BHEEM ਕੀ ਹੈ? ਚੰਦ ਅਤੇ ਮੰਗਲ 'ਤੇ ਬਣੇਗਾ 'ਮੇਡ ਇਨ ਇੰਡੀਆ' ਘਰ', ਜਾਣੋ ਵਿਸਤਾਰ ਨਾਲ...
ਸ਼ੁਭਾਂਸ਼ੂ ਸ਼ੁਕਲਾ ਨੇ ਟ੍ਰੇਨਿੰਗ ਦੌਰਾਨ ਖੋਜ ਕਰਕੇ BHEEM ਨਾਮ ਦਾ ਮਾਡਲ ਬਣਾਇਆ।

Published : September 3, 2026 at 10:43 AM IST
ਹੈਦਰਾਬਾਦ: ਭਾਰਤ ਦੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਆਪਣੇ X ਅਕਾਊਂਟ ਤੋਂ ਹਾਲ ਹੀ ਵਿੱਚ ਇੱਕ ਖਾਸ ਪੋਸਟ ਸ਼ੇਅਰ ਕੀਤੀ। ਇਸ ਪੋਸਟ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਰੂਸ ਤੋਂ ਟ੍ਰੇਨਿੰਗ ਪੂਰੀ ਕਰਕੇ ਭਾਰਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਟ੍ਰੇਨਿੰਗ ਦੌਰਾਨ ਇੱਕ ਅਲੱਗ ਕੰਮ ਵੀ ਕੀਤਾ ਸੀ।
ਉਸ ਦੌਰਾਨ ਸ਼ੁਭਾਂਸ਼ੂ ਸ਼ੁਕਲਾ ਨੇ ਸਿਰਫ਼ ਰਾਕੇਟ ਅਤੇ ਔਰਬਿਟਲ ਮੋਡੀਊਲ ਬਾਰੇ ਜਾਣਨ ਅਤੇ ਸਿੱਖਣ ਤੋਂ ਇਲਾਵਾ ਭਵਿੱਖ ਬਾਰੇ ਵੀ ਸੋਚਿਆ। ਉਨ੍ਹਾਂ ਨੇ ਸੋਚਿਆ ਕਿ ਪੁਲਾੜ ਯਾਤਰੀ ਜਦੋਂ ਚੰਦ ਜਾਂ ਮੰਗਲ ਗ੍ਰਹਿ 'ਤੇ ਉਤਰਨਗੇ, ਤਾਂ ਕਿੱਥੇ ਰਹਿਣਗੇ? ਇਸ ਸੋਚ ਦਾ ਜਵਾਬ ਲੱਭਦੇ-ਲੱਭਦੇ ਇੱਕ ਨਵੇਂ BHEEM ਪ੍ਰੋਜੈਕਟ ਦਾ ਜਨਮ ਹੋਇਆ, ਜਿਸਦੀ ਚਰਚਾ ਪਿਛਲੇ 24 ਘੰਟਿਆਂ ਤੋਂ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਆਖਿਰ ਇਹ ਪ੍ਰੋਜੈਕਟ ਕੀ ਹੈ?
BHEEM ਕੀ ਹੈ?
BHEEM ਦਾ ਪੂਰਾ ਨਾਮ Bhartiya Extraterrestrial Expandable Modular Habitat ਹੈ। ਇਸ ਨਾਮ ਦਾ ਪੂਰਾ ਮਤਲਬ ਹੈ ਕਿ ਭਾਰਤ ਵਿੱਚ ਬਣਿਆ ਹੋਇਆ, ਧਰਤੀ ਦੇ ਬਾਹਰ ਦਾ, ਫੈਲਣ ਦੀ ਸਮਰੱਥਾ ਵਾਲਾ ਅਤੇ ਟੁੱਕੜਿਆਂ ਵਿੱਚ ਜੁੜਨ ਵਾਲਾ ਨਿਵੇਸ਼। ਇਹ ਕੰਮ ਬੰਗਲੁਰੂ ਦੇ IISc ਦੀ ਅਲੋਕ ਲੈਬ ਵਿੱਚ ਕੀਤਾ ਗਿਆ। ਇਸ ਕੰਮ ਵਿੱਚ ਸ਼ੁਭਾਂਸ਼ੂ ਦੇ ਨਾਲ ਮ੍ਰਿਤੁੰਜੇ ਬਰੂਆ, ਅਮੋਘ ਰਵਿੰਦਰ ਜਾਧਵ, ਬਿਮਲੇਂਦੂ ਮਹਾਪਾਤਰਾ ਅਤੇ ਪ੍ਰੋਫੈਸਰ ਅਲੋਕ ਕੁਮਾਰ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਮਾਡਲ ਤਿਆਰ ਕੀਤਾ।
ਸ਼ੁਭਾਂਸ਼ੂ ਸ਼ੁਕਲਾ ਨੇ ਆਪਣੀ ਪੋਸਟ ਵਿੱਚ ਸਾਫ ਲਿਖਿਆ ਕਿ ਜੇਕਰ 20 ਸਾਲ ਬਾਅਦ ਦੂਜੇ ਗ੍ਰਹਿ 'ਤੇ ਰਹਿਣਾ ਹੈ, ਤਾਂ ਉਸ ਲਈ ਅੱਜ ਤੋਂ ਹੀ ਸੋਚਣਾ ਹੋਵੇਗਾ। ਸਿਰਫ਼ ਇੱਟ ਰੱਖਣ ਨਾਲ ਕੰਮ ਨਹੀਂ ਚੱਲੇਗਾ। ਸਾਨੂੰ ਇਸ ਲਈ ਸਭ ਤੋਂ ਪਹਿਲਾਂ ਕਲਪਨਾ ਕਰਨੀ ਹੋਵੇਗੀ ਕਿ ਘਰ ਕਿਵੇਂ ਹੋਵੇਗਾ।
B.H.E.E.M. — Bharatiya Habitable Expandable Extraterrestrial Habitat.
— Shubhanshu Shukla (@gagan_shux) September 1, 2026
When we returned from our training in Russia, we began the Indian leg of our astronaut training. This involved learning the systems of the launch vehicle and orbital module, along with extensive physical and… pic.twitter.com/2Ubt0FiVbj
BHEEM ਕਿਵੇਂ ਕੰਮ ਕਰਦਾ ਹੈ?
ਪੁਲਾੜ ਵਿੱਚ ਘਰ ਬਣਾਉਣਾ ਅਸਾਨ ਨਹੀਂ ਹੈ। ਰਾਕੇਟ ਵਿੱਚ ਜਗ੍ਹਾਂ ਘੱਟ ਹੁੰਦੀ ਹੈ। ਭਾਰ ਵੀ ਸੀਮਿਤ ਹੁੰਦਾ ਹੈ। ਪੁਰਾਣੇ ਪੁਲਾੜ ਸਟੇਸ਼ਨ ਵੱਡੇ-ਵੱਡੇ ਟੁੱਕੜੇ ਵਿੱਚ ਜਾਂਦੇ ਸੀ। BHEEM ਮਾਡਲ ਇਸ ਤੋਂ ਅਲੱਗ ਹੈ। ਇਸ ਵਿੱਚ ਛੋਟੇ-ਛੋਟੇ ਪੈਨਲ ਹੁੰਦੇ ਹਨ। ਇਹ ਪੈਨਲ ਤ੍ਰਿਕੋਣ, ਵਰਗ ਅਤੇ ਪੰਚਕੋਣ ਅਕਾਰ ਦੇ ਹੁੰਦੇ ਹਨ। ਇਨ੍ਹਾਂ ਸਾਰਿਆਂ ਦੇ ਕਿਨਾਰੇ ਇੱਕ ਵਰਗੇ ਲੰਬੇ ਹੁੰਦੇ ਹਨ, ਜਿਨ੍ਹਾਂ ਦੀ ਲੰਬਾਈ ਕਰੀਬ 2.5 ਮੀਟਰ ਹੈ।
