ਗਲਤ ਫੈਸਲਿਆਂ ਕਾਰਨ ਖਤਰੇ ਵਿੱਚ ਪਿਆ ਸੀ ਸੁਨੀਤਾ ਵਿਲੀਅਮਜ਼ ਦਾ ਇਹ ਮਿਸ਼ਨ, ਜਾਣੋ ਪੂਰਾ ਮਾਮਲਾ
ਨਾਸਾ ਦੀ ਰਿਪੋਰਟ ਵਿੱਚ Boeing Starliner ਮਿਸ਼ਨ ਦੀ ਤਕਨੀਕੀ ਕਮੀਆਂ ਅਤੇ ਗਲਤ ਫੈਸਲਿਆਂ ਨੂੰ ਪੁਲਾੜ ਯਾਤਰੀਆਂ ਦੇ ਫਸਣ ਦੀ ਵਜ੍ਹਾਂ ਦੱਸਿਆ ਗਿਆ।

Published : February 20, 2026 at 5:32 PM IST
ਹੈਦਰਾਬਾਦ: ਨਾਸਾ ਨੇ Boeing Starliner ਮਿਸ਼ਨ ਨੂੰ ਲੈ ਕੇ ਇੱਕ ਜ਼ਰੂਰੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਸਾਲ 2024 ਵਿੱਚ ਹੋਏ Starliner ਦੇ ਟੈਸਟ ਮਿਸ਼ਨ ਦੀ ਅਸਫ਼ਲਤਾ ਸਿਰਫ਼ ਤਕਨੀਕੀ ਕਮੀਆਂ ਕਰਕੇ ਨਹੀਂ ਸੀ ਸਗੋ ਇੰਜੀਨੀਅਰਿੰਗ ਕਮੀਆਂ ਦੇ ਨਾਲ-ਨਾਲ ਗਲਤ ਫੈਸਲੇ ਵੀ ਇਸਦੀ ਵਜ੍ਹਾਂ ਸੀ। ਨਾਸਾ ਨੇ ਇਸ ਮਿਸ਼ਨ ਨੂੰ 'Type A mishap' ਦੀ ਸ਼੍ਰੈਣੀ ਵਿੱਚ ਰੱਖਿਆ ਹੈ, ਜੋ ਸਭ ਤੋਂ ਗੰਭੀਰ ਪੱਧਰ ਦੀ ਅਸਫ਼ਲਤਾ ਮੰਨੀ ਜਾਂਦੀ ਹੈ। ਇਸੇ ਸ਼੍ਰੈਣੀ ਵਿੱਚ ਇਸ ਤੋਂ ਪਹਿਲਾ ਸਪੇਸ ਸ਼ਟਲ ਚੈਲੇਂਜਰ ਅਤੇ ਕੋਲੰਬੀਆਂ ਵਰਗੇ ਹਾਦਸੇ ਆ ਚੁੱਕੇ ਹਨ। ਨਾਸਾ ਅਨੁਸਾਰ, ਇਸ ਪੱਧਰ ਦੀ ਅਸਫ਼ਲਤਾ ਦਾ ਮਤਲਬ ਹੈ ਕਿ ਉਸ ਮਿਸ਼ਨ ਵਿੱਚ ਵੱਡਾ ਹਾਦਸਾ ਹੋਣ ਦੀ ਉਮੀਦ ਸੀ।
ਇਸ ਮਿਸ਼ਨ ਦੌਰਾਨ ਨਾਸਾ ਦੇ ਦੋ ਪੁਲਾੜ ਯਾਤਰੀ ਬੁੱਚ ਵਿਲਮੋਰ ਅਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੌ ਮਹੀਨਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਰਹੇ ਸੀ ਜਦਕਿ ਇਹ ਮਿਸ਼ਨ ਸਿਰਫ਼ 8 ਤੋਂ 14 ਦਿਨਾਂ ਤੱਕ ਦਾ ਸੀ ਪਰ ਔਰਬਿਟ ਵਿੱਚ ਪਹੁੰਚਣ ਤੋਂ ਬਾਅਦ ਸਟਾਰਲਾਈਨਰ ਦੇ ਪ੍ਰੋਪਲਸ਼ਨ ਸਿਸਟਮ ਵਿੱਚ ਕਈ ਗੰਭੀਰ ਸਮੱਸਿਆਵਾਂ ਸਾਹਮਣੇ ਆਈਆਂ। ਇਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਇਹ ਮਿਸ਼ਨ ਉਨ੍ਹਾਂ ਦੋਨਾਂ ਪੁਲਾੜ ਯਾਤਰੀਆਂ ਨੂੰ ਵਾਪਸ ਧਰਤੀ 'ਤੇ ਲੈ ਕੇ ਆਉਣ ਲਈ ਸੁਰੱਖਿਅਤ ਨਹੀਂ ਹੈ।
ਇਸ ਜਾਂਚ ਵਿੱਚ ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਹਾਰਡਵੇਅਰ ਨਹੀਂ ਸਗੋਂ ਲੀਡਰਸ਼ਿਪ ਅਤੇ ਫੈਸਲੇ ਲੈਣ ਦੀ ਪ੍ਰੀਕਿਰੀਆ ਰਹੀ। ਜੇਕਰ ਅਜਿਹੀ ਕੰਮ ਕਰਨ ਦੀ ਸ਼ੈਲੀ ਨੂੰ ਬਦਲਿਆ ਨਹੀਂ ਗਿਆ, ਤਾਂ ਇਹ ਮਨੁੱਖੀ ਪੁਲਾੜ ਮਿਸ਼ਨ ਲਈ ਖਤਰਨਾਕ ਹੋ ਸਕਦਾ ਹੈ। ਇਸ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਬੋਇੰਗ ਦੇ ਸਟਾਰਲਾਈਨਰ ਦੀ ਤਸਵੀਰ ਨੂੰ ਬਚਾਉਣ ਦੀ ਚਿੰਤਾ ਨੇ ਸ਼ੁਰੂਆਤੀ ਜਾਂਚ ਨੂੰ ਪ੍ਰਭਾਵਿਤ ਕੀਤਾ ਸੀ।- ਨਾਸਾ ਦੇ ਪ੍ਰਸ਼ਾਸਕ ਜੇਰੇਡ ਇਸਹਾਕਮੈਨ
ਨਾਸਾ ਦਾ ਮੰਨਣਾ ਹੈ ਕਿ ਲੋੜ ਤੋਂ ਜ਼ਿਆਦਾ ਪ੍ਰੋਗਰਾਮੈਟਿਕ ਐਡਵੋਕੇਸੀ ਨੇ ਮਿਸ਼ਨ, ਕਰੂ ਅਤੇ ਅਮਰੀਕਾ ਦੇ ਪੁਲਾੜ ਪ੍ਰੋਗਰਾਮ ਨੂੰ ਅਜਿਹੇ ਖਤਰੇ ਵਿੱਚ ਪਾ ਦਿੱਤਾ, ਜਿਸਨੂੰ ਉਸ ਸਮੇਂ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। Isaacman ਨੇ ਸਾਫ਼ ਕਿਹਾ ਕਿ ਫਿਲਹਾਲ ਸਟਾਰਲਾਈਨਰ ਹੋਰਨਾਂ ਕਰੂ ਸਪੇਸਕ੍ਰਾਫ਼ਟ ਦੀ ਤੁਲਨਾ ਵਿੱਚ ਕਰੂ ਦੀ ਸੁਰੱਖਿਆ ਦੇ ਲਿਹਾਜ ਨਾਲ ਘੱਟ ਭਰੋਸੇਮੰਦ ਹੈ। ਨਾਸਾ ਨੇ ਫੈਸਲਾ ਕੀਤਾ ਕਿ ਜਦੋ ਤੱਕ ਇਸ ਸਪੇਸਕ੍ਰਾਫ਼ਟ ਦੀ ਤਕਨੀਕੀ ਕਮੀਆਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਕੇ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਵਿੱਚ ਕਿਸੇ ਵੀ ਕਰੂ ਨੂੰ ਪੁਲਾੜ ਯਾਤਰਾ 'ਤੇ ਨਹੀਂ ਭੇਜਿਆ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਨਾਸਾ ਬੋਇੰਗ ਦੇ ਨਾਲ ਕੰਮ ਜਾਰੀ ਰੱਖੇਗਾ, ਜਿਵੇਂ ਉਹ ਆਪਣੇ ਹੋਰਨਾਂ ਪਾਰਟਨਰਾਂ ਦੇ ਨਾਲ ਕਰਦਾ ਹੈ।
ਅਸੀਂ ਤਕਨੀਕੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵਧੀਆ ਤਰੱਕੀ ਕੀਤੀ ਹੈ ਅਤੇ ਟੀਮ ਦੇ ਅੰਦਰ ਕੰਮ ਕਰਨ ਦੇ ਤਰੀਕੇ ਵਿੱਚ ਵੀ ਬਦਲਾਅ ਕੀਤੇ ਹਨ, ਜਿਵੇਂ ਕਿ ਰਿਪੋਰਟ ਵਿੱਚ ਕਿਹਾ ਗਿਆ ਸੀ।-ਬੋਇੰਗ ਦਾ ਬਿਆਨ
ਨਾਸਾ ਦੇ ਐਸੋਸੀਏਟ ਪ੍ਰਸ਼ਾਸਕ ਅਮਿਤ ਕਸ਼ਤਰੀਆ ਨੇ ਵੀ ਏਜੰਸੀ ਦੀ ਜ਼ਿੰਮੇਵਾਰੀ ਸਵਿਕਾਰ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਟਰੈਕਟ ਮੈਨੇਜਮੈਂਟ ਤੋਂ ਲੈ ਕੇ ਕਰੂ ਨੂੰ ਲਾਂਚ ਕਰਨ ਤੱਕ, ਕਈ ਫੈਸਲੇ ਨਾਸਾ ਨੇ ਖੁਦ ਲਏ ਅਤੇ ਇਸ ਵਿੱਚ ਏਜੰਸੀ ਦੀ ਜਵਾਬਦੇਹੀ ਵੀ ਬਣਦੀ ਹੈ।
ਦੱਸ ਦੇਈਏ ਕਿ ਇਸ ਮਿਸ਼ਨ ਦੌਰਾਨ ਦੋ ਪੁਲਾੜ ਯਾਤਰੀ 14 ਦਿਨਾਂ ਦੀ ਪੁਲਾੜ ਯਾਤਰਾ 'ਤੇ ਗਏ ਸੀ ਅਤੇ ਪਰ ਮਿਸ਼ਨ ਫੇਲ੍ਹ ਹੋਣ ਕਰਕੇ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਨੌ ਮਹੀਨਿਆਂ ਬਾਅਦ ਮਾਰਚ 2025 ਵਿੱਚ ਸੁਰੱਖਿਅਤ ਧਰਤੀ 'ਤੇ ਵਾਪਸ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਐਲੋਨ ਮਸਕ ਦੀ ਸਪੇਸ ਕੰਪਨੀ ਸਪੇਸਐਕਸ ਦੇ ਕਰੂ-9 ਮਿਸ਼ਨ ਰਾਹੀ ਵਾਪਸ ਲਿਆਂਦਾ ਗਿਆ ਸੀ। ਇਸ ਮਿਸ਼ਨ ਤੋਂ ਬਾਅਦ ਆ ਕੇ ਇਨ੍ਹਾਂ ਦੋਨਾਂ ਪੁਲਾੜ ਯਾਤਰੀਆਂ ਨੇ ਸੰਨਿਆਸ ਲੈ ਲਿਆ। ਬੁੱਚ ਵਿਲਮੋਰ ਨੇ 6 ਅਗਸਤ 2025 ਅਤੇ ਸੁਨੀਤਾ ਨੇ 27 ਦਸੰਬਰ 2025 ਨੂੰ ਸੰਨਿਆਸ ਲਿਆ।
ਇਹ ਵੀ ਪੜ੍ਹੋ:-

