ETV Bharat / technology

PhonePe ਨੇ ਬਿਨਾਂ ਇੰਟਰਨੈੱਟ ਵਾਲੇ ਫੀਚਰ ਫੋਨ ਲਈ ਲਾਂਚ ਕੀਤੀ UPI ਭੁਗਤਾਨ ਦੀ ਸੁਵਿਧਾ, ਜਾਣੋ ਕਿਹੜੀਆਂ ਸਮਾਰਟਫੋਨ ਕੰਪਨੀਆਂ ਨਾਲ ਹੋਈ ਪਾਰਟਨਰਸ਼ਿਪ?

PhonePe ਨੇ Nokia, HMD, Lava International ਅਤੇ Itel ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ।

UPI PAYMENTS FOR FEATURE PHONE
UPI PAYMENTS FOR FEATURE PHONE (Getty Image)
author img

By ETV Bharat Tech Team

Published : September 1, 2026 at 1:11 PM IST

2 Min Read
Choose ETV Bharat

ਨਵੀਂ ਦਿੱਲੀ: PhonePe ਨੇ ਸੋਮਵਾਰ ਨੂੰ PhonePe UPI 123Pay ਸੁਵਿਧਾ ਲਾਂਚ ਕਰਨ ਦਾ ਐਲਾਨ ਕੀਤਾ। ਇਹ ਸੁਵਿਧਾ ਫੀਚਰ ਫੋਨ ਇਸਤੇਮਾਲ ਕਰਨ ਵਾਲਿਆਂ ਨੂੰ ਬਿਨਾਂ ਇੰਟਰਨੈੱਟ ਦੇ UPI ਟ੍ਰਾਂਜੈਕਸ਼ਨ ਕਰਨ ਦੀ ਸੁਵਿਧਾ ਦਿੰਦਾ ਹੈ।

ਇਸ ਲਾਂਚ ਦੇ ਨਾਲ PhonePe ਦਾ ਦਾਅਵਾ ਹੈ ਕਿ ਇਹ ਦੇਸ਼ ਭਰ ਵਿੱਚ ਅੰਦਾਜ਼ਨ 200 ਮਿਲੀਅਨ ਤੋਂ ਜ਼ਿਆਦਾ ਫੀਚਰ ਫੋਨ ਯੂਜ਼ਰਸ ਤੱਕ UPI ਭੁਗਤਾਨ ਦੀ ਸੁਵਿਧਾ ਪਹੁੰਚਾਉਣ ਵਾਲਾ ਪਹਿਲਾਂ ਵੱਡਾ ਥਰਡ ਪਾਰਟੀ ਐਪ ਪ੍ਰੋਵਾਈਡਰ ਬਣ ਗਿਆ ਹੈ।

ਇਹ ਸੁਵਿਧਾ ਇੱਕ ਖਾਸ ਤਕਨਾਲੋਜੀ 'ਤੇ ਬਣੀ ਹੈ ਅਤੇ SMS ਆਧਾਰਿਤ ਆਰਕੀਟੈਕਚਰ ਦਾ ਇਸਤੇਮਾਲ ਕਰਦੀ ਹੈ, ਤਾਂਕਿ ਘੱਟ 2G ਕਨੈਕਟੀਵਿਟੀ ਵਾਲੇ ਇਲਾਕਿਆਂ ਵਿੱਚ ਵੀ ਟ੍ਰਾਂਜੈਕਸ਼ਨ ਭਰੋਸੇਮੰਦ ਬਣਿਆ ਰਹੇ। ਕੰਪਨੀ ਨੇ Nokia, HMD, Lava International ਅਤੇ Itel Mobile ਵਰਗੇ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ, ਤਾਂਕਿ ਇਹ ਸੁਵਿਧਾ ਉਨ੍ਹਾਂ ਡਿਵਾਈਸ ਵਿੱਚ ਪਹਿਲਾਂ ਤੋਂ ਹੀ ਉਪਲਬਧ ਹੋ।