ਇਨ੍ਹਾਂ ਪੈਨਲ ਨੂੰ ਜੋੜਨ ਲਈ ਖਾਸ ਜੋੜੀਆਂ ਬਣੀਆਂ ਹਨ। ਇਨ੍ਹਾਂ ਜੋੜੀਆਂ ਵਿੱਚ ਸਾਰੀ ਜਾਣਕਾਰੀ ਛਿਪੀ ਹੁੰਦੀ ਹੈ, ਜਿਵੇਂ ਕਿਹੜਾ ਪੈਨਲ ਕਿਹੜੇ ਕੋਣ ਨਾਲ ਜੁੜੇਗਾ। ਸਿਰਫ 7 ਤਰ੍ਹਾਂ ਦੀਆਂ ਜੋੜੀਆਂ ਵਿੱਚ ਕਈ ਅਕਾਰ ਦੇ ਕਮਰੇ ਬਣ ਜਾਂਦੇ ਹਨ, ਜਿਵੇਂ ਘਣ, ਕਿਊਬੋਕਟਾਹੇਡਰੋਨ, ਰੋਂਬੀਕਿਊਬੋਕਟਾਹੇਡਰੋਨ ਅਤੇ ਕੁਝ ਹੋਰ ਵੱਡੇ ਅਕਾਰ ਵਾਲੇ ਵੀ।
ਇਨ੍ਹਾਂ ਪੈਨਲਾਂ ਨੂੰ ਜਦੋਂ ਢੇਰ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਕਾਫੀ ਘੱਟ ਪੁਲਾੜ ਲੈਂਦੇ ਹਨ। ਇੰਨਾਂ ਘੱਟ ਕਿ ਇੱਕ ਸਟਾਰਸ਼ਿਪ ਦੇ ਪੇਲੋਡ ਵਿੱਚ ਲਗਭਗ 422 ਪੈਨਲ ਸਮਾ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਦੋ ਇਹ ਪੈਨਲ ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਜੁੜਨਗੇ, ਤਾਂ ਇਸਦੇ ਅੰਦਰ ਦੀ ਜਗ੍ਹਾਂ ISS ਤੋਂ ਲਗਭਗ ਦੋਗੁਣਾ ਹੋ ਜਾਂਦੀ ਹੈ। ਇਸਦੇ ਅੰਦਰ ਦਾ ਖੇਤਰ ਕਰੀਬ 2130 ਘਣ ਮੀਟਰ ਹੈ।
ਮਨੁੱਖ ਦੀ ਲੋੜ ਕੀ ਹੈ?
ਡਿਜ਼ਾਈਨ ਬਣਾਉਣ ਵਾਲੇ ਵਿਗਿਆਨੀਆਂ ਨੇ ਪਹਿਲਾਂ ਇਹ ਸੋਚਿਆ ਕਿ ਪੁਲਾੜ ਯਾਤਰੀ ਕੀ-ਕੀ ਕੰਮ ਕਰਨਗੇ। ਮਨੁੱਖਾ ਖਾਣਾ ਬਣਾਉਣ, ਨਹਾਉਣ, ਕਸਰਤ ਕਰਨ, ਮੈਡੀਕਲ ਜਾਂਚ, ਮਿਸ਼ਨ ਪਲਾਨਿੰਗ, ਸੌਣਾ ਅਤੇ ਕੂੜੇ ਦਾ ਪ੍ਰਬੰਧ ਕਰਨਗੇ। ਉਸ ਤੋਂ ਬਾਅਦ ਸ਼ੁਭਾਂਸ਼ੂ ਦੀ ਟੀਮ ਨੇ ਸੋਚਿਆ ਕਿ ਮਨੁੱਖਾਂ ਦੇ ਇਹ ਸਾਰੇ ਕੰਮ ਕਰਨ ਲਈ ਕਿੰਨੀ ਜਗ੍ਹਾਂ ਚਾਹੀਦੀ। ਇਸ ਲਈ ਉਨ੍ਹਾਂ ਨੇ ਕੰਪਿਊਟਰ ਮਾਡਲ ਬਣਾਏ। ਉਸ ਤੋਂ ਬਾਅਦ ਉਨ੍ਹਾਂ ਨੇ ਅਲੱਗ-ਅਲੱਗ ਮਾਪ ਲਏ, ਫਿਰ ਇਨ੍ਹਾਂ ਜਗ੍ਹਾਂ ਨੂੰ ਅਲੱਗ-ਅਲੱਗ ਮੋਡੀਊਲ ਵਿੱਚ ਵੰਡਿਆ।
