ਇਸ ਕੰਪਨੀ ਦੀ CEO ਨੇ ਕੀਤਾ ਵੱਡਾ ਐਲਾਨ, ਜਾਏਗੀ 3,200 ਕਰਮਚਾਰੀਆਂ ਦੀ ਨੌਕਰੀ
Xbox ਆਪਣੇ ਸਭ ਤੋਂ ਵੱਡੇ ਪੁਨਰਗਠਨ ਦੇ ਤਹਿਤ ਵਿੱਤੀ ਸਾਲ 2027 ਤੱਕ 3,200 ਨੌਕਰੀਆਂ ਖਤਮ ਕਰੇਗਾ।

Published : July 7, 2026 at 12:39 PM IST
ਹੈਦਰਾਬਾਦ: 9,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਇੱਕ ਸਾਲ ਬਾਅਦ Microsoft ਹੋਰ ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ। ਸਾਫ਼ਵੇਅਰ ਬਣਾਉਣ ਵਾਲੀ ਇਹ ਕੰਪਨੀ ਲਗਭਗ 4,800 ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ, ਜੋ ਉਸਦੇ ਕੁੱਲ ਕਰਮਚਾਰੀਆਂ ਦਾ 2.1 ਫੀਸਦੀ ਹੈ। ਇਸ ਛਾਂਟੀ ਨਾਲ ਪ੍ਰਭਾਵਿਤ ਜ਼ਿਆਦਾਤਰ ਕਰਮਚਾਰੀ Microsoft ਦੇ ਵਪਾਰਕ ਸੇਲ ਬਿਜ਼ਨੇਸ ਜਾਂ ਕੰਪਨੀ ਦੇ Xbox ਡਿਵੀਜ਼ਨ ਨਾਲ ਜੁੜੇ ਹਨ।
Xbox ਵਿੱਚ 1,600 ਲੋਕਾਂ ਦੀ ਨੌਕਰੀ ਜਾ ਰਹੀ ਹੈ। ਹਾਲਾਂਕਿ, ਬਾਅਦ ਵਿੱਚ ਲਗਭਗ 1,600 ਹੋਰ ਲੋਕਾਂ ਦੀ ਨੌਕਰੀ ਜਾਏਗੀ, ਜਿਸ ਨਾਲ ਗੇਮਿੰਗ ਡਿਵੀਜ਼ਨ ਵਿੱਚ ਕੁੱਲ ਛਾਂਟੀ 3,200 ਹੋ ਜਾਵੇਗੀ। ਇਸ ਤੋਂ ਇਲਾਵਾ, ਚਾਰ ਸਟੂਡੀਓ ਨਵੇਂ ਮੈਨੇਜਮੈਂਟ ਕੋਲ ਚਲੇ ਜਾਣਗੇ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਇਹ Xbox ਨੂੰ ਰੀਸੈੱਟ ਕਰਨ ਲਈ ਕੀਤੇ ਜਾ ਰਹੇ ਵੱਡੇ ਪੁਨਰਗਠਨ ਦਾ ਹਿੱਸਾ ਹੈ, ਕਿਉਂਕਿ ਇਸਨੂੰ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
This is an important email I sent today to all employees at XBOX:
— ASHA (@asha_shar) July 6, 2026
Team,
