Apple Pay ਨੂੰ ਭਾਰਤ ਵਿੱਚ ਲਾਂਚ ਕਰਨ ਦੀ ਚੱਲ ਰਹੀ ਤਿਆਰੀ, Google Pay ਅਤੇ Paytm ਨੂੰ ਮਿਲੇਗੀ ਟੱਕਰ
ਐਪਲ ਭਾਰਤ ਵਿੱਚ 2026 ਤੱਕ UPI ਸਪੋਰਟ ਦੇ ਨਾਲ Apple Pay ਲਾਂਚ ਕਰਨ ਲਈ ਮੁੱਖ ਬੈਂਕਾਂ ਨਾਲ ਗੱਲਬਾਤ ਕਰ ਰਿਹਾ ਹੈ।

Published : February 27, 2026 at 2:58 PM IST
ਹੈਦਰਾਬਾਦ: Apple Inc ਹੁਣ ਭਾਰਤ ਵਿੱਚ ਆਪਣੀ ਡਿਜੀਟਲ ਭੁਗਤਾਨ ਸੇਵਾ Apple Pay ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਇਸ ਲਈ ਕੰਪਨੀ ਭਾਰਤ ਦੇ ਕਈ ਵੱਡੇ ਪ੍ਰਾਈਵੇਟ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ, ਐਪਲ ਭਾਰਤ ਵਿੱਚ ਭੁਗਤਾਨ ਸੁਵਿਧਾ ਸ਼ੁਰੂ ਕਰਨ ਲਈ ICICI Bank Ltd, HDFC Bank Ltd ਅਤੇ Axis Bank Ltd ਦੇ ਨਾਲ ਗੱਲ ਕਰ ਰਹੀ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਸਾਲ 2026 ਦੇ ਵਿਚਕਾਰ ਤੱਕ ਭਾਰਤ ਵਿੱਚ Apple Pay ਨੂੰ ਲਾਂਚ ਕੀਤਾ ਜਾਵੇ।
ਹਾਲਾਂਕਿ, ਅਜੇ ਤੱਕ ਐਪਲ ਨੇ ਭਾਰਤ ਵਿੱਚ ਭੁਗਤਾਨ ਸੁਵਿਧਾ ਦਾ ਲਾਂਚ ਸਮੇਂ ਤੈਅ ਨਹੀਂ ਕੀਤਾ ਹੈ ਪਰ ਗੱਲਬਾਤ ਅੱਗੇ ਵਧਣ ਤੋਂ ਅਜਿਹਾ ਲੱਗ ਰਿਹਾ ਹੈ ਕਿ ਹੁਣ ਜਲਦ ਹੀ ਭਾਰਤ ਵਿੱਚ ਲੋਕਾਂ ਨੂੰ ਐਪਲ ਭੁਗਤਾਨ ਸੁਵਿਧਾ ਰਾਹੀਂ ਵੀ ਔਨਲਾਈਨ ਭੁਗਤਾਨ ਦੀ ਸੁਵਿਧਾ ਮਿਲਣ ਵਾਲੀ ਹੈ। ਐਪਲ ਇਸ ਪਲਾਨ ਲਈ ਗਲੋਬਲ ਭੁਗਤਾਨ ਨੈੱਟਵਰਕ ਕੰਪਨੀਆਂ Mastercard Inc. ਅਤੇ Visa Inc. ਨਾਲ ਵੀ ਗੱਲ ਕਰ ਰਹੀ ਹੈ।
ਐਪਲ ਨੇ ਇਸ 'ਤੇ ਅਧਿਕਾਰਿਤ ਤੌਰ 'ਤੇ ਕੋਈ ਵੀ ਕੰਮੈਟ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਦੂਜੇ ਪਾਸੇ, ਐਪਲ ਜਿਨ੍ਹਾਂ ਬੈਕਾਂ ਨਾਲ ਗੱਲਬਾਤ ਕਰ ਰਿਹਾ ਹੈ, ਉਨ੍ਹਾਂ ਬੈਕਾਂ ਵੱਲੋ ਵੀ ਅਜੇ ਤੱਕ ਕੋਈ ਪ੍ਰਤੀਕਿਰੀਆ ਸਾਹਮਣੇ ਨਹੀਂ ਆਈ ਹੈ। ਭਾਰਤ ਵਿੱਚ Apple Pay ਆਉਣ 'ਤੇ ਇਹ ਭਾਰਤ ਦੀ ਸਰਕਾਰ ਦੁਆਰਾ ਡਿਜੀਟਲ ਭੁਗਤਾਨ ਸਿਸਟਮ UPI ਨੂੰ ਵੀ ਸਪੋਰਟ ਕਰੇਗਾ।
