ETV Bharat / technology

ਕਦੋਂ ਲੱਗੇਗਾ ਸਾਲ ਦਾ ਪਹਿਲਾ ਚੰਦ ਗ੍ਰਹਿਣ? ਕਈ ਸ਼ਹਿਰਾਂ ਵਿੱਚ ਦੇਖ ਸਕੋਗੇ ਇਹ ਸੁੰਦਰ ਨਜ਼ਾਰਾ

ਸਾਲ ਦਾ ਪਹਿਲਾ ਚੰਦ ਗ੍ਰਹਿਣ 3 ਮਾਰਚ 2026 ਨੂੰ ਲੱਗਣ ਵਾਲਾ ਹੈ।

LUNAR ECLIPSE 2026 IN INDIA
LUNAR ECLIPSE 2026 IN INDIA (X/raphaelmiguel)
author img

By ETV Bharat Tech Team

Published : March 1, 2026 at 1:30 PM IST

2 Min Read
Choose ETV Bharat

ਹੈਦਰਾਬਾਦ: ਸਾਲ 2026 ਦਾ ਪਹਿਲਾ ਪੂਰਾ ਚੰਦ ਗ੍ਰਹਿਣ 3 ਮਾਰਚ 2026 ਨੂੰ ਹੋਣ ਵਾਲਾ ਹੈ। ਸਾਲ ਦੀ ਇਸ ਪਹਿਲੀ ਖੰਗੋਲੀ ਘਟਨਾ ਦਾ ਨਜ਼ਾਰਾ ਸ਼ਾਨਦਾਰ ਹੋਣ ਵਾਲਾ ਹੈ। ਭਾਰਤ ਵਿੱਚ ਇਸ ਘਟਨਾ ਨੂੰ ਚੰਦ ਗ੍ਰਹਿਣ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸਨੂੰ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕੇਗਾ। ਹਾਲਾਂਕਿ, ਇਸਨੂੰ ਦੇਖਣ ਲਈ ਆਸਮਾਨ ਹੋਣਾ ਚਾਹੀਦਾ।

ਕਦੋਂ ਹੁੰਦਾ ਚੰਦ ਗ੍ਰਹਿਣ?

ਜਾਣਕਾਰੀ ਲਈ ਦੱਸ ਦੇਈਏ ਕਿ ਚੰਦ ਗ੍ਰਹਿਣ ਉਦੋ ਹੁੰਦਾ ਹੈ, ਜਦੋ ਧਰਤੀ ਸੂਰਜ ਅਤੇ ਚੰਦ ਵਿਚਕਾਰ ਆ ਜਾਂਦੀ ਹੈ, ਜਿਸ ਨਾਲ ਧਰਤੀ ਦਾ ਪਰਛਾਵਾ ਚੰਦ ਦੀ ਸਤ੍ਹਾਂ 'ਤੇ ਪੈਂਦਾ ਹੈ। ਇਸ ਦੌਰਾਨ ਚੰਦ ਧੁੰਦਲਾ ਦਿਖ ਸਕਦਾ ਹੈ ਜਾਂ ਲਾਲ ਰੰਗ ਦਾ ਹੋ ਸਕਦਾ ਹੈ। ਇਸ ਲਾਲ ਰੰਗ ਦੇ ਚੰਦ ਨੂੰ ਲੋਕ ਬਲੱਡ ਮੂਨ ਦੇ ਨਾਮ ਨਾਲ ਜਾਣਦੇ ਹਨ। ਖਾਸ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਹਰ ਸਾਲ ਕੁਝ ਵਾਰ ਚੰਦ ਗ੍ਰਹਿਣ ਹੁੰਦੇ ਹਨ ਪਰ ਇਹ ਸਾਰੇ ਭਾਰਤ ਵਿੱਚ ਦਿਖਾਈ ਨਹੀਂ ਦਿੰਦੇ।

ਭਾਰਤ ਵਿੱਚ ਚੰਦ ਗ੍ਰਹਿਣ ਦਾ ਸਮੇਂ

ਟਾਈਮ ਅਤੇ ਤਰੀਕ 'ਤੇ ਉਪਲਬਧ ਡਾਟਾ ਅਨੁਸਾਰ, ਭਾਰਤ ਵਿੱਚ ਗ੍ਰਹਿਣ ਦਾ ਸਮੇਂ ਹੇਠ ਲਿਖੇ ਅਨੁਸਾਰ ਹੈ:-

  1. ਪੇਨੰਬਰਲ ਪੜਾਅ ਦੀ ਸ਼ੁਰੂਆਤ: 4:58 PM IST
  2. ਸੰਪੂਰਨਤਾ ਦੀ ਸ਼ੁਰੂਆਤ: 4:58PM IST
  3. ਸੰਪੂਰਨਤਾ ਦਾ ਅੰਤ: 5:32 PM IST
  4. ਪੇਨੰਬਰਲ ਪੜਾਅ ਦਾ ਅੰਤ: 7:53 PM IST

ਧਿਆਨ ਦੇਣ ਵਾਲੀ ਇੱਕ ਜ਼ਰੂਰੀ ਗੱਲ ਇਹ ਹੈ ਕਿ ਭਾਰਤ ਦੇ ਜ਼ਿਆਦਾਤਰ ਹਿੱਸਿਆ ਵਿੱਚ ਗ੍ਰਹਿਣ ਦੌਰਾਨ ਚੰਦ ਉੱਗ ਰਿਹਾ ਹੈ। ਇਸਦਾ ਮਤਲਬ ਇਹ ਹੈ ਕਿ ਦਰਸ਼ਕ ਸਿਰਫ਼ ਇਸਦਾ ਆਖਰੀ ਹਿੱਸਾ ਹੀ ਦੇਖ ਸਕਣਗੇ।

ਸਭ ਤੋਂ ਜ਼ਿਆਦਾ ਧਿਆਨ ਦੇਣ ਲਾਇਕ ਬਦਲਾਅ ਸੂਰਜ ਡੁੱਬਣ ਦੇ ਆਲੇ-ਦੁਆਲੇ ਹੋਵੇਗਾ ਅਤੇ ਗ੍ਰਹਿਣ ਦਾ ਦਿਖਣ ਵਾਲਾ ਹਿੱਸਾ ਲਗਭਗ 20 ਮਿੰਟ ਤੱਕ ਰਹੇਗਾ। ਵਧੀਆਂ ਗੱਲ ਇਹ ਹੈ ਕਿ ਇਸ ਗ੍ਰਹਿਣ ਨੂੰ ਦੇਖਣ ਲਈ ਤੁਹਾਨੂੰ ਦੇਰ ਤੱਕ ਜਾਗਣ ਦੀ ਲੋੜ ਨਹੀਂ ਹੈ। ਬਸ ਸ਼ਾਮ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਜਾਓ ਅਤੇ ਚੰਦ ਉੱਗਦੇ ਹੋਏ ਪੂਰਬ ਵੱਲ ਦੇਖੋ।

ਕਿਹੜੇ ਸ਼ਹਿਰਾਂ ਵਿੱਚ ਨਜ਼ਰ ਆਏਗਾ ਚੰਦ ਗ੍ਰਹਿਣ?

ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਚੰਦ ਨਿਕਲਣ 'ਤੇ ਸਿਰਫ਼ ਅੰਸ਼ਕ ਗ੍ਰਹਿਣ ਦਿਖੇਗਾ ਪਰ ਉੱਤਰ-ਪੂਰਬ ਦੇ ਕਈ ਸ਼ਹਿਰਾਂ ਵਿੱਚ ਪੂਰਾ ਗ੍ਰਹਿਣ ਦਿਖਣ ਦੀ ਉਮੀਦ ਹੈ। ਇਨ੍ਹਾਂ ਇਲਾਕਿਆਂ ਵਿੱਚ ਗ੍ਰਹਿਣ ਦੌਰਾਨ ਕਿਸੇ ਵੀ ਸਮੇਂ ਚੰਦ ਪੂਰੀ ਤਰ੍ਹਾਂ ਨਾਲ ਧਰਤੀ ਦੀ ਛਾਇਆ ਨਾਲ ਢੱਕਿਆ ਜਾਵੇਗਾ। ਜਿਹੜੇ ਸ਼ਹਿਰਾਂ ਵਿੱਚ 100 ਫੀਸਦੀ ਧੁੰਦ ਛਾਈ ਰਹਿਣ ਦੀ ਉਮੀਦ ਹੈ, ਉਨ੍ਹਾਂ ਵਿੱਚ ਡਿਬਰੂਗੜ੍ਹ (ਅਸਾਮ), ਦਿਸਪੁਰ (ਅਸਾਮ), ਗੁਹਾਟੀ (ਅਸਾਮ), ਈਟਾਨਗਰ (ਅਰੁਣਾਚਲ ਪ੍ਰਦੇਸ਼), ਸ਼ਿਲਾਂਗ (ਮੇਘਾਲਿਆ) ਸ਼ਾਮਲ ਹਨ।

ਜਾਣਕਾਰੀ ਅਨੁਸਾਰ, ਇਨ੍ਹਾਂ ਇਲਾਕਿਆਂ ਵਿੱਚ ਦੁਪਹਿਰ ਵਿੱਚ ਪੂਰੀ ਤਰ੍ਹਾਂ ਨਾਲ ਬੱਦਲ ਛਾਏ ਰਹਿਣ ਦੀ ਉਮੀਦ ਹੈ ਅਤੇ ਇਹ ਧੁੰਦ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ ਅਤੇ ਸ਼ਹਿਰ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਬੱਦਲ ਸ਼ਾਮ 5:10 ਤੋਂ 5:25 ਦੇ ਵਿਚਕਾਰ ਛਾਏ ਰਹਿਣਗੇ।

ਕਿਵੇਂ ਦੇਖ ਸਕਦੇ ਚੰਦ ਗ੍ਰਹਿਣ?

ਇਹ ਚੰਦ ਗ੍ਰਹਿਣ ਦੇਖਣਾ ਕਾਫ਼ੀ ਆਸਾਨ ਹੋਣ ਵਾਲਾ ਹੈ ਅਤੇ ਇਸ ਲਈ ਤੁਹਾਨੂੰ ਕਿਸੇ ਖਾਸ ਉਪਕਰਣ ਦੀ ਲੋੜ ਨਹੀਂ ਹੋਵੇਗੀ। ਸੂਰਜ ਗ੍ਰਹਿਣ ਦੇ ਉਲਟ ਚੰਦ ਗ੍ਰਹਿਣ ਨੂੰ ਦੇਖਣ ਲਈ ਤੁਹਾਨੂੰ ਕਿਸੇ ਖਾਸ ਐਨਕਾਂ ਦੀ ਲੋੜ ਨਹੀਂ ਹੁੰਦੀ। ਜੇਕਰ ਤੁਹਾਡੇ ਕੋਲ੍ਹ ਦੂਰਬੀਨ ਹੈ, ਤਾਂ ਤੁਸੀਂ ਬਿਹਤਰ ਨਜ਼ਾਰਾ ਦੇਖ ਸਕਦੇ ਹੋ ਪਰ ਇਹ ਜ਼ਰੂਰੀ ਨਹੀਂ ਹੈ।

ਇਸਨੂੰ ਦੇਖਣ ਲਈ ਤੁਹਾਨੂੰ ਅਜਿਹੀ ਜਗ੍ਹਾਂ ਲੱਭਣੀ ਹੋਵੇਗੀ, ਜਿੱਥੋ ਤੁਸੀਂ ਪੂਰਬੀ ਦੂਰੀ ਨੂੰ ਸਾਫ਼ ਦੇਖ ਸਕੋ। ਜੇਕਰ ਆਸਮਾਨ ਸਾਫ਼ ਹੈ, ਤਾਂ ਤੁਸੀਂ ਚੰਦ ਦੇ ਰੰਗ ਅਤੇ ਚਮਕ ਵਿੱਚ ਬਦਲਾਅ ਦੇਖੋਗੇ। 3 ਮਾਰਚ 2026 ਦਾ ਪੂਰਾ ਚੰਦ ਗ੍ਰਹਿਣ ਭਾਰਤ ਵਿੱਚ ਕਈ ਲੋਕਾਂ ਲਈ ਇੱਕ ਛੋਟਾ ਜਿਹਾ ਅਨੁਭਵ ਹੋ ਸਕਦਾ ਹੈ।

ਇਹ ਵੀ ਪੜ੍ਹੋ:-