We are beginning the most significant restructure in XBOX history. After careful consideration, I've made the difficult decision to reduce our team by approximately 3,200 throughout FY27. This will include…
Xbox ਦੀ CEO ਆਸ਼ਾ ਸ਼ਰਮਾ, ਜਿਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਗੇਮਿੰਗ ਡਿਵੀਜ਼ਨ ਦੀ ਜ਼ਿੰਮੇਵਾਰੀ ਸੰਭਾਲੀ ਸੀ, ਉਨ੍ਹਾਂ ਨੇ ਇੱਕ ਮੇਮੋ ਵਿੱਚ ਕਿਹਾ ਕਿ ਅੱਜ ਸਾਡਾ ਬਿਜ਼ਨੇਸ ਚੰਗੀ ਸਥਿਤੀ ਵਿੱਚ ਨਹੀਂ ਹੈ। ਅਸੀਂ ਅਜਿਹੇ ਮਾਰਜਿਨ 'ਤੇ ਕੰਮ ਕਰ ਰਹੇ ਹਾਂ, ਜੋ ਇਸੇ ਤਰ੍ਹਾਂ ਦੇ ਦੂਜੇ ਪਲੇਟਫਾਰਮ ਅਤੇ ਪਬਲਿਸ਼ਿੰਗ ਬਿਜ਼ਨੇਸ ਦੇ ਮੁਕਾਬਲੇ 3 ਤੋਂ 10 ਗੁਣਾਂ ਘੱਟ ਹੈ।
Xbox ਦੇ ਵਿਸਤਾਰ ਲਈ ਪਿਛਲੇ ਕੁਝ ਸਾਲਾਂ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੰਦੇ ਹੋਏ ਸ਼ਰਮਾ ਨੇ ਕਿਹਾ ਕਿ ਗੇਮ ਪਾਸ ਅਤੇ ਮਲਟੀ-ਪਲੇਟਫਾਰਮ ਪੋਰਟਫੋਲੀਓ ਵਰਗੀ ਪਹਿਲ ਨਾਲ ਚਾਹੇ ਮੁੱਲ ਬਣਿਆ ਹੋ ਪਰ ਉਨ੍ਹਾਂ ਤੋਂ ਅਜਿਹੀ ਗ੍ਰੋਥ ਨਹੀਂ ਮਿਲੀ, ਜਿਸਦੀ ਉਮੀਦ ਸੀ। ਇਸਦੇ ਨਾਲ ਹੀ, ਇਨ੍ਹਾਂ ਕੋਸ਼ਿਸ਼ਾਂ ਨੇ Xbox ਦੇ ਮੁੱਖ ਬਿਜ਼ਨੇਸ ਨੂੰ ਵੀ ਕੰਮਜ਼ਰ ਕਰ ਦਿੱਤਾ।
ਇਸ ਲਈ ਬਿਹਤਰ ਨਤੀਜਿਆਂ ਦੀ ਉਮੀਦ ਵਿੱਚ ਕੰਪਨੀ ਨੇ ਹੋਰ ਟੀਮਾਂ, ਨਿਵੇਸ਼ ਅਤੇ ਸਮੇਂ ਤਾਂ ਲਗਾਇਆ ਪਰ ਹੁਣ ਇੰਡਸਟਰੀ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਹਾਰਡਵੇਅਰ ਦਾ ਸਾਹਮਣਾ ਕਰ ਰਹੀ ਹੈ, ਜਿਸ ਨਾਲ ਰੀਸੈੱਟ ਦੀ ਲੋੜ ਪੈ ਗਈ ਹੈ।
