ਵਟਸਐਪ ਨੇ ਪੇਸ਼ ਕੀਤੇ ਕੁਝ ਨਵੇਂ ਅਪਡੇਟਸ, ਗਰੁੱਪ ਚੈਟ 'ਚ ਮਿਲਣਗੇ ਇਹ 2 ਫੀਚਰਸ
ਵਟਸਐਪ ਨੇ ਗਰੁੱਪ ਚੈਟ ਲਈ ਮੈਂਬਰ ਟੈਗ, ਟੈਕਸਟ ਸਟਿੱਕਰ ਅਤੇ ਇਵੈਂਟ ਰਿਮਾਇੰਡਰ ਫੀਚਰਸ ਲਾਂਚ ਕੀਤੇ ਹਨ।

Published : January 8, 2026 at 4:22 PM IST
ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਵਟਸਐਪ ਨੇ ਆਪਣੇ ਯੂਜ਼ਰਸ ਲਈ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਵਟਸਐਪ ਨੇ ਆਪਣੇ ਗਰੁੱਪ ਚੈਟ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਹ ਫੀਚਰਸ ਪੇਸ਼ ਕੀਤੇ ਹਨ।
ਅੱਜ ਕੱਲ੍ਹ ਵਟਸਐਪ ਸਿਰਫ਼ ਮੈਸੇਜਿੰਗ ਐਪ ਨਹੀਂ ਸਗੋਂ ਦੋਸਤਾਂ, ਪਰਿਵਾਰ ਅਤੇ ਕੰਮ ਨਾਲ ਜੁੜੇ ਲੋਕਾਂ ਨਾਲ ਜੁੜੇ ਰਹਿਣ ਦਾ ਸਭ ਤੋਂ ਆਸਾਨ ਤਰੀਕਾ ਬਣ ਗਿਆ ਹੈ। ਵਟਸਐਪ ਦਾ ਨਵਾਂ ਅਪਡੇਟ ਗਰੁੱਪ ਚੈਟਾਂ ਨੂੰ ਜ਼ਿਆਦਾ ਪਰਸਨਲ ਬਣਾਉਣ 'ਤੇ ਫੋਕਸ ਕਰਦਾ ਹੈ।
ਵਟਸਐਪ ਦੇ ਨਵੇਂ ਫੀਚਰਸ ਦੀ ਲਿਸਟ
Member Tags: ਹੁਣ ਯੂਜ਼ਰਸ ਖੁਦ ਨੂੰ ਕਿਸੇ ਵੀ ਗਰੁੱਪ ਵਿੱਚ ਖਾਸ ਟੈਗ ਦੇ ਸਕਦੇ ਹਨ, ਜੋ ਉਸ ਗਰੁੱਪ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਦਿਖਾਏਗਾ। ਇਹ ਟੈਗ ਹਰ ਗਰੁੱਪ ਲਈ ਅਲੱਗ-ਅਲੱਗ ਸੈੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਪਹਿਚਾਣ ਅਤੇ ਗੱਲਬਾਤ ਦੋਨੋ ਆਸਾਨ ਹੋ ਜਾਂਦੀ ਹੈ।
New year, new @WhatsApp features: now you can further customize your group chats with member tags, create custom text stickers, and set early event reminders.https://t.co/njKcxYa6H1
— Meta Newsroom (@MetaNewsroom) January 7, 2026
Text Stickers: ਹੁਣ ਸਿਰਫ਼ ਇਮੋਜੀ ਜਾਂ ਪਹਿਲਾ ਤੋਂ ਬਣੇ ਸਟਿੱਕਰ ਨਹੀਂ ਸਗੋਂ ਤੁਸੀਂ ਆਪਣੇ ਪਸੰਦੀਦਾ ਸ਼ਬਦਾਂ ਨੂੰ ਸਟਿੱਕਰ ਵਿੱਚ ਬਦਲ ਸਕਦੇ ਹਨ। Sticker Search ਵਿੱਚ ਟੈਕਸਟ ਟਾਈਪ ਕਰਦੇ ਹੀ ਇੱਕ ਸਟਿੱਕਰ ਬਣ ਜਾਵੇਗਾ। ਇਸਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਨ੍ਹਾਂ ਨਵੇਂ ਬਣੇ ਸਟਿੱਕਰਾਂ ਨੂੰ ਬਿਨ੍ਹਾਂ ਕਿਸੇ ਚੈਟ ਵਿੱਚ ਭੇਜੇ ਸਿੱਧੇ ਆਪਣੇ ਸਟਿੱਕਰ ਪੈਕ ਵਿੱਚ ਜੋੜ ਸਕਦੇ ਹੋ।
Event Reminders: ਹੁਣ ਗਰੁੱਪ ਵਿੱਚ ਬਣਾਏ ਗਏ ਕਿਸੇ ਵੀ ਇਵੈਂਟ ਲਈ ਕਸਟਮ ਰਿਮਾਇੰਡਰ ਸੈੱਟ ਕੀਤੇ ਜਾ ਸਕਦੇ ਹਨ। ਇਸ ਵਿੱਚ ਪਾਰਟੀ, ਮੀਟਿੰਗ ਜਾਂ ਆਨਲਾਈਨ ਕਾਲ ਆਦਿ ਦਾ ਸਾਰੇ ਲੋਕਾਂ ਨੂੰ ਸਮੇਂ ਤੋਂ ਪਹਿਲਾ ਨੋਟੀਫਿਕੇਸ਼ਨ ਮਿਲ ਜਾਵੇਗਾ ਅਤੇ ਕੋਈ ਜ਼ਰੂਰੀ ਪਲਾਨ ਮਿਸ ਨਹੀਂ ਹੋਵੇਗਾ।
ਇਨ੍ਹਾਂ ਨਵੇਂ ਫੀਚਰਸ ਤੋਂ ਇਲਾਵਾ ਵਟਸਐਪ ਪਹਿਲਾ ਹੀ ਵੱਡੇ ਫਾਈਲਿੰਗ ਸ਼ੇਅਰਿੰਗ, HD ਮੀਡੀਆਂ, ਸਕ੍ਰੀਨ ਸ਼ੇਅਰਿੰਗ ਅਤੇ ਵਾਈਸ ਚੈਟ ਵਰਗੇ ਕਈ ਟੂਲਸ ਦਿੰਦਾ ਆ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਗਰੁੱਪ ਚੈਟ ਅਨੁਭਵ ਨੂੰ ਸਭ ਤੋਂ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਬਦਲਾਅ ਕਰਦਾ ਰਹੇਗਾ, ਤਾਂਕਿ ਲੋਕ ਵਟਸਐਪ ਦਾ ਜ਼ਿਆਦਾ ਇਸਤੇਮਾਲ ਕਰਨ।
ਇਹ ਵੀ ਪੜ੍ਹੋ:-

