ETV Bharat / technology

iPhone Air 2 ਦੇ ਕੈਮਰਾ ਫੀਚਰਸ ਹੋਏ ਲੀਕ, ਜਾਣੋ ਕਿੰਨੀ ਹੋ ਸਕਦੀ ਕੀਮਤ?

ਐਪਲ ਦੇ iPhone Air 2 ਨੂੰ ਲੈ ਕੇ ਕਈ ਲੀਕ ਸਾਹਮਣੇ ਆਏ ਹਨ।

IPHONE AIR 2 LEAK
IPHONE AIR 2 LEAK (Apple)
author img

By ETV Bharat Tech Team

Published : July 7, 2026 at 3:09 PM IST

2 Min Read
Choose ETV Bharat

ਹੈਦਰਾਬਾਦ: ਐਪਲ ਦੀ ਆਉਣ ਵਾਲੀ iPhone Air 2 ਨੂੰ ਲੈ ਕੇ ਇੱਕ ਨਵੀਂ ਲੀਕ ਸਾਹਮਣੇ ਆਈ ਹੈ, ਜਿਸ ਵਿੱਚ ਡਿਵਾਈਸ ਦਾ ਡਿਜ਼ਾਈਨ ਅਤੇ ਫੀਚਰਸ ਨਾਲ ਜੁੜੇ ਦਿਲਚਸਪ ਦਾਅਵੇ ਕੀਤੇ ਗਏ ਹਨ। ਇੱਕ ਮਸ਼ਹੂਰ ਲੀਕਰ ਨੇ ਆਪਣੇ ਚੈਨਲ ਫਰੰਟ ਪੇਜ 'ਤੇ ਇੱਕ ਵੀਡੀਓ ਪਾਇਆ ਹੈ, ਜਿਸ ਵਿੱਚ ਉਨ੍ਹਾਂ ਨੇ iPhone Air 2 ਦੇ ਰੈਂਡਰਸ ਸ਼ੇਅਰ ਕੀਤੇ ਹਨ, ਜੋ ਐਪਲ ਦੀ ਸਪਲਾਈ ਚੇਨ ਤੋਂ ਮਿਲੀ ਜਾਣਕਾਰੀ 'ਤੇ ਆਧਾਰਿਤ ਹਨ। ਰਿਪੋਰਟਾਂ ਅਨੁਸਾਰ, ਇਹ ਸਮਾਰਟਫੋਨ ਸਤੰਬਰ 2025 ਵਿੱਚ ਲਾਂਚ ਹੋਏ iPhone Air ਦੀ ਸਭ ਤੋਂ ਵੱਡੀ ਕਮੀ ਨੂੰ ਦੂਰ ਕਰ ਸਕਦਾ ਹੈ।

ਦੋਹਰਾ ਕੈਮਰਾ ਸੈਟਅੱਪ

ਪਹਿਲੀ ਜਨਰੇਸ਼ਨ ਵਾਲੇ iPhone Air ਨੂੰ ਸਿਰਫ਼ ਇੱਕ ਸਿੰਗਲ ਕੈਮਰੇ ਦੇ ਨਾਲ ਲਾਂਚ ਕੀਤਾ ਗਿਆ ਸੀ, ਜੋ 48MP ਦੇ ਨਾਲ ਆਉਦਾ ਹੈ। ਹਾਲਾਂਕਿ, ਪ੍ਰਾਸਰ ਅਨੁਸਾਰ, iPhone Air 2 ਦੇ ਪਿਛਲੇ ਹਿੱਸੇ 'ਤੇ ਦੋ ਕੈਮਰਾ ਸੈਂਸਰ ਦਿੱਤੇ ਜਾ ਸਕਦੇ ਹਨ ਅਤੇ ਦੋਨੋਂ ਹੀ ਕੈਮਰਾ ਸੈਂਸਰ 48-48MP ਵਾਲੇ ਹੋਣਗੇ, ਜਿਨ੍ਹਾਂ ਵਿੱਚ ਇੱਕ ਪ੍ਰਾਈਮਰੀ ਕੈਮਰਾ ਹੋਵੇਗਾ ਅਤੇ ਦੂਜਾ ਅਲਟ੍ਰਾਵਾਈਡ ਸੈਂਸਰ ਹੋਵੇਗਾ।