ਨਿੱਜੀ ਕੁਆਰਟਰ, ਸਿਹਤਮੰਦ ਇਲਾਕਾ, ਕਸਰਤ ਵਾਲਾ ਹਿੱਸਾ, ਮੈਡੀਕਲ ਰੂਮ, ਮਿਸ਼ਨ ਪਲਾਨਿੰਗ ਸੈਂਟਰ ਆਦਿ। ਕੁਝ ਮੋਡੀਊਲ ਰੋਜ਼ਾਨਾ ਦੀ ਜ਼ਿੰਦਗੀ ਲਈ ਹਰੇ ਰੰਗ ਵਿੱਚ ਦਿਖਾਏ ਗਏ ਅਤੇ ਕੁਝ ਮਿਸ਼ਨ ਵਾਲੇ ਕੰਮ ਲਈ ਲਾਲ ਰੰਗ ਵਿੱਚ ਦਿਖਾਏ ਗਏ। ਇਹ ਮਾਡਲ ਹੈਚ ਰਾਹੀਂ ਇੱਕ-ਦੂਜੇ ਨਾਲ ਜੁੜ ਸਕਦੇ ਹਨ। ਜੇਕਰ ਮੋਡੀਊਲ ਵਿੱਚ ਸਮੱਸਿਆ ਹੋ, ਤਾਂ ਬਾਕੀ ਸੁਰੱਖਿਅਤ ਰਹਿ ਸਕਦੇ ਹਨ।
ਵਿਗਿਆਨੀਆਂ ਦੀ ਇਸ ਟੀਮ ਨੇ BHEEM ਮਾਡਲ ਦੇ ਇੱਕ ਲੇਆਊਟ ਵਿੱਚ 16 ਲੋਕਾਂ ਲਈ ਜਗ੍ਹਾਂ ਬਣਾਈ। ਪਹਿਲੇ ਸਟੈਪ ਵਿੱਚ ਕੰਮ ਦਾ ਮੁੱਖ ਕਮਰਾ, ਫਿਰ ਸੌਣ ਲਈ ਨਿੱਜੀ ਰੂਮ, ਫਿਰ ਸਟੋਰੇਜ, ਲੈਬ ਅਤੇ ਅੰਤ ਵਿੱਚ ਖੇਤੀ ਲਈ ਗ੍ਰੀਨਹਾਊਸ ਦੀ ਜਗ੍ਹਾਂ। ਇਹ ਸਾਰਾ ਕੁਝ ਹੌਲੀ-ਹੌਲੀ ਵੱਧ ਸਕਦਾ ਹੈ।
ਮਜ਼ਬੂਤੀ ਦੀ ਜਾਂਚ
ਪੈਨਲ ਅਤੇ ਜੋੜੀਆਂ ਦੀ ਮਜ਼ਬੂਤੀ ਚੈੱਕ ਕੀਤੀ ਗਈ। ਕੰਪਿਊਟਰ ਤੋਂ ਸਿਮੁਲੇਸ਼ਨ ਕੀਤਾ ਗਿਆ। ਵਿਗਿਆਨੀਆਂ ਨੇ ਚੈੱਕ ਕੀਤਾ ਕਿ ਗ੍ਰੈਵਿਟੀ ਦੇ ਦਬਾਅ ਵਿੱਚ ਕਿੰਨਾ ਝੁਕੇਗਾ ਅਤੇ ਕਿੱਥੇ ਜ਼ਿਆਦਾ ਤਣਾਅ ਹੋਵੇਗਾ। ਉਨ੍ਹਾਂ ਨੇ ਪਾਇਆ ਕਿ ਸਭ ਤੋਂ ਜ਼ਿਆਦਾ ਤਣਾਅ ਹੇਠਲੇ ਜੋੜਾਂ 'ਤੇ ਆਇਆ ਪਰ ਉਹ ਵੀ ਟਾਈਟੇਨੀਅਮ ਵਰਗੇ ਮੈਟਲ ਦੇ ਸਟੈਮਿਨਾ ਤੋਂ ਕਾਫੀ ਘੱਟ ਸੀ। ਇਸਦਾ ਮਤਲਬ ਹੈ ਕਿ ਇਹ ਡਿਜ਼ਾਈਨ ਸੁਰੱਖਿਅਤ ਹੈ।
ਇਸ ਮਾਡਲ ਦੇ ਪੈਨਲ ਨੂੰ 200 ਮਿਲੀਮੀਟਰ ਮੋਟਾ ਰੱਖਿਆ ਗਿਆ। ਅੰਦਰ ਥਰਮਲ, ਰੇਡੀਏਸ਼ਨ ਅਤੇ ਛੋਟੇ ਉਲਕਾਪਿੰਡ ਤੋਂ ਬਚਾਅ ਦੀ ਪਰਤ ਲੱਗ ਸਕਦੀ ਹੈ। ਸ਼ੁਭਾਂਸ਼ੂ ਸ਼ੁਕਲਾ ਦੀ ਟੀਮ ਨੇ ਬਾਅਦ ਵਿੱਚ ਅੰਦਰ ਇੱਕ ਸਾਫਟ Inflatable ਵੀ ਲਗਾਉਣ ਦੀ ਗੱਲ ਸੋਚੀ, ਜਿਸ ਨਾਲ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ। ਇਸ ਨਾਲ ਜੇਕਰ ਬਾਹਰ ਦਰਾਰ ਪਏ, ਤਾਂ ਅੰਦਰ ਵਾਲੀ ਪਰਤ ਹਵਾ ਰੋਕ ਲਏਗੀ।
