ETV Bharat / technology

Xiaomi Pad 8 ਹੋਇਆ ਲਾਂਚ, ਇੱਕ ਕਲਿੱਕ ਵਿੱਚ ਜਾਣੋ ਕੀਮਤ ਅਤੇ ਫੀਚਰਸ ਬਾਰੇ

Xiaomi ਨੇ ਗਲੋਬਲ ਬਾਜ਼ਾਰ ਵਿੱਚ ਆਪਣਾ Xiaomi Pad 8 ਲਾਂਚ ਕਰ ਦਿੱਤਾ ਹੈ।

XIAOMI PAD 8
XIAOMI PAD 8 (XIAOMI)
author img

By ETV Bharat Tech Team

Published : March 1, 2026 at 1:52 PM IST

1 Min Read
Choose ETV Bharat

ਹੈਦਰਾਬਾਦ:- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਗਲੋਬਲ ਬਾਜ਼ਾਰ ਲਈ ਆਪਣਾ ਨਵਾਂ Xiaomi Pad 8 ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ ਫਲੈਗਸ਼ਿਪ Xiaomi 17 ਸੀਰੀਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਨਵਾਂ ਟੈਬਲੇਟ ਪਿਛਲੇ ਸਾਲ Xiaomi Pad 7 ਦਾ ਅਪਗ੍ਰੇਡ ਵਰਜ਼ਨ ਹੈ ਅਤੇ ਇਸ ਵਿੱਚ 11.2 ਇੰਚ ਦੀ LCD ਸਕ੍ਰੀਨ ਦਿੱਤੀ ਗਈ ਹੈ।

ਇਸ ਟੈਬਲੇਟ ਵਿੱਚ ਸਨੈਪਡ੍ਰੈਗਨ 8s Gen 4 ਚਿਪਸੈੱਟ ਦਿੱਤੀ ਗਈ ਹੈ ਅਤੇ 9,200mAh ਦੀ ਬੈਟਰੀ ਮਿਲਦੀ ਹੈ। ਕੰਪਨੀ ਅਨੁਸਾਰ Xiaomi Pad 8, Xiaomi Focus Pen Pro ਅਤੇ Focus ਕੀਬੋਰਡ ਦੇ ਨਾਲ ਕੰਮ ਕਰਦਾ ਹੈ।

Xiaomi Pad 8 ਅਤੇ Xiaomi Focus Pen Pro ਦੀ ਕੀਮਤ

ਕੀਮਤ ਦੀ ਗੱਲ ਕਰੀਏ, ਤਾਂ Xiaomi Pad 8 ਨੂੰ ਕੰਪਨੀ ਨੇ 48,397 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਇਸ ਟੈਬਲੇਟ ਨੂੰ ਟਾਈਟੇਨੀਅਮ ਬਲੂ ਅਤੇ ਕਲਰਵੇ ਵਿੱਚ ਵੇਚਣ ਲਈ ਉਤਾਰਿਆ ਹੈ ਜਦਕਿ Xiaomi Focus Pen Pro ਦੀ ਕੀਮਤ 10,756 ਰੁਪਏ ਹੋ ਸਕਦੀ ਹੈ।

Xiaomi Pad 8 ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ, ਤਾਂ Xiaomi Pad 8 ਐਂਡਰਾਈਡ 16 'ਤੇ ਆਧਾਰਿਤ HyperOS 3 'ਤੇ ਚੱਲਦਾ ਹੈ। ਇਸ ਟੈਬਲੇਟ ਵਿੱਚ 11.2 ਇੰਚ ਦਾ 3.2K LCD ਸਕ੍ਰੀਨ ਦਿੱਤੀ ਗਈ ਹੈ, ਜਿਸਦਾ ਰਿਫ੍ਰੈਸ਼ ਦਰ 345ppi ਅਤੇ 144Hz ਤੱਕ ਹੈ।

ਜਾਣਕਾਰੀ ਅਨੁਸਾਰ, ਇਸਦੀ ਡਿਸਪਲੇ 800nits ਤੱਕ ਦੀ ਪੀਕ ਬ੍ਰਾਈਟਨੈੱਸ ਅਤੇ ਘੱਟ ਬਲੂ ਲਾਈਟ ਲਈ TUV Rheinland ਸਰਟੀਫਿਕੇਸ਼ਨ ਮਿਲਦਾ ਹੈ। ਇਸ ਟੈਬਲੇਟ ਵਿੱਚ ਸਨੈਪਡ੍ਰੈਗਨ 8s Gen 4 ਚਿਪਸੈੱਟ ਮਿਲਦੀ ਹੈ। ਕੈਮਰੇ ਦੀ ਗੱਲ ਕਰੀਏ, ਤਾਂ ਇਸ ਟੈਬਲੇਟ ਵਿੱਚ 13MP ਦਾ ਰਿਅਰ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਸੈਟਅੱਪ ਮਿਲਦਾ ਹੈ। ਇਸ ਟੈਬਲੇਟ ਵਿੱਚ 9,200mAh ਦੀ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ, ਜੋ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਇਹ ਵੀ ਪੜ੍ਹੋ:-