ETV Bharat / technology

Xiaomi 17 ਅਤੇ Xiaomi 17 Ultra ਸਮਾਰਟਫੋਨ ਹੋਏ ਲਾਂਚ, ਮਿਲੇ ਸ਼ਾਨਦਾਰ ਫੀਚਰਸ

MWC 2026 ਇਵੈਂਟ ਤੋਂ ਪਹਿਲਾ Xiaomi ਨੇ ਆਪਣੇ ਦੋ ਸਮਾਰਟਫੋਨਾਂ ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ।

XIAOMI 17 AND XIAOMI 17 ULTRA
XIAOMI 17 AND XIAOMI 17 ULTRA (XIAOMI)
author img

By ETV Bharat Tech Team

Published : March 1, 2026 at 9:52 AM IST

2 Min Read
Choose ETV Bharat

ਹੈਦਰਾਬਾਦ: MWC 2026 ਇਵੈਂਟ ਦੌਰਾਨ Xiaomi ਨੇ ਆਪਣੀ ਨਵੀਂ ਸੀਰੀਜ਼ Xiaomi 17 ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਵਿੱਚ Xiaomi 17 ਅਤੇ Xiaomi 17 Ultra ਸਮਾਰਟਫੋਨ ਪੇਸ਼ ਕੀਤੇ ਗਏ ਹਨ। ਇਸ ਵਾਰ ਕੰਪਨੀ ਨੇ ਪ੍ਰੀਮੀਅਮ ਵਿੱਚ ਆਪਣੀ ਪਕੜ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫੋਨ ਨੂੰ ਖਾਸ ਫੋਕਸ ਕੈਮਰਾ, ਵੱਡੀ ਬੈਟਰੀ ਅਤੇ ਵਧੀਆ ਪ੍ਰਦਰਸ਼ਨ 'ਤੇ ਰੱਖਿਆ ਗਿਆ ਹੈ।

Xiaomi 17 ਸੀਰੀਜ਼ ਦੇ ਕਲਰ ਆਪਸ਼ਨ

ਡਿਜ਼ਾਈਨ ਦੇ ਮਾਮਲੇ ਵਿੱਚ ਦੋਨੋ ਫੋਨ ਪ੍ਰੀਮੀਅਮ ਦੇ ਨਾਲ ਆਉਦੇ ਹਨ। ਗਲੋਬਲ ਬਾਜ਼ਾਰ ਵਿੱਚ Xiaomi 17 ਬਲੈਕ, ਬਲੂ, ਪਿੰਕ ਅਤੇ ਗ੍ਰੀਨ ਕਲਰ ਆਪਸ਼ਨਾਂ ਦੇ ਨਾਲ ਉਪਲਬਧ ਹੈ ਜਦਕਿ ਭਾਰਤ ਵਿੱਚ ਪਿੰਕ ਕਲਰ ਨਹੀਂ ਲਿਆਂਦਾ ਗਿਆ ਹੈ। ਇੱਥੇ ਬਲੈਕ, ਬਲੂ ਅਤੇ ਗ੍ਰੀਨ ਕਲਰ ਆਪਸ਼ਨ ਮਿਲਣਗੇ। ਦੂਜੇ ਪਾਸੇ, Xiaomi 17 Ultra ਭਾਰਤ ਵਿੱਚ ਅਜੇ ਸਿਰਫ਼ ਬਲੈਕ ਕਲਰ ਵਿੱਚ ਉਪਲਬਧ ਹੈ।

