ETV Bharat / technology

Honor ਦਾ MWC 2026 ਇਵੈਂਟ ਕਦੋਂ ਹੋਵੇਗਾ ਸ਼ੁਰੂ? ਹਿਊਮਨੋਇਡ ਰੋਬੋਟ ਸਮੇਤ ਹੋਰ ਵੀ ਕਈ ਕੁਝ ਹੋ ਸਕਦਾ ਲਾਂਚ

Honor MWC 2026 ਸ਼ੁਰੂ ਹੋਣ ਵਿੱਚ ਅਜੇ ਕੁਝ ਦਿਨ ਬਾਕੀ ਹਨ ਅਤੇ ਕੰਪਨੀ ਹੌਲੀ-ਹੌਲੀ ਇਸ ਬਾਰੇ ਜਾਣਕਾਰੀ ਪੇਸ਼ ਕਰ ਰਹੀ ਹੈ।

HONOR MWC 2026 EVENT DATE
HONOR MWC 2026 EVENT DATE (HONOR)
author img

By ETV Bharat Tech Team

Published : February 24, 2026 at 3:03 PM IST

2 Min Read
Choose ETV Bharat

ਹੈਦਰਾਬਾਦ: Honor ਨੇ ਹਾਲ ਹੀ ਵਿੱਚ ਆਪਣੇ Honor MWC 2026 ਇਵੈਂਟ ਦੀ ਤਰੀਕ ਦਾ ਐਲਾਨ ਕੀਤਾ। ਇਸ ਇਵੈਂਟ ਦਾ ਪੂਰਾ ਨਾਮ 'ਮੋਬਾਈਲ ਵਰਲਡ ਕਾਂਗਰਸ' ਹੈ। ਇਸ ਇਵੈਂਟ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਇਵੈਂਟ ਵਿੱਚ ਕਈ ਸ਼ਾਨਦਾਰ ਡਿਵਾਈਸਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।

Honor MWC 2026 ਇਵੈਂਟ ਦੀ ਤਰੀਕ

Honor MWC 2026 ਇਵੈਂਟ 1 ਮਾਰਚ ਤੋਂ ਸ਼ੁਰੂ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਬਾਰਸੀਲੋਨਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। Honor MWC 2026 ਇਵੈਂਟ ਵਿੱਚ ਕੰਪਨੀ Honor Magic V6 ਅਤੇ Robot Phone ਨੂੰ ਪੇਸ਼ ਕਰੇਗੀ। ਇਸਦੇ ਨਾਲ ਹੀ, ਆਪਣਾ ਪਹਿਲਾ ਹਿਊਮਨੋਇਡ ਰੋਬੋਟ ਵੀ ਪੇਸ਼ ਕਰੇਗੀ।

Honor ਆਪਣਾ ਪਹਿਲਾ ਹਿਊਮਨੋਇਡ ਰੋਬੋਟ ਕਰੇਗੀ ਲਾਂਚ

Honor ਨੇ ਆਪਣੇ X ਅਕਾਊਂਟ 'ਤੇ ਪੋਸਟਾਂ ਸ਼ੇਅਰ ਕਰਕੇ ਇਸ ਇਵੈਂਟ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। Honor ਨੇ ਆਪਣੀ ਇੱਕ ਪੋਸਟ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ,"ਉਹ MWC 2026 ਵਿੱਚ ਆਪਣੇ ਪਹਿਲੇ ਹਿਊਮਨੋਇਡ ਰੋਬੋਟ ਨੂੰ ਪੇਸ਼ ਕਰਨਗੇ। ਇਹ ਰੋਬੋਟ ਕਈ ਏਆਈ ਫੀਚਰਸ ਦੇ ਨਾਲ ਆਵੇਗਾ।" ਇਸ ਰੋਬੋਟ ਬਾਰੇ ਅਜੇ ਕੰਪਨੀ ਨੇ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਹਾਲਾਂਕਿ, ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਰੋਬੋਟ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਰੋਬੋਟ ਵਿੱਚ alpha ਬ੍ਰਾਂਡਿੰਗ ਦੇਖਣ ਨੂੰ ਮਿਲਦੀ ਹੈ, ਜੋ Honor Robot Phone ਵਿੱਚ ਪਹਿਲਾ ਵੀ ਦੇਖਣ ਨੂੰ ਮਿਲੀ ਸੀ।

ਇਸ ਰੋਬੋਟ ਵਿੱਚ ਕੀ ਹੋਵੇਗਾ ਖਾਸ?

ਇਸ ਰੋਬੋਟ ਵਿੱਚ ਸਿੰਗਲ ਕੈਮਲਾ ਮਿਲ ਸਕਦਾ ਹੈ। ਇਸਦੇ ਨਾਲ ਹੀ, ਫੇਸ ਗਲਾਸ ਪੈਨਲ ਵਿੱਚ ਕਵਰ ਅਤੇ ਫੋਰਹੈੱਡ ਵਿੱਚ ਲਾਈਟ ਦੇਖੀ ਜਾ ਸਕਦੀ ਹੈ। ਰੋਬੋਟ ਦਾ ਖੱਬਾ ਹੱਥ ਵੀ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਨਾਲ ਹੀ, ਛਾਤੀ ਦੇ ਸੈਂਟਰ ਵਿੱਚ ਬਲੂ ਲਾਈਟ ਦਿੱਤੀ ਗਈ ਹੈ। ਇਹ ਰੋਬੋਟ ਮੈਟ ਫਿਨਸ਼ਿੰਗ ਦੇ ਨਾਲ ਆ ਸਕਦਾ ਹੈ। ਦੱਸ ਦੇਈਏ ਕਿ ਕੰਪਨੀ Honor MWC 2026 ਇਵੈਂਟ ਤੋਂ ਪਹਿਲਾ AI Device Ecosystem Era ਇਵੈਂਟ ਆਯੋਜਿਤ ਕਰੇਗੀ। ਇਸ ਦੌਰਾਨ ਕੰਪਨੀ ਆਪਣੇ ਹਿਊਮਨੋਇਡ ਰੋਬੋਟ ਦੇ ਨਾਲ Honor Magic V6 ਅਤੇ Robot Phone ਲਾਂਚ ਕਰ ਸਕਦੀ ਹੈ।

ਇਹ ਵੀ ਪੜ੍ਹੋ:-