ETV Bharat / technology

ਵਿਗਿਆਨੀਆਂ ਨੇ ਲੱਭੀ 99 ਫੀਸਦੀ ਡਾਰਕ ਮੈਟਰ ਵਾਲੀ Galaxy CDG-2, ਜਾਣੋ ਆਖਿਰ ਕੀ ਹੈ ਖਾਸ?

ਪਰਸੀਅਸ ਕਲੱਸਟਰ ਵਿੱਚ 99 ਫੀਸਦੀ ਡਾਰਕ ਮੈਟਰ ਵਾਲੀ ਧੁੰਦਲੀ ਗਲੈਕਸੀ CDG-2 ਲੱਭੀ ਗਈ।

HUBBLE SPOTTED A DARK GALAXY
HUBBLE SPOTTED A DARK GALAXY (NASA, ESA, Dayi Li (UToronto); Image Processing: Joseph DePasquale (STScI))
author img

By ETV Bharat Tech Team

Published : February 25, 2026 at 1:44 PM IST

2 Min Read
Choose ETV Bharat

ਹੈਦਰਾਬਾਦ: ਕੈਨੇਡਾ ਦੀ ਯੂਨੀਵਰਸਿਟੀ ਆਫ਼ ਟੋਰਾਂਟੋ ਨੇ ਵਿਗਿਆਨੀਆਂ ਦੀ ਅਗਵਾਈ ਵਿੱਚ ਖੰਗੋਲ ਸ਼ਾਸਤਰੀਆਂ ਦੀ ਇੱਕ ਟੀਮ ਨੇ ਪੁਲਾੜ ਵਿੱਚ ਧੁੰਦਲੀ ਅਤੇ ਦੁਰਲੱਭ ਗਲੈਕਸੀ ਲੱਭੀ। ਇਸ ਗਲੈਕਸੀ ਦਾ ਨਾਮ CDG-2 ਹੈ। ਇਹ ਖੋਜ ਇਸ ਲਈ ਖਾਸ ਹੈ ਕਿਉਕਿ ਮੰਨਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੀ ਮਿਲੀ ਸਭ ਤੋਂ ਜ਼ਿਆਦਾ ਡਾਰਕ ਮੈਟਰ ਨਾਲ ਭਰੀਆਂ ਗਲੈਕਸੀਆਂ ਵਿੱਚੋ ਇੱਕ ਹੋ ਸਕਦੀ ਹੈ।

ਦੱਸ ਦੇਈਏ ਕਿ CDG-2 ਗਲੈਕਸੀ ਪਰਸੀਅਸ ਕਲੱਸਟਰ ਵਿੱਚ ਸਥਿਤ ਹੈ, ਜਿਸਦੀ ਧਰਤੀ ਤੋਂ ਦੂਰੀ 30 ਕਰੋੜ ਪ੍ਰਕਾਸ਼ ਸਾਲ ਹੈ। ਆਮ ਤੌਰ 'ਤੇ ਗਲੈਕਸੀ ਅਰਬਾਂ ਤਾਰਿਆਂ ਦੀ ਚਮਕ ਨਾਲ ਚਮਕਦੀ ਹੈ ਪਰ CDG-2 ਬਹੁਤ ਘੱਟ ਰੋਸ਼ਨੀ ਛੱਡਦੀ ਹੈ। ਇਸ ਵਿੱਚ ਗਿਣੇ-ਚੁਣੇ ਹਲਕੇ ਤਾਰੇ ਹਨ ਅਤੇ ਇਸਦਾ ਜ਼ਿਆਦਾ ਹਿੱਸਾ ਡਾਰਕ ਮੈਟਰ ਤੋਂ ਬਣਿਆ ਹੁੰਦਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਸਦੀ ਕੁੱਲ ਪੁੰਜ ਦਾ ਲਗਭਗ 99 ਫੀਸਦੀ ਹਿੱਸਾ ਡਾਰਕ ਮੈਟਰ ਹੈ।

ਇਹ ਖੋਜ ਇੱਕ ਵੱਕਾਰੀ 'The Astrophysical Journal Letters' ਵਿੱਚ ਪਬਲਿਸ਼ ਹੋਈ ਹੈ। ਡਾਰਕ ਮੈਟਰ ਨੂੰ ਇੱਕ ਦਿਖਾਈ ਨਾ ਦੇਣ ਵਾਲਾ ਪਦਾਰਥ ਮੰਨਿਆ ਜਾਂਦਾ ਹੈ, ਜੋ ਬ੍ਰਹਿਮੰਡ ਦੀ ਕੁੱਲ ਪਦਾਰਥ ਮਾਤਰਾ ਦਾ ਲਗਭਗ 85 ਫੀਸਦੀ ਹੈ ਅਤੇ ਗੁਰੂਤਾ ਰਾਹੀ ਗਲੈਕਸੀਆਂ ਨੂੰ ਇਕੱਠੇ ਰੱਖਦਾ ਹੈ। CDG-2 ਦੀ ਖੋਜ ਰਵਾਇਤੀ ਤਰੀਕੇ ਨਾਲ ਨਹੀਂ ਹੋਈ।

