ETV Bharat / technology

ਵਿਗਿਆਨੀਆਂ ਨੇ ਲੈਬ ਵਿੱਚ ਬਣਾਇਆ ਆਲੂ ਵਰਗਾ ਆਰਟੀਫਿਸ਼ਲ ਸੈੱਲ, ਜਾਣੋ ਕੀ ਹੈ ਖਾਸ?

ਵਿਗਿਆਨੀਆਂ ਨੇ ਇੱਕ ਨਕਲੀ ਸੈੱਲ 'ਸਪਡਸੈੱਲ' ਬਣਾਇਆ ਹੈ, ਜੋ ਖੁਦ ਵੱਧ ਸਕਦਾ ਹੈ, ਜੀਨੋਮ ਦੀ ਕਾਪੀ ਬਣਾ ਸਕਦਾ ਹੈ ਅਤੇ ਵੰਡ ਵੀ ਸਕਦਾ ਹੈ।

POTATO LIKE ARTIFICIAL CELL
POTATO LIKE ARTIFICIAL CELL (Kate Adamala, Adamala Lab)
author img

By ETV Bharat Tech Team

Published : July 3, 2026 at 5:15 PM IST

3 Min Read
Choose ETV Bharat

ਹੈਦਰਾਬਾਦ: ਅਮਰੀਕਾ ਦੀ ਯੂਨੀਵਰਸਿਟੀ ਆਫ ਮਿਨੀਸੋਟਾ ਦੇ ਵਿਗਿਆਨੀਆਂ ਨੇ ਇੱਕ ਅਜਿਹੀ ਖੋਜ ਕੀਤੀ, ਜੋ ਜੀਵ ਵਿਗਿਆਨ ਦੀ ਦੁਨੀਆ ਨੂੰ ਹਿਲਾ ਸਕਦੀ ਹੈ। ਇਨ੍ਹਾਂ ਵਿਗਿਆਨੀਆਂ ਨੇ ਲੈਬ ਵਿੱਚ ਇੱਕ ਸਿੰਥੇਟਿਕ ਯਾਨੀ ਪੂਰੀ ਤਰ੍ਹਾਂ ਨਕਲੀ ਯਾਨੀ ਮਨੁੱਖਾਂ ਦੁਆਰਾ ਤਿਆਰ ਕੀਤਾ ਸੈੱਲ ਬਣਾਇਆ।

ਵਿਗਿਆਨੀਆਂ ਨੇ ਇਸਦਾ ਨਾਮ 'SpudCell' ਰੱਖਿਆ ਹੈ। ਇਹ ਸੈੱਲ ਦਿਖਣ ਵਿੱਚ ਇੱਕ ਛੋਟੀ ਜਿਹੀ ਪਾਣੀ ਦੀ ਬੂੰਦ ਵਰਗਾ ਹੈ, ਜੋ ਇੱਕ ਚਿਕਨਾਈ ਵਾਲੀ ਝਿੱਲੀ ਨਾਲ ਘਿਰਿਆ ਹੋਇਆ ਹੈ ਅਤੇ ਇਸਦੇ ਅੰਦਰ DNA ਦੇ ਛੋਟੇ-ਛੋਟੇ ਟੁੱਕੜੇ ਭਰੇ ਹੋਏ ਹਨ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸੇਲ ਅਸਲੀ ਜੀਵਿਤ ਕੋਸ਼ਿਕਾਵਾਂ ਦੀ ਤਰ੍ਹਾਂ ਹੀ ਵੱਧ ਸਕਦਾ ਹੈ ਅਤੇ ਆਪਣੇ ਜੀਨੋਮ ਦੀ ਕਾਪੀ ਬਣਾ ਸਕਦਾ ਹੈ ਅਤੇ ਖੁਦ ਦੋ ਹਿੱਸਿਆਂ ਵਿੱਚ ਵੀ ਵੰਡ ਸਕਦਾ ਹੈ।

ਨਕਲੀ ਸੈੱਲ ਕਿਵੇਂ ਕੰਮ ਕਰਦੇ ਹਨ?

