ETV Bharat / technology

Poco M8 5G ਸਮਾਰਟਫੋਨ ਭਾਰਤ ਵਿੱਚ ਹੋਇਆ ਲਾਂਚ, ਕੀਮਤ 20 ਹਜ਼ਾਰ ਤੋਂ ਘੱਟ

Poco M8 5G ਸਮਾਰਟਫੋਨ ਭਾਰਤ ਵਿੱਚ ਲਾਂਚ ਹੋ ਗਿਆ ਹੈ।

POCO M8 5G INDIA LAUNCH
POCO M8 5G INDIA LAUNCH (POCO)
author img

By ETV Bharat Tech Team

Published : January 8, 2026 at 12:36 PM IST

2 Min Read
Choose ETV Bharat

ਹੈਦਰਾਬਾਦ: Poco ਨੇ ਅੱਜ ਆਪਣਾ Poco M8 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਸਲੀਕ ਡਿਜ਼ਾਈਨ ਅਤੇ ਕਰਵਡ ਐਮੋਲਡ ਡਿਸਪਲੇ ਦੇ ਨਾਲ ਆਉਦਾ ਹੈ। ਇਸ ਸਮਾਰਟਫੋਨ ਵਿੱਚ ਪੁਰਾਣੀ ਡਿਵਾਈਸ ਦੇ ਮੁਕਾਬਲੇ ਕੁਝ ਜ਼ਰੂਰੀ ਅੱਪਗ੍ਰੇਡ ਦਿੱਤੇ ਗਏ ਹਨ। Poco M8 5G ਸਮਾਰਟਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਫੋਨ ਦੀ ਕੀਮਤ ਵੀ ਤੁਹਾਡੇ ਬਜਟ ਵਿੱਚ ਹੈ।

Poco M8 5G ਸਮਾਰਟਫੋਨ ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ, ਤਾਂ ਇਸ ਸਮਾਰਟਫੋਨ ਵਿੱਚ 6.77 ਇੰਚ ਦੀ ਕਰਵਡ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 6 ਜੇਨ 3 ਚਿਪਸੈੱਟ ਮਿਲਦੀ ਹੈ। ਡਿਜ਼ਾਈਨ ਬਾਰੇ ਗੱਲ ਕਰੀਏ, ਤਾਂ ਇਸ ਫੋਨ ਦੇ ਪਿਛਲੇ ਪਾਸੇ ਇੱਕ ਵੱਡੇ ਗੋਲਕਾਰ ਕੈਮਰਾ ਮੋਡੀਊਲ ਨਾਲ ਇੱਕ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ। ਇਸ ਫੋਨ ਨੂੰ ਡੁਅਲ-ਟੋਨ ਡਿਜ਼ਾਈਨ ਮਿਲਦਾ ਹੈ, ਜਿਸਦੇ ਪਿਛਲੇ ਪਾਸੇ ਦੋ ਧਾਰੀਆਂ ਹਨ ਅਤੇ ਕਾਰਬਲ ਫਾਈਬਰ ਲੁੱਕ ਨਾਲ ਆਉਦੀਆਂ ਹਨ। ਇਸ ਫੋਨ ਵਿੱਚ 5,200mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 50MP ਦਾ ਮੇਨ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿੱਚ 20MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Poco M8 5G ਸਮਾਰਟਫੋਨ ਦੀ ਕੀਮਤ

ਕੀਮਤ ਬਾਰੇ ਗੱਲ ਕਰੀਏ, ਤਾਂ Poco M8 5G ਦੇ 6GB ਰੈਮ+128GB ਸਟੋਰੇਜ ਦੀ ਕੀਮਤ 18,999 ਰੁਪਏ ਤੋਂ ਸ਼ੁਰੂ ਹੁੰਦੀ ਹੈ, 8GB ਰੈਮ+128GB ਸਟੋਰੇਜ ਦੀ ਕੀਮਤ 19,999 ਰੁਪਏ ਹੈ ਜਦਕਿ 8GB ਰੈਮ+256GB ਸਟੋਰੇਜ ਦੀ ਕੀਮਤ 21,999 ਰੁਪਏ ਹੈ।

Poco M8 5G ਸਮਾਰਟਫੋਨ ਦੀ ਸੇਲ

Poco M8 5G ਸਮਾਰਟਫੋਨ ਦੇ ਲਾਂਚ ਨਾਲ ਹੀ ਸੇਲ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਸ ਫੋਨ ਦੀ ਸੇਲ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸ਼ੁਰੂ ਹੋ ਰਹੀ ਹੈ। ਸੇਲ ਦੇ ਪਹਿਲੇ 12 ਘੰਟਿਆਂ ਦੌਰਾਨ ਤੁਸੀਂ ਇਸ ਫੋਨ 'ਤੇ 2,000 ਰੁਪਏ ਦੇ ਬੈਂਕ ਆਫ਼ਰ ਤੋਂ ਇਲਾਵਾ 1,000 ਰੁਪਏ ਦੀ ਵਾਧੂ ਛੋਟ ਹਾਸਿਲ ਕਰ ਸਕਦੇ ਹੋ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ Poco M8 5G ਸਮਾਰਟਫੋਨ ਨੂੰ 15,999 ਰੁਪਏ ਵਿੱਚ ਖਰੀਦ ਸਕੋਗੇ।

ਇਹ ਵੀ ਪੜ੍ਹੋ:-