Artemis II ਮਿਸ਼ਨ ਹੁਣ ਕਦੋਂ ਹੋਵੇਗਾ ਲਾਂਚ? ਤਕਨੀਕੀ ਖਰਾਬੀ ਕਾਰਨ ਹੋਇਆ ਸੀ ਮੁਲਤਵੀ
ਹੀਲੀਅਮ ਫਲੋ ਰੁੱਕਣ ਅਤੇ ਤਕਨੀਕੀ ਸਮੱਸਿਆ ਕਾਰਨ ਨਾਸਾ ਨੇ Artemis II ਮਿਸ਼ਨ ਨੂੰ ਅਪ੍ਰੈਨ ਤੱਕ ਰੋਕ ਦਿੱਤਾ ਹੈ।

Published : February 26, 2026 at 5:06 PM IST
ਹੈਦਰਾਬਾਦ: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਸਪੇਸ ਲਾਂਚ ਸਿਸਟਮ ਅਤੇ ਓਰੀਅਨ ਸਪੇਸਕ੍ਰਾਫ਼ਟ ਨੂੰ ਲਾਂਚ ਪੈਡ ਤੋਂ ਵਾਪਸ ਬੁਲਾ ਲਿਆ ਹੈ। ਇਹ ਦੋਨੋ ਪੁਲਾੜ ਫਲੋਰੀਡਾ ਸਥਿਤ Kennedy Space Centre ਦੇ ਲਾਂਚ ਪੈਡ 39B ਤੋਂ ਹਟਾ ਕੇ ਫਿਰ ਤੋਂ VAB ਵਿੱਚ ਲਿਜਾਏ ਗਏ ਹਨ।
ਨਾਸਾ ਅਨੁਸਾਰ, 25 ਫਰਵਰੀ 2026 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7:58 ਵਜੇ ਯਾਨੀ ਅਮਰੀਕੀ ਸਮੇਂ ਅਨੁਸਾਰ ਸਵੇਰੇ 9:28 ਵਜੇ ਰੋਲਬੈਕ ਦੀ ਪ੍ਰੀਕਿਰੀਆ ਸ਼ੁਰੂ ਕੀਤੀ ਗਈ। ਕਰੀਬ 12 ਘੰਟੇ ਤੱਲ ਚਲੇ ਇਸ ਆਪਰੇਸ਼ਨ ਵਿੱਚ ਲਗਭਗ 6.4 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਰਾਕੇਟ ਅਤੇ ਸਪੇਸਕ੍ਰਾਫ਼ਟ ਨੂੰ ਸੁਰੱਖਿਅਤ ਹੈਂਗਰ ਤੱਕ ਪਹੁੰਚਾਇਆ ਗਿਆ। ਇਸ ਤੋਂ ਪਹਿਲਾ 23 ਫਰਵਰੀ ਨੂੰ ਨਾਸਾ ਨੇ ਅਧਿਕਾਰਿਤ ਤੌਰ 'ਤੇ ਰੋਲਬੈਕ ਦਾ ਐਲਾਨ ਕਰ ਦਿੱਤਾ ਸੀ।
Our @NASAArtemis Moon rocket is in the Vehicle Assembly Building after a multi-hour trek from the launch pad. Next, technicians will troubleshoot the helium flow issue to the rocket’s upper stage and conduct other work. More: https://t.co/8q43oZRHBM pic.twitter.com/GqeQ2PySmY
— NASA (@NASA) February 26, 2026
ਦਰਅਸਲ, 21 ਫਰਵਰੀ ਨੂੰ ਇੰਜੀਨੀਅਰਾਂ ਨੇ SLS ਰਾਕੇਟ ਦੇ ਉੱਪਰ ਸਟੇਜ ਵਿੱਚ ਹਿਲੀਅਮ ਦੇ ਫਲੋ ਵਿੱਚ ਰੁਕਾਵਟ ਦੇਖੀ। ਹੀਲੀਅਮ ਰਾਕੇਟ ਸਿਸਟਮ ਲਈ ਬੇਹੱਦ ਜ਼ਰੂਰੀ ਗੈਸ ਹੁੰਦੀ ਹੈ, ਜੋ ਪ੍ਰੈਸ਼ਰ ਬਣਾਏ ਰੱਖਣ ਅਤੇ ਇੰਧਣ ਸਿਸਟਮ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੀ ਹੈ।
ਲਿਕਵਿਡ ਹਾਈਡ੍ਰੋਜਨ ਲੀਕ ਦੀ ਸਮੱਸਿਆ
ਇਸ ਤੋਂ ਪਹਿਲਾ ਵੇਟ ਰਿਹਰਸਲ ਦੌਰਾਨ ਲਿਕਵਿਡ ਹਾਈਡ੍ਰੇਜਨ ਦੇ ਲੀਕ ਦੀ ਸਮੱਸਿਆ ਵੀ ਸਾਹਮਣੇ ਆਈ ਸੀ। ਲਗਾਤਾਰ ਤਕਨੀਕੀ ਸਮੱਸਿਆ ਨੂੰ ਦੇਖਦੇ ਹੋਏ ਮਿਸ਼ਨ ਮੈਨੇਜਮੈਂਟ ਨੇ ਰਾਕੇਟ ਨੂੰ ਲਾਂਚ ਪੈਡ ਤੋਂ ਹਟਾਉਣ ਦਾ ਫੈਸਲਾ ਲਿਆ।
ਇੱਕ ਹੋਰ ਕਾਰਨ ਫਲੋਰੀਡਾ ਦੇ ਸਪੇਸ ਕੋਸਟ ਇਲਾਕੇ ਵਿੱਚ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਸੀ। ਖਰਾਬ ਮੌਸਮ ਵਿੱਚ ਇੰਨੇ ਵੱਡੇ ਰਾਕੇਟ ਨੂੰ ਖੁੱਲ੍ਹੇ ਲਾਂਚ ਪੈਡ 'ਤੇ ਰੱਖਣਾ ਖਤਰੇ ਨਾਲ ਭਰਿਆ ਹੋ ਸਕਦਾ ਸੀ। ਇਸ ਕਾਰਨ ਪਲੇਟਫਾਰਮ ਹਟਾ ਕੇ ਅਤੇ ਸਿਸਟਮ ਸੁਰੱਖਿਅਤ ਕਰਕੇ ਪੂਰੇ ਢਾਂਚੇ ਨੂੰ VAB ਵਿੱਚ ਸਿਫ਼ਟ ਕੀਤਾ ਗਿਆ। ਫਿਲਹਾਲ, ਹੀਲੀਅਮ ਫਲੋ ਵਿੱਚ ਆਈ ਰੁਕਾਵਟ ਦੀ ਅਸਲੀ ਵਜ੍ਹਾਂ ਲੱਭੀ ਜਾ ਰਹੀ ਹੈ।
ਨਾਸਾ ਨੇ ਪਹਿਲਾ 20 ਫਰਵਰੀ ਨੂੰ ਕਿਹਾ ਸੀ ਕਿ ਇਹ ਮਿਸ਼ਨ 6 ਮਾਰਚ 2026 ਨੂੰ ਲਾਂਚ ਕੀਤਾ ਜਾਵੇਗਾ ਪਰ ਨਵੀਂ ਤਕਨੀਕੀ ਸਮੱਸਿਆ ਤੋਂ ਬਾਅਦ ਹੁਣ ਇਸਨੂੰ ਅਪ੍ਰੈਲ ਦੀ ਲਾਂਚ ਵਿੰਡੋ ਵਿੱਚ ਸਿਫ਼ਟ ਕਰ ਦਿੱਤਾ ਗਿਆ ਹੈ। ਇਸ ਮਿਸ਼ਨ ਵਿੱਚ ਚਾਰ ਪੁਲਾੜ ਯਾਤਰੀ ਸ਼ਾਮਲ ਹਨ, ਜਿਨ੍ਹਾਂ ਵਿੱਚ ਤਿੰਨ ਨਾਸਾ ਅਤੇ ਇੱਕ ਕੈਨੇਡੀ ਸਪੇਸ ਏਜੰਸੀ ਦੇ ਹਨ।
ਇਹ ਮਿਸ਼ਨ ਕਰੀਬ 10 ਦਿਨ ਦਾ ਹੋਵੇਗਾ ਅਤੇ 1972 ਵਿੱਚ Apollo 17 ਤੋਂ ਬਾਅਦ ਪਹਿਲੀ ਵਾਰ ਮਨੁੱਖਾਂ ਨੂੰ ਲੋ ਅਰਥ ਔਰਬਿਟ ਤੋਂ ਅੱਗੇ ਲੈ ਜਾਏਗਾ। ਹਾਲਾਂਕਿ, ਇਹ ਮਿਸ਼ਨ ਚੰਦ 'ਤੇ ਲੈਂਡਿੰਗ ਨਹੀਂ ਕਰੇਗਾ ਅਤੇ ਨਾ ਹੀ ਚੰਦ ਦੀ ਜਮਾਤ ਵਿੱਚ ਪ੍ਰਵੇਸ਼ ਕਰੇਗਾ। ਇਸਦੇ ਤਹਿਤ ਸਪੇਸਕ੍ਰਾਫ਼ਟ ਚੰਦ ਦੇ ਕੋਲ੍ਹ ਫਲਾਈਬਾਏ ਕਰੇਗਾ ਅਤੇ ਫ੍ਰੀ ਰਿਟਰਨ ਟ੍ਰੈਜੈਕਟਰੀ ਤੋਂ ਵਾਪਸ ਧਰਤੀ ਵੱਲ ਆ ਜਾਏਗਾ। ਹੁਣ ਇਸ ਰਾਕੇਟ ਦੇ ਤਕਨੀਕੀ ਟੈਸਟ ਪੂਰੇ ਹੋਣ ਤੋਂ ਬਾਅਦ ਹੀ ਨਵੀਂ ਲਾਂਚ ਤਰੀਕ 'ਤੇ ਆਖਰੀ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ:-