ਇਸ ਖੋਜ ਦੀ ਨਿਗਰਾਨੀ ਸਿੰਥੇਟਿਕ ਜੀਵ ਵਿਗਿਆਨੀ ਕੇਟ ਐਡਮਾਲਾ ਅਤੇ ਉਸਦੇ ਸਹਿਯੋਗੀ ਐਸੋਸੀਏਟ ਪ੍ਰੋਫੈਸਰ ਐਰੋਨ ਐਂਗਲਹਾਰਟ ਨੇ ਕੀਤੀ ਹੈ। 'SpudCell' ਦਾ ਜੀਨੋਮ ਮਨੁੱਖ ਦੇ ਜੀਨੋਮ ਤੋਂ ਹਜ਼ਾਰਾਂ ਗੁਣਾਂ ਛੋਟਾ ਹੈ ਅਤੇ ਇਹ ਸੱਤ ਅਲੱਗ-ਅਲੱਗ ਡੀਐਨਏ ਪਲਾਜ਼ਮਿਡ ਵਿੱਚ ਵੰਡਿਆ ਹੋਇਆ ਹੈ। ਇਸਦੀ ਬਣਤਰ ਲਈ ਵਿਗਿਆਨੀਆਂ ਨੇ 'PURE' ਸਿਸਟਮ ਨਾਮ ਦੀ ਇੱਕ ਪੁਰਾਣੀ ਤਕਨਾਲੋਜੀ ਦਾ ਇਸਤੇਮਾਲ ਕੀਤਾ, ਜਿਸ ਵਿੱਚ ਪ੍ਰੋਟੀਨ ਅਤੇ ਰਾਈਬੋਸੋਮ ਵਰਗੇ ਬੁਨਿਆਂਦੀ ਜੈਵਿਕ ਤੱਤ ਪਹਿਲਾਂ ਤੋਂ ਮੌਜ਼ੂਦ ਹੁੰਦੇ ਹਨ।

ਟੀਮ ਨੇ ਇਸ ਸੈੱਲ ਦੇ ਜੀਨੋਮ ਵਿੱਚ ਅਜਿਹੇ ਜੀਨ ਜੋੜੇ, ਜਿਨ੍ਹਾਂ ਦੀ ਮਦਦ ਨਾਲ ਇਹ ਸੈੱਲ ਆਪਣੀ ਸਤ੍ਹਾਂ 'ਤੇ ਖਾਸ ਟੈਗ ਬਣਾ ਸਕਦਾ ਹੈ। ਇਹ ਟੈਗ ਛੋਟੇ-ਛੋਟੇ ਪੌਸ਼ਟਿਕ ਤੱਤਾਂ ਨਾਲ ਭਰੀ ਬੂੰਦਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ, ਜਿਸ ਨਾਲ ਸੈੱਲ ਨੂੰ ਭੋਜਨ ਮਿਲਦਾ ਹੈ ਅਤੇ ਇਹ ਵਧਦਾ ਹੈ। ਇਸ ਤੋਂ ਬਾਅਦ ਇੱਕ-ਦੂਜੇ ਤਰ੍ਹਾਂ ਦੇ ਟੈਗ ਦੀ ਮਦਦ ਨਾਲ ਇਹ ਸੈੱਲ ਦੋ ਹਿੱਸਿਆਂ ਵਿੱਚ ਵੰਡ ਵੀ ਜਾਂਦਾ ਹੈ।

ਹਾਲਾਂਕਿ, ਇਹ ਪ੍ਰੋਸੈਸ ਅਜੇ ਤੱਕ ਬਹੁਤ ਜ਼ਿਆਦਾ ਕੰਮ ਵਾਲਾ ਸਾਬਿਤ ਨਹੀਂ ਹੋਇਆ ਹੈ। ਖੋਜਕਾਰਾਂ ਨੂੰ ਸੈੱਲ ਨੂੰ ਵਾਰ-ਵਾਰ ਇੱਕ ਬਰੀਕ ਛੇਦਾਂ ਵਾਲੀ ਝਿੱਲੀ ਵਿੱਚ ਲੰਘਾ ਕੇ ਮਕੈਨੀਕਲ ਤਰੀਕੇ ਨਾਲ ਵੰਡਣਾ ਪਿਆ। ਇਸ ਤੋਂ ਇਲਾਵਾ, ਪੰਜ ਵਾਰ ਵੰਡਣ ਤੋਂ ਬਾਅਦ ਸਿਰਫ਼ 30 ਫੀਸਦੀ ਸੈੱਲ ਵਿੱਚ ਹੀ ਪੂਰਾ ਜੀਨੋਮ ਬਚਿਆ ਰਿਹਾ। ਸੈੱਲ ਦੇ ਅੰਦਰ ਮੌਜ਼ੂਦ ਰਾਈਬੋਸੋਮ ਵੀ ਸਮੇਂ ਦੇ ਨਾਲ ਖਰਾਬ ਹੋਣ ਲੱਗਦੇ ਹਨ ਅਤੇ ਫਿਲਹਾਲ ਇਹ ਸਿਸਟਮ ਨਵੇਂ ਰਾਈਬੋਸੋਮ ਬਣਾਉਣ ਵਿੱਚ ਸਮਰੱਥ ਨਹੀਂ ਹਨ।

ਕੀ ਇਹ ਅਸਲੀ ਜੀਵਨ ਵਰਗਾ ਹੈ?

