Samsung Galaxy S26 ਸੀਰੀਜ਼ ਕਿੱਥੇ ਮਿਲ ਰਹੀ ਸਭ ਤੋਂ ਸਸਤੀ? ਜਾਣੋ
Samsung Galaxy S26 ਸੀਰੀਜ਼ ਦੇ ਭਾਰਤ ਅਤੇ ਗਲੋਬਲ ਕੀਮਤਾਂ ਦੇ ਮੁਕਾਬਲੇ ਵਿਦੇਸ਼ ਵਿੱਚ ਕੁਝ ਮਾਡਲ ਸਸਤੇ ਹਨ।

Published : February 27, 2026 at 10:12 AM IST
ਹੈਦਰਾਬਾਦ: Samsung Galaxy S26 ਸੀਰੀਜ਼ ਭਾਰਤ ਵਿੱਚ ਲਾਂਚ ਹੋ ਗਈ ਹੈ। ਇਸ ਸੀਰੀਜ਼ ਵਿੱਚ Samsung Galaxy S26, Samsung Galaxy S26 Plus ਅਤੇ Samsung Galaxy S26 Ultra ਸਮਾਰਟਫੋਨ ਪੇਸ਼ ਕੀਤੇ ਗਏ ਹਨ। ਇਸ ਸੀਰੀਜ਼ ਦੇ ਲਾਂਚ ਤੋਂ ਬਾਅਦ ਭਾਰਤ ਵਿੱਚ ਇਸਦੀ ਕੀਮਤ ਬਾਕੀ ਦੇਸ਼ਾ ਦੇ ਮੁਕਾਬਲੇ ਕਿੰਨੀ ਜ਼ਿਆਦਾ ਜਾਂ ਘੱਟ ਹੈ ਵਰਗੇ ਸਵਾਲ ਉੱਠ ਰਹੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਤੁਹਾਡੇ ਲਈ ਅਲੱਗ-ਅਲੱਗ ਦੇਸ਼ਾਂ ਦੀਆਂ ਕੀਮਤਾਂ ਲੈ ਕੇ ਆਏ ਹਾਂ, ਤਾਂਕਿ ਖਰੀਦਦਾਰ ਸਮਝ ਸਕਣ ਕਿ ਕਿਹੜੇ ਦੇਸ਼ ਵਿੱਚ ਕਿਹੜਾ ਮਾਡਲ ਸਭ ਤੋਂ ਸਸਤਾ ਮਿਲ ਰਿਹਾ ਹੈ।
ਭਾਰਤ ਵਿੱਚ Samsung Galaxy S26 Ultra ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 1.40 ਲੱਖ ਰੁਪਏ ਰੱਖੀ ਗਈ, 12GB+512GB ਸਟੋਰੇਜ ਦੀ ਕੀਮਤ 1.60 ਲੱਖ ਰੁਪਏ ਹੈ ਅਤੇ 16GB+1TB ਸਟੋਰੇਜ ਦੀ ਕੀਮਤ 1.90 ਲੱਖ ਰੁਪਏ ਹੈ। ਦੂਜੇ ਪਾਸੇ Samsung Galaxy S26 ਦੇ 12GB+256GB ਸਟੋਰੇਜ ਦੀ ਕੀਮਤ 87,999 ਰੁਪਏ ਹੈ। 512GB ਸਟੋਰੇਜ ਦੀ ਕੀਮਤ 1.08 ਲੱਖ ਰੁਪਏ ਹੈ ਜਦਕਿ Samsung Galaxy S26 Plus ਦੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 1.20 ਲੱਖ ਰੁਪਏ ਅਤੇ 512GB ਸਟੋਰੇਜ ਵਾਲੇ ਮਾਡਲ ਦੀ ਕੀਮਤ 1.40 ਲੱਖ ਰੁਪਏ ਹੈ।
ਕੀਮਤ ਦੀ ਤੁਲਨਾ
