ਭਾਰਤੀ ਲੋਕ ਕਿਹੜੇ ਕੰਮਾਂ ਲਈ ਕਰ ਰਹੇ ਨੇ ChatGPT ਦਾ ਇਸਤੇਮਾਲ? ਹੋਇਆ ਖੁਲਾਸਾ
ਭਾਰਤ ਵਿੱਚ ਚੈਟਜੀਪੀਟੀ ਦਾ ਇਸਤੇਮਾਲ ਤੇਜ਼ੀ ਨਾਲ ਵੱਧ ਰਿਹਾ ਹੈ। ਆਓ ਜਾਣਦੇ ਹਾਂ ਕਿ ਭਾਰਤੀ ਇਸਦਾ ਇਸਤੇਮਾਲ ਕਿਉਂ ਕਰਦੇ ਹਨ?

Published : February 24, 2026 at 9:46 AM IST
ਹੈਦਰਾਬਾਦ: ਭਾਰਤ ਹੁਣ ਏਆਈ ਦੇ ਇਸਤੇਮਾਲ ਦੇ ਮਾਮਲੇ ਵਿੱਚ ਇੱਕ ਨਵੀਂ ਉਚਾਈ 'ਤੇ ਪਹੁੰਚ ਗਿਆ ਹੈ। OpenAI ਦੇ ਨਵੇਂ ਡਾਟਾ ਅਨੁਸਾਰ, ਭਾਰਤ ਹੁਣ ਚੈਟਜੀਪੀਟੀ ਦਾ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਬਾਜ਼ਾਰ ਬਣ ਚੁੱਕਾ ਹੈ। ਭਾਰਤ ਵਿੱਚ ਚੈਟਜੀਪੀਟੀ ਦੇ ਹਫ਼ਤਾਵਰ ਐਕਟਿਵ ਯੂਜ਼ਰਸ ਦੀ ਗਿਣਤੀ 10 ਕਰੋੜ ਤੋਂ ਵੀ ਅੱਗੇ ਪਹੁੰਚ ਚੁੱਕੀ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਭਾਰਤੀ ਯੂਜ਼ਰਸ ਸਿਰਫ਼ ਏਆਈ ਨੂੰ ਅਜ਼ਮਾ ਨਹੀਂ ਰਹੇ ਸਗੋਂ ਇਸਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਅਤੇ ਪ੍ਰੋਫੈਸ਼ਨਲ ਲੋੜਾਂ ਲਈ ਇਸਤੇਮਾਲ ਕਰ ਰਹੇ ਹਨ।
OpenAI ਦੀ ਨਵੀਂ ਪਬਲਿਕ ਡੇਟਾ ਪਹਿਲ OpenAI Signals ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ ਯੂਜ਼ਰਸ ਟੈਕਨੀਕਲ ਟੂਲਾਂ ਦਾ ਇਸਤੇਮਾਲ ਗਲੋਬਲ ਔਸਤ ਤੋਂ ਕਿਤੇ ਜ਼ਿਆਦਾ ਕਰਦੇ ਹਨ। ਖਾਸ ਕਰਕੇ ਕੋਡਿੰਗ ਅਤੇ ਡਾਟਾ ਵਿਸ਼ਲੇਸ਼ਣ ਦੇ ਮਾਮਲੇ ਵਿੱਚ ਭਾਰਤ ਕਾਫ਼ੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪਲੱਸ ਅਤੇ ਪ੍ਰੋ ਸਬਸਕ੍ਰਾਈਬਰਸ ਵਿਚਕਾਰ ਡਾਟਾ ਵਿਸ਼ਲੇਸ਼ਣ ਟੂਲਾਂ ਦਾ ਇਸਤੇਮਾਲ ਗਲੋਬਲ ਔਸਤ ਤੋਂ ਕਰੀਬ ਚਾਰ ਗੁਣਾ ਜ਼ਿਆਦਾ ਹੈ। ਦੂਜੇ ਪਾਸੇ, ਕੋਡਿੰਗ ਨਾਲ ਜੁੜਨ ਲਈ Codex ਦਾ ਇਸਤੇਮਾਲ ਲਗਭਗ ਤਿੰਨ ਗੁਣਾ ਜ਼ਿਆਦਾ ਦੇਖਿਆ ਗਿਆ ਹੈ। OpenAI ਦੇ ਸੀਈਓ ਸੈਮ ਅਲਟਮੈਨ ਨੇ ਵੀ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ ਆਪਣੇ ਅਧਿਕਾਰਿਤ X ਅਕਾਊਂਟ ਰਾਹੀ ਇਹੀ ਗੱਲ ਕਹੀ ਸੀ।
Great meeting with PM @narendramodi today to talk about the incredible energy around AI in India.
