Xiaomi ਲੈ ਕੇ ਆਏਗਾ ਸੈਮਸੰਗ ਵਰਗਾ Privacy Display ਫੀਚਰ, ਜਾਣੋ ਕੀ ਹੋਵੇਗਾ ਲਾਭ?
Xiaomi ਜਲਦ ਹੀ Privacy Display ਫੀਚਰ ਲੈ ਕੇ ਆ ਰਿਹਾ ਹੈ।

Published : May 28, 2026 at 5:26 PM IST
ਹੈਦਰਾਬਾਦ: ਆਮ ਤੌਰ 'ਤੇ ਭੀੜ ਵਾਲੀ ਜਗ੍ਹਾਂ 'ਤੇ ਫੋਨ ਚਲਾਉਂਦੇ ਸਮੇਂ ਇਹ ਡਰ ਹਮੇਸ਼ਾ ਰਹਿੰਦਾ ਹੈ ਕਿ ਕੋਈ ਕੋਲ ਖੜ੍ਹਾ ਵਿਅਕਤੀ ਸਾਡੀ ਸਕ੍ਰੀਨ ਵੱਲ ਦੇਖ ਰਿਹਾ ਹੋਵੇਗਾ। ਚਾਹੇ ਬੈਂਕਿੰਗ ਐਪ ਹੋਵੇ, ਕੋਈ ਨਿੱਜੀ ਮੈਸੇਜ ਹੋ ਜਾਂ ਦਫ਼ਤਰ ਦਾ ਜ਼ਰੂਰੀ ਈਮੇਲ, ਸਕ੍ਰੀਨ ਪ੍ਰਾਈਵੇਸੀ ਅੱਜ ਦੇ ਦੌਰ ਵਿੱਚ ਇੱਕ ਜ਼ਰੂਰਤ ਬਣ ਚੁੱਕੀ ਹੈ। ਸੈਮਸੰਗ ਨੇ ਇਸੇ ਸਾਲ Galaxy S26 Ultra ਵਿੱਚ Privacy Display ਫੀਚਰ ਲਾਂਚ ਕਰਕੇ ਇਸ ਦਿਸ਼ਾ ਵੱਲ ਪਹਿਲਾ ਵੱਡਾ ਕਦਮ ਚੁੱਕਿਆ ਹੈ। ਹੁਣ ਖਬਰ ਆ ਰਹੀ ਹੈ ਕਿ Xiaomi ਵੀ ਇਸੇ ਤਰ੍ਹਾਂ ਦਾ ਫੀਚਰ ਆਪਣੇ ਫੋਨ ਵਿੱਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
ਟਿਪਸਟਰ ਯੋਗੇਸ਼ ਬਰਾੜ ਮੁਤਾਬਕ, Xiaomi ਇੱਕ ਸੈਮਸੰਗ-ਸਟਾਇਲ ਪ੍ਰਾਈਵੇਸੀ ਮੋਡ 'ਤੇ ਕੰਮ ਕਰ ਰਿਹਾ ਹੈ, ਜੋ HyperOS 4 ਦੇ ਨਾਲ ਇਸ ਸਾਲ ਦੇ ਅੰਤ ਤੱਕ ਆ ਸਕਦਾ ਹੈ। ਇਸ ਤੋਂ ਪਹਿਲਾ ਡਿਜੀਟਲ ਚੈਟ ਸਟੇਸ਼ਨ ਦਾ ਇੱਕ ਲੀਕ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਚੀਨੀ ਸਮਾਰਟਫੋਨ ਕੰਪਨੀਆਂ ਆਪਣੇ ਆਉਣ ਵਾਲੇ ਫਲੈਗਸ਼ਿਪ ਫੋਨਾਂ ਲਈ ਇਸ ਫੀਚਰ ਨੂੰ ਟੈਸਟ ਕਰ ਰਹੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ Xiaomi 18 ਸੀਰੀਜ਼ ਇਸ ਫੀਚਰ ਨੂੰ ਪਾਉਣ ਵਾਲੇ ਪਹਿਲੇ ਫੋਨ ਵਿੱਚ ਸ਼ਾਮਲ ਹੋਵੇਗੀ।
ਸੈਮਸੰਗ ਅਤੇ Xiaomi ਦੇ ਇਸ ਫੀਚਰ ਵਿੱਚ ਫਰਕ
ਹੁਣ ਇੱਕ ਅਹਿਮ ਸਵਾਲ ਇਹ ਹੈ ਕਿ ਸੈਮਸੰਗ ਅਤੇ Xiaomi ਦੇ ਇਸ ਫੀਚਰ ਵਿੱਚ ਕੀ ਫਰਕ ਹੋਵੇਗਾ। ਸੈਮਸੰਗ ਦਾ ਪ੍ਰਾਈਵੇਸੀ ਡਿਸਪਲੇ ਹਾਰਡਵੇਅਰ ਆਧਾਰਿਤ ਹੈ। Galaxy S26 Ultra ਵਿੱਚ Flex Magic Pixel ਤਕਨਾਲੋਜੀ ਇਸਤੇਮਾਲ ਹੁੰਦੀ ਹੈ, ਜੋ ਡਿਸਪਲੇ ਦੇ ਪਿਕਸਲ ਦੇ ਵਿਵਹਾਰ ਨੂੰ ਬਦਲ ਕੇ ਸਾਈਡ ਤੋਂ ਸਕ੍ਰੀਨ ਦੇਖਣਾ ਲਗਭਗ ਮੁਸ਼ਕਿਲ ਬਣਾ ਦਿੰਦੀ ਹੈ।
Xiaomi is working on a Samsung's Privacy Display like feature
— Yogesh Brar (@heyitsyogesh) May 26, 2026
It will launch with the new HyperOS 4 later this year.