Google Pay ਅਤੇ Phonepe ਨੂੰ ਮਿਲੇਗੀ ਟੱਕਰ
UPI ਰਾਹੀਂ ਲੋਕ ਤਰੁੰਤ ਪੈਸੇ ਟ੍ਰਾਂਸਫਰ ਅਤੇ ਬਿੱਲ ਭੁਗਤਾਨ ਕਰ ਸਕਦੇ ਹਨ। ਫਿਲਹਾਲ, ਇਹ ਭਾਰਤ ਦੇ ਡਿਜੀਟਲ ਭੁਗਤਾਨ ਬਾਜ਼ਾਰ ਵਿੱਚ ਸਭ ਤੋਂ ਅੱਗੇ ਹਨ। ਭਾਰਤ ਦੇ ਪਹਿਲਾ ਹੀ ਗੂਗਲ ਦੀ ਪੈਰੇਂਟ ਕੰਪਨੀ Alphabet Inc. ਦੀ ਭੁਗਤਾਨ ਸੁਵਿਧਾ Google Pay, Walmart Inc. ਦੇ ਕੰਟਰੋਲ ਵਾਲੀ PhonePe ਅਤੇ ਐਮਾਜ਼ਾਨ ਦਾ Amazon Pay ਅਤੇ Paytm ਵਰਗੀਆਂ ਕੰਪਨੀਆਂ ਆਨਲਾਈਨ ਭੁਗਤਾਨ ਦੇ ਖੇਤਰ ਵਿੱਚ ਕਾਫ਼ੀ ਐਕਟਿਵ ਸੁਵਿਧਾ ਦਿੰਦੀਆਂ ਹਨ।
ਅਜਿਹੇ ਵਿੱਚ Apple Pay ਦੀ ਐਂਟਰੀ ਤੋਂ ਬਾਅਦ ਭਾਰਤ ਦਾ ਆਨਲਾਈਨ ਭੁਗਤਾਨ ਬਾਜ਼ਾਰ ਵਿੱਚ ਮੁਕਾਬਲਾ ਹੋਰ ਵੱਧ ਜਾਵੇਗਾ। ਇਸਦਾ ਅਸਰ ਹੁਣ ਤੋਂ ਹੀ ਦਿਖਣਾ ਸ਼ੁਰੂ ਹੋ ਚੁੱਕਾ ਹੈ, ਕਿਉਕਿ ਐਪਲ ਭੁਗਤਾਨ ਸੁਵਿਧਾ ਦੀ ਐਂਟਰੀ ਨਿਊਜ਼ ਆਉਣ ਤੋਂ ਬਾਅਦ ਹੀ Paytm ਦੀ ਪੈਰੇਂਟ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਵੀ ਦੇਖੀ ਗਈ ਹੈ। Apple Pay ਫੇਸ ਆਈਡੀ ਜਾਂ ਟਚ ਆਈਡੀ ਰਾਹੀਂ ਸੁਰੱਖਿਅਤ ਭੁਗਤਾਨ ਦੀ ਸੁਵਿਧਾ ਦਿੰਦਾ ਹੈ। ਭਾਰਤ ਦੇ ਕੇਂਦਰੀ ਬੈਂਕ ਨੇ ਵੀ ਹਾਲ ਹੀ ਵਿੱਚ ਬਾਇਓਮੈਟ੍ਰਿਕ ਪ੍ਰਮਾਣਿਕਤਾ ਨੂੰ ਡਿਜੀਟਲ ਭੁਗਤਾਨ ਵਿੱਚ ਆਗਿਆ ਦਿੱਤੀ ਹੈ, ਜਿਸ ਨਾਲ ਐਪਲ ਨੂੰ ਆਪਣੇ ਸਿਸਟਮ ਦੇ ਨਾਲ ਤਾਲਮੇਲ ਬਿਠਾਉਣ ਵਿੱਚ ਮਦਦ ਮਿਲ ਸਕਦੀ ਹੈ।
ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਡਿਜੀਟਲ ਭੁਗਤਾਨ ਬਾਜ਼ਾਰਾਂ ਵਿੱਚੋ ਇੱਕ ਹੈ। ਦੇਸ਼ ਵਿੱਚ 75 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਯੂਜ਼ਰਸ ਹਨ ਅਤੇ ਸਸਤਾ ਮੋਬਾਈਲ ਡਾਟਾ ਇਸਦੀ ਵੱਡੀ ਵਜ੍ਹਾਂ ਹੈ। ਐਪਲ ਦਾ ਸਮਾਰਟਫੋਨ ਬਾਜ਼ਾਰ ਵਿੱਚ ਹਿੱਸਾ ਅਜੇ ਕਰੀਬ 10 ਫੀਸਦੀ ਹੈ ਪਰ ਕੰਪਨੀ ਇੱਥੇ ਨਿਰਮਾਣ ਅਤੇ ਰਿਟੇਲ ਨੈੱਟਵਰਕ ਤੇਜ਼ੀ ਨਾਲ ਵਧਾ ਰਹੀ ਹੈ। ਹਾਲ ਹੀ ਵਿੱਚ ਉਸਨੇ ਮੁੰਬਈ ਵਿੱਚ ਆਪਣਾ ਛੇਵਾਂ ਸਟੋਰ ਖੋਲ੍ਹਿਆ ਹੈ।
ਇਹ ਵੀ ਪੜ੍ਹੋ:-

