iPhone 17e ਅਤੇ iPhone 16e ਦੀ ਕੀਮਤ ਅਤੇ ਫੀਚਰਸ ਵਿੱਚ ਕੀ ਅੰਤਰ ਹੈ? ਐਪਲ ਨੇ ਲਾਂਚ ਕਰ ਦਿੱਤਾ ਆਪਣਾ ਸਸਤਾ ਆਈਫੋਨ
iPhone 17 ਸੀਰੀਜ਼ ਨੇ ਆਪਣਾ ਸਭ ਤੋਂ ਸਸਤਾ iPhone 17e ਸਮਾਰਟਫੋਨ ਲਾਂਚ ਕਰ ਦਿੱਤਾ ਹੈ।

Published : March 4, 2026 at 5:26 PM IST
ਹੈਦਰਾਬਾਦ: iPhone 17e ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਸਭ ਤੋਂ ਸਸਤਾ ਦੱਸਿਆ ਗਿਆ ਹੈ। iPhone 17e ਸਮਾਰਟਫੋਨ ਵਿੱਚ A19 ਚਿਪ, MagSafe ਸਪੋਰਟ ਅਤੇ Ceramic Shield 2 ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ iPhone 16e ਦਾ ਅਪਗ੍ਰੇਡ ਵਰਜ਼ਨ ਹੈ। ਹਾਲਾਂਕਿ, ਪਹਿਲੀ ਵਾਰ ਦੇਖਣ ਵਿੱਚ ਇਹ ਦੋਨੋਂ ਫੋਨ ਤੁਹਾਨੂੰ ਇੱਕੋ ਜਿਹੇ ਲੱਗਣਗੇ। ਪਰ ਦੋਨਾਂ ਵਿੱਚ ਕਾਫ਼ੀ ਅੰਤਰ ਹੈ। ਆਓ ਜਾਣਦੇ ਹਾਂ...
iPhone 17e VS iPhone 16e ਦੇ ਡਿਜ਼ਾਈਨ ਵਿੱਚ ਅੰਤਰ
ਇਨ੍ਹਾਂ ਦੋਨਾਂ ਫੋਨਾਂ ਦੇ ਡਿਜ਼ਾਈਨ ਵਿੱਚ ਕੁਝ ਖਾਸ ਅੰਤਰ ਨਹੀਂ ਹੈ। ਦੋਨੋਂ ਲਗਭਗ ਇੱਕੋ ਜਿਹੇ ਹਨ। ਇਨ੍ਹਾਂ ਦੀ ਲੰਬਾਈ 146.7mm, ਚੌੜਾਈ 71.5mm ਅਤੇ ਮੋਟਾਈ 7.8mm ਹੈ। ਹਾਲਾਂਕਿ, ਇਨ੍ਹਾਂ ਦੋਨਾਂ ਫੋਨਾਂ ਦੇ ਭਾਰ ਵਿੱਚ ਥੋੜ੍ਹਾ ਅੰਤਰ ਹੈ। iPhone 16e ਦਾ ਭਾਰ 167 ਗ੍ਰਾਮ ਸੀ ਜਦਕਿ iPhone 17e ਦਾ ਭਾਰ 169 ਗ੍ਰਾਮ ਹੈ। ਯਾਨੀ ਕਿ ਨਵਾਂ ਆਈਫੋਨ 2 ਗ੍ਰਾਮ ਭਾਰੀ ਹੈ, ਜੋ ਕਿ ਕਾਫ਼ੀ ਮਾਮੂਲੀ ਅੰਤਰ ਹੈ। ਰੰਗਾਂ ਦੀ ਗੱਲ ਕਰੀਏ, ਤਾਂ iPhone 16e ਬਲੈਕ ਅਤੇ ਵਾਈਟ ਵਿੱਚ ਉਪਲਬਧ ਕੀਤਾ ਗਿਆ ਸੀ ਜਦਕਿ iPhone 17e ਵਿੱਚ ਨਵਾਂ ਸੌਫ਼ਟ ਪਿੰਕ ਕਲਰ ਜੋੜਿਆ ਗਿਆ ਹੈ।
iPhone 17e VS iPhone 16e ਦੇ ਡਿਸਪਲੇ ਵਿੱਚ ਅੰਤਰ