ਹੁਣ ਤਕਨੀਕੀ ਰੂਪ ਨਾਲ ਸਮਝੋ BHEEM ਬਾਰੇ
ਉੱਪਰ ਅਸੀਂ ਅਸਾਨ ਸ਼ਬਦਾਂ ਵਿੱਚ BHEEM ਬਾਰੇ ਸਮਝਾਇਆ ਸੀ। ਹੁਣ ਅਸੀਂ ਤੁਹਾਨੂੰ ਚੰਦ ਜਾਂ ਮੰਗਲ 'ਤੇ ਰਹਿਣ ਲਈ ਬਣਾਏ ਗਏ ਘਰ ਦੇ ਮਾਡਲ ਦੀ ਤਕਨੀਕੀ ਗੱਲ ਸਮਝਾਉਣ ਜਾ ਰਹੇ ਹਾਂ, ਜਿਸਨੂੰ ਸ਼ੁਭਾਂਸ਼ੂ ਨੇ ਆਪਣੇ X ਅਕਾਊਂਟ ਰਾਹੀਂ ਇੱਕ ਪੀਡੀਐਫ ਫਾਰਮੈਂਟ ਵਿੱਚ ਸ਼ੇਅਰ ਕੀਤਾ ਹੈ। ਪੀਡੀਐਫ ਅਨੁਸਾਰ, BHEEM ਦਾ ਡਿਜ਼ਾਈਨ ਬਾਟਮ-ਅੱਪ ਅਤੇ ਹਿਊਮਨ-ਸੈਂਟਰਡ ਹੈ।
ਵਿਗਿਆਨੀਆਂ ਨੇ ਪਹਿਲਾਂ ਨਾਸਾ ਦੇ ਐਂਥ੍ਰੋਪੋਮੈਟ੍ਰਿਕ ਡਾਟਾ ਤੋਂ 5ਵੇਂ ਅਤੇ 95ਵੇਂ ਫੀਸਦੀ ਦੇ ਮਨੁੱਖ ਦੇ CED ਮਾਡਲ ਬਣਾਏ। ਫਿਰ ਹਰ ਗਤੀਵਿਧੀ ਲਈ ਜਗ੍ਹਾਂ ਮਾਪੀ। ਉਦਾਹਰਣ ਲਈ, ਵਿਅਕਤੀਗਤ ਸਫਾਈ ਦੇ ਕੰਮਾਂ ਲਈ ਲਗਭਗ 1.2 ਘਣ ਮੀਟਰ, ਈਵੀਏ ਸੂਟ ਦੀ ਦੇਖਭਾਲ ਲਈ 4.8 ਘਣ ਮੀਟਰ ਅਤੇ ਐਂਡਵਾਂਸਡ ਮੈਡੀਕਲ ਕੇਅਰ ਲਈ 5.8 ਘਣ ਮੀਟਰ ਜਗ੍ਹਾਂ ਕੱਢੀ ਗਈ। ਢੁਕਵੀਂ ਪ੍ਰਵਾਨਗੀ ਲਗਭਗ 0.7 ਮੀਟਰ ਰੱਖੀ ਗਈ। ਇਨ੍ਹਾਂ ਅਲੱਗ-ਅਲੱਗ ਵਾਲੀਅਮ ਨੂੰ ਜੋੜ ਕੇ ਮੋਡੀਊਲ ਬਣਾਏ ਗਏ। ਜਿਹੜੀ ਗਤੀਵਿਧੀ ਇਕੱਠੀ ਹੋ ਸਕਦੀ ਹੈ ਜਾਂ ਇੱਕ ਵਰਗੇ ਫਰਨੀਚਰ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਇੱਕ ਮੋਡੀਊਲ ਵਿੱਚ ਰੱਖਿਆ ਗਿਆ, ਜਿਵੇਂ ਸਫਾਈ ਨਾਲ ਜੁੜੇ ਸਾਰੇ ਕੰਮ ਇੱਕ ਜਗ੍ਹਾਂ 'ਤੇ ਹੋਣ ਅਤੇ ਲੈਬ ਨਾਲ ਜੁੜੇ ਸਾਰੇ ਕੰਮ ਇੱਕ ਜਗ੍ਹਾਂ ਹੋਣ। ਪ੍ਰਾਈਵੇਟ ਕੁਆਰਟਰ ਵਿੱਚ 4 ਲੋਕਾਂ ਲਈ 60 ਘਣ ਮੀਟਰ ਜਗ੍ਹਾਂ ਮਾਪੀ ਗਈ।
ਇੱਕ ਕਿਊਬੋਕਟਾਹੇਡ੍ਰੋਨ ਮੋਡੀਊਲ ਲਗਭਗ 31 ਘਣ ਮੀਟਰ ਲੇਟਰਲ ਵਾਲੀਅਮ ਦਿੰਦਾ ਹੈ, ਜਿਸ ਨਾਲ ਦੋ ਲੋਕ ਅਰਾਮ ਨਾਲ ਰਹਿ ਸਕਦੇ ਹਨ। ਪੈਨਲ ਦੀ ਸਾਈਡ ਲੰਬਾਈ 2.5 ਮੀਟਰ ਰੱਖੀ ਗਈ। ਇਹ ESA ਦੇ ਮੂਨ ਵਿਲੇਜ ਰਿਪੋਰਟ ਅਤੇ ਮਨੁੱਖਾਂ ਦੀ ਔਸਤ ਉਚਾਈ 1.8 ਮੀਟਰ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀ ਗਈ। ਛੱਤ ਦੀ ਉਚਾਈ ਘੱਟ ਤੋਂ ਘੱਟ 2.5 ਮੀਟਰ ਹੋ, ਤਾਂਕਿ ਘੱਟ ਗ੍ਰੈਵਿਟੀ ਵਿੱਚ ਚੱਲਣ-ਦੌੜਣ ਵਿੱਚ ਟੱਕਰ ਨਾ ਲੱਗੇ। ਹਰ ਪੈਨਲ ਦੀ ਮੋਟਾਈ 0.2 ਮੀਟਰ ਹੈ, ਤਾਂਕਿ ਥਰਮਲ, ਰੇਡੀਏਸ਼ਨ ਅਤੇ ਮਾਈਕ੍ਰੋ-ਉਲਕਾਪਿੰਡ ਪ੍ਰੋਟੈਕਸ਼ਨ ਦੀਆਂ ਪਰਤਾਂ ਲਗਾਈਆਂ ਜਾ ਸਕਣ।
ਪੈਨਲ ਕਿੰਨੇ ਤਰ੍ਹਾਂ ਦੇ ਹਨ?
ਪੈਨਲ ਤਿੰਨ ਤਰ੍ਹਾਂ ਦੇ ਹਨ। ਸਿਰਫ਼ ਇਨ੍ਹਾਂ ਤਿੰਨ ਪੈਨਲਾਂ ਤਿਕੋਣ, ਵਰਗ, ਪੰਜਭੁਜ ਤੋਂ ਪੰਜ ਮੁੱਖ ਮੋਡੀਊਲ ਚੁਣੇ ਗਏ, ਜੋ ਹੇਠ ਲਿਖੇ ਅਨੁਸਾਰ ਹਨ:-
- ਕਿਊਬ (ਸਟੈਕਡ 7.5 ਘਣ ਮੀਟਰ, ਡਿਪਲੋਇਡ 8 ਘਣ ਮੀਟਰ)
- ਕਿਊਬੋਕਟਾਹੇਡ੍ਰੋਨ (ਸਟੈਕਡ 25 ਘਣ ਮੀਟਰ, ਡਿਪਲੋਇਡ 77.42 ਘਣ ਮੀਟਰ)
- ਰੋਮਬੀਕਿਊਬੋਕਟਾਹੇਡ੍ਰੋਨ (ਸਟੈਕਡ 32.5 ਘਣ ਮੀਟਰ, ਡਿਪਲੋਇਡ 136.16 ਘਣ ਮੀਟਰ)
- ਐਕਸਟੈਂਡ ਰੋਮਬੀਕਿਊਬੋਕਟਾਹੇਡ੍ਰੋਨ (ਸਟੈਕਡ 62.5 ਘਣ ਮੀਟਰ, ਡਿਪਲੋਇਡ 362.49 ਘਣ ਮੀਟਰ)
- ਮੋਡੀਫਾਈਡ ਰੋਂਬੀਕੋਸੀਡੋਡੇਕਾਹੇਡ੍ਰੋਨ (ਸਟੈਕਡ 40 ਘਣ, ਡਿਪਲੋਇਡ 192.85 ਘਣ)
ਇਨ੍ਹਾਂ ਲਈ ਕੁੱਲ 7 ਅਲੱਗ-ਅਲੱਗ ਜੋੜੀਆਂ ਦੀ ਲੋੜ ਹੈ। ਹਰ ਜੋੜੀ ਨੂੰ ਪੈਨਲ ਸੰਰਚਨਾ (ਜਿਵੇਂ ਕਿ 4-4-4-3) ਅਤੇ ਐਂਗਲ ਸੰਰਚਨਾ (ਜਿਵੇਂ 81.6°-81.6°-71.1°-71.1°) ਤੋਂ ਪਛਾਣਿਆ ਜਾਂਦਾ ਹੈ।