ਰਿਪੋਰਟ ਅਨੁਸਾਰ, ਇਸ ਵਿੱਚ ਦੂਜਾ ਕੈਮਰਾ ਸੈਂਸਰ ਫਿੱਟ ਕਰਨ ਲਈ ਐਪਲ ਫੇਸ ਆਈਡੀ ਮੋਡਿਊਲ ਨੂੰ ਮੁੜ ਡਿਜ਼ਾਈਨ ਕਰ ਸਕਦਾ ਹੈ, ਤਾਂਕਿ ਫੋਨ ਦੀ ਪਤਲੀ ਪ੍ਰੋਫਾਈਲ ਬਰਕਰਾਰ ਰਹਿੰਦੇ ਹੋਏ ਕੈਮਰਾ ਹਾਰਡਵੇਅਰ ਲਈ ਜਗ੍ਹਾਂ ਬਣ ਸਕੇ। ਇਹ ਅਪਡੇਟ ਯੂਜ਼ਰਸ ਦੀ ਉਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸ਼ਿਕਾਇਤ ਨੂੰ ਦੂਰ ਕਰ ਸਕਦਾ ਹੈ, ਜੋ ਸਿੰਗਲ ਕੈਮਰਾ ਸੈਟਅੱਪ ਨੂੰ ਲੈ ਕੇ ਕੀਤੀ ਜਾਂਦੀ ਰਹੀ ਹੈ।

iPhone Air 2 ਦੇ ਫੀਚਰਸ

iPhone Air 2 ਪ੍ਰਦਰਸ਼ਨ ਲਈ ਐਪਲ ਦੇ 2nm A20 ਜਾਂ A20 Pro ਚਿਪਸੈੱਟ 'ਤੇ ਤਿਆਰ ਕੀਤਾ ਜਾ ਸਕਦਾ ਹੈ, ਜੋ ਬੈਟਰੀ ਲਾਈਫ ਅਤੇ ਕੁਸ਼ਲਤਾ ਦੋਨਾਂ ਵਿੱਚ ਸੁਧਾਰ ਲਿਆ ਸਕਦਾ ਹੈ। ਡਿਵਾਈਸ ਵਿੱਚ ਪੁਰਾਣੇ ਮਾਡਲ ਵਰਗਾ ਟਾਈਟੇਨੀਅਮ ਚੈਸੀ ਬਰਕਰਾਰ ਰਹਿਣ ਦੀ ਉਮੀਦ ਹੈ। ਡਿਸਪਲੇ ਦੀ ਗੱਲ ਕਰੀਏ, ਤਾਂ ਇਸ ਵਿੱਚ 6.55 ਇੰਚ ਦਾ LTPO OLED ਪੈਨਲ ਮਿਲ ਸਕਦਾ ਹੈ, ਜੋ 1.5K Resolution ਅਤੇ 120Hz ਰਿਫ੍ਰੈਸ਼ ਦਰ ਨੂੰ ਸਪੋਰਟ ਕਰ ਸਕਦਾ ਹੈ।

iPhone Air 2 ਦੀ ਕੀਮਤ

ਕੀਮਤ ਬਾਰੇ ਗੱਲ ਕਰੀਏ, ਤਾਂ JP Morgan ਦੇ ਵਿਸ਼ਲੇਸ਼ਣ ਦੇ ਅਨੁਮਾਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਵੀਂ ਸੀਰੀਜ਼ ਦੀਆਂ ਕੀਮਤਾਂ ਵਿੱਚ ਕਰੀਬ 4,800 ਦਾ ਵਾਧਾ ਹੋ ਸਕਦਾ ਹੈ। ਦੂਜੇ ਪਾਸੇ, ਕੁਝ ਹੋਰ ਰਿਪੋਰਟਾਂ 28,600 ਰੁਪਏ ਤੱਕ ਦੇ ਵਾਅਦੇ ਦਾ ਦਾਅਵਾ ਕਰ ਰਹੀਆਂ ਹਨ। ਰਿਪੋਰਟਾਂ ਅਨੁਸਾਰ, iPhone Air 2 ਨੂੰ iPhone 18 ਅਤੇ iPhone 18e ਦੇ ਨਾਲ 2027 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, ਐਪਲ ਨੇ ਅਜੇ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ:-