ETV Bharat / technology

Oppo Reno 15 ਸੀਰੀਜ਼ ਲਾਂਚ ਹੋਣ ਵਿੱਚ ਸਿਰਫ਼ ਇੱਕ ਦਿਨ ਬਾਕੀ, ਖਰੀਦਦਾਰੀ ਤੋਂ ਪਹਿਲਾ ਜਾਣ ਲਓ ਫੀਚਰਸ ਬਾਰੇ

Oppo Reno 15 ਸੀਰੀਜ਼ ਕੱਲ੍ਹ ਭਾਰਤ ਵਿੱਚ ਲਾਂਚ ਹੋਵੇਗੀ।

OPPO RENO 15 SERIES LAUNCH DATE
OPPO RENO 15 SERIES LAUNCH DATE (OPPO)
author img

By ETV Bharat Tech Team

Published : January 7, 2026 at 3:01 PM IST

2 Min Read
Choose ETV Bharat

ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ Oppo Reno 15 ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਸੀਰੀਜ਼ ਵਿੱਚ Oppo Reno 15, Oppo Reno 15 Pro ਅਤੇ Oppo Reno 15 Pro Mini ਸਮਾਰਟਫੋਨ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਸਮਾਰਟਫੋਨਾਂ ਵਿੱਚ ਕਈ ਸ਼ਾਨਦਾਰ ਫੀਚਰਸ ਮਿਲਣਗੇ।

Oppo Reno 15 ਸੀਰੀਜ਼ ਦੀ ਲਾਂਚ ਡੇਟ

Oppo ਕੱਲ੍ਹ ਇੱਕ ਵੱਡੇ ਗਲੋਬਲ ਇਵੈਂਟ ਨੂੰ ਆਯੋਜਿਤ ਕਰ ਰਹੀ ਹੈ। ਇਹ ਇਵੈਂਟ ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਵਿੱਚ ਹੋਵੇਗਾ, ਜੋ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਕੰਪਨੀ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਫੋਨ ਦੇ ਲਾਂਚ ਨੂੰ ਲਾਈਵ ਸਟ੍ਰੀਮ ਕੀਤਾ ਜਾਵੇਗਾ ਅਤੇ ਤੁਸੀਂ Youtube 'ਤੇ ਵੀ ਲਾਂਚ ਨੂੰ ਲਾਈਵ ਦੇਖ ਸਕਦੇ ਹੋ।

Oppo Reno 15 ਅਤੇ Oppo Reno 15 Pro ਸਮਾਰਟਫੋਨ ਦੇ ਫੀਚਰਸ

ਇਹ ਦੋਨੋ ਮੋਬਾਈਲ ਪਹਿਲਾ ਹੀ ਚੀਨ ਵਿੱਚ ਲਾਂਚ ਹੋ ਚੁੱਕੇ ਹਨ। ਫੀਚਰਸ ਦੀ ਗੱਲ ਕਰੀਏ, ਤਾਂ Oppo Reno 15 ਵਿੱਚ 6.32 ਇੰਚ ਦੀ AMOLED ਡਿਸਪਲੇ ਦਿੱਤੀ ਜਾ ਸਕਦੀ ਹੈ ਜਦਕਿ Oppo Reno 15 Pro ਸਮਾਰਟਫੋਨ ਵਿੱਚ 6.78 ਇੰਚ ਦੀ AMOLED ਸਕ੍ਰੀਨ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਨ੍ਹਾਂ ਦੋਨਾਂ ਫੋਨਾਂ ਵਿੱਚ ਮੀਡੀਆਟੇਕ Dimensