WhatsApp ਭਾਰਤੀ ਫੋਨ ਨੰਬਰ ਯੂਜ਼ਰਸ ਲਈ 'SIM Binding' ਫੀਚਰ ਕਰ ਸਕਦਾ ਪੇਸ਼, ਜਾਣੋ ਕਿਵੇਂ ਕਰੇਗਾ ਕੰਮ?
DoT ਦੁਆਰਾ ਜਾਰੀ ਨਿਰਦੇਸ਼ਾਂ ਤੋਂ ਬਾਅਦ ਵਟਸਐਪ ਭਾਰਤੀ ਫੋਨ ਨੰਬਰ ਯੂਜ਼ਰਸ ਲਈ 'SIM Binding' ਫੀਚਰ ਪੇਸ਼ ਕਰਨ ਜਾ ਰਿਹਾ ਹੈ।

Published : February 26, 2026 at 10:14 AM IST
ਹੈਦਰਾਬਾਦ: ਵਟਸਐਪ ਭਾਰਤੀ ਫੋਨ ਨੰਬਰ ਵਾਲੇ ਯੂਜ਼ਰਸ ਲਈ 'SIM Binding' ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਇੱਕ ਫੀਚਰ ਟ੍ਰੈਕਰ ਰਾਹੀਂ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਕੰਪਨੀ ਟੈਲੀਕਾਮ ਸਾਈਬਰ ਸੁਰੱਖਿਆ ਰੂਲ 2024 ਦੇ ਤਹਿਤ ਪਿਛਲੇ ਸਾਲ DoT ਦੇ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕੰਮ ਕਰ ਰਹੀ ਹੈ।
ਇਨ੍ਹਾਂ ਨਿਰਦੇਸ਼ਾਂ ਤਹਿਤ ਮੈਸੇਜਿੰਗ ਐਪਲੀਕੇਸ਼ਨ ਲਈ ਐਕਟਿਵ ਸਿਮ ਕਾਰਡ ਦਾ ਵੈਰੀਫਿਕੇਸ਼ਨ ਜ਼ਰੂਰੀ ਹੈ। ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਫੀਚਰ ਅਜੇ ਵਿਕਸਿਤ ਪੜਾਅ ਵਿੱਚ ਹੈ ਅਤੇ ਇਹ ਫੀਚਰ ਐਪ ਯੂਜ਼ਰਸ ਨੂੰ ਦੱਸੇਗਾ ਕਿ ਜ਼ਰੂਰਤਾਂ ਦੀ ਪਾਲਣਾ ਕਰਨ ਲਈ ਉਸਨੂੰ ਇਹ ਚੈੱਕ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਸਮਾਰਟਫੋਨ ਵਿੱਚ ਸਿਮ ਕਾਰਡ ਹੈ ਜਾਂ ਨਹੀਂ।
📝 WhatsApp beta for Android 2.26.8.6: what's new?
— WABetaInfo (@WABetaInfo) February 24, 2026
WhatsApp is working on a feature that aligns the app with India's mandatory SIM linkage rule, and it will be available in a future update!https://t.co/BRfqBnsOxJ pic.twitter.com/Ia2ZrF8HPZ
ਵਟਸਐਪ ਦਾ 'SIM Binding' ਫੀਚਰ ਕਿਵੇਂ ਕੰਮ ਕਰੇਗਾ?
WABetaInfo ਨੇ ਇੱਕ ਪਾਪਅੱਪ ਦਾ ਸਕ੍ਰੀਨਸ਼ਾਰਟ ਪੋਸਟ ਕੀਤਾ, ਜਿਸ ਵਿੱਚ ਲਿਖਿਆ ਹੈ ਕਿ,"ਭਾਰਤ ਵਿੱਚ ਲੋੜਾਂ ਦੇ ਕਾਰਨ ਵਟਸਐਪ ਨੂੰ ਇਹ ਚੈੱਕ ਕਰਨਾ ਹੋਵੇਗਾ ਕਿ ਤੁਹਾਡਾ ਸਿਮ ਕਾਰਡ ਤੁਹਾਡੇ ਡਿਵਾਈਸ ਵਿੱਚ ਹੈ ਜਾਂ ਨਹੀਂ।" ਇਸਨੂੰ ਐਡਰਾਈਡ 2.26.8.6 ਅਪਡੇਟ ਲਈ ਵਟਸਐਪ ਬੀਟਾ 'ਤੇ ਦੇਖਿਆ ਗਿਆ ਸੀ ਪਰ ਇਹ ਕਾਰਜਸ਼ੀਲਤਾ ਜਲਦ ਹੀ ਉਪਲਬਧ ਹੋਣ ਦੀ ਉਮੀਦ ਨਹੀਂ ਹੈ, ਕਿਉਕਿ ਇਹ ਅਜੇ ਵੀ ਵਿਕਸਿਤ ਹੋ ਰਿਹਾ ਹੈ।
ਦੱਸ ਦੇਈਏ ਕਿ ਮੈਟਾ DoT ਦੇ ਨਵੰਬਰ 2025 ਵਿੱਚ ਜਾਰੀ ਕੀਤੇ ਗਏ ਇੱਕ ਨਿਰਦੇਸ਼ ਦੀ ਪਾਲਣਾ ਕਰਨ ਲਈ ਕੰਮ ਕਰ ਰਿਹਾ ਹੈ, ਜੋ ਮੈਸੇਜਿੰਗ ਐਪਾਂ ਲਈ SIM-ਆਧਾਰਿਤ ਲੌਗ ਇਨ ਵੈਰੀਫਿਕੇਸ਼ਨ ਨੂੰ ਜ਼ਰੂਰੀ ਬਣਾਉਦਾ ਹੈ। ਇਹ ਨਿਯਮ ਵਟਸਐਪ, ਸਿਗਨਲ, ਟੈਲੀਗ੍ਰਾਮ ਅਤੇ ਹੋਰ ਮੈਸੇਜਿੰਗ ਐਪਾਂ 'ਤੇ ਲਾਗੂ ਹੁੰਦਾ ਹੈ, ਜੋ ਯੂਜ਼ਰਸ ਨੂੰ ਫੋਨ ਨੰਬਰ ਦਾ ਇਸਤੇਮਾਲ ਕਰਕੇ ਅਕਾਊਂਟ ਬਣਾਉਣ ਦੀ ਲੋੜ ਦਿੰਦੇ ਹਨ। ਇਨ੍ਹਾਂ ਐਪਾਂ ਦਾ ਐਕਸੇਸ ਸਿਰਫ਼ ਭਾਰਤ ਵਿੱਚ ਯੂਜ਼ਰਸ ਨੂੰ ਉਦੋ ਤੱਕ ਮਿਲੇਗਾ, ਜਦੋ ਤੱਕ ਉਨ੍ਹਾਂ ਦੇ ਸਮਾਰਟਫੋਨ ਵਿੱਚ ਰਜਿਸਟਰਡ ਸਿਮ ਮੌਜ਼ੂਦ ਹੈ।
ਫੀਚਰ ਟ੍ਰੈਕਰ ਦੀ ਰਿਪੋਰਟ ਅਨੁਸਾਰ, ਵਟਸਐਪ ਸਮੇਂ-ਸਮੇਂ 'ਤੇ ਯੂਜ਼ਰ ਦੇ ਅਕਾਊਂਟ ਸੈਸ਼ਨ ਨੂੰ ਰਿਨੀਊ ਕਰੇਗਾ। ਇਸ ਲਈ ਆਪਰੇਸ਼ਨ ਕੀਤਾ ਜਾਵੇਗਾ, ਜਿਸ ਨਾਲ ਇਹ ਵੈਰੀਫਾਈ ਹੋਵੇਗਾ ਕਿ ਯੂਜ਼ਰਸ ਦੇ ਸਮਾਰਟਫੋਨ ਵਿੱਚ ਪਾਇਆ ਗਿਆ ਸਿਮ ਉਹੀ ਹੈ, ਜਿਸਦਾ ਇਸਤੇਮਾਲ ਵਟਸਐਪ ਲਈ ਸਾਈਨ ਅੱਪ ਕਰਦੇ ਸਮੇਂ ਕੀਤਾ ਗਿਆ ਸੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ਼ ਭਾਰਤੀ (+91) ਫੋਨ ਨੰਬਰ ਰਜਿਸਟਰਡ ਅਕਾਊਂਟ ਲਈ ਕੀਤਾ ਜਾਵੇਗਾ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਅਕਾਊਂਟ SIM Binding ਵੈਰੀਫਿਕੇਸ਼ਨ ਟੈਸਟ ਵਿੱਚ ਫੇਲ੍ਹ ਹੋ ਜਾਂਦਾ ਹੈ, ਤਾਂ ਵਟਸਐਪ ਵੈਲੀਡੇਸ਼ਨ ਠੀਕ ਹੋਣ ਤੱਕ ਐਕਸੇਸ ਲਿਮਿਟ ਕਰ ਦਿੱਤਾ ਜਾਵੇਗਾ ਜਦਕਿ ਵੈਰੀਫਿਕੇਸ਼ਨ ਪ੍ਰੋਸੈਸ ਫੇਲ੍ਹ ਹੋਣ ਤੋਂ ਪਹਿਲਾ ਮਿਲੇ ਚੈਟ ਅਤੇ ਮੈਸੇਜ ਨੂੰ ਸੇਵ ਰੱਖੇਗਾ। DoT ਦਾ ਇਹ ਨਿਰਦੇਸ਼ ਨਲੰਬਰ 2025 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਦੇਸ਼ ਵਿੱਚ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਬਣਾਇਆ ਗਿਆ ਹੈ।
ਕੀ ਸੀ DoT ਦੇ ਨਿਰਦੇਸ਼?
