X ਨੇ Sony ਸਮੇਤ 18 ਵੱਡੀਆਂ ਮਿਊਜ਼ਿਕ ਕੰਪਨੀਆਂ ਵਿਰੁੱਧ ਕੀਤਾ ਕੇਸ, ਜਾਣੋ ਪੂਰਾ ਮਾਮਲਾ
X ਨੇ 18 ਮਿਊਜ਼ਿਕ ਕੰਪਨੀਆਂ ਅਤੇ ਇੱਕ Trade Associations ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

Published : January 11, 2026 at 11:51 AM IST
ਹੈਦਰਾਬਾਦ: ਐਲੋਨ ਮਸਕ ਦੀ ਕੰਪਨੀ X ਨੇ 9 ਜਨਵਰੀ ਨੂੰ 18 ਵੱਡੇ ਮਿਊਜ਼ਕ ਪ੍ਰਕਾਸ਼ਕ ਅਤੇ ਯੂਐਸ ਮਿਊਜ਼ਿਕ ਇੰਜਸਟਰੀ Trade Associations ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਐਲੋਨ ਮਸਕ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਮਿਊਜ਼ਿਕ ਕੰਮਾਂ ਲਈ ਲਾਇਸੈਂਸ ਖਰੀਦਣ ਲਈ ਉੱਚੀਆਂ ਕੀਮਤਾਂ ਦੇਣ ਲਈ ਮਜ਼ਬੂਰ ਕਰ ਰਿਹਾ ਹੈ।
ਟੈਕਸਾਸ ਦੀ ਫੇਡਰਲ ਜ਼ਿਲ੍ਹਾ ਅਦਾਲਤ ਵਿੱਚ ਐਲੋਨ ਮਸਕ ਦੀ ਕੰਪਨੀ X ਨੇ ਇਹ ਕੇਸ ਦਰਜ ਕਰਵਾਇਆ। ਇਸ ਪਟੀਸ਼ਨ ਵਿੱਚ ਸੋਨੀ ਮਿਊਜ਼ਿਕ, ਯੂਨੀਵਰਸਲ ਮਿਊਜ਼ਿਕ ਅਤੇ ਵਾਰਨਰ ਚੈਪਲ ਵਰਗੇ ਵੱਡੇ ਨਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। X ਦਾ ਦਾਅਵਾ ਹੈ ਕਿ ਇਹ ਪ੍ਰਕਾਸ਼ਕ ਵਿਅਕਤੀਗਤ ਲਾਇਸੈਂਸਿੰਗ ਡੀਲ 'ਤੇ ਗੱਲਬਾਤ ਕਰਨ ਤੋਂ ਜਾਣਬੁੱਝ ਕੇ ਮਨ੍ਹਾਂ ਕਰ ਰਹੇ ਹਨ, ਜੋ ਫੇਡਰਲ ਐਂਟੀਟਰਸਟ ਕਾਨੂੰਨ ਦੀ ਉਲੰਘਣਾ ਹੈ।
X ਦਾ ਕਹਿਣਾ ਹੈ ਕਿ ਪ੍ਰਕਾਸ਼ਕ ਨੇ ਪਲੇਟਫਾਰਮ 'ਤੇ ਮੌਜ਼ੂਦ ਹਜ਼ਾਰਾਂ ਪੋਸਟਾਂ 'ਤੇ ਨੋਟਿਸ ਭੇਜ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਪਲੇਟਫਾਰਮ ਮਿਊਜ਼ਿਕਲ ਇੰਡਸਟਰੀ ਦੀ ਲਾਈਸੈਂਸ ਨਾਲ ਜੁੜੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਮਜ਼ਬੂਰ ਹੋ ਜਾਵੇ।
X ਨੇ ਦੱਸਿਆ ਕਿ ਜਿਹੜੇ ਅਕਾਊਂਟਸ 'ਤੇ ਨੋਟਿਸ ਭੇਜੇ ਗਏ ਹਨ, ਉਨ੍ਹਾਂ ਵਿੱਚ ਕਈ ਪ੍ਰੋਫਾਈਲ ਅਕਾਊਂਟ ਵੀ ਸ਼ਾਮਲ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਾਲ 2023 ਵਿੱਚ 17 ਮਿਊਜ਼ਿਕ ਪ੍ਰਕਾਸ਼ਕ ਨੇ X ਖਿਲਾਫ਼ ਕੇਸ ਦਰਜ ਕੀਤਾ ਸੀ। ਇਸ ਦੌਰਾਨ X 'ਤੇ ਦੋਸ਼ ਲਗਾਇਆ ਗਿਆ ਸੀ ਕਿ ਇਸ ਕੰਪਨੀ ਨੇ ਮਿਊਜ਼ਿਕ ਪ੍ਰਕਾਸ਼ਕ ਦੀ ਆਗਿਆ ਤੋਂ ਬਿਨ੍ਹਾਂ ਯੂਜ਼ਰਸ ਨੂੰ ਆਨਲਾਈਨ ਮਿਊਜ਼ਿਕ ਅਪਲੋਡ ਕਰਨ ਦੀ ਆਗਿਆ ਦਿੱਤੀ ਹੈ। ਉਸ ਸਮੇਂ 1,700 ਗਾਣੇ ਕਾਪੀਰਾਈਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਫਿਰ ਸਾਲ 2024 ਵਿੱਚ ਇਸ ਮੁਕੱਦਮੇ 'ਤੇ ਫੈਸਲਾ ਸੁਣਿਆ ਗਿਆ ਸੀ ਅਤੇ X ਨੇ ਇਹ ਮੁਕੱਦਮਾ ਜਿੱਤ ਲਿਆ ਸੀ।
ਇਹ ਵੀ ਪੜ੍ਹੋ:-