ਜਦੋ ਇਨ੍ਹਾਂ ਕੀਮਤਾਂ ਦੀ ਤੁਲਨਾ ਅਮਰੀਕਾ, ਬ੍ਰਿਟੇਨ, ਯੂਏਈ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਫਰਾਂਸ ਅਤੇ ਮਲੇਸ਼ੀਆਂ ਵਰਗੇ ਦੇਸ਼ਾਂ ਨਾਲ ਕੀਤੀ ਗਈ, ਤਾਂ ਬ੍ਰਿਟੇਨ, ਜਰਮਨੀ, ਫਰਾਂਸ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਇਹ ਸੀਰੀਜ਼ ਭਾਰਤ ਤੋਂ ਕਾਫ਼ੀ ਮਹਿੰਗੀ ਹੈ। ਮੁਦਰਾ ਪਰਿਵਰਤਨ ਤੋਂ ਬਾਅਦ ਵੀ ਉੱਥੋ ਦੇ ਗ੍ਰਾਹਕ ਜ਼ਿਆਦਾ ਕੀਮਤ ਦੇ ਰਹੇ ਹਨ। ਹਾਲਾਂਕਿ, ਕੁਝ ਦੇਸ਼ਾਂ ਵਿੱਚ ਕੁਝ ਮਾਡਲ ਭਾਰਤ ਤੋਂ ਵੀ ਸਸਤੇ ਹਨ।
ਉਦਾਹਰਣ ਲਈ Ultra ਮਾਡਲ ਅਮਰੀਕਾ ਵਿੱਚ ਸਭ ਤੋਂ ਕਿਫਾਇਤੀ ਦੱਸਿਆ ਜਾ ਰਿਹਾ ਹੈ, ਜਿੱਥੇ ਇਸਦੀ ਕੀਮਤ ਭਾਰਤੀ ਬਾਜ਼ਾਰ ਤੋਂ ਕਰੀਬ 21,865 ਰੁਪਏ ਘੱਟ ਪੈਂਦੀ ਹੈ ਜਦਕਿ Galaxy S26 Plus ਕੈਨੇਡਾ ਵਿੱਚ ਭਾਰਤ ਤੋਂ ਲਗਭਗ 18,277 ਰੁਪਏ ਸਸਤਾ ਮਿਲ ਰਿਹਾ ਹੈ। ਯੂਏਈ ਅਤੇ ਚੀਨ ਵਿੱਚ ਵੀ ਕੁਝ ਮਾਡਲ ਘੱਟ ਕੀਮਤ 'ਤੇ ਉਪਲਬਧ ਹਨ।
Samsung Galaxy S26 ਸੀਰੀਜ਼ ਦੀ ਅਮਰੀਕਾ ਵਿੱਚ ਕੀਮਤ
Samsung Galaxy S26 Ultra ਦੀ ਅਮਰੀਕੀ ਕੀਮਤ 1,18,153 ਰੁਪਏ ਜਦਕਿ ਭਾਰਤ ਵਿੱਚ 1,39,999 ਰੁਪਏ ਹੈ। Samsung Galaxy S26 ਦੀ ਅਮਰੀਕਾ ਵਿੱਚ ਕੀਮਤ 99,976 ਰੁਪਏ ਅਤੇ ਭਾਰਤ ਵਿੱਚ 87,999 ਰੁਪਏ ਹੈ। Samsung Galaxy S26 Plus ਦੀ ਅਮਰੀਕਾ ਵਿੱਚ ਕੀਮਤ 99,976 ਰੁਪਏ ਅਤੇ ਭਾਰਤ ਵਿੱਚ 1,19,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਯੂਕੇ ਵਿੱਚ ਕੀਮਤ
Samsung Galaxy S26 Ultra ਦੀ ਯੂਕੇ ਵਿੱਚ ਕੀਮਤ 1,57,175 ਰੁਪਏ ਅਤੇ ਭਾਰਤ ਵਿੱਚ 1,39,999 ਰੁਪਏ ਹੈ। Samsung Galaxy S26 ਦੀ ਯੂਕੇ ਵਿੱਚ 1,08,044 ਰੁਪਏ ਅਤੇ ਭਾਰਤ ਵਿੱਚ 87,999 ਰੁਪਏ ਕੀਮਤ ਹੈ ਜਦਕਿ Samsung Galaxy S26 Plus ਦੀ ਯੂਕੇ ਵਿੱਚ ਕੀਮਤ 1,35,086 ਰੁਪਏ ਅਤੇ ਭਾਰਤ ਵਿੱਚ 1,19,999 ਰੁਪਏ ਕੀਮਤ ਹੈ।
Samsung Galaxy S26 ਸੀਰੀਜ਼ ਦੀ ਯੂਏਈ ਵਿੱਚ ਕੀਮਤ