— Sam Altman (@sama) February 20, 2026
India is our fastest growing market for codex globally, up 4x in weekly users in the past 2 weeks alone.
🇮🇳! pic.twitter.com/MRbw0UkotJ
ਰਿਪੋਰਟ ਅਨੁਸਾਰ, ਭਾਰਤੀ ਯੂਜ਼ਰਸ ਕੋਡਿੰਗ ਨਾਲ ਜੁੜੇ ਸਵਾਲ ਵੀ ਦੁਨੀਆ ਭਰ ਦੇ ਯੂਜ਼ਰਸ ਦੀ ਤੁਲਨਾ ਵਿੱਚ ਕਰੀਬ ਤਿੰਨ ਗੁਣਾ ਜ਼ਿਆਦਾ ਪੁੱਛ ਰਹੇ ਹਨ। ਦੂਜੇ ਪਾਸੇ, ਪੜਾਈ ਅਤੇ ਲਰਨਿੰਗ ਨਾਲ ਜੁੜੇ ਸਵਾਲਾਂ ਵਿੱਚ ਵੀ ਭਾਰਤ ਗਲੋਬਲ ਔਸਤ ਦੋਗੁਣਾ ਅੱਗੇ ਹੈ। ਭੂਗੋਲਿਕ ਤੌਰ 'ਤੇ ਦੇਖੀਏ, ਤਾਂ ਤੇਲੰਗਨਾ, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਤਕਨੀਕੀ ਹੱਬ ਵਿੱਚ ਕੋਡਿੰਗ ਨਾਲ ਜੁੜਿਆ ਇਸਤੇਮਾਲ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਹੈ।
ਇਸ ਤੋਂ ਇਲਾਵਾ, ਭਾਰਤ ਵਿੱਚ ਲੋਕ ਕੰਮ ਲਈ ਵੀ ਚੈਟਜੀਪੀਟੀ ਦਾ ਕਾਫ਼ੀ ਇਸਤੇਮਾਲ ਕਰਦੇ ਹਨ ਅਤੇ ਇਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਰੀਬ 35 ਫੀਸਦੀ ਕੰਜਿਊਮਰ ਮੈਸੇਜ ਸਿੱਧੇ ਕੰਮ ਨਾਲ ਜੁੜੇ ਹੁੰਦੇ ਹਨ ਜਦਕਿ ਗਲੋਬਲ ਪੱਧਰ 'ਤੇ ਇਹ ਅੰਕੜਾ ਲਗਭਗ 30 ਫੀਸਦੀ ਹੈ। ਆਫਿਸ ਕੰਮ ਵਿੱਚ ਲੋਕ ਡ੍ਰਾਫਟਿੰਗ, ਐਡਿਟ, ਟੈਕਨੀਕਲ ਹੈਲਪ, ਡੱਬਿੰਗ ਅਤੇ ਕੰਮ ਨੂੰ ਤੇਜ਼ ਕਰਨ ਲਈ ਚੈਟਜੀਪੀਟੀ 'ਤੇ ਭਰੋਸਾ ਕਰ ਰਹੇ ਹਨ।
