ 24 ਘੰਟੇ ਬੀਤ ਜਾਣ ਮਗਰੋਂ ਵੀ ਪਤਨੀ ਦੇ ਖਾਤੇ 'ਚ ਪੈਸੇ ਨਾ ਆਉਣ ਤੋਂ ਗੁੱਸੇ 'ਚ ਆਏ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਵਿਜੈ ਕੁਮਾਰ ਨੇ ਨੂੰ ਪੰਜਾਬ ਸਰਕਾਰ ਦੀ ਇਸ ਯੋਜਨਾ ਖਿਲਾਫ ਬਠਿੰਡਾ ਦੇ ਪਰਸੁਰਾਮ ਨਗਰ ਚੌਂਕ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਵੱਲੋਂ ਆਪਣੇ ਪੱਧਰ 'ਤੇ ਸਰਕਾਰ ਦੀ ਥਾਂ 500-500 ਦੇ ਨਕਲੀ ਨੋਟ ਔਰਤਾਂ ਨੂੰ ਦਿੱਤੇ ਗਏ ਅਤੇ ਪ੍ਰਦਰਸ਼ਨ ਦੌਰਾਨ ਹਵਾ ਵਿੱਚ ਵੀ 500 -500 ਦੇ ਨੋਟ ਨਕਲੀ ਉਡਾਏ।। ਉਨ੍ਹਾਂ ਕਿਹਾ ਕਿ ਸਰਕਾਰ ਝੂਠ ਬੋਲ ਰਹੀ ਹੈ। ਸਰਕਾਰ ਨੇ ਮੇਰੀ ਪਤਨੀ ਦੇ ਖਾਤੇ ਵਿੱਚ ਪੈਸੇ ਨਹੀਂ ਪਾਏ। ਸਰਕਾਰ ਬੇਵਕੂਫ ਬਣਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਸੀ 1 ਜੁਲਾਈ ਤੋਂ ਖਾਤਿਆਂ ਵਿੱਚ ਪੈਸੇ ਆਉਣ ਤੇ ਮੋਬਾਇਲ 'ਤੇ ਟੂੰ-ਟੂੰ ਸੁਣਨ ਲਈ ਕਿਹਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਨੇ ਕੀਤਾ ਉਸ ਤਰ੍ਹਾਂ ਹੀ 'ਆਪ' ਦੀ ਸਰਕਾਰ ਕਰ ਰਹੀ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਦੀਆਂ ਗੱਲ੍ਹਾਂ 'ਚ ਨਾ ਆਉਣ।

ABOUT THE AUTHOR

The extensive reach and unwavering dedication of ETV Bharat Punjabi in highlighting the diverse narratives and events from each of the 23 districts of the state, make it a key media service. With a widespread footprint spanning the entire state, it offers special and exclusive content, besides encounters, as it happens, with its remarkable ability to encompass a diverse spectrum of viewpoints....view details