Samsung Galaxy S26 Ultra ਦੀ ਯੂਏਈ ਵਿੱਚ ਕੀਮਤ 1,26,134 ਰੁਪਏ ਅਤੇ ਭਾਰਤ ਵਿੱਚ 1,59,999 ਰੁਪਏ ਕੀਮਤ ਹੈ। Samsung Galaxy S26 ਦੀ ਯੂਏਈ ਵਿੱਚ 89,028 ਰੁਪਏ ਅਤੇ ਭਾਰਤ ਵਿੱਚ 1,07,999 ਰੁਪਏ ਕੀਮਤ ਹੈ ਜਦਕਿ Samsung Galaxy S26 Plus ਦੀ ਯੂਏਈ ਵਿੱਚ ਕੀਮਤ 1,06,344 ਰੁਪਏ ਅਤੇ ਭਾਰਤ ਵਿੱਚ ਕੀਮਤ 1,39,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਆਸਟ੍ਰੇਲੀਆ ਵਿੱਚ ਕੀਮਤ
Samsung Galaxy S26 Ultra ਦੀ ਆਸਟ੍ਰੇਲੀਆ ਵਿੱਚ ਕੀਮਤ 142,000 ਰੁਪਏ ਅਤੇ ਭਾਰਤ ਵਿੱਚ 1,39,999 ਰੁਪਏ ਹੈ, Samsung Galaxy S26 ਦੀ ਆਸਟ੍ਰੇਲੀਆ ਵਿੱਚ ਕੀਮਤ 99,600 ਰੁਪਏ ਅਤੇ ਭਾਰਤ ਵਿੱਚ ਕੀਮਤ 87,999 ਰੁਪਏ ਹੈ ਜਦਕਿ Samsung Galaxy S26 Plus ਦੀ ਆਸਟ੍ਰੇਲੀਆ ਵਿੱਚ ਕੀਮਤ 118,400 ਰੁਪਏ ਅਤੇ ਭਾਰਤ ਵਿੱਚ 1,19,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਕੈਨੇਡਾ ਵਿੱਚ ਕੀਮਤ
Samsung Galaxy S26 Ultra ਦੀ ਕੈਨੇਡਾ ਵਿੱਚ ਕੀਮਤ 126,295 ਰੁਪਏ ਅਤੇ ਭਾਰਤੀ ਕੀਮਤ 1,39,999 ਰੁਪਏ ਹੈ। Samsung Galaxy S26 ਦੀ ਕੈਨੇਡਾ ਵਿੱਚ ਕੀਮਤ 83,080 ਰੁਪਏ ਅਤੇ ਭਾਰਤੀ ਕੀਮਤ 87,999 ਰੁਪਏ ਜਦਕਿ Samsung Galaxy S26 Plus ਦੀ ਕੀਮਤ 101,609 ਰੁਪਏ ਅਤੇ ਭਾਰਤੀ ਕੀਮਤ 1,19,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਚੀਨ ਵਿੱਚ ਕੀਮਤ
Samsung Galaxy S26 Ultra ਦੀ ਚੀਨ ਵਿੱਚ ਕੀਮਤ 1,32,767 ਰੁਪਏ ਅਤੇ ਭਾਰਤ ਵਿੱਚ ਕੀਮਤ 1,39,999 ਰੁਪਏ ਹੈ। Samsung Galaxy S26 ਦੀ ਚੀਨ ਵਿੱਚ ਕੀਮਤ 92,932 ਰੁਪਏ ਅਤੇ ਭਾਰਤ ਵਿੱਚ ਕੀਮਤ 87,999 ਰੁਪਏ ਹੈ ਜਦਕਿ Samsung Galaxy S26 Plus ਦੀ ਚੀਨ ਵਿੱਚ ਕੀਮਤ 1,06,210 ਰੁਪਏ ਅਤੇ ਭਾਰਤੀ ਕੀਮਤ 1,19,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਜਰਮਨੀ ਵਿੱਚ ਕੀਮਤ
Samsung Galaxy S26 Ultra ਦੀ ਜਰਮਨੀ ਵਿੱਚ ਕੀਮਤ 1,55,438 ਅਤੇ ਭਾਰਤੀ ਕੀਮਤ 1,39,999 ਰੁਪਏ ਹੈ। Samsung Galaxy S26 ਦੀ ਜਰਮਨੀ ਵਿੱਚ ਕੀਮਤ 1,07,165 ਰੁਪਏ ਅਤੇ ਭਾਰਤੀ ਕੀਮਤ 87,999 ਰੁਪਏ ਹੈ। Samsung Galaxy S26 Plus ਦੀ ਕੀਮਤ 1,33,983 ਰੁਪਏ ਅਤੇ ਭਾਰਤੀ ਕੀਮਤ 1,19,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਮਲੇਸ਼ੀਆਂ ਵਿੱਚ ਕੀਮਤ
Samsung Galaxy S26 Ultra ਦੀ ਮਲੇਸ਼ੀਆ ਵਿੱਚ ਕੀਮਤ 1,31,22 ਰੁਪਏ ਅਤੇ ਭਾਰਤੀ ਕੀਮਤ 1,39,999 ਰੁਪਏ ਹੈ। Samsung Galaxy S26 ਦੀ ਮਲੇਸ਼ੀਆ ਦੀ ਕੀਮਤ 93,742 ਰੁਪਏ ਅਤੇ ਭਾਰਤੀ ਕੀਮਤ 87,999 ਰੁਪਏ ਹੈ ਜਦਕਿ Samsung Galaxy S26 Plus ਦੀ ਮਲੇਸ਼ੀਆ ਵਿੱਚ ਕੀਮਤ 1,17,184 ਰੁਪਏ ਅਤੇ ਭਾਰਤੀ ਕੀਮਤ 1,19,999 ਰੁਪਏ ਹੈ।
Samsung Galaxy S26 ਸੀਰੀਜ਼ ਦੀ ਫਰਾਂਸ ਵਿੱਚ ਕੀਮਤ
Samsung Galaxy S26 Ultra ਦੀ ਫਰਾਂਸ ਵਿੱਚ ਕੀਮਤ 1,57,597 ਰੁਪਏ ਹੈ ਅਤੇ ਭਾਰਤ ਵਿੱਚ 1,39,999 ਰੁਪਏ ਹੈ। Samsung Galaxy S26 ਦੀ ਫਰਾਂਸ ਵਿੱਚ ਕੀਮਤ 1,06,201 ਰੁਪਏ ਅਤੇ ਭਾਰਤ ਵਿੱਚ 87,999 ਰੁਪਏ ਹੈ ਜਦਕਿ Samsung Galaxy S26 Plus ਦੀ ਫਰਾਂਸ ਵਿੱਚ ਕੀਮਤ 1,36,130 ਰੁਪਏ ਅਤੇ 1,19,999 ਰੁਪਏ ਹੈ।
Samsung Galaxy S26 ਦੀ ਗੱਲ ਕਰੀਏ, ਤਾਂ ਭਾਰਤ ਇਸਦੀ ਕੀਮਤ ਦੇ ਮਾਮਲੇ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ। ਜ਼ਿਆਦਾਤਰ ਦੇਸ਼ਾਂ ਦੇ ਮੁਕਾਬਲੇ ਇੱਥੇ ਇੱਕ ਮਾਡਲ ਜਾਂ ਤਾਂ ਬਰਾਬਰ ਕੀਮਤ 'ਤੇ ਹੈ ਜਾਂ ਥੋੜ੍ਹਾ ਸਸਤਾ ਹੈ। ਅਜਿਹੇ ਵਿੱਚ ਜੇਕਰ ਕੋਈ ਸਟੈਡਰਡ ਮਾਡਲ ਖਰੀਦਣਾ ਚਾਹੁੰਦਾ ਹੈ, ਤਾਂ ਭਾਰਤ ਵਿੱਚ ਖਰੀਦਣਾ ਫਾਇਦੇਮੰਦ ਹੋ ਸਕਦਾ ਹੈ।
ਇਹ ਵੀ ਪੜ੍ਹੋ:-

