ETV Bharat / technology

YouTube ਦੇ ਇਨ੍ਹਾਂ ਯੂਜ਼ਰਸ ਲਈ ਖੁਸ਼ਖਬਰੀ, ਹੁਣ ਬਿਨ੍ਹਾਂ ਇੰਟਰਨੈੱਟ ਦੇ ਵੀ ਦੇਖ ਸਕੋਗੇ ਵੀਡੀਓਜ਼

YouTube Premium Lite ਵਿੱਚ ਹੁਣ ਬੈਕਗ੍ਰਾਊਂਡ ਪਲੇ ਅਤੇ ਆਫਲਾਈਨ ਡਾਊਨਲੋਡ ਫੀਚਰ ਮਿਲੇਗਾ।

YOUTUBE PREMIUM LITE FEATURES
YOUTUBE PREMIUM LITE FEATURES (YOUTUBE)
author img

By ETV Bharat Tech Team

Published : February 26, 2026 at 4:47 PM IST

2 Min Read
Choose ETV Bharat

ਹੈਦਰਾਬਾਦ: YouTube ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਆਪਣੇ ਸਸਤੇ ਪਲਾਨ ਯਾਨੀ YouTube Premium Lite ਨੂੰ ਹੋਰ ਬਿਹਤਰ ਬਣਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਪਲਾਨ ਵਿੱਚ ਹੁਣ ਦੋ ਵੱਡੇ ਫੀਚਰਸ ਜੋੜੇ ਜਾ ਰਹੇ ਹਨ, ਜਿਨ੍ਹਾਂ ਦੇ ਨਾਮ ਬੈਕਗ੍ਰਾਊਂਡ ਪਲੇ ਅਤੇ ਆਫਲਾਈਨ ਡਾਊਨਲੋਡ ਹੈ। ਯੂਜ਼ਰਸ ਕਾਫ਼ੀ ਸਮੇਂ ਤੋਂ ਇਨ੍ਹਾਂ ਦੋਨੋਂ ਫੀਚਰਸ ਦੀ ਮੰਗ ਕਰ ਰਹੇ ਸੀ। ਹੁਣ ਆਉਣ ਵਾਲੇ ਹਫ਼ਤੇ ਵਿੱਚ ਇਹ ਦੋਨੋ ਫੀਚਰ ਸਾਰੇ ਸਬਸਕ੍ਰਾਈਬਰਸ ਨੂੰ ਮਿਲਣਗੇ।

ਬੈਕਗ੍ਰਾਊਂਡ ਪਲੇ ਦੀ ਮਦਦ ਨਾਲ ਹੁਣ YouTube Premium Lite ਯੂਜ਼ਰਸ ਕਿਸੇ ਵੀ ਵੀਡੀਓ ਨੂੰ ਬੈਕਗ੍ਰਾਊਡ ਵਿੱਚ ਚਲਾ ਸਕਣਗੇ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕੋਈ ਪੋਡਕਾਸਟ, ਇੰਟਰਵਿਊ, ਮਿਊਜ਼ਿਕ ਵੀਡੀਓ ਜਾਂ ਲੰਬੀ ਚਰਚਾ ਸੁਣ ਰਹੇ ਹੋ, ਤਾਂ ਸਕ੍ਰੀਨ ਬੰਦ ਕਰਨ ਜਾਂ ਕਿਸੇ ਦੂਜੀ ਐਪ ਦਾ ਇਸਤੇਮਾਲ ਕਰਨ 'ਤੇ ਵੀਡੀਓ ਦੀ ਆਵਾਜ਼ ਬੰਦ ਨਹੀਂ ਹੋਵੇਗੀ। ਪਹਿਲਾ ਇਹ ਸੁਵਿਧਾ ਸਿਰਫ਼ ਫੁੱਲ Youtube Premium ਪਲਾਨ ਵਿੱਚ ਮਿਲਦੀ ਸੀ।

YouTube Premium Lite ਵਿੱਚ ਆਫਲਾਈਨ ਡਾਊਨਲੋਡ

ਇਸ ਤੋਂ ਇਲਾਵਾ, ਹੁਣ YouTube Premium Lite ਵਿੱਚ Offline Downloads ਦਾ ਫੀਚਰ ਵੀ ਮਿਲੇਗਾ। ਯੂਜ਼ਰਸ Wi-Fi ਜਾਂ ਮੋਬਾਈਲ ਡਾਟਾ ਤੋਂ ਵੀਡੀਓ ਡਾਊਨਲੋਡ ਕਰਕੇ ਬਾਅਦ ਵਿੱਚ ਬਿਨ੍ਹਾਂ ਇੰਟਰਨੈੱਟ ਦੇ ਦੇਖ ਸਕਣਗੇ। ਇਹ ਫੀਚਰ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ, ਜੋ ਸਫ਼ਰ ਦੌਰਾਨ ਜਾਂ ਕੰਮਜ਼ੋਰ ਨੈੱਟਵਰਕ ਵਾਲੇ ਇਲਾਕਿਆਂ ਵਿੱਚ ਵੀਡੀਓ ਦੇਖਦੇ ਹਨ। ਇਸ ਨਾਲ ਡਾਟਾ ਦੀ ਬਚਤ ਵੀ ਹੋਵੇਗੀ ਅਤੇ ਵਾਰ-ਵਾਰ ਬਫਰਿੰਗ ਦੀ ਪਰੇਸ਼ਾਨੀ ਨਹੀਂ ਹੋਵੇਗੀ।

ਹੁਣ ਤੱਕ YouTube Premium Lite ਪਲਾਨ ਵਿੱਚ ਸਿਰਫ਼ ਘੱਟ ਵਿਗਿਆਪਨ ਦਿਖਾਏ ਜਾਂਦੇ ਸੀ ਪਰ ਬੈਕਗ੍ਰਾਊਡ ਪਲੇ ਅਤੇ ਡਾਊਨਲੋਡ ਵਰਗੀਆਂ ਸੁਵਿਧਾਵਾਂ ਨਹੀਂ ਸੀ। ਅਜਿਹੇ ਵਿੱਚ ਕਈ ਯੂਜ਼ਰਸ ਨੂੰ ਲੱਗਦਾ ਸੀ ਕਿ ਘੱਟ ਕੀਮਤ ਦੇ ਬਾਵਜੂਦ ਇਸ ਵਿੱਚ ਜ਼ਰੂਰੀ ਫੀਚਰਸ ਦੀ ਕਮੀ ਹੈ। ਨਵੇਂ ਅਪਡੇਟ ਤੋਂ ਬਾਅਦ ਇਹ ਪਲਾਨ ਜ਼ਿਆਦਾ ਮੁੱਲ ਦੇਣ ਵਾਲਾ ਆਪਸ਼ਨ ਬਣ ਸਕਦਾ ਹੈ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਘੱਟ ਖਰਚ ਵਿੱਚ ਬਿਹਤਰ ਅਨੁਭਵ ਚਾਹੁੰਦੇ ਹਨ।

ਹਾਲਾਂਕਿ, YouTube Premium Lite ਵਿੱਚ ਅਜੇ ਵੀ YouTube Premium ਦੇ ਸਾਰੇ ਫਾਇਦੇ ਨਹੀਂ ਮਿਲਦੇ। ਉਦਾਹਰਣ ਲਈ YouTube Music Premium ਦੀ ਸੁਵਿਧਾ ਜਿਵੇਂ ਮਿਊਜ਼ਿਕ ਐਪ ਵਿੱਚ ਬਿਨ੍ਹਾਂ ਵਿਗਿਆਪਨ ਗਾਣੇ ਸੁਣਨਾ ਅਤੇ ਆਡੀਓ-ਓਨਲੀ ਪਲੇਬੈਕ ਆਦਿ ਦੀ ਸੁਵਿਧਾ ਯੂਟਿਊਬ ਪ੍ਰੀਮੀਅਮ ਲਾਈਟ ਵਿੱਚ ਮੌਜ਼ੂਦ ਨਹੀਂ ਹੈ। ਭਾਰਤ ਵਿੱਚ YouTube Premium Lite ਦੀ ਕੀਮਤ 89 ਰੁਪਏ ਪ੍ਰਤੀ ਮਹੀਨਾ ਹੈ। ਇਹ ਕੀਮਤ ਫੁੱਲ ਪ੍ਰੀਮੀਅਮ ਦੇ ਵਿਦਿਆਰਥੀ ਪਲਾਨ ਦੇ ਬਰਾਬਰ ਹੈ।

ਇਸ ਤੋਂ ਇਲਾਵਾ, Individual ਪਲਾਨ 149 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦਾ ਸਾਲਾਨਾ ਪਲਾਨ 1,490 ਰੁਪਏ ਵਿੱਚ ਉਪਲਬਧ ਹੈ। ਫੈਮਿਲੀ ਪਲਾਨ 299 ਰੁਪਏ ਅਤੇ ਦੋ ਲੋਕਾਂ ਵਾਲਾ ਪਲਾਨ 219 ਰੁਪਏ ਪ੍ਰਤੀ ਮਹੀਨੇ ਵਿੱਚ ਆਉਦਾ ਹੈ। ਫਿਲਹਾਲ, ਕੰਪਨੀ ਨੇ ਇਹ ਸਾਫ਼ ਨਹੀਂ ਕੀਤਾ ਕਿ ਨਵੇਂ ਫੀਚਰਸ ਜੁੜਨ ਤੋਂ ਬਾਅਦ YouTube Premium Lite ਦੀ ਕੀਮਤ ਵਿੱਚ ਕੋਈ ਬਦਲਾਅ ਹੋਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ:-