ਉਸ ਤੋਂ ਬਾਅਦ ਵਿਗਿਆਨੀਆਂ ਨੇ ਇਸ ਮਾਡਲ ਦਾ ਢਾਂਚਾਗਤ ਵਿਸ਼ਲੇਸ਼ਣ Ansys 2024 R2 ਸਾਫਟਵੇਅਰ ਨਾਲ ਕੀਤਾ। ਇਸਨੂੰ ਸਿਰਫ਼ ਗ੍ਰੈਵਿਟੀ ਲੋਡ ਤਹਿਤ ਦੇਖਿਆ। ਐਕਸਟੈਂਡ ਰੋਮਬੀਕਿਊਬੋਕਟਾਹੇਡ੍ਰੋਨ ਵਿੱਚ ਸਭ ਤੋਂ ਵੱਧ ਡਿਫਲੈਕਸ਼ਨ ਲਗਭਗ 6.9 ਮਿਲੀਮੀਟਰ ਅਤੇ ਸਭ ਤੋਂ ਜ਼ਿਆਦਾ ਵੌਨ ਮਾਈਸੇਸ ਤਣਾਅ ਲਗਭਗ 393 ਮੈਗਾਪਾਸਕਲ ਪਾਇਆ ਗਿਆ। ਇਹ ਟਾਈਟੇਨੀਅਮ ਮਿਸ਼ਰਤ ਮਿਸ਼ਰਣਾਂ ਦੀ ਉਪਜ ਤਾਕਤ ਤੋਂ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ, ਮੁੱਖ ਤਣਾਅ ਵੈਕਟਰ ਤੋਂ ਪਤਾ ਲੱਗਾ ਹੈ ਕਿ ਹੇਠਲੀ ਫਲੈਂਜ 'ਤੇ ਤਣਾਅ ਜ਼ਿਆਦਾ ਜਮ੍ਹਾਂ ਹੁੰਦਾ ਹੈ। ਬਾਕੀ ਫਲੈਂਜ ਵਿੱਚ ਟੋਰਸ਼ਨਲ ਪ੍ਰਭਾਵ ਵੀ ਦਿਖਦਾ ਹੈ।
ਇਨ੍ਹਾਂ ਸਾਰੇ ਪ੍ਰੋਸੈਸ ਨੂੰ ਫਾਲੋ ਕਰਨ ਤੋਂ ਬਾਅਦ ਸਿਮੁਲੇਸ਼ਨ ਦੀ ਪ੍ਰਮਾਣਿਕਤਾ ਵੀ ਕੀਤੀ ਗਈ। ਇੱਕ ਕੇਸ ਵਿੱਚ ਬੋਲਟ ਪ੍ਰਟੈਂਸ਼ਨ ਦੀ ਪ੍ਰਯੋਗਾਤਮਕ ਡਾਟਾ ਨਾਲ ਤੁਲਨਾ ਕੀਤੀ ਗਈ ਜਦਕਿ ਦੂਜੇ ਪਾਸੇ, ਕਿਨਾਰੇ ਤੋਂ ਸਪੋਰਟਡ ਪਲੇਟ ਦੇ ਡਿਫਲੈਕਸ਼ਨ ਦੀ ਤੁਲਨਾ ਵਿਸ਼ਲੇਸ਼ਣਾਤਮਕ ਫਾਰਮੂਲੇ ਨਾਲ ਕੀਤੀ ਗਈ। ਇਨ੍ਹਾਂ ਦੋਨਾਂ ਵਿੱਚ ਏਰਰ ਕਾਫ਼ੀ ਘੱਟ ਰਿਹਾ।
ਪੂਰੇ ਪ੍ਰਸਤਾਵਿਤ ਲੇਆਊਟ ਲਈ 312 ਵਰਗ ਪੈਨਲ, 108 ਤਿਕੋਣੀ ਪੈਨਲ ਅਤੇ 2 ਪੰਜਭੁਜੀ ਪੈਨਲ ਯਾਨੀ 422 ਪੈਨਲ ਚਾਹੀਦੇ, ਜਿਵੇਂ ਕਿ ਅਸੀਂ ਤੁਹਾਨੂੰ ਉੱਪਰ ਵੀ ਦੱਸਿਆ। ਇਨ੍ਹਾਂ ਦਾ ਸਟੈਕਡ ਲਗਭਗ 700 ਘਣ ਮੀਟਰ ਹੈ। ਸਟਾਰਸ਼ਿਪ ਦਾ ਪੇਲੋਡ ਵਾਲੀਅਮ ਲਗਭਗ 800 ਮੀਟਰ ਹੈ। ਇਸ ਲਈ ਇੱਕ ਲਾਂਚ ਵਿੱਚ ਸਾਰੇ ਪੈਨਲ ਜਾ ਸਕਦੇ ਹਨ। ਇਸਨੂੰ ਖੋਲ੍ਹਣ ਤੋਂ ਬਾਅਦ ਇਸਦਾ ਕੁੱਲ ਖੇਤਰਫਲ 2130 ਘਣ ਮੀਟਰ ਹੋ ਜਾਂਦਾ ਹੈ।
ਇਹ ਸੋਚ ਜ਼ਰੂਰੀ ਕਿਉਂ ਹੈ?
