ETV Bharat / technology

Samsung Galaxy S26 FE ਸਮਾਰਟਫੋਨ ਹੋਇਆ ਲਾਂਚ, ਜਾਣੋ ਕਦੋਂ ਸ਼ੁਰੂ ਹੋਵੇਗੀ ਸੇਲ

Galaxy S26 ਸੀਰੀਜ਼ ਦਾ ਸਮਾਰਟਫੋਨ Samsung Galaxy S26 FE ਲਾਂਚ ਹੋ ਚੁੱਕਾ ਹੈ।

SAMSUNG GALAXY S26 FE LAUNCH DATE
SAMSUNG GALAXY S26 FE LAUNCH DATE (SAMSUNG)
author img

By ETV Bharat Tech Team

Published : August 28, 2026 at 12:25 PM IST

|

Updated : August 28, 2026 at 5:28 PM IST

2 Min Read
Choose ETV Bharat

ਹੈਦਰਾਬਾਦ: ਸੈਮਸੰਗ ਨੇ Samsung Galaxy S26 FE ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ Galaxy S26 ਸੀਰੀਜ਼ ਦਾ ਸਭ ਤੋਂ ਨਵਾਂ ਅਤੇ ਸਸਤਾ ਮਾਡਲ ਹੈ। ਇਸ ਨਵੇਂ ਫੋਨ ਦਾ ਡਿਜ਼ਾਈਨ ਬਾਕੀ S26 ਸੀਰੀਜ਼ ਵਰਗਾ ਹੀ ਹੈ ਅਤੇ ਐਂਡਰਾਇਡ 17 'ਤੇ ਆਧਾਰਿਤ One UI 9 ਦੇ ਨਾਲ ਲਾਂਚ ਹੋਣ ਵਾਲਾ ਪਹਿਲਾਂ ਡਿਵਾਈਸ ਵੀ ਹੈ।

Samsung Galaxy S26 FE ਸਮਾਰਟਫੋਨ ਦੀ ਸੇਲ

ਲਾਂਚ ਦੇ ਨਾਲ ਹੀ ਕੰਪਨੀ ਨੇ Samsung Galaxy S26 FE ਸਮਾਰਟਫੋਨ ਦੀ ਸੇਲ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ। ਇਹ ਸਮਾਰਟਫੋਨ 4 ਸਤੰਬਰ ਨੂੰ ਵਿਕਰੀ ਲਈ ਉਪਲਬਧ ਹੋਵੇਗਾ। ਇਸ ਫੋਨ ਨੂੰ Blueberry, Graphite ਅਤੇ Pistachio ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।

Samsung Galaxy S26 FE ਸਮਾਰਟਫੋਨ ਦੀ ਕੀਮਤ

Samsung Galaxy S26 FE ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਦੀ ਕੀਮਤ 89,000 ਰੁਪਏ, 8GB ਰੈਮ+256GB ਸਟੋਰੇਜ ਦੀ ਕੀਮਤ 1 ਲੱਖ ਅਤੇ 8GB ਰੈਮ+ 512GB ਸਟੋਰੇਜ ਵਾਲੇ ਮਾਡਲ ਦੀ ਕੀਮਤ 1.22 ਲੱਖ ਰੁਪਏ ਰੱਖੀ ਗਈ ਹੈ। ਭਾਰਤ ਵਿੱਚ ਇਸਦੀ ਕੀਮਤ ਅਜੇ ਗੁਪਤ ਰੱਖੀ ਗਈ ਹੈ ਪਰ ਉਮੀਦ ਹੈ ਕਿ ਇਹ ਗਲੋਬਲ ਕੀਮਤ ਤੋਂ ਕਾਫ਼ੀ ਘੱਟ ਹੋਵੇਗੀ, ਕਿਉਕਿ ਸਟੈਂਡਰਡ ਗਲੈਕਸੀ S26 ਦੇ 12GB ਰੈਮ+256GB ਸਟੋਰੇਜ ਵਾਲੇ ਬੇਸ ਮਾਡਲ ਦੀ ਕੀਮਤ 87,999 ਹੈ।

