ETV Bharat / technology

ਸਾਲ 2026 ਦਾ ਪਹਿਲਾ ਸਮਾਰਟਫੋਨ ਭਾਰਤੀ ਬਾਜ਼ਾਰ ਵਿੱਚ ਹੋਇਆ ਲਾਂਚ, ਕੀਮਤ 30 ਹਜ਼ਾਰ ਤੋਂ ਘੱਟ

ਸਾਲ 2026 ਦਾ ਪਹਿਲਾ ਸਮਾਰਟਫੋਨ Redmi Note 15 5G ਲਾਂਚ ਹੋ ਗਿਆ ਹੈ।

REDMI NOTE 15 5G LAUNCHED
REDMI NOTE 15 5G LAUNCHED (REDMI)
author img

By ETV Bharat Tech Team

Published : January 6, 2026 at 12:50 PM IST

2 Min Read
Choose ETV Bharat

ਹੈਦਰਾਬਾਦ: Redmi ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 15 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਭਾਰਤੀ ਗ੍ਰਾਹਕ ਇਸ ਫੋਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਆਖਿਰਕਾਰ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਤਰ੍ਹਾਂ Redmi Note 15 5G ਸਾਲ 2026 ਵਿੱਚ ਲਾਂਚ ਹੋਣ ਵਾਲਾ ਪਹਿਲਾ ਸਮਾਰਟਫੋਨ ਬਣ ਗਿਆ ਹੈ। ਦੱਸ ਦੇਈਏ ਕਿ Redmi Note 15 5G ਸਮਾਰਟਫੋਨ ਦੇ ਨਾਲ ਹੀ ਕੰਪਨੀ ਨੇ ਆਪਣਾ Redmi Pad 2 Pro ਟੈਬਲੇਟ ਵੀ ਲਾਂਚ ਕੀਤਾ ਹੈ। ਇਸ ਸਮਾਰਟਫੋਨ ਵਿੱਚ ਕਈ ਫੀਚਰਸ ਦਿੱਤੇ ਗਏ ਹਨ। ਖਰੀਦਣ ਤੋਂ ਪਹਿਲਾ ਇੱਕ ਵਾਰ ਤੁਸੀਂ ਇਨ੍ਹਾਂ ਫੀਚਰਸ ਬਾਰੇ ਜਾਣ ਲਓ।

Redmi Note 15 5G ਸਮਾਰਟਫੋਨ ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ, ਤਾਂ ਇਸ ਫੋਨ ਵਿੱਚ 6.77 ਇੰਚ ਦੀ ਕਰਵਡ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 3200nits ਪੀਕ ਬ੍ਰਾਈਟਨੈੱਟ ਅਤੇ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 6 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ Redmi Note 15 5G ਸਮਾਰਟਫੋਨ ਵਿੱਚ 108MP ਦਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਸੈਕੰਡਰੀ ਕੈਮਰਾ ਮਿਲਦਾ ਹੈ। ਇਹ ਫੋਨ 4K ਵੀਡੀਓ ਰਿਕਾਰਡ ਨੂੰ ਸਪੋਰਟ ਕਰਦਾ ਹੈ। ਪਾਣੀ ਅਤੇ ਧੂੜ ਤੋਂ ਬਚਾਅ ਲਈ ਇਸ ਫੋਨ ਵਿੱਚ IP66 ਰੇਟਿੰਗ ਵੀ ਦਿੱਤੀ ਗਈ ਹੈ। ਇਸ ਫੋਨ ਵਿੱਚ 5520mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Redmi Note 15 5G ਸਮਾਰਟਫੋਨ ਦੇ ਨਾਲ ਲਾਭ

ਕੰਪਨੀ Redmi Note 15 5G ਸਮਾਰਟਫੋਨ ਖਰੀਦਣ ਵਾਲਿਆ ਨੂੰ ਕੁਝ ਲਾਭ ਵੀ ਦੇ ਰਹੀ ਹੈ। ਇਨ੍ਹਾਂ ਲਾਭਾਂ ਵਿੱਚ ਕੰਪਨੀ ਗ੍ਰਾਹਕਾਂ ਨੂੰ Jio, 2 ਮਹੀਨੇ YouTube Premium, 3 ਮਹੀਨੇ Spotify Premium ਅਤੇ 6 ਮਹੀਨੇ Google One ਆਦਿ ਦੇ ਐਕਸੈਸ ਵਰਗੇ ਲਾਭ ਦੇ ਰਹੀ ਹੈ।

Redmi Note 15 5G ਦੀ ਕੀਮਤ ਅਤੇ ਸੇਲ

Redmi Note 15 5G ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੈ ਜਦਕਿ 8GB ਰੈਮ+256GB ਸਟੋਰੇਜ ਦੀ ਕੀਮਤ 24,999 ਹੈ। Redmi Note 15 5G ਨੂੰ ਤੁਸੀਂ 9 ਜਨਵਰੀ ਤੋਂ Xiaomi ਦੀ ਅਧਿਕਾਰਿਤ ਵੈੱਬਸਾਈਟ, ਫਲਿੱਪਕਾਰਟ ਅਤੇ ਐਮਾਜ਼ਾਨ ਆਦਿ ਰਾਹੀਂ ਖਰੀਦ ਸਕੋਗੇ।

ਇਹ ਵੀ ਪੜ੍ਹੋ:-