ਖਾਸ ਗੱਲ ਇਹ ਹੈ ਕਿ ਸਮਾਰਟਫੋਨ ਇੰਡਟਸਰੀ ਦੀ ਤਰ੍ਹਾਂ ਹੀ ਗੇਮਿੰਗ ਇੰਡਸਟਰੀ ਨੂੰ ਵੀ ਕੰਸੋਲ ਦੇ ਹਿੱਸਿਆਂ ਦੀ ਵਧਦੀ ਕੀਮਤਾਂ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸ਼ਾ ਸ਼ਰਮਾ ਨੇ ਕਿਹਾ ਕਿ ਇੱਕ ਸਾਲ ਤੱਕ ਚੱਲਣ ਵਾਲੇ ਪੁਨਰਗਠਨ ਨਾਲ ਹੋਰ ਚੁਣੌਤੀਆਂ ਪੈਂਦਾ ਹੁੰਦੀਆਂ ਹਨ ਅਤੇ ਇੱਕ ਹੀ ਦਿਨ ਵਿੱਚ ਸਾਰੇ ਜ਼ਰੂਰੀ ਬਦਲਾਅ ਕਰਨਾ ਸੰਭਵ ਨਹੀਂ ਹੈ। ਇਸ ਲਈ ਕੰਪਨੀ ਅਜੇ ਸਿਰਫ਼ 1,600 ਕਰਮਚਾਰੀਆਂ ਨੂੰ ਹਟਾ ਰਹੀ ਹੈ ਅਤੇ ਬਾਕੀ ਕਰਮਚਾਰੀਆਂ ਦੇ ਮਾਮਲੇ ਵਿੱਚ ਇਸ ਸਾਲ ਦੇ ਅੰਤ ਤੱਕ ਇੰਤਜ਼ਾਰ ਕਰ ਰਹੀ ਹੈ।
ਆਸ਼ਾ ਸ਼ਰਮਾ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਇਹ ਦੁਖ ਵਾਲਾ ਹੈ। ਉਨ੍ਹਾਂ ਨੇ ਲੋਕਾਂ 'ਤੇ ਛਾਂਟੀ ਦੇ ਅਸਰ ਨੂੰ ਮੰਨਦੇ ਹੋਏ ਇਹ ਵੀ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੇ ਹੁਨਰ ਜਾਂ ਜੁਨੂੰਨ ਨੂੰ ਨਹੀਂ ਦਰਸਾਉਂਦਾ ਹੈ।
Xbox ਲਈ ਆਸ਼ਾ ਸ਼ਰਮਾ ਦਾ ਪਲਾਨ
Xbox ਦੀ CEO ਨੇ ਗੇਮਿੰਗ ਡਿਵੀਜ਼ਨ ਲਈ ਤਿੰਨ-ਪੱਧਰੀ ਪਲਾਨ ਵੀ ਸ਼ੇਅਰ ਕੀਤਾ, ਜਿਸ ਵਿੱਚ ਕੰਟੈਟ ਪੋਰਟਫੋਲੀਓ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ, ਪਲੇਟਫਾਰਮ ਨੂੰ ਰੀਸੈੱਟ ਕਰਨਾ ਅਤੇ ਕੰਪਨੀ ਦੇ ਕੰਮ ਦੇ ਤਰੀਕੇ ਨੂੰ ਬਦਲਣਾ ਸ਼ਾਮਲ ਹੈ। Xbox ਆਪਣੀ ਕੁਸ਼ਲਤਾ ਅਤੇ ਮੁਨਾਫ਼ੇ ਨੂੰ ਵਧਾਉਣ ਲਈ ਆਪਣੇ ਸਟੂਡੀਓ, ਮੈਨੇਜਮੈਂਟ ਅਤੇ ਕੰਮ ਦੇ ਤਰੀਕੇ ਵਿੱਚ ਵੱਡੇ ਬਦਲਾਅ ਕਰੇਗਾ।
ਕੰਪਨੀ Compulsion Games ਅਤੇ Double Fine Productions ਨੂੰ ਆਜ਼ਾਦ ਸਟੂਡੀਓ ਦੇ ਤੌਰ 'ਤੇ ਅਲੱਗ ਕਰੇਗੀ ਜਦਕਿ Ninja Theory ਅਤੇ Undead Labs ਨਵੇਂ ਮਾਲਿਕਾਂ ਕੋਲ ਚਲੇ ਜਾਣਗੇ ਅਤੇ ਉਨ੍ਹਾਂ ਨੂੰ ਆਪਣੇ ਆਉਣ ਵਾਲੀਆਂ ਗੇਮਾਂ ਨੂੰ ਪੂਰਾ ਕਰਨ ਲਈ ਫਡਿੰਗ ਵੀ ਮਿਲੇਗੀ।
