Tecno Spark Go 3 Pro ਸਮਾਰਟਫੋਨ ਦੀ ਭਾਰਤ ਵਿੱਚ ਐਂਟਰੀ, ਗਿੱਲੇ ਹੱਥਾਂ ਨਾਲ ਵੀ ਚਲਾ ਸਕੋਗੇ
Tecno Spark Go 3 Pro ਸਮਾਰਟਫੋਨ ਭਾਰਤ ਵਿੱਚ ਲਾਂਚ ਹੋ ਗਿਆ ਹੈ।

Published : August 28, 2026 at 3:09 PM IST
ਹੈਦਰਾਬਾਦ: Tecno ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Tecno Spark Go 3 Pro ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਵਿੱਚ 120Hz ਰਿਫ੍ਰੈਸ਼ ਦਰ ਵਾਲੀ ਡਿਸਪਲੇ, ਗਿੱਲੇ ਹੱਥ ਨਾਲ ਵੀ ਡਿਸਪਲੇ ਇਸਤੇਮਾਲ ਕਰਨ ਦੀ ਸੁਵਿਧਾ, IP69 ਰੇਟਿੰਗ ਅਤੇ 5,200mAh ਦੀ ਬੈਟਰੀ ਸਮੇਤ ਕਈ ਖਾਸ ਫੀਚਰਸ ਦਿੱਤੇ ਗਏ ਹਨ।
Tecno Spark Go 3 Pro ਸਮਾਰਟਫੋਨ ਦੇ ਫੀਚਰਸ
Tecno Spark Go 3 Pro ਸਮਾਰਟਫੋਨ ਵਿੱਚ 6.78 ਇੰਚ ਦੀ HD+IPS LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 580nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ MediaTek Helio G81 4G ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਦੇ ਪਿਛਲੇ ਹਿੱਸੇ 'ਤੇ 13MP ਦਾ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਫਰੰਟ ਕੈਮਰਾ ਮਿਲਦਾ ਹੈ। ਧੂੜ ਅਤੇ ਪਾਣੀ ਤੋਂ ਬਚਾਅ ਲਈ ਇਸ ਫੋਨ ਵਿੱਚ IP68 ਅਤੇ IP69 ਰੇਟਿੰਗਾਂ ਦਿੱਤੀਆਂ ਗਈਆਂ ਹਨ। ਇਸ ਫੋਨ ਵਿੱਚ 5,200mAh ਦੀ ਬੈਟਰੀ ਮਿਲਦੀ ਹੈ, ਜੋ ਕਿ 10ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।
Sabka mind ab hoga blow. Aa gaya hai naya #SparkGo3Pro 😎
— TECNO Mobile India (@TecnoMobileInd) August 28, 2026
Desh Jaise Dumdaar features ke saath:
💪 Segment's First IP68 & IP69 Rated Phone*
🏋️ Drop Resistant* Upto 1.5m**
🎙️ AI Voiceprint Noise Cancellation
✅ Upto 12GB*** RAM
🔊 Dual DTS Speakers
⚡ 5200mAh Battery & Supports… pic.twitter.com/5lqTSfPHI7
Taiyaari hai poori, let's go! Aa gaya hai naya #SparkGo3Pro 😎
— TECNO Mobile India (@TecnoMobileInd) August 28, 2026
Desh Jaise Dumdaar features ke saath:
💪 Segment's First IP68 & IP69 Rated Phone*
🏋️ Drop Resistant* Upto 1.5m**
🎙️ AI Voiceprint Noise Cancellation
✅ Upto 12GB*** RAM
🔊Dual DTS Speakers
⚡ 5200mAh Battery… pic.twitter.com/IB6bQbL5co
Tecno Spark Go 3 Pro ਸਮਾਰਟਫੋਨ ਦੀ ਕੀਮਤ
Tecno Spark Go 3 Pro ਸਮਾਰਟਫੋਨ ਦੇ 4GB ਰੈਮ+64GB ਸਟੋਰੇਜ ਦੀ ਕੀਮਤ 15,999 ਰੁਪਏ ਜਦਕਿ 4GB ਰੈਮ+128GB ਸਟੋਰੇਜ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਸੇਲ 4 ਸਤੰਬਰ ਤੋਂ ਐਮਾਜ਼ਾਨ, ਫਲਿੱਪਕਾਰਟ ਅਤੇ ਹੋਰ ਰਿਟੇਲ ਸਟੋਰਾਂ 'ਤੇ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ:-