ਚੰਦ ਅਤੇ ਮੰਗਲ 'ਤੇ ਤਾਪਮਾਨ ਬਹੁਤ ਤੇਜ਼ੀ ਨਾਲ ਬਦਲਦਾ ਹੈ। ਰੇਡੀਏਸ਼ਨ ਜ਼ਿਆਦਾ ਹੈ। ਧੂੜ ਅਤੇ ਮਿੱਟੀ ਵੀ ਅਲੱਗ ਹੈ। ਉੱਥੇ ਇੱਟ ਅਤੇ ਸੀਮਿੰਟ ਲੈ ਕੇ ਜਾਣਾ ਮਹਿੰਗਾ ਪਏਗਾ। ਅਜਿਹੇ ਵਿੱਚ BHEEM ਵਰਗਾ ਮਾਡਲ ਕਾਫੀ ਅਸਾਨ ਅਤੇ ਸਸਤਾ ਪਏਗਾ। ਟੁੱਟਿਆ ਪੈਨਲ ਬਦਲਿਆ ਜਾ ਸਕਦਾ ਹੈ। ਲੇਆਊਟ ਨੂੰ ਵੀ ਅਲੱਗ-ਅਲੱਗ ਮਿਸ਼ਨ ਦੇ ਹਿਸਾਬ ਨਾਲ ਬਦਲਿਆ ਜਾ ਸਕਦਾ ਹੈ।
ਅਸੀਂ ਪੁਲਾੜ ਯਾਨ ਤੋਂ ਅੱਗੇ ਸੋਚਿਆ ਕਿ ਮਨੁੱਖ ਕਿਵੇਂ ਰਹਿਣਗੇ। ਇਹੀ ਸਵਾਲ BHEEM ਮਾਡਲ ਦਾ ਆਧਾਰ ਬਣਿਆ। ਅਜੇ ਇਹ ਸਿਰਫ਼ ਇੱਕ ਡਿਜ਼ਾਈਨ ਹੈ। ਅਸਲੀ ਮੈਟੀਰੀਅਲ, ਸੀਲਿੰਗ, ਲਾਈਫ ਸਪੋਰਟ ਅਤੇ ਟੈਸਟਿੰਗ ਅਜੇ ਬਾਕੀ ਹੈ ਪਰ ਇਸਦੀ ਦਿਸ਼ਾ ਬਿਲਕੁਲ ਸਾਫ ਹੈ। ਭਾਰਤ ਸਿਰਫ਼ ਪੁਲਾੜ ਵਿੱਚ ਜਾਣ ਦੀ ਨਹੀਂ ਸਗੋਂ ਉੱਥੇ ਰਹਿਣ ਬਾਰੇ ਵੀ ਸੋਚ ਰਿਹਾ ਹੈ।-ਸ਼ੁਭਾਂਸ਼ੂ ਸ਼ੁਕਲਾ
BHEEM ਮਾਡਲ ਦਿਖਾਉਦਾ ਹੈ ਕਿ ਛੋਟੇ ਪੈਨਲ ਵੱਡੇ ਸੁਪਨੇ ਪੂਰੇ ਕਰ ਸਕਦੇ ਹਨ। ਇੱਕ ਰਾਕੇਟ ਵਿੱਚ ਹੀ ਪੂਰਾ ਅਵਾਲ ਲਿਜਾਇਆ ਜਾ ਸਕਦਾ ਹੈ। ਉੱਥੇ ਉਸਨੂੰ ਜੋੜ ਕੇ ਪੂਰਾ ਘਰ ਬਣਾਇਆ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਜ਼ਿਆਦਾ ਪੈਨਲਾਂ ਨੂੰ ਜੋੜ ਕੇ ਵੱਡਾ ਘਰ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-

