ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਲਾੜ ਯਾਤਰੀਆਂ ਨਾਲ ਕੀਤੀ ਗੱਲਬਾਤ, ਸਪੇਸ ਅਕੈਡਮੀ ਬਣਾਉਣ ਦਾ ਕੀਤਾ ਐਲਾਨ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪੁਲਾੜ ਯਾਤਰੀਆਂ ਨਾਲ ਗੱਲਬਾਤ ਕੀਤੀ।

Published : August 30, 2026 at 3:15 PM IST
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਨਵੀਂ ਮਿਲਟਰੀ ਸਪੇਸ ਅਕੈਡਮੀ ਬਣਾਉਣ ਦਾ ਐਲਾਨ ਕੀਤਾ ਅਤੇ ਹਿਊਸਟਨ ਵਿੱਚ ਨਾਸਾ ਦੇ ਮਿਸ਼ਨ ਕੰਟਰੋਲ ਦੌਰੇ ਦੌਰਾਨ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਮੌਜ਼ੂਦ ਪੁਲਾੜ ਯਾਤਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਅਨਿਲ ਮੈਨਨ ਵੀ ਸ਼ਾਮਲ ਸੀ।
ਇਹ ਬਹੁਤ ਮਾਣ ਦੀ ਗੱਲ ਹੈ, ਤੁਹਾਡੇ ਨਾਲ ਹੋਣਾ ਮਾਣ ਦੀ ਗੱਲ ਹੈ ਅਤੇ ਮੈਂ ਬਸ ਜੈਸਿਕਾ, ਅਨਿਲ ਅਤੇ ਜੈਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਮਹਾਨ ਅਮਰੀਕੀ, ਮਹਾਨ ਦੇਸ਼ਭਗਤ ਅਤੇ ਬਹਾਦੁਰ ਲੋਕ ਹਨ।-ਅਮਰੀਕੀ ਰਾਸ਼ਟਰਪਤੀ ਟਰੰਪ
ਨਾਸਾ ਦੇ ਪੁਲਾੜ ਯਾਤਰੀ ਜੈਕ, ਅਨਿਲ ਮੈਨਨ ਅਤੇ ਜੈਸਿਕਾ ਮੀਰ ISS ਲਈ ਐਕਸਪੀਡੀਸ਼ਨ 75 ਦਾ ਹਿੱਸਾ ਹਨ। ਟਰੰਪ ਨੇ ਪੁਲਾੜ ਦੀ ਖੋਜ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਇਸ ਕਰੂ ਨੂੰ ਪਾਇਨੀਅਰ ਲੋਕਾਂ ਦਾ ਸਮੂਹ ਕਿਹਾ। ਆਪਣੀ ਟਿਪਣੀ ਤੋਂ ਬਾਅਦ ਟਰੰਪ ਨੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਦੀ ਪਤਨੀ ਅਤੇ ਜੈਸਿਕਾ ਮੀਰ ਦੇ ਪਤੀ ਦੀ ISS ਕਰੂ ਦੇ ਨਾਲ ਥੋੜ੍ਹੀ ਗੱਲਬਾਤ ਕਰਵਾਈ।
ਉਨ੍ਹਾਂ ਨੇ ਕਿਹਾ ਹਾਏ, ਮੈਂ ਅੰਨਾ ਹਾਂ। ਤੁਹਾਨੂੰ ਸਭ ਨੂੰ ਉੱਪਰ ਦੇਖ ਕੇ ਬਹੁਤ ਵਧੀਆਂ ਲੱਗਾ। ਅਸੀਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਾਂ। ਤੁਸੀਂ ਬਹੁਤ ਵਧੀਆਂ ਕੰਮ ਕਰ ਰਹੇ ਹੋ। ਰਾਸ਼ਟਰਪਤੀ ਨੇ ਪੁਲਾੜ ਯਾਤਰੀਆਂ ਦੇ ਵਾਪਸ ਆਉਣ 'ਤੇ ਵਾਇਟ ਹਾਊਸ ਵਿੱਚ ਉਨ੍ਹਾਂ ਦਾ ਸਵਾਗਤ ਕਰਨ ਦੀ ਪੇਸ਼ਕਸ਼ ਵੀ ਕੀਤੀ। ਯੂਐਸ ਪੁਲਾੜ ਫੋਰਸ ਵਿੱਚ ਕਰਨਲ ਮੇਨਨ ਨੇ ਟਰੰਪ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੁਲਾੜ ਵਿੱਚ ਸੇਵਾ ਕਰਨ 'ਤੇ ਮਾਣ ਹੈ ਅਤੇ ਉਨ੍ਹਾਂ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪੂਰੇ ਕੀਤੇ ਸਪੇਸ ਵਾਕ ਦੇ ਆਪਣੇ ਅਨੁਭਵ ਨੂੰ ਵੀ ਸਾਂਝਾ ਕੀਤਾ।
ਟਰੰਪ ਨੇ ਨਵੀਂ ਸਪੇਸ ਅਕੈਡਮੀ ਬਣਾਉਣ ਦਾ ਵੀ ਐਲਾਨ ਕੀਤਾ। ਇਹ ਇੱਕ ਬਿਹਤਰ ਸਕੂਲ ਹੋਵੇਗਾ, ਜਿਸ ਵਿੱਚ ਦਾਖਲੇ ਦੇ ਸਖ਼ਤ ਨਿਯਮ ਹੋਣਗੇ ਅਤੇ ਇੱਕ ਸ਼ਾਨਦਾਰ ਕੈਂਪਸ ਹੋਵੇਗਾ, ਤਾਂਕਿ ਆਮ ਲੋਕਾਂ ਅਤੇ ਸੈਨਾ ਦੇ ਏਅਰੋਸਪੇਸ ਮਾਹਰਾਂ ਦੀ ਅਗਲੀ ਪੀੜੀ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ।
ਜਦੋਂ ਤੁਸੀਂ ਵੈਸਟ ਪੁਆਇੰਟ, ਐਨਾਪੋਲਿਸ, ਏਅਰ ਫੋਰਸ ਅਕੈਡਮੀ ਅਤੇ ਕੋਸਟ ਗਾਰਡ ਅਕੈਡਮੀ ਬਾਰੇ ਸੋਚਦੇ ਹੋ, ਤਾਂ ਉਹ ਸਭ ਬਿਹਤਰ ਹੈ ਪਰ ਹੁਣ ਸਾਡੇ ਕੋਲ ਸਪੇਸ ਫੋਰਸ ਵੀ ਹੋਵੇਗੀ।-ਰਾਸ਼ਟਰਪਤੀ ਟਰੰਪ
ਸਾਨੂੰ ਬਹੁਤ ਮਾਣ ਅਤੇ ਉਤਸ਼ਾਹ ਹੈ ਕਿ ਅਮਰੀਕਾ ਲੋਅ-ਅਰਥ ਔਰਬਿਟ ਤੋਂ ਅੱਗੇ ਦੇ ਮਿਸ਼ਨਾਂ ਦੀ ਤਿਆਰੀ ਕਰ ਰਿਹਾ ਹੈ। ਅਸੀਂ ਚੰਦ, ਮੂਨ ਬੇਸ ਅਤੇ ਮੰਗਲ ਗ੍ਰਹਿ ਦੀ ਆਪਣੀ ਅਗਲੀ ਯਾਤਰਾ ਦਾ ਰਾਸਤਾ ਤਿਆਰ ਕਰਨ ਜਾ ਰਹੇ ਹਾਂ ਅਤੇ ਸਾਨੂੰ ਉਸ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਤੁਹਾਡਾ ਧੰਨਵਾਦ।-ਅਨਿਲ ਮੈਨਨ
ਟਰੰਪ ਨੇ ਪੁਲਾੜ ਯਾਤਰੀ ਜੈਕ ਨੂੰ ਕਿਹਾ ਕਿ ਮੈਂ ਵੀ ਉਸ ਤਰ੍ਹਾਂ ਦੀ ਮੁੱਛ ਰੱਖਣਾ ਚਾਹੁੰਦਾ ਹਾਂ। ਇਸ ਗੱਲ ਦਾ ਜਵਾਬ ਦਿੰਦੇ ਹੋਏ ਜੈਕ ਨੇ ਕਿਹਾ ਕਿ ਬਿਲਕੁਲ ਸਰ, ਤੁਹਾਡੀ ਪ੍ਰਸ਼ੰਸਾਂ ਲਈ ਧੰਨਵਾਦ। ਹਾਂ, ਮੁੱਛਾਂ ਰੱਖਣ ਵਿੱਚ ਮਜ਼ਾ ਆਉਦਾ ਹੈ।
ਟਰੰਪ ਹਿਊਸਟਨ ਵਿੱਚ ਆਰਟੇਮਿਸ II ਮਿਸ਼ਨ ਦੇ ਚਾਰ ਮੈਂਬਰਾਂ ਵਾਲੇ ਕਰੂ ਨੂੰ ਕਾਂਗਰੇਸ਼ਨਲ ਸਪੇਸ ਮੈਡਲ ਆਫ਼ ਆਨਰ ਦੇਣ ਲਈ ਗਏ ਸੀ। ਇਸ ਕਰੂ ਨੇ ਅਪ੍ਰੈਲ ਵਿੱਚ ਚੰਦ ਦੇ ਚਾਰੋ ਪਾਸੇ ਯਾਤਰਾ ਕੀਤੀ ਸੀ ਅਤੇ ਮਨੁੱਖ ਵਾਲੇ ਸਪੇਸ ਮਿਸ਼ਨ ਲਈ ਧਰਤੀ ਤੋਂ ਦੂਰੀ ਦਾ ਇੱਕ ਨਵਾਂ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ:-