ਇਸ ਸਮੇਂ ਤੁਹਾਡੇ ਸਾਰਿਆ ਦੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਕੀ ਇਹ ਅਸਲੀ ਜੀਵਨ ਵਰਗਾ ਹੈ ਜਾਂ ਨਹੀਂ। ਇਸ ਸਵਾਲ ਦੇ ਜਵਾਬ ਵਿੱਚ ਵਿਗਿਆਨੀਆਂ ਦਾ ਕਹਿਣਾ ਹੈ ਕਿ SpudCell ਅਜੇ ਅਸਲੀ ਜੀਵਿਤ ਕੋਸ਼ਿਕਾ ਵਰਗਾ ਨਹੀਂ ਹੈ, ਕਿਉਕਿ ਇਹ ਕਈ ਪੀੜ੍ਹੀਆਂ ਤੱਕ ਖੁਦ ਨੂੰ ਵੰਡ ਨਹੀਂ ਸਕਦਾ ਅਤੇ ਨਾ ਹੀ ਕੁਦਰਤੀ ਰੂਪ ਨਾਲ ਵਿਕਸਿਤ ਹੋ ਸਕਦਾ ਹੈ।

ਹਾਲਾਂਕਿ, ਫਿਰ ਵੀ ਜਦੋਂ ਇੱਕ ਪ੍ਰਯੋਗ ਵਿੱਚ ਵਿਗਿਆਨੀਆਂ ਨੇ ਕੁਝ ਸੈੱਲ ਵਿੱਚ ਇੱਕ ਜੈਨੇਟਿਕ ਬਦਲਾਅ ਕੀਤਾ, ਤਾਂ ਉਹ ਤੇਜ਼ੀ ਨਾਲ ਵਧਣ ਲੱਗੇ ਅਤੇ ਪੰਜ ਪੀੜ੍ਹੀਆਂ ਬਾਅਦ ਕਰੀਬ 60 ਫੀਸਦੀ ਸੈੱਲ ਵਿੱਚ ਇਹ ਬਦਲਾਅ ਮੌਜ਼ੂਦ ਸੀ।

ਸਟੈਨਫੋਰਡ ਯੂਨੀਵਰਸਿਟੀ ਦੇ ਸਿੰਥੈਟਿਕ ਜੀਵ ਵਿਗਿਆਨੀ ਡਰਿਊ ਐਂਡੀ ਇਸਨੂੰ ਇੱਕ ਵੱਡੀ ਉਪਲਬਧੀ ਮੰਨਦੇ ਹਨ। ਐਡਮਾਲਾ ਅਤੇ ਐਂਡੀ ਸਮੇਤ ਹੋਰ ਖੋਜਕਾਰਾਂ ਨੇ ਮਿਲ ਕੇ ਬਾਈਓਟਿਕ ਨਾਮ ਦੀ ਇੱਕ ਨਾਨ-ਪ੍ਰੋਫਿਟ ਸੰਸਥਾ ਵੀ ਸ਼ੁਰੂ ਕੀਤੀ ਹੈ, ਜਿਸਨੂੰ ਕਰੀਬ 1 ਕਰੋੜ ਡਾਲਰ ਦੀ ਸ਼ੁਰੂਆਤੀ ਫਡਿੰਗ ਮਿਲੀ ਹੈ ਅਤੇ ਇਹ ਸਤੰਬਰ ਵਿੱਚ ਰਿਸਰਚ ਗ੍ਰਾਂਟ ਵੰਡਣ ਵਾਲੀ ਹੈ।

ਧਿਆਨ ਦੇਣ ਵਾਲੀ ਗੱਲ ਹੈ ਕਿ ਰਿਸਰਚ ਅਜੇ ਪੀਅਰ-ਰਿਵਿਊ ਤੋਂ ਨਹੀਂ ਲੰਘੀ ਹੈ। ਅਡਾਮਾਲਾ ਨੇ ਇਸਨੂੰ ਸਿੱਧੇ ਪੱਤਰਕਾਰਾਂ ਨੂੰ ਭੇਜ ਦਿੱਤਾ ਸੀ, ਜਿਸ 'ਤੇ ਕੁਝ ਵਿਗਿਆਨੀਆਂ ਨੇ ਸਵਾਲ ਵੀ ਚੁੱਕੇ ਹਨ। ਇਸਦੇ ਬਾਵਜੂਦ, ਇਹ ਖੋਜ ਸਿੰਥੈਟਿਕ ਜੀਵ ਵਿਗਿਆਨ ਦੀ ਦੁਨੀਆ ਵਿੱਚ ਇੱਕ ਨਵੀਂ ਸ਼ੁਰੂਆਤ ਮੰਨੀ ਜਾ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਦਵਾਈਆਂ ਅਤੇ ਇੰਧਣ ਬਣਾਉਣ ਦੇ ਤਰੀਕਿਆਂ ਨੂੰ ਬਦਲ ਸਕਦੀ ਹੈ।

ਇਹ ਵੀ ਪੜ੍ਹੋ:-