ਭਾਰਤ ਦੇ ਯੂਜ਼ਰਸ ਕੰਮ ਤੋਂ ਇਲਾਵਾ ਵੀ ਚੈਟਜੀਪੀਟੀ ਦਾ ਕਾਫ਼ੀ ਇਸਤੇਮਾਲ ਕਰ ਰਹੇ ਹਨ। 35 ਫੀਸਦੀ ਨਾਨ-ਵਰਕ ਮੈਸੇਜ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੈਕਟੀਕਲ ਮਾਰਗਦਰਸ਼ਨ ਨਾਲ ਜੁੜੇ ਹੁੰਦੇ ਹਨ। ਇਸ ਤੋਂ ਇਲਾਵਾ, ਕਰੀਬ 20 ਫੀਸਦੀ ਮੈਸੇਜ ਜਨਰਲ ਜਾਣਕਾਰੀ ਅਤੇ 20 ਫੀਸਦੀ ਰਾਈਟਿੰਗ ਨਾਲ ਜੁੜੇ ਹੁੰਦੇ ਹਨ। ਇਸ ਨਾਲ ਸਾਫ਼ ਹੈ ਕਿ ਲੋਕ ਸੈਲਫ਼ ਲਰਨਿੰਗ, ਫੈਸਲਾ ਲੈਣ ਅਤੇ ਨਿੱਜੀ ਪ੍ਰੋਡਕਟੀਵਿਟੀ ਲਈ ਏਆਈ ਦਾ ਇਸਤੇਮਾਲ ਕਰ ਰਹੇ ਹਨ।
ਉਮਰ ਦੇ ਹਿਸਾਬ ਨਾਲ ਦੇਖੀਏ, ਤਾਂ ਭਾਰਤ ਵਿੱਚ ਚੈਟਜੀਪੀਟੀ ਦਾ ਇਸਤੇਮਾਲ ਨੌਜਵਾਨਾਂ ਵਿਚਕਾਰ ਸਭ ਤੋਂ ਜ਼ਿਆਦਾ ਹੈ। 18 ਤੋਂ 24 ਸਾਲ ਦੇ ਯੂਜ਼ਰਸ ਕੁੱਲ ਮੈਸੇਜਾਂ ਦਾ ਲਗਭਗ ਅੱਧਾ ਹਿੱਸਾ ਭੇਜਦੇ ਹਨ। ਦੂਜੇ ਪਾਸੇ, 18 ਤੋਂ 34 ਸਾਲ ਦੇ ਯੂਜ਼ਰਸ ਮਿਲ ਕੇ ਕਰੀਬ 80 ਫੀਸਦੀ ਮੈਸੇਜ ਕਰਦੇ ਹਨ।
ਏਆਈ ਨੂੰ ਅਪਣਾਉਣ ਦੀ ਦੌੜ ਇੰਨੀ ਤੇਜ਼ ਹੈ ਕਿ ਇਸਨੂੰ ਮਾਪਣ ਵਾਲੇ ਟੂਲ ਵੀ ਪਿੱਛੇ ਰਹਿ ਰਹੇ ਹਨ। OpenAI Signals ਭਾਰਤ ਵਿੱਚ ਏਆਈ ਨੂੰ ਲੈ ਕੇ ਚਰਚਾ ਨੂੰ ਹਾਈਪ ਤੋਂ ਕੱਢ ਕੇ ਡਾਟਾ ਦੇ ਆਧਾਰ 'ਤੇ ਸਮਝਣ ਵਿੱਚ ਮਦਦ ਕਰੇਗਾ।-OpenAI ਦੇ ਚੀਫ ਅਰਥਸ਼ਾਸਤਰੀ ਰਾਣੀ ਚੈਟਰਜੀ
ਇਹ ਵੀ ਪੜ੍ਹੋ:-

