Samsung Galaxy S26 ਵਿੱਚ ਮਿਲੇਗਾ Perplexity AI ਦਾ ਸਪੋਰਟ, ਜਾਣੋ ਕੀ ਹੋਵੇਗਾ ਖਾਸ?
Samsung Galaxy S26 ਵਿੱਚ Perplexity AI ਦਾ ਸਪੋਰਟ ਮਿਲੇਗਾ। ਗਲੈਕਸੀ ਏਆਈ ਮਲਟੀ-ਏਜੰਟ ਸਿਸਟਮ ਬਣ ਕੇ ਯੂਜ਼ਰਸ ਨੂੰ ਜ਼ਿਆਦਾ ਆਪਸ਼ਨ ਅਤੇ ਕੰਟਰੋਲ ਦੇਵੇਗਾ।

Published : February 24, 2026 at 5:25 PM IST
ਹੈਦਰਾਬਾਦ: ਸਮਾਰਟਫੋਨ ਦੀ ਦੁਨੀਆ ਹੁਣ ਸਿਰਫ਼ ਹਾਰਡਵੇਅਰ ਜਾਂ ਕੈਮਰਾ ਦੌੜ ਤੱਕ ਸੀਮਿਤ ਨਹੀਂ ਹੈ। ਹੁਣ ਅਸਲ ਵਿੱਚ ਅਸਲੀ ਮੁਕਾਬਲਾ ਏਆਈ ਪੱਧਰ 'ਤੇ ਹੋ ਰਿਹਾ ਹੈ। ਹਰ ਸਮਾਰਟਫੋਨ ਕੰਪਨੀਆਂ ਆਪਣੇ ਨਵੇਂ ਸਮਾਰਟਫੋਨਾਂ ਦੇ ਨਾਲ ਨਵੇਂ ਏਆਈ ਇਨੋਵੇਸ਼ਨ ਲੈ ਕੇ ਆ ਰਹੀ ਹੈ। ਇਸ ਦਿਸ਼ਾ ਵਿੱਚ ਸੈਮਸੰਗ ਨੇ ਆਪਣੇ ਗਲੈਕਸੀ ਏਆਈ ਇਕੋਸਿਸਟਮ ਨੂੰ ਹੋਰ ਮਜ਼ਬੂਤ ਬਣਾਉਦੇ ਹੋਏ ਇੱਕ ਮਲਟੀ-ਏਜੰਟ ਮਾਡਲ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਹੁਣ ਆਪਣੇ ਆਉਣ ਵਾਲੇ ਫਲੈਗਸ਼ਿਪ ਗਲੈਕਸੀ ਡਿਵਾਈਸਾਂ ਵਿੱਚ Perplexity AI ਨੂੰ ਇੱਕ ਅਲੱਗ ਏਜੰਟ ਦੇ ਰੂਪ ਵਿੱਚ ਸ਼ਾਮਲ ਕਰਨ ਜਾ ਰਹੀ ਹੈ।
ਸੈਮਸੰਗ ਦੁਆਰਾ ਸ਼ੇਅਰ ਕੀਤੀ ਰਿਪੋਰਟ ਅਨੁਸਾਰ, Galaxy S26 ਯੂਜ਼ਰਸ 'Hey Plex' ਕਹਿ ਕੇ ਸਿੱਧੇ Perplexity ਨੂੰ ਐਕਟਿਵ ਕਰ ਸਕਣਗੇ। ਇਹ ਆਪਸ਼ਨ Bixby ਅਤੇ Google Gemini ਦੇ ਨਾਲ ਉਪਲਬਧ ਹੋਵੇਗਾ। ਇਸਦਾ ਮਤਲਬ ਹੈ ਕਿ ਯੂਜ਼ਰਸ ਇੱਕ ਡਿਵਾਈਸ ਵਿੱਚ ਅਲੱਗ-ਅਲੱਗ ਏਆਈ ਏਜੰਟਾਂ ਦਾ ਇਸਤੇਮਾਲ ਆਪਣੀ ਲੋੜ ਅਨੁਸਾਰ ਕਰ ਸਕਣਗੇ। ਸੈਮਸੰਗ ਇਸਨੂੰ ਮਲਟੀ ਏਜੰਟ ਇਕੋਸਿਸਟਮ ਕਹਿ ਰਿਹਾ ਹੈ।