ਇਨ੍ਹਾਂ ਦੋਨਾਂ ਫੋਨਾਂ ਦੇ ਡਿਸਪਲੇ ਵਿੱਚ ਵੀ ਜ਼ਿਆਦਾ ਅੰਤਰ ਨਹੀਂ ਹੈ। ਦੋਨੋਂ ਫੋਨਾਂ ਵਿੱਚ 6.1 ਇੰਚ ਦੀ Super Retina XDR OLED ਡਿਸਪਲੇ ਦਿੱਤੀ ਗਈ ਹੈ। ਇਸਦਾ ਰਿਫ੍ਰੈਸ਼ ਦਰ 60Hz ਅਤੇ ਪੀਕ ਬ੍ਰਾਈਟਨੈੱਸ 1200nits ਹੈ। ਹਾਲਾਂਕਿ, iPhone 17e ਵਿੱਚ Ceramic Shield 2 ਪ੍ਰੋਟੈਕਸ਼ਨ ਦਿੱਤੀ ਗਈ ਹੈ, ਜੋ ਪਿਛਲੇ ਜਨਰੇਸ਼ਨ ਦੇ Ceramic Shield ਦੇ ਮੁਕਾਬਲੇ ਤਿੰਨ ਗੁਣਾਂ ਬਿਹਤਰ ਸਕ੍ਰੈਚ ਬਚਾਅ ਦੇਣ ਦਾ ਦਾਅਵਾ ਕਰਦੀ ਹੈ। ਯਾਨੀ ਸਕ੍ਰੀਨ ਪਹਿਲਾ ਤੋਂ ਜ਼ਿਆਦਾ ਸੁਰੱਖਿਅਤ ਮੰਨੀ ਜਾ ਸਕਦੀ ਹੈ।
iPhone 17e VS iPhone 16e ਦੇ ਪ੍ਰੋਸੈਸਰ ਵਿੱਚ ਅੰਤਰ
iPhone 16e ਅਤੇ iPhone 17e ਵਿੱਚ ਸਭ ਤੋਂ ਵੱਡਾ ਅੰਤਰ ਪ੍ਰੋਸੈਸਰ ਦਾ ਹੈ। iPhone 17e ਵਿੱਚ A19 ਚਿਪਸੈੱਟ ਦਿੱਤੀ ਗਈ ਹੈ ਜਦਕਿ iPhone 16e ਵਿੱਚ A18 ਚਿਪਸੈੱਟ ਦਿੱਤੀ ਗਈ ਹੈ। ਇਹ ਇੱਕ ਵੱਡਾ ਅਪਗ੍ਰੇਡ ਹੈ।
iPhone 17e VS iPhone 16e ਦੇ ਕੈਮਰੇ ਵਿੱਚ ਅੰਤਰ
ਇਨ੍ਹਾਂ ਦੋਨਾਂ ਫੋਨਾਂ ਵਿੱਚ ਕੈਮਰਾ ਵੀ ਇੱਕੋ ਜਿਹਾ ਹੀ ਦਿੱਤਾ ਗਿਆ ਹੈ। ਦੋਨਾਂ ਫੋਨਾਂ ਵਿੱਚ 48MP ਦਾ ਫਿਊਜ਼ਨ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ ਵਿੱਚ 2 ਇਨ 1 ਸਿਸਟਮ, 2x ਆਪਟੀਕਲ ਜ਼ੂਮ ਅਤੇ Dolby Vision ਦੇ ਨਾਲ 4K 60fps ਵੀਡੀਓ ਰਿਕਾਰਡਿੰਗ ਸਪੋਰਟ ਹੈ। ਇਸ ਫੋਨ ਦੇ ਅਗਲੇ ਹਿੱਸੇ ਵਿੱਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 12MP ਦਾ ਕੈਮਰਾ ਦਿੱਤਾ ਗਿਆ ਹੈ। iPhone 17e ਦਾ ਪੋਰਟਰੇਟ ਮੋਡ ਹੁਣ ਕੁੱਤੇ ਅਤੇ ਬਿੱਲੀ ਵਰਗੇ ਜਾਨਵਰਾਂ ਨੂੰ ਬਿਹਤਰ ਤਰੀਕੇ ਨਾਲ ਪਛਾਣ ਸਕਦਾ ਹੈ। ਇਸਦੇ ਨਾਲ ਹੀ, ਫੋਟੋ ਲੈਂਦੇ ਸਮੇਂ ਆਪਣੇ ਆਪ ਡਿਟੇਲ ਜਾਣਕਾਰੀ ਕੈਪਚਰ ਕਰਦਾ ਹੈ, ਜਿਸ ਨਾਲ ਬਾਅਦ ਵਿੱਚ ਵੀ ਨਾਰਮਲ ਫੋਟੋ ਨੂੰ ਪੋਰਟਰੇਟ ਵਿੱਚ ਬਦਲਿਆ ਜਾ ਸਕਦਾ ਹੈ। iPhone 16e ਵਿੱਚ ਇਹ ਸੁਵਿਧਾ ਸੀਮਿਤ ਸੀ।
