ETV Bharat / technology

Motorola Edge 70 Fusion ਸਮਾਰਟਫੋਨ ਭਾਰਤ ਵਿੱਚ ਕਦੋਂ ਹੋਵੇਗਾ ਲਾਂਚ? ਕੰਪਨੀ ਸ਼ੇਅਰ ਕਰ ਰਹੀ ਟੀਜ਼ਰ

Motorola Edge 70 Fusion ਸਮਾਰਟਫੋਨ ਜਲਦ ਹੀ ਭਾਰਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

MOTOROLA EDGE 70 FUSION LAUNCH DATE
MOTOROLA EDGE 70 FUSION LAUNCH DATE (MOTOROLA)
author img

By ETV Bharat Tech Team

Published : February 25, 2026 at 2:42 PM IST

1 Min Read
Choose ETV Bharat

ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Motorola Edge 70 Fusion ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਗ੍ਰਾਹਕ ਇਸ ਫੋਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਜਲਦ ਹੀ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਇਸ ਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਭਾਰਤ ਸਮੇਤ ਕਈ ਬਾਜ਼ਾਰਾਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

Motorola Edge 70 Fusion ਸਮਾਰਟਫੋਨ ਦੀ ਲਾਂਚ ਡੇਟ

Motorola Edge 70 Fusion ਸਮਾਰਟਫੋਨ ਬਾਰੇ 28 ਫਰਵਰੀ ਨੂੰ ਦੁਪਹਿਰ 12 ਵਜੇਂ ਰਿਵੀਲ ਕੀਤਾ ਜਾ ਸਕਦਾ ਹੈ ਪਰ ਕੰਪਨੀ ਨੇ ਅਜੇ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀਂ ਖਰੀਦ ਸਕੋਗੇ। Motorola Edge 70 Fusion ਸਮਾਰਟਫੋਨ ਨੂੰ Blue Surf, Country Air ਅਤੇ Silhouette ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Motorola Edge 70 Fusion ਸਮਾਰਟਫੋਨ ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ, ਤਾਂ ਇਸ ਸਮਾਰਟਫੋਨ ਵਿੱਚ 6.78 ਇੰਚ ਦੀ 1.5K AMOLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਅਤੇ 5,200nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰ ਸਕਦੀ ਹੈ। ਇਸ ਡਿਸਪਲੇ ਵਿੱਚ ਕਾਰਨਿੰਗ ਗੋਰਿਲਾ ਗਲਾਸ 7i ਪ੍ਰੋਟੈਕਸ਼ਨ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 7s Gen 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 50MP ਦਾ ਸੈਂਸਰ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲ ਲਈ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ ਵਿੱਚ 7,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 68ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਫਿਲਹਾਲ, ਕੰਪਨੀ ਨੇ Motorola Edge 70 Fusion ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕੰਪਨੀ ਨੇ ਕਿਹਾ ਹੈ ਕਿ ਲਾਂਚ ਤੋਂ ਪਹਿਲਾ ਹੌਲੀ-ਹੌਲੀ ਇਸ ਸਮਾਰਟਫੋਨ ਦੇ ਫੀਚਰਸ ਦਾ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-