ETV Bharat / technology

Realme 16 Pro ਸੀਰੀਜ਼ ਦੀ ਭਾਰਤੀ ਬਾਜ਼ਾਰ ਵਿੱਚ ਐਂਟਰੀ, ਜਾਣੋ ਕੀਮਤ ਅਤੇ ਫੀਚਰਸ ਬਾਰੇ

Realme 16 Pro ਸੀਰੀਜ਼ ਭਾਰਤ ਵਿੱਚ ਲਾਂਚ ਹੋ ਗਈ ਹੈ।

REALME 16 PRO SERIES LAUNCHED
REALME 16 PRO SERIES LAUNCHED (REALME)
author img

By ETV Bharat Tech Team

Published : January 6, 2026 at 2:44 PM IST

3 Min Read
Choose ETV Bharat

ਹੈਦਰਾਬਾਦ: Realme ਲੰਬੇ ਸਮੇਂ ਤੋਂ ਆਪਣੇ ਭਾਰਤੀ ਗ੍ਰਾਹਕਾਂ ਲਈ Realme 16 Pro ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਇਹ ਸੀਰੀਜ਼ ਭਾਰਤ ਵਿੱਚ ਲਾਂਚ ਕਰ ਦਿੱਤੀ ਗਈ ਹੈ। ਇਸ ਸੀਰੀਜ਼ ਵਿੱਚ Realme 16 Pro 5G ਅਤੇ Realme 16 Pro+ 5G ਸਮਾਰਟਫੋਨ ਪੇਸ਼ ਕੀਤੇ ਗਏ ਹਨ। ਕੰਪਨੀ ਇਸ ਸੀਰੀਜ਼ ਨੂੰ ਕਈ ਸਮੇਂ ਤੋਂ ਟੀਜ਼ ਕਰ ਰਹੀ ਸੀ ਅਤੇ Realme 16 Pro ਸੀਰੀਜ਼ ਨੂੰ ਲੈ ਕੇ ਕਾਫ਼ੀ ਖਬਰਾਂ ਸਾਹਮਣੇ ਆ ਰਹੀਆਂ ਸੀ। ਹੁਣ ਇਸ ਸੀਰੀਜ਼ ਦੇ ਲਾਂਚ ਨਾਲ ਹੀ ਡਿਸਪਲੇ, ਕੈਮਰਾ ਅਤੇ ਕੀਮਤ ਆਦਿ ਬਾਰੇ ਖੁਲਾਸਾ ਹੋ ਗਿਆ ਹੈ।

Realme 16 Pro ਸਮਾਰਟਫੋਨ ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ, ਤਾਂ Realme 16 Pro ਸਮਾਰਟਫੋਨ ਵਿੱਚ 6.78 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 6500nits ਪੀਕ ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਮੀਡੀਆਟੇਕ ਡਾਈਮੈਂਸਿਟੀ 7300 ਮੈਕਸ ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ ਵਿੱਚ 200MP ਦਾ ਪ੍ਰਾਈਮਰੀ ਕੈਮਰਾ, 8MP ਸੈਕੰਡਰੀ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਇਸ ਫੋਨ ਵਿੱਚ 50MP ਦਾ ਫਰੰਟ ਕੈਮਰਾ ਮਿਲਦਾ ਹੈ। Realme 16 Pro ਵਿੱਚ 6500mAh ਦੀ ਬੈਟਰੀ ਮਿਲਦੀ ਹੈ, ਜੋ ਕਿ 80ਵਾਟ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਪਾਣੀ ਅਤੇ ਧੂੜ ਤੋਂ ਬਚਾਅ ਲਈ ਇਸ ਫੋਨ ਵਿੱਚ IP66, 68, 69 ਅਤੇ 69K ਰੇਟਿੰਗਾਂ ਦਿੱਤੀਆਂ ਗਈਆਂ ਹਨ।