PhonePe UPI 123Pay ਰਾਹੀਂ ਫੀਚਰ ਫੋਨ 'ਤੇ UPI ਲਿਆਉਣ ਨਾਲ ਡਿਜੀਟਲ ਭੁਗਤਾਨ ਦੇ ਫਾਇਦੇ ਸਮਾਰਟਫੋਨ ਤੋਂ ਅੱਗੇ ਵੱਧ ਕੇ ਦੇਸ਼ ਦੇ ਹਰ ਕੋਣੇ ਤੱਕ ਪਹੁੰਚਦੇ ਹਨ। ਇਸ ਪਹਿਲ ਦਾ ਉਦੇਸ਼ ਅਗਲੇ 30 ਕਰੋੜ ਯੂਜ਼ਰਸ ਨੂੰ ਡਿਜੀਟਲ ਦਾਇਰੇ ਵਿੱਚ ਲਿਆ ਕੇ ਵਿੱਤੀ ਸਮਾਵੇਸ਼ ਨੂੰ ਵਧਾਉਣਾ ਹੈ।- ਸਮੀਰ ਨਿਗਮ, PhonePe ਦੇ ਸੰਸਥਾਪਕ ਅਤੇ ਸੀਈਓ

ਇਹ ਪਲੇਟਫਾਰਮ ਯੂਜ਼ਰਸ ਨੂੰ ਪੀਅਰ-ਟੂ-ਪੀਅਰ ਟ੍ਰਾਂਸਫਰ ਅਤੇ ਪੀਅਰ-ਟੂ-ਮਰਚੈਂਟ ਭੁਗਤਾਨ ਕਰਨ ਦੀ ਸੁਵਿਧਾ ਦਿੰਦਾ ਹੈ। ਕੈਮਰੇ ਵਾਲੇ ਫੀਚਰ ਫੋਨ ਲਈ ਇਹ ਸੁਵਿਧਾ QR ਕੋਡ ਸਕੈਨਿੰਗ ਨੂੰ ਵੀ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ, ਯੂਜ਼ਰਸ ਆਪਣੇ ਅਕਾਊਂਟ ਮੈਨੇਜ ਕਰ ਸਕਦੇ ਹਨ, ਬੈਲੇਂਸ ਚੈੱਕ ਕਰ ਸਕਦੇ ਹਨ ਅਤੇ ਟ੍ਰਾਂਜੈਕਸ਼ਨ ਹਿਸਟਰੀ ਦੇਖ ਸਕਦੇ ਹਨ।

ਪਹਿਲੀ ਵਾਰ ਇਸਤੇਮਾਲ ਕਰਨ ਵਾਲਿਆਂ ਦੀ ਮਦਦ ਲਈ ਕੰਪਨੀ ਨੇ ਅਵਾਜ਼ 'ਤੇ ਆਧਾਰਿਤ ਏਆਈ-ਪਾਵਰਡ ਹੈਲਪਲਾਈਨ ਸ਼ੁਰੂ ਕੀਤੀ ਹੈ। ਇਹ ਸਹਾਇਕ ਅੰਗ੍ਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਐਕਟੀਵੇਸ਼ਨ ਲਈ ਸਟੈਪ-ਬਾਏ ਸਟੈਪ ਨਿਰਦੇਸ਼ ਦਿੰਦਾ ਹੈ।

PhonePe ਨੇ ਦੱਸਿਆ ਕਿ ਭਵਿੱਖ ਦੇ ਅਪਡੇਟ ਵਿੱਚ ਹੋਰ ਵੀ ਸੁਵਿਧਾਵਾਂ ਜੋੜੀਆਂ ਜਾਣਗੀਆਂ, ਜਿਵੇਂ ਕਿ ਯੂਟਿਲੀਟੀ ਬਿਲ ਦਾ ਭੁਗਤਾਨ, ਰਿਚਾਰਜ ਅਤੇ ਆਧਾਰ ਆਧਾਰਿਤ ਔਨਬੋਰਡਿੰਗ। ਦੱਸ ਦੇਈਏ ਕਿ ਜੁਲਾਈ 2026 ਤੱਕ PhonePe ਕੋਲ 71.5 ਕਰੋੜ ਤੋਂ ਜ਼ਿਆਦਾ ਰਜਿਸਟਰਡ ਯੂਜ਼ਰਸ ਅਤੇ ਪੰਜ ਕਰੋੜ ਤੋਂ ਜ਼ਿਆਦਾ ਪਾਰਟਨਰਾਂ ਦਾ ਮਰਚੈਂਟ ਨੈੱਟਵਰਕ ਸੀ।

ਇਹ ਵੀ ਪੜ੍ਹੋ:-