DoT ਦੇ ਨਿਰਦੇਸ਼ਾਂ ਅਨੁਸਾਰ, ਵਟਸਐਪ ਲਈ ਹਰ ਛੇ ਘੰਟੇ ਵਿੱਚ ਵੈੱਬ ਆਧਾਰਿਤ ਜਾਂ ਡੈਸਕਟਾਪ ਕਲਾਇੰਟ ਨੂੰ ਆਪਣੇ ਆਪ ਲੌਗਆਊਟ ਕਰਨਾ ਵੀ ਜ਼ਰੂਰੀ ਹੋਵੇਗਾ ਅਤੇ ਯੂਜ਼ਰਸ ਨੂੰ ਲਿੰਕਡ ਡਿਵਾਈਸ 'ਤੇ QR ਕੋਡ ਦਾ ਇਸਤੇਮਮਾਲ ਕਰਕੇ ਆਪਣੇ ਅਕਾਊਂਟ ਵਿੱਚ ਲੌਗ ਇਨ ਕਰਨਾ ਹੋਵੇਗਾ। ਹਾਲਾਂਕਿ, ਇਹ ਫੀਚਰ ਅਜੇ ਵਟਸਐਪ ਦੇ ਵਿਕਸਿਤ ਵਰਜ਼ਨ ਵਿੱਚ ਨਹੀਂ ਆਇਆ ਹੈ ਅਤੇ ਇਹ ਸਾਫ਼ ਨਹੀਂ ਹੈ ਕਿ ਪਲੇਟਫਾਰਮ ਇਸਨੂੰ ਕਦੋਂ ਜੋੜੇਗਾ।
ਪਿਛਲੇ ਸਾਲ ਨਵੰਬਰ ਵਿੱਚ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਇੰਟਰਨੈੱਟ ਫ੍ਰੀਡਮ ਫਾਊਂਡੇਸ਼ਨ ਨੇ DoT ਤੋਂ ਆਪਣੇ SIM Binding ਮੈਂਡੇਟ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ ਅਤੇ ਇਸ ਕਦਮ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੱਸਿਆ, ਜਿਸਨੂੰ ਭਾਰਤ ਵਿੱਚ ਟੈਲੀਕਾਮ ਆਪਰੇਟਰਾਂ ਦੀ ਲਾਬਿੰਗ ਤੋਂ ਬਾਅਦ ਲਿਆਂਦਾ ਗਿਆ ਸੀ।
ਇਸ ਗਰੁੱਪ ਨੇ ਸਿਮ ਖਰਾਬ ਜਾਂ ਸਫ਼ਰ ਦੌਰਾਨ ਆਪਣੇ ਚੈਟ ਐਪਾਂ ਨੂੰ ਚਾਲੂ ਰੱਖਣ ਲਈ ਇੰਟਰਨੈਸ਼ਨਲ ਪੈਕ ਖਰੀਦਣ ਦੀ ਲੋੜ ਵਰਗੀਆਂ ਸਮੱਸਿਆਵਾਂ ਕਰਕੇ ਐਪ ਕਾਰਜਸ਼ੀਲਤਾ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਸੀ।
ਇਹ ਵੀ ਪੜ੍ਹੋ:-