Realme 16 Pro+ ਸਮਾਰਟਫੋਨ ਦੇ ਫੀਚਰਸ

Realme 16 Pro+ ਸਮਾਰਟਫੋਨ ਵਿੱਚ 6.8 ਇੰਚ ਦੀ AMOLED ਸਕ੍ਰੀਨ ਦਿੱਤੀ ਗਈ ਹੈ, ਜੋ ਕਿ 6500nits ਦੀ ਪੀਕ ਬ੍ਰਾਈਟਨੈੱਸ ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 7 ਜੇਨ 4 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ Realme 16 Pro+ ਵਿੱਚ 200MP ਦਾ ਮੇਨ ਕੈਮਰਾ ਅਤੇ 8MP ਅਲਟਰਾਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਫੋਨ ਵਿੱਚ 50MP ਦਾ ਫਰੰਟ ਕੈਮਰਾ ਮਿਲਦਾ ਹੈ। Realme 16 Pro+ ਸਮਾਰਟਫੋਨ ਵਿੱਚ 7000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 80ਵਾਟ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਪਾਣੀ ਅਤੇ ਧੂੜ ਤੋਂ ਬਚਾਅ ਲਈ ਇਸ ਫੋਨ ਵਿੱਚ IP66, 68, 69 ਅਤੇ 69K ਰੇਟਿੰਗਾਂ ਦਿੱਤੀਆਂ ਗਈਆਂ ਹਨ।

Realme 16 Pro ਦੀ ਕੀਮਤ

Realme 16 Pro ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਦੀ ਕੀਮਤ 31,999 ਰੁਪਏ, 8GB ਰੈਮ+256GB ਸਟੋਰੇਜ ਦੀ ਕੀਮਤ 33,999 ਰੁਪਏ ਅਤੇ 12GB ਰੈਮ+256GB ਸਟੋਰੇਜ ਦੀ ਕੀਮਤ 36,999 ਰੁਪਏ ਰੱਖੀ ਗਈ ਹੈ। ਇਸ ਫੋਨ 'ਤੇ ਕੰਪਨੀ ਚੋਣਵੇਂ ਕ੍ਰੇਡਿਟ ਕਾਰਡਾਂ 'ਤੇ 3,000 ਰੁਪਏ ਦੀ ਤਰੁੰਤ ਬੈਂਕ ਛੋਟ ਵੀ ਦੇ ਰਹੀ ਹੈ।

Realme 16 Pro+ ਸਮਾਰਟਫੋਨ ਦੀ ਕੀਮਤ

Realme 16 Pro+ ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਦੀ ਕੀਮਤ 39,999 ਰੁਪਏ, 8GB ਰੈਮ+256GB ਸਟੋਰੇਜ ਦੀ ਕੀਮਤ 41,999 ਰੁਪਏ ਅਤੇ 12GB ਰੈਮ+256GB ਸਟੋਰੇਜ ਦੀ ਕੀਮਤ 44,999 ਰੁਪਏ ਰੱਖੀ ਗਈ ਹੈ। ਇਸ ਫੋਨ 'ਤੇ ਕੰਪਨੀ ਚੋਣਵੇਂ ਕ੍ਰੇਡਿਟ ਕਾਰਡਾਂ 'ਤੇ 4000 ਰੁਪਏ ਦੀ ਤਰੁੰਤ ਬੈਂਕ ਛੋਟ ਦੇ ਰਹੀ ਹੈ।

Realme 16 Pro ਸੀਰੀਜ਼ ਦੀ ਸੇਲ

Realme 16 Pro ਸੀਰੀਜ਼ ਦੀ ਸੇਲ 9 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਨੂੰ ਤੁਸੀਂ ਫਲਿੱਪਕਾਰਟ ਅਤੇ ਰੀਅਲਮੀ ਔਨਲਾਈਨ ਸਟੋਰਾਂ ਰਾਹੀਂ ਖਰੀਦ ਸਕੇਗੋ। Realme 16 Pro ਸਮਾਰਟਫੋਨ ਨੂੰ ਮਾਸਟਰ ਗੋਲਡ, ਪੇਬਲ ਗ੍ਰੇ ਅਤੇ ਆਰਚਿਡ ਪਰਪਲ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ ਜਦਕਿ Realme 16 Pro+ ਸਮਾਰਟਫੋਨ ਨੂੰ ਮਾਸਟਰ ਗੋਲਡ, ਮਾਸਟਰ ਗ੍ਰੇ ਅਤੇ ਕੈਮੇਲੀਆ ਪਿੰਕ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-