Xiaomi 17 ਸੀਰੀਜ਼ ਦਾ ਪ੍ਰਦਰਸ਼ਨ

Xiaomi 17 Ultra ਸਮਾਰਟਫੋਨ ਦਾ ਰਿਅਰ ਕੈਮਰਾ ਮੋਡਿਊਲ ਕਾਫ਼ੀ ਵੱਡਾ ਹੈ। ਪ੍ਰਦਰਸ਼ਨ ਦੀ ਗੱਲ ਕਰੀਏ, ਤਾਂ ਦੋਨੋ ਸਮਾਰਟਫੋਨਾਂ ਵਿੱਚ Snapdragon 8 Elite Gen 5 ਚਿਪਸੈੱਟ ਦਿੱਤੀ ਗਈ ਹੈ। ਇਹ ਚਿਪਸੈੱਟ ਹਾਈ-ਐਂਡ ਗੇਮਿੰਗ, ਮਲਟੀਟਾਸਕਿੰਗ ਅਤੇ ਏਆਈ ਆਧਾਰਿਤ ਫੀਚਰਸ ਨੂੰ ਸਮੂਦ ਤਰੀਕੇ ਨਾਲ ਹੈਂਡਲ ਕਰਨ ਲਈ ਬਣਾਈ ਗਈ ਹੈ। ਇਸ ਫੋਨ ਵਿੱਚ ਸਪੀਡ ਅਤੇ ਪਾਵਰ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹੇਗੀ।

Xiaomi 17 ਸੀਰੀਜ਼ ਦਾ ਡਿਸਪਲੇ

ਡਿਸਪਲੇ ਸਾਈਜ਼ ਦੋਨਾਂ ਸਮਾਰਟਫੋਨਾਂ ਵਿੱਚ ਅਲੱਗ ਹੈ। Xiaomi 17 Ultra ਵਿੱਚ 6.9 ਇੰਚ ਦਾ ਵੱਡਾ LTPO AMOLED ਡਿਸਪਲੇ ਮਿਲਦਾ ਹੈ, ਜਿਸ ਵਿੱਚ 120Hz ਦਾ ਰਿਫ੍ਰੈਸ਼ ਦਰ ਦਿੱਤਾ ਗਿਆ ਹੈ। ਵੱਡੇ ਸਕ੍ਰੀਨ 'ਤੇ ਵੀਡੀਓ ਦੇਖਣਾ, ਗੇਮ ਖੇਡਣਾ ਜਾਂ ਮਲਟੀਟਾਸਕਿੰਗ ਕਰਨਾ ਪਸੰਦ ਕਰਨ ਵਾਲਿਆਂ ਲਈ ਵਧੀਆਂ ਆਪਸ਼ਨ ਹੈ ਜਦਕਿ Xiaomi 17 ਸਮਾਰਟਫੋਨ ਵਿੱਚ 6.3 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ।

Xiaomi 17 ਸੀਰੀਜ਼ ਦਾ ਕੈਮਰਾ

Xiaomi 17 Ultra ਵਿੱਚ Leica ਬ੍ਰਾਂਡਿੰਗ ਦੇ ਨਾਲ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਵਿੱਚ 50MP ਦਾ ਮੇਨ ਸੈਂਸਰ, 50MP ਦਾ ਅਲਟ੍ਰਾ ਵਾਈਡ ਲੈਂਸ ਅਤੇ 200MP ਦਾ ਪੈਰੀਸਕੋਪ ਟੈਲੀਫੋਟੋ ਕੈਮਰਾ, 200MP ਦਾ ਪੈਰੀਸਕੋਪ ਲੈਂਸ ਦਿੱਤਾ ਗਿਆ ਹੈ ਜਦਕਿ Xiaomi 17 ਸਮਾਰਟਫੋਨ ਵਿੱਚ 50MP ਦਾ ਪ੍ਰਾਈਮਰੀ ਸੈਂਸਰ, 50MP ਦਾ ਅਲਟ੍ਰਾ ਵਾਈਡ ਅਤੇ 50MP ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ।

Xiaomi 17 ਸੀਰੀਜ਼ ਦੀ ਬੈਟਰੀ

Xiaomi 17 Ultra ਸਮਾਰਟਫੋਨ ਵਿੱਚ 6,800mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 90ਵਾਟ ਵਾਇਰਡ ਅਤੇ 50 ਵਾਟ ਦੀ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਜਦਕਿ Xiaomi 17 ਸਮਾਰਟਫੋਨ ਵਿੱਚ 7,000mAh ਦੀ ਬੈਟਰੀ ਮਿਲਦੀ ਹੈ।

ਇਹ ਵੀ ਪੜ੍ਹੋ:-