Poco F9 Pro ਅਤੇ F9 Ultra ਸਮਾਰਟਫੋਨ ਹੋਇਆ ਲਾਂਚ, ਜਾਣੋ ਕੀ ਭਾਰਤ ਵਿੱਚ ਵੀ ਹੋਵੇਗਾ ਪੇਸ਼?
Poco ਨੇ ਆਪਣੇ ਦੋ ਸਮਾਰਟਫੋਨ ਗਲੋਬਲੀ ਲਾਂਚ ਕਰ ਦਿੱਤੇ ਹਨ।

Published : September 2, 2026 at 9:48 AM IST
ਹੈਦਰਾਬਾਦ: Xiaomi ਦੀ ਸਬ-ਬ੍ਰਾਂਡ ਕੰਪਨੀ Poco ਨੇ ਆਪਣੇ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੋਨਾਂ ਫੋਨਾਂ ਦਾ ਨਾਮ Poco F9 Pro ਅਤੇ F9 Ultra ਹੈ। ਇਨ੍ਹਾਂ ਨੂੰ ਫਲੈਗਸ਼ਿਪ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੰਪਨੀ ਨੇ ਇਨ੍ਹਾਂ ਵਿੱਚ ਫਲੈਗਸ਼ਿਪ ਚਿਪ ਅਤੇ ਫੀਚਰਸ ਦਿੱਤੇ ਹਨ, ਜਿਸਦੀ ਮਦਦ ਨਾਲ ਇਸ ਫੋਨ ਦਾ ਪ੍ਰਦਰਸ਼ਨ ਹਾਈ ਕੁਆਲਿਟੀ ਵਾਲਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
Poco F9 Pro ਸਮਾਰਟਫੋਨ ਦੇ ਫੀਚਰਸ
Poco F9 Pro ਸਮਾਰਟਫੋਨ ਵਿੱਚ HyperRGB AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 185Hz ਦੇ ਰਿਫ੍ਰੈਸ਼ ਦਰ ਅਤੇ 4,500nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। Poco F9 Pro ਸਮਾਰਟਫੋਨ ਵਿੱਚ 6.6 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ ਗੋਰਿਲਾ ਗਲਾਸ 7i ਪ੍ਰੋਟੈਕਸ਼ਨ ਅਤੇ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 8 Elite Gen 5 V ਸੀਰੀਜ਼ ਚਿਪ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 200MP ਦਾ ਮੇਨ ਕੈਮਰਾ, 2.5x ਟੈਲੀਫੋਟੋ ਅਤੇ 8MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ ਵਿੱਚ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Ready for workdays, game nights, and weekends out. 🏃♀️#POCOF9Pro combines Ultra-level performance with a 6330mAh battery and 200MP main camera.#POCOF9Series #UltraPowerUnbound #POCOLaunch pic.twitter.com/L17s9GcgzF
— POCO (@POCOGlobal) September 1, 2026
ਇਸ ਫੋਨ ਵਿੱਚ 6,330mAh ਦੀ ਬੈਟਰੀ ਮਿਲਦੀ ਹੈ, ਜੋ ਕਿ 100ਵਾਟ ਦੀ ਵਾਇਰਡ ਚਾਰਜ ਨੂੰ ਸਪੋਰਟ ਕਰਦੀ ਹੈ ਜਦਕਿ ਵਾਇਰਲੈਸ ਚਾਰਜਿੰਗ 50 ਵਾਟ ਹੈ। ਧੂੜ ਅਤੇ ਪਾਣੀ ਤੋਂ ਬਚਾਅ ਲਈ ਇਸ ਫੋਨ ਵਿੱਚ IP68 ਰੇਟਿੰਗ ਦਿੱਤੀ ਗਈ ਹੈ।