iPhone 17e VS iPhone 16e ਦੀ ਬੈਟਰੀ ਵਿੱਚ ਅੰਤਰ
ਐਪਲ ਨੇ ਇਨ੍ਹਾਂ ਦੋਨੋਂ ਫੋਨਾਂ ਦੀ ਬੈਟਰੀ ਦੀ ਸਹੀਂ ਸਮਰੱਥਾ ਨੰ ਲੈ ਕੇ ਕੋਈ ਦਾਅਵਾ ਨਹੀਂ ਕੀਤਾ ਹੈ ਪਰ ਦੋਨਾਂ ਫੋਨਾਂ ਵਿੱਚ 26 ਘੰਟੇ ਤੱਕ ਵੀਡੀਓ ਪਲੇਬੈਕ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, iPhone 17e ਦੇ ਚਾਰਜਰ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਨਵੇਂ ਆਈਫੋਨ iPhone 17e ਵਿੱਚ 15ਵਾਟ MagSafe ਵਾਇਰਲੈਸ ਚਾਰਜਿੰਗ ਸਪੋਰਟ ਮਿਲਦਾ ਹੈ, ਜੋ 20ਵਾਟ ਜਾਂ ਉਸ ਤੋਂ ਜ਼ਿਆਦਾ ਦੇ ਅਡੈਪਟਰ ਨਾਲ ਕੰਮ ਕਰਦਾ ਹੈ। ਦੂਜੇ ਪਾਸੇ, iPhone 16e ਸਿਰਫ਼ 75ਵਾਟ Qi ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਸੀ।
iPhone 17e VS iPhone 16e ਵਿੱਚ ਹੋਰ ਅੰਤਰ
ਆਪਰੇਟਿੰਗ ਸਿਸਟਮ ਦੀ ਗੱਲ ਕਰੀਏ, ਤਾਂ ਦੋਨਾਂ ਵਿੱਚ iOS26 ਅਤੇ Apple Intelligence ਫੀਚਰਸ ਮਿਲਦੇ ਹਨ। ਹਾਲਾਂਕਿ, ਨਵਾਂ ਪ੍ਰੋਸੈਸਰ ਹੋਣ ਕਰਕੇ iPhone 17e ਵਿੱਚ ਅਨੁਭਵ ਜ਼ਿਆਦਾ ਸਮੂਦ ਰਹਿਣ ਦੀ ਉਮੀਦ ਹੈ। ਦੋਨੋ ਫੋਨ IP68 ਰੇਟਿੰਗ ਦੇ ਨਾਲ ਆਉਦੇ ਹਨ।
iPhone 17e VS iPhone 16e ਦੀ ਕੀਮਤ ਵਿੱਚ ਅੰਤਰ
iPhone 17e ਤੇਜ਼ ਪ੍ਰੋਸੈਸਰ, ਦੋਗੁਣੀ ਸਟੋਰੇਜ, ਬਿਹਤਰ ਪੋਰਟਰੇਟ ਮੋਡ ਅਤੇ MagSafe ਸਪੋਰਟ ਦੇ ਨਾਲ ਜ਼ਿਆਦਾ ਪ੍ਰੈਕਟੀਕਲ ਆਪਸ਼ਨ ਬਣ ਕੇ ਸਾਹਮਣੇ ਆਉਦਾ ਹੈ। ਜੇਕਰ ਕੋਈ iPhone 16e ਦਾ ਇਸਤੇਮਾਲ ਕਰ ਰਿਹਾ ਹੈ, ਤਾਂ ਅਪਗ੍ਰੇਡ ਜ਼ਰੂਰੀ ਨਹੀਂ ਲੱਗਦਾ ਪਰ ਜਿਹੜੇ ਯੂਜ਼ਰਸ ਪੁਰਾਣਾ ਮਾਡਲ ਜਿਵੇਂ ਕਿ iPhone SE, iPhone 11, iPhone 12 ਜਾਂ iPhone SE ਦਾ ਇਸਤੇਮਾਲ ਕਰ ਰਹੇ ਹਨ, ਤਾਂ ਉਨ੍ਹਾਂ ਲਈ iPhone 17e ਜ਼ਿਆਦਾ ਵਧੀਆਂ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ:-