ਇਹ HP Sure View ਅਤੇ Lenovo PrivacyGuard ਵਰਗੇ ਬਿਜ਼ਨੇਸ ਲੈਪਟਾਪ ਵਿੱਚ ਮਿਲਣ ਵਾਲੇ ਪ੍ਰਾਈਵੇਸੀ ਫਿਲਟਰ ਵਾਂਗ ਕੰਮ ਕਰਦੀ ਹੈ। ਹਾਲਾਂਕਿ, ਸੈਮਸੰਗ ਦੇ ਇਸ ਫੀਚਰ ਦੀ ਇੱਕ ਸ਼ਿਕਾਇਤ ਵੀ ਸਾਹਮਣੇ ਆਈ ਹੈ ਕਿ ਇਹ ਸਕ੍ਰੀਨ ਦੀ ਬ੍ਰਾਈਟਨੈੱਸ ਘੱਟ ਕਰ ਦਿੰਦੀ ਹੈ ਅਤੇ ਕੁਝ ਯੂਜ਼ਰਸ ਨੂੰ ਅੱਖਾਂ 'ਤੇ ਜ਼ੋਰ ਪਾਉਣ ਦੀ ਸਮੱਸਿਆ ਵੀ ਹੋਈ ਹੈ।
Xiaomi ਦਾ ਆਪਣਾ ਤਰੀਕਾ ਅਲੱਗ ਹੋ ਸਕਦਾ ਹੈ, ਕਿਉਂਕਿ ਇਹ ਫੀਚਰ HyperOS 4 ਰਾਹੀਂ ਆਵੇਗਾ। ਇਸ ਲਈ ਇਹ ਸਾਫ਼ਟਵੇਅਰ-ਡ੍ਰਿਵਨ ਹੋਣ ਦੀ ਸੰਭਾਵਨਾ ਹੈ। ਇਸ BlackBerry ਦੇ ਪੁਰਾਣੇ ਪ੍ਰਾਈਵੇਸੀ ਸ਼ੇਡ ਮੋਡ ਦੀ ਤਰ੍ਹਾਂ ਸਕ੍ਰੀਨ ਦਾ ਜ਼ਿਆਦਾਤਰ ਹਿੱਸਾ ਡਾਰਕ ਹੋ ਜਾਵੇਗਾ ਅਤੇ ਸਿਰਫ਼ ਇੱਕ ਛੋਟਾ ਹਿੱਸਾ ਐਕਟਿਵ Viewing ਖੇਤਰ ਦੇ ਰੂਪ ਵਿੱਚ ਦਿਖੇਗਾ।
ਸਾਫ਼ਟਵੇਅਰ-ਆਧਾਰਿਤ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਲਈ ਕਿਸੇ ਖਾਸ ਹਾਰਡਵੇਅਰ ਦੀ ਲੋੜ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਇਹ ਫੀਚਰ ਪੁਰਾਣੇ Xiaomi ਫੋਨ 'ਤੇ ਵੀ ਅਪਡੇਟ ਰਾਹੀਂ ਆ ਸਕਦਾ ਹੈ, ਜੋ ਸੈਮਸੰਗ ਦੇ ਹਾਰਡਵੇਅਰ ਆਧਾਰਿਤ ਹੱਲ ਤੋਂ ਵੱਡਾ ਫਰਕ ਹੈ। ਇਸਦੇ ਨਾਲ ਹੀ, ਬ੍ਰਾਈਟਨੈੱਸ ਘੱਟ ਹੋਣ ਜਾਂ ਅੱਖਾਂ ਵਿੱਚ ਥਕਾਵਟ ਵਰਗੀ ਸਮੱਸਿਆ ਤੋਂ ਵੀ ਬਚਿਆ ਜਾ ਸਕੇਗਾ।
ਜੇਕਰ ਤੁਸੀਂ ਡਿਸਪਲੇ ਪ੍ਰਾਈਵੇਸੀ ਨੂੰ ਜ਼ਰੂਰੀ ਮੰਨਦੇ ਹੋ, ਤਾਂ HyperOS 4 ਅਤੇ Xiaomi 18 ਸੀਰੀਜ਼ ਦੇ ਅਧਿਕਾਰਿਤ ਐਲਾਨ ਦਾ ਇੰਤਜ਼ਾਰ ਕਰਨ ਸਹੀਂ ਹੋਵੇਗਾ। ਇਹ ਅਜੇ ਸਿਰਫ਼ ਲੀਕ 'ਤੇ ਆਧਾਰਿਤ ਜਾਣਕਾਰੀ ਹੈ। Xiaomi ਨੇ ਅਜੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ:-