CDG-2 ਬਾਰੇ

ਵਿਗਿਆਨੀਆਂ ਨੇ ਰੋਸ਼ਨੀ ਲੱਭਣ ਦੀ ਜਗ੍ਹਾਂ ਗੋਲਾਕਾਰ ਸਮੂਹ 'ਤੇ ਧਿਆਨ ਦਿੱਤਾ। ਇਹ ਤਾਰਿਆਂ ਦੇ ਗੋਲਾਕਾਰ ਸਮੂਹ ਹੁੰਦੇ ਹਨ, ਜੋ ਕਿਸੇ ਗਲੈਕਸੀਆਂ ਦੇ ਆਲੇ-ਦੁਆਲੇ ਚੱਕਰ ਲਗਾਉਦੇ ਹਨ। ਖੋਜਕਾਰ ਡੇਵਿਡ ਲੀ ਅਤੇ ਉਨ੍ਹਾਂ ਦੀ ਟੀਮ ਨੇ ਐਡਵਾਂਸ ਰਿਕਾਰਡਾਂ ਦੇ ਵਿਸ਼ਲੇਸ਼ਣ ਤੋਂ ਪਹਿਲਾ ਤੋਂ ਪਤਾ ਲੱਗੀ 10 ਧੁੰਦਲੀ ਗਲੈਕਸੀਆਂ ਅਤੇ ਦੋ ਨਵੇਂ ਡਾਰਕ ਗਲੈਕਸੀ ਉਮੀਦਵਾਰਾਂ ਦੀ ਪਹਿਚਾਣ ਕੀਤੀ, ਜਿਨ੍ਹਾਂ ਵਿੱਚ CDG-2 ਵੀ ਸ਼ਾਮਲ ਹੈ।

ਇਸਦੀ ਪੁਸ਼ਟੀ ਲਈ ਵਿਗਿਆਨੀਆਂ ਨੇ ਨਾਸਾ ਦੇ Hubble Space Telescope, European Space Agency ਦੇ Euclid ਅਤੇ ਹਵਾਈ ਸਥਿਤ Subaru Telescope ਤੋਂ ਮਿਲੇ ਅੰਕੜਿਆਂ ਦਾ ਇਸਤੇਮਾਲ ਕੀਤਾ। Hubble ਦੀਆਂ ਤਸਵੀਰਾਂ ਵਿੱਚ ਚਾਰ ਗੋਲਾਕਾਰ ਸਮੂਹ ਦਾ ਇੱਕ ਛੋਟਾ ਸਮੂਹ ਦਿਖਿਆ, ਜਿਸਦੇ ਆਲੇ-ਦੁਆਲੇ ਹਲਕੀ ਜਿਹੀ ਚਮਕ ਨਜ਼ਰ ਆਈ। ਇਸੇ ਤੋਂ ਇੱਕ ਲੁੱਕੀ ਹੋਈ ਗਲੈਕਸੀ ਦੀ ਹੋਂਦ ਦਾ ਸੰਕੇਤ ਮਿਲਿਆ।

ਸ਼ੁਰੂਆਤੀ ਸਟੱਡੀ ਅਨੁਸਾਰ, CDG-2 ਦੀ ਚਮਕ ਕਰੀਬ 60 ਲੱਖ ਸੂਰਜ ਵਰਗੇ ਤਾਰਿਆਂ ਦੇ ਬਰਾਬਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸਦੀ ਦਿਖਣ ਵਾਲੀ ਸਤ੍ਹਾਂ ਦਾ 16 ਫੀਸਦੀ ਹਿੱਸਾ ਸਿਰਫ਼ ਗੋਲਾਕਾਰ ਸਮੂਹ ਤੋਂ ਬਣਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੂਜੇ ਸਰੀਰਾਂ ਦੀ ਗੁਰੂਤਾ ਖਿੱਚ ਪ੍ਰਭਾਵ ਨਾਲ ਇਸ ਵਿੱਚ ਮੌਜ਼ੂਦ ਹਾਈਡ੍ਰੋਜਨ ਗੈਸ ਖੋਹ ਲਈ ਗਈ, ਜਿਸ ਨਾਲ ਨਵੇਂ ਤਾਰਿਆਂ ਦਾ ਬਣਨਾ ਰੁੱਕ ਗਿਆ। ਆਉਣ ਵਾਲੇ ਸਮੇਂ Nancy Grace Roman Space Telescope ਅਤੇ Vera C.Rubin Observatory ਵਰਗੇ ਮਿਸ਼ਨ ਅਤੇ ਐਡਵਾਂਸ ਮਸ਼ੀਨ ਲਰਨਿੰਗ ਤਕਨਾਲੋਜੀ ਬ੍ਰਹਿਮੰਡ ਦੇ ਅਜਿਹੇ ਪਾਸੇ ਲੁੱਕੀ ਹੋਈ ਗਲੈਕਸੀਆਂ ਨੂੰ ਲੱਭਣ ਵਿੱਚ ਮਦਦ ਕਰਨਗੇ।

ਇਹ ਵੀ ਪੜ੍ਹੋ:-