ETV Bharat / technology

Philips S7221 5G ਸਮਾਰਟਫੋਨ ਭਾਰਤ ਵਿੱਚ ਹੋਇਆ ਲਾਂਚ, ਕੀਮਤ 20 ਹਜ਼ਾਰ ਦੇ ਕਰੀਬ

Philips ਨੇ ਭਾਰਤ ਵਿੱਚ ਆਪਣਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ।

PHILIPS S7221 5G LAUNCH
PHILIPS S7221 5G LAUNCH (PHILIPS)
author img

By ETV Bharat Tech Team

Published : September 2, 2026 at 3:24 PM IST

2 Min Read
Choose ETV Bharat

ਹੈਦਰਾਬਾਦ: Philips ਨੇ ਭਾਰਤ ਵਿੱਚ ਆਪਣਾ ਇੱਕ 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਨਾਮ Philips S7221 5G ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਵਧੀਆ ਆਪਸ਼ਨ ਹੈ, ਜੋ ਸਸਤੀ ਕੀਮਤ ਵਿੱਚ 5G ਕਨੈਕਟੀਵਿਟੀ ਅਤੇ ਇੱਕ ਵਧੀਆ ਬੈਟਰੀ ਵਾਲਾ ਬਜਟ ਸਮਾਰਟਫੋਨ ਖਰੀਦਣਾ ਚਾਹੁੰਦੇ ਹਨ ਅਤੇ ਉਹ ਵੀ ਅੱਜ ਦੇ ਦੌਰ ਵਿੱਚ ਜਦੋ ਕਈ ਕੰਪਨੀਆਂ ਆਪਣੇ ਫੋਨਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ।

Philips ਕਈ ਸਾਲਾਂ ਤੋਂ ਘਰੇਲੂ ਇਲੈਕਟ੍ਰਾਨਿਕ ਪ੍ਰੋਡਕਟ ਬਣਾਉਦਾ ਅਤੇ ਵੇਚਦਾ ਆ ਰਿਹਾ ਹੈ ਅਤੇ ਹੁਣ ਕੰਪਨੀ ਨੇ 5G ਸਮਾਰਟਫੋਨ ਦੀ ਇੰਡਸਟਰੀ ਵਿੱਚ ਕਦਮ ਰੱਖਿਆ ਹੈ। ਹਾਲਾਂਕਿ, Philips ਨੇ ਫੀਚਰ ਫੋਨ ਪਹਿਲਾਂ ਵੀ ਲਾਂਚ ਕੀਤੇ ਹਨ ਪਰ ਇਹ ਭਾਰਤ ਵਿੱਚ ਉਨ੍ਹਾਂ ਦਾ ਪਹਿਲਾਂ ਸਮਾਰਟਫੋਨ ਹੈ।

Philips S7221 5G ਸਮਾਰਟਫੋਨ ਦੇ ਫੀਚਰਸ

ਇਸ ਫੋਨ ਵਿੱਚ 6.67 ਇੰਚ ਦੀ HD+LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਵਿੱਚ ਸਕ੍ਰੋਲਿੰਗ ਅਤੇ ਵੀਡੀਓ ਦੇਖਣ ਲਈ ਸਮੂਦ ਅਨੁਭਵ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ Spreadtrum T765 ਆਕਟਾ-ਕੋਰ ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕਰੀਏ, ਤਾਂ ਇਸ ਫੋਨ ਦੇ ਪਿਛਲੇ ਹਿੱਸੇ 'ਤੇ 64MP ਦਾ ਬੈਕ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ਵਿੱਚ 7,000mAh ਦੀ ਬੈਟਰੀ ਮਿਲਦੀ ਹੈ, ਜੋ ਪੂਰੇ ਦਿਨ ਭਰ ਦਾ ਕੰਮ ਅਸਾਨੀ ਨਾਲ ਕਰ ਦਿੰਦੀ ਹੈ। ਇਸਦੀ ਬੈਟਰੀ 25ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Philips S7221 5G ਸਮਾਰਟਫੋਨ ਦੀ ਕੀਮਤ

Philips S7221 5G ਸਮਾਰਟਫੋਨ ਦੇ 6GB ਰੈਮ+128GBB ਸਟੋਰੇਜ ਦੀ ਕੀਮਤ 20,499 ਰੁਪਏ ਜਦਕਿ 8GB ਰੈਮ+128GB ਸਟੋਰੇਜ ਦੀ ਕੀਮਤ 22,499 ਰੁਪਏ ਰੱਖੀ ਗਈ ਹੈ। ਇਹ ਫੋਨ ਬਲੈਕ, ਬਲੂ ਅਤੇ ਗ੍ਰੇ ਕਲਰ ਆਪਸ਼ਨਾਂ ਦੇ ਨਾਲ ਐਮਾਜ਼ਾਨ ਰਾਹੀਂ ਖਰੀਦਿਆ ਜਾ ਸਕਦਾ ਹੈ।

ਇਸ ਫੋਨ ਦੇ ਨਾਲ ਬਾਕਸ ਵਿੱਚ ਚਾਰਜਰ, ਸਕ੍ਰੀਨ ਪ੍ਰੋਟੈਕਟਰ ਅਤੇ ਫੋਨ ਕਵਰ ਵੀ ਮਿਲਦਾ ਹੈ। ਫੋਨ ਖਰੀਦਣ ਤੋਂ ਪਹਿਲਾਂ ਬੈਂਕ ਆਫਰਸ ਜ਼ਰੂਰ ਚੈੱਕ ਕਰ ਲਓ, ਕਿਉਂਕਿ ਆਫਰਾਂ ਨਾਲ ਤੁਸੀਂ ਫੋਨ ਨੂੰ ਹੋਰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ:-