ਰੇਲਵੇ ਸਟੇਸ਼ਨ ਅਤੇ ਸ਼ਤਾਬਦੀ ਐਕਸਪ੍ਰੈਸ ਹਾਈ ਅਲਰਟ 'ਤੇ,ਜੀਆਰਪੀ ਨੇ ਚਲਾਇਆ ਤਲਾਸ਼ੀ ਅਭਿਆਨ - AMRITSAR RAILWAY STATION ALERT

🎬 Watch Now: Feature Video

thumbnail
ਜੀਆਰਪੀ ਨੇ ਚਲਾਇਆ ਤਲਾਸ਼ੀ ਅਭਿਆਨ (ETV BHARAT)

By ETV Bharat Punjabi Team

Published : February 27, 2026 at 11:00 PM IST

1 Min Read
Choose ETV Bharat

ਅੰਮ੍ਰਿਤਸਰ: ਅੱਜ ਈ ਮੇਲ ਰਾਹੀਂ ਰੇਲਵੇ ਸਟੇਸ਼ਨ ਅਤੇ ਸ਼ਤਾਬਦੀ ਐਕਸਪ੍ਰੈਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ। ਧਮਕੀ ਮਿਲਦੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਅਤੇ ਲਗਾਤਾਰ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਸਟੇਸ਼ਨ ਪ੍ਰਾਂਗਣ, ਪਲੇਟਫਾਰਮਾਂ, ਦਾਖ਼ਲਾ-ਨਿਕਾਸ ਦਰਵਾਜ਼ਿਆਂ ਅਤੇ ਟ੍ਰੇਨਾਂ ਵਿੱਚ ਤਲਾਸ਼ੀ ਲਈ ਗਈ। ਜੀਆਰਪੀ ਡੀਐੱਸਪੀ ਅਮਰਿੰਦਰ ਸਿੰਘ ਨੇ ਕਿਹਾ ਕਿ ਤਿਓਹਾਰਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਯਾਤਰੀਆਂ ਦੀ ਆਵਾਜਾਈ ਵੀ ਵੱਧ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਟੇਸ਼ਨ ’ਤੇ ਜੀ.ਆਰ.ਪੀ ਦੇ ਨਾਲ ਆਰ.ਪੀ.ਐਫ ਦੀਆਂ ਟੀਮਾਂ ਵੀ ਤਾਇਨਾਤ ਹਨ ਅਤੇ ਡਾਗ ਸਕੁਆਡ ਰਾਹੀਂ ਹਰ ਸ਼ੱਕੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details