ਇਹ ਫਰਾਂਸ ਵਿੱਚ Arkane ਲਈ ਰਣਨੀਤਿਕ ਆਪਸ਼ਨਾਂ 'ਤੇ ਵੀ ਵਿਚਾਰ ਕਰ ਰਿਹਾ ਹੈ ਅਤੇ Activision, Bethesda/ZeniMax, Blizzard, King, Mojang ਅਤੇ Xbox Game Studios ਵਿੱਚ ਨੌਕਰੀਆਂ ਵਿੱਚ ਕਟੌਤੀ ਕਰ ਰਿਹਾ ਹੈ। ਹਾਲਾਂਕਿ, ਜਨਤਕ ਰੂਪ ਨਾਲ ਐਲਾਨ ਕਿਸੇ ਵੀ ਫਸਟ ਪਾਰਟੀ ਗੇਮ ਨੂੰ ਰੱਦ ਨਹੀਂ ਕੀਤਾ ਗਿਆ ਹੈ।
ਕੰਪਨੀ ਮੈਨੇਜਮੈਂਟ ਲੇਅਰਾਂ ਨੂੰ ਘੱਟ ਕਰਕੇ, ਡਿਵੈਲਪਮੈਂਟ ਪ੍ਰੋਸੈਸ ਨੂੰ ਆਸਾਨ ਬਣਾ ਕੇ ਅਤੇ ਵਿਕਰੇਤਾ 'ਤੇ ਹੋਣ ਵਾਲੇ ਖਰਚੇ ਵਿੱਚ ਕਟੌਤੀ ਕਰਕੇ ਆਪਣੇ ਪੁਨਰਗਠਨ ਢਾਂਚੇ ਨੂੰ ਆਸਾਨ ਬਣਾਏਗੀ। ਇਸਦੇ ਨਾਲ ਹੀ, ਕੰਪਨੀ ਚੀਫ ਆਪਰੇਟਿੰਗ ਆਫਿਸਰ ਦਾ ਇੱਕ ਨਵਾਂ ਅਹੁਦਾ ਵੀ ਬਣਾ ਰਹੀ ਹੈ ਅਤੇ ਹੇਲੇਨ ਨੂੰ ਇਸ ਭੂਮਿਕਾ ਲਈ ਨਿਯੁਕਤ ਕਰ ਰਹੀ ਹੈ। ਉਹ ਇੱਕ ਹੀ ਆਪਰੇਟਿੰਗ ਮਾਡਲ ਦੇ ਤਹਿਤ ਕੰਟੈਟ, ਹਾਰਡਵੇਅਰ, ਪਲੇਟਫਾਰਮ ਅਤੇ ਸਰਵਿਸ ਦੀ ਦੇਖਭਾਲ ਕਰੇਗੀ।
Xbox ਵਿੱਚ ਕਰਮਚਾਰੀਆਂ ਦੀ ਛਾਂਟੀ, Microsoft ਵਿੱਚ ਵੱਡੇ ਪੈਮਾਨੇ 'ਤੇ ਹੋ ਰਹੀ ਛਾਂਟੀ ਦਾ ਹੀ ਇੱਕ ਹਿੱਸਾ ਹੈ। ਕੰਪਨੀ ਦੀ ਚੀਫ ਪੀਪਲ ਆਫਿਸਰ ਐਮੀ ਕੋਲਮੈਨ ਨੇ ਕਿਹਾ ਕਿ ਅਜਿਹਾ ਗ੍ਰਾਹਕਾਂ ਦੀ ਬਦਲਦੀ ਲੋੜਾਂ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਜਿਹੜੇ ਅਹੁਦਿਆਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਦੀ ਜਗ੍ਹਾਂ ਏਆਈ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਮਈ ਵਿੱਚ ਲਗਭਗ 8,750 ਕਰਮਚਾਰੀਆਂ ਨੂੰ ਆਪਣੀ ਇੱਛਾ ਨਾਲ ਨੌਕਰੀ ਛੱਡਣ ਦਾ ਆਫ਼ਰ ਦਿੱਤਾ ਗਿਆ ਸੀ, ਜਿਸ ਨੂੰ ਯੋਗ ਕਰਮਚਾਰੀਆਂ ਵਿੱਚੋ 30 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਸਵਿਕਾਰ ਕੀਤਾ ਸੀ।
ਇਹ ਵੀ ਪੜ੍ਹੋ:-