ਕੰਪਨੀ ਦਾ ਮੰਨਣਾ ਹੈ ਕਿ ਲੋਕ ਹੁਣ ਅਲੱਗ-ਅਲੱਗ ਕੰਮਾਂ ਲਈ ਅਲੱਗ ਏਆਈ ਟੂਲਾਂ ਦਾ ਇਸਤੇਮਾਲ ਕਰ ਰਹੇ ਹਨ। ਹਾਲ ਹੀ ਵਿੱਚ ਆਈ ਇਨਸਾਈਟ ਰਿਪੋਰਟ ਅਨੁਸਾਰ, ਲਗਭਗ 80 ਫੀਸਦੀ ਯੂਜ਼ਰਸ ਦੋ ਤੋਂ ਜ਼ਿਆਦਾ ਏਆਈ ਏਜੰਟਾਂ 'ਤੇ ਨਿਰਭਰ ਹਨ। ਅਜਿਹੇ ਵਿੱਚ ਸੈਮਸੰਗ ਆਪਣੇ ਆਪਰੇਟਿੰਗ ਸਿਸਟਮ ਨੂੰ ਇਸ ਤਰ੍ਹਾਂ ਨਾਲ ਵਿਕਸਿਤ ਕਰ ਰਿਹਾ ਹੈ ਕਿ ਯੂਜ਼ਰਸ ਨੂੰ ਜ਼ਿਆਦਾ ਆਪਸ਼ਨ ਅਤੇ ਕੰਟਰੋਲ ਮਿਲ ਸਕੇ।
ਗਲੈਕਸੀ ਏਆਈ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ਼ ਇੱਕ ਐਪ ਤੱਕ ਸੀਮਿਤ ਨਹੀਂ ਹੈ ਸਗੋ ਇਹ ਹੁਣ ਸਿਸਟਮ ਪੱਧਰ 'ਤੇ ਕੰਮ ਕਰਦਾ ਹੈ। ਇਸਦਾ ਮਤਲਬ ਹੈ ਕਿ ਯੂਜ਼ਰਸ ਨੂੰ ਵਾਰ-ਵਾਰ ਐਪ ਬਦਲਣ ਦੀ ਲੋੜ ਨਹੀਂ ਪਵੇਗੀ। ਏਆਈ ਯੂਜ਼ਰਸ ਦੇ ਕੰਟੈਕਸਟ ਨੂੰ ਖੁਦ ਹੀ ਸਮਝ ਕੇ ਬੈਕਗ੍ਰਾਊਂਡ ਵਿੱਚ ਕੰਮ ਕਰੇਗਾ ਅਤੇ ਲੋੜ ਅਨੁਸਾਰ ਸਹੀਂ ਏਜੰਟ ਨੂੰ ਐਕਟਿਵ ਕਰੇਗਾ।
Galaxy S26 ਵਿੱਚ ਮਿਲੇਗਾ Perplexity AI ਦਾ ਸਪੋਰਟ
Perplexity ਸਿਰਫ਼ ਸਵਾਲਾਂ ਦਾ ਜਵਾਬ ਦੇਣ ਤੱਕ ਸੀਮਿਤ ਨਹੀਂ ਰਹੇਗਾ। ਇਸਨੂੰ Samsung Notes, Clock, Gallery, Reminder ਅਤੇ Calander ਵਰਗੀਆਂ ਕੋਰ ਐਪਾਂ ਦੇ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ, ਕੁਝ ਥਰਡ ਪਾਰਟੀ ਐਪਾਂ ਦੇ ਨਾਲ ਵੀ ਸਪੋਰਟ ਮਿਲੇਗਾ। ਹਾਲਾਂਕਿ, ਕੰਪਨੀ ਨੇ ਅਜੇ ਇਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਹਨ। ਯੂਜ਼ਰਸ ਸਾਈਡ ਬਟਨ ਨੂੰ ਪ੍ਰੈੱਸ ਅਤੇ ਹੋਲਡ ਕਰਕੇ ਵੀ Perplexity ਐਕਸੇਸ ਕਰ ਸਕਣਗੇ। ਇਸ ਨਾਲ ਮਲਟੀ-ਸਟੈਪ ਵਰਕਫਲੋ ਆਸਾਨ ਹੋ ਜਾਵੇਗਾ। ਉਦਾਹਰਣ ਲਈ, ਨੋਟ ਬਣਾਉਣਾ, ਰਿਮਾਇੰਡਰ ਸੈੱਟ ਕਰਨਾ ਅਤੇ ਕੈਲੰਡਰ ਵਿੱਚ ਐਂਟਰੀ ਜੋੜਨਾ ਆਸਾਨ ਹੋ ਜਾਵੇਗਾ।