Poco F9 Ultra ਸਮਾਰਟਫੋਨ ਦੇ ਫੀਚਰਸ
Poco F9 Ultra ਸਮਾਰਟਫੋਨ ਵਿੱਚ 6.9 ਇੰਚ ਦਾ ਪੈਨਲ ਦਿੱਤਾ ਗਿਆ ਹੈ। ਇਸ ਦੀ ਸਕ੍ਰੀਨ 'ਤੇ ਗੋਰਿਲਾ ਗਲਾਸ 7i ਪ੍ਰੋਟੈਕਸ਼ਨ ਅਤੇ ਅਲਟ੍ਰਾਸੋਨਿਕ ਸੈਂਸਰ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ ਸਨੈਪਡ੍ਰੈਗਨ 8 Elite Gen 5 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕਰੀਏ, ਤਾਂ ਇਸ ਫੋਨ ਵਿੱਚ 200MP ਦਾ ਮੇਨ ਕੈਮਰਾ, 50MP ਦਾ ਪੈਰੀਸਕੋਪ ਜੂਮ ਕੈਮਰਾ ਅਤੇ 50MP ਦਾ ਅਲਟ੍ਰਾਵਾਈਡ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ ਵਿੱਚ 32MP ਦਾ ਫਰੰਟ ਕੈਮਰਾ ਮਿਲਦਾ ਹੈ। Poco F9 Ultra ਸਮਾਰਟਫੋਨ ਵਿੱਚ 8,050mAh ਦੀ ਸਿਲੀਕਾਨ ਕਾਰਬਨ ਬੈਟਰੀ ਦਿੱਤੀ ਗਈ ਹੈ, ਜੋ ਕਿ 100ਵਾਟ ਦੀ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Poco F9 Pro ਅਤੇ Poco F9 Ultra ਸਮਾਰਟਫੋਨ ਦੀ ਕੀਮਤ
Poco F9 Pro ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਦੀ ਕੀਮਤ 66,351 ਰੁਪਏ ਤੋਂ ਸ਼ੁਰੂ ਹੁੰਦੀ ਹੈ ਪਰ ਅਰਲੀ ਬਰਡ ਸੇਲ ਵਿੱਚ ਇਸਨੂੰ 61,605 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਦੂਜੇ ਪਾਸੇ, Poco F9 Ultra ਸਮਾਰਟਫੋਨ ਦੇ 12GB ਰੈਮ+256GB ਸਟੋਰੇਜ ਦੀ ਕੀਮਤ 75,846 ਰੁਪਏ ਤੋਂ ਸ਼ੁਰੂ ਹੁੰਦੀ ਹੈ।
#POCOF9Ultra. Six reasons to fall in love. 💗
— POCO (@POCOGlobal) September 1, 2026
Performance. Display. Battery. Sound. Camera. Value.#POCOF9Series #UltraPowerUnbound #POCOLaunch pic.twitter.com/EKsgp4KOeG
ਕੀ ਭਾਰਤ ਵਿੱਚ ਵੀ ਹੋਵੇਗੀ ਲਾਂਚਿੰਗ?
ਭਾਰਤ ਵਿੱਚ ਅਜੇ ਤੱਕ ਇਨ੍ਹਾਂ ਦੋਨਾਂ ਫੋਨਾਂ ਵਿੱਚੋ ਕਿਸੇ ਵੀ ਫੋਨ ਦਾ ਅਧਿਕਾਰਿਤ ਐਲਾਨ ਨਹੀਂ ਹੋਇਆ ਹੈ। ਕਈ ਰਿਪੋਰਟਾਂ ਅਤੇ ਲੀਕਾਂ ਅਨੁਸਾਰ, Poco ਆਪਣੀ F ਸੀਰੀਜ਼ ਨੂੰ ਭਾਰਤ ਵਿੱਚ ਲਾਂਚ ਨਹੀਂ ਕਰ ਰਿਹਾ ਹੈ। ਇੱਕ ਟਿਪਸਟਰ ਅਨੁਸਾਰ, ਇਹ ਫੋਨ ਭਾਰਤ ਲਈ ਸਰਟੀਫਾਈਡ ਵੀ ਨਹੀਂ ਦਿਖ ਰਹੇ ਹਨ। ਇਸ ਤੋਂ ਇਲਾਵਾ, ਅਜੇ ਤੱਕ ਕੋਈ ਮਜ਼ਬੂਤ ਰਿਪੋਰਟ ਵੀ ਸਾਹਮਣੇ ਨਹੀਂ ਆਈ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਫੋਨ ਭਾਰਤ ਵਿੱਚ ਲਾਂਚ ਹੋਣ ਵਾਲੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ:-