ਫੈਨ ਐਡਿਸ਼ਨ ਡਿਵਾਈਸ ਖਾਸ ਕਰਕੇ Glaxy S ਸੀਰੀਜ਼ ਦੀ ਖਾਸੀਅਤ ਦੇਣ ਲਈ ਡਿਜ਼ਾਈਨ ਕੀਤੀ ਗਈ ਹੈ ਅਤੇ ਇਹ ਪਸੰਦੀਦਾ ਗਲੈਕਸੀ ਕੈਮਰਾ ਅਤੇ ਏਆਈ ਅਨੁਭਵ ਦੇ ਨਾਲ ਆਉਦੀ ਹੈ।-ਜੈ ਕਿਮ, ਮੋਬਾਈਲ ਐਕਸਪੀਰੀਐਂਸ ਬਿਜ਼ਨਸ ਦੇ ਕਾਰਜਕਾਰੀ ਉਪ ਪ੍ਰਧਾਨ

Galaxy S26 FE ਸਮਾਰਟਫੋਨ ਦੇ ਫੀਚਰਸ

Galaxy S26 FE ਸਮਾਰਟਫੋਨ ਵਿੱਚ 6.7 ਇੰਚ ਦੀ ਫੁੱਲ HD+Dynamic AMOLED 2X ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,900nits ਪੀਕ ਬ੍ਰਾਈਟਨੈਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ Exynos 2500 ਚਿਪਸੈੱਟ ਮਿਲਦੀ ਹੈ। ਇਸ ਫੋਨ ਵਿੱਚ 4,900mAh ਦੀ ਬੈਟਰੀ ਦਿੱਤੀ ਗਈ ਹੈ, ਜੋ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਪਿਛਲੇ ਹਿੱਸੇ 'ਤੇ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸਦਾ ਮੇਨ ਕੈਮਰਾ 50MP ਵਾਈਡ ਐਂਗਲ ਲੈਂਸ, ਦੂਜਾ 12MP ਦਾ ਅਲਟ੍ਰਾ ਵਾਇਡ ਐਂਗਲ ਲੈਂਸ ਅਤੇ ਤੀਜਾ 8MP ਦਾ ਟੈਲੀਫੋਟੋ ਲੈਂਸ ਸ਼ਾਮਲ ਹੈ। ਇਸ ਫੋਨ ਵਿੱਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਕੈਮਰੇ ਨੂੰ ਲੈ ਕੇ ਕਈ ਖਾਸ ਫੀਚਰਸ ਦਿੱਤੇ ਗਏ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-

  1. My FanCam: ਇਹ ਖੁਦ ਹੀ ਵਿਅਕਤੀ ਨੂੰ ਟ੍ਰੈਕ ਕਰਦਾ ਹੈ ਅਤੇ ਵੀਡੀਓ ਨੂੰ ਸੈਂਟਰ ਵਿੱਚ ਰੱਖਦਾ ਹੈ। ਸੀਨ ਮੂਵ ਹੋਣ 'ਤੇ ਵੀ ਫ੍ਰੇਮਿੰਗ ਠੀਕ ਰਹਿੰਦੀ ਹੈ।
  2. Super Steady with Horizontal Lock: ਤੇਜ਼ ਮੂਵਿੰਗ ਗਤੀਵਿਧੀ ਜਾਂ ਯਾਤਰਾ ਦੌਰਾਨ ਫੁਟੇਜ ਲੈਵਲ ਰੱਖਦਾ ਹੈ।
  3. ਹਾਰਡਵੇਅਰ ਅਪਗ੍ਰੇਡ: 8MP ਟੈਲੀਫੋਟੋ ਨਾਲ 3x ਆਪਟੀਕਲ ਜੂਮ ਮਿਲਦਾ ਹੈ। ਸੈਲਫ਼ੀ ਕੈਮਰੇ ਦਾ ਫੀਲਡ ਆਫ ਵਿਊ 85 ਡਿਗਰੀ ਹੈ।
  4. Nightography: ਘੱਟ ਰੋਸ਼ਨੀ ਵਿੱਚ ਬਿਹਤਰ ਫੋਟੋ ਲਈ ਨਾਈਟ ਮੋਡ ਦਿੱਤਾ ਗਿਆ ਹੈ।
  5. AI Edit ਫੀਚਰ: Photo Assist ਨਾਲ ਕੁਦਰਤੀ ਭਾਸ਼ਾ ਵਿੱਚ ਫੋਟੋ ਸੁਧਾਰ ਸਕਦੇ ਹੋ ਅਤੇ ਦਿਨ ਨੂੰ ਰਾਤ ਬਣਾ ਸਕਦੇ ਹੋ। ਇਸ ਤੋਂ ਇਲਾਵਾ, ਫੋਟੋ ਵਿੱਚ ਹੋਰ ਵੀ ਕਈ ਬਦਲਾਅ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ:-

Last Updated : August 28, 2026 at 5:28 PM IST