ਗਲੈਕਸੀ ਏਆਈ ਇੱਕ ਆਰਕੈਸਟ੍ਰੇਟਰ ਦੀ ਤਰ੍ਹਾਂ ਕੰਮ ਕਰੇਗਾ ਯਾਨੀ ਕਿ ਅਲੱਗ-ਅਲੱਗ ਏਆਈ ਸਮਰੱਥਾਵਾਂ ਨੂੰ ਜੋੜ ਕੇ ਇੱਕ ਆਸਾਨ ਅਤੇ ਕੁਦਰਤੀ ਅਨੁਭਵ ਦੇਵੇਗਾ। ਕੰਪਨੀ ਦਾ ਜੋਰ ਇੱਕ ਓਪਨ ਅਤੇ ਵਿਸ਼ੇਸ਼ ਏਆਈ ਇਕੋਸਿਸਟਮ ਬਣਾਉਣ 'ਤੇ ਹੈ, ਜਿੱਥੇ ਯੂਜ਼ਰਸ ਆਪਣੀ ਪਸੰਦ ਦੇ ਏਜੰਟ ਨੂੰ ਤਰਜੀਹ ਦੇ ਸਕਣ।-ਸੈਮਸੰਗ ਦੇ ਮੋਬਾਈਲ ਐਕਸਪੀਰੀਅੰਸ ਬਿਜ਼ਨਸ ਦੇ ਪ੍ਰਧਾਨ ਅਤੇ ਸੀਓਓ ਵੌਨ-ਜੂਨ ਚੋਈ
ਵਿਗਿਆਨੀਆਂ ਦਾ ਮੰਨਣਾ ਹੈ ਕਿ ਸੈਮਸੰਗ ਦੀ ਇਹ ਰਣਨੀਤੀ ਉਸਨੂੰ ਐਪਲ ਅਤੇ ਗੂਗਲ ਤੋਂ ਅਲੱਗ ਪਹਿਚਾਣ ਦਿਵਾ ਸਕਦੀ ਹੈ ਜਿੱਥੇ ਕਈ ਬ੍ਰਾਂਡ ਆਪਣੇ ਇਕੱਲੇ ਏਆਈ ਸਹਾਇਕ 'ਤੇ ਫੋਕਸ ਕਰ ਰਹੇ ਹਨ। ਦੂਜੇ ਪਾਸੇ ਸੈਮਸੰਗ ਯੂਜ਼ਰਸ ਨੂੰ ਆਪਸ਼ਨ ਦੇਣ ਦੀ ਦਿਸ਼ਾ ਵਿੱਚ ਵੀ ਅੱਗੇ ਵੱਧ ਰਿਹਾ ਹੈ। ਇਸੇ ਮਹੀਨੇ ਹੋਣ ਵਾਲੇ ਅਨਪੈਕਡ ਇਵੈਂਟ ਵਿੱਚ ਗਲੈਕਸੀ ਏਆਈ ਅਤੇ ਮਲਟੀ-ਏਜੰਟ ਵਿਜ਼ਨ ਨਾਲ ਜੁੜੀ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਕੰਪਨੀ ਨੇ ਇਹ ਵੀ ਸੰਕੇਤ ਦਿੱਤਾ ਕਿ ਸਪੋਰਟ ਵਾਲੀਆਂ ਡਿਵਾਈਸਾਂ ਅਤੇ ਫੀਚਰਸ ਦੀ ਡਿਟੇਲ ਜਾਣਕਾਰੀ ਜਲਦ ਹੀ ਸ਼ੇਅਰ ਕੀਤੀ ਜਾਵੇਗੀ। ਸੈਮਸੰਗ ਦੇ ਇਸ ਕਦਮ ਨਾਲ ਇੰਨਾਂ ਤਾਂ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਰਟਫੋਨ ਦੇ ਨਾਲ ਯੂਜ਼ਰਸ ਇਟਰੈਕਸ਼ਨ ਦਾ ਤਰੀਕਾ ਕਾਫ਼ੀ ਬਦਲਣ ਵਾਲਾ ਹੈ। ਭਵਿੱਖ ਵਿੱਚ ਲਾਂਚ ਹੋਣ ਵਾਲੇ ਸਮਾਰਟਫੋਨ ਸਿਰਫ਼ ਇੱਕ ਡਿਵਾਈਸ ਨਹੀਂ ਸਗੋਂ ਕਈ ਏਆਈ ਏਜੰਟਾਂ ਦਾ ਪਲੇਟਫਾਰਮ ਹੋਵੇਗਾ, ਜਿੱਥੇ ਯੂਜ਼ਰਸ ਆਪਣਾ ਕੰਮ ਆਪਣੇ ਪਸੰਦੀਦਾ ਏਜੰਟ ਤੋਂ ਕਰਵਾ ਸਕਣਗੇ।
ਇਹ ਵੀ ਪੜ੍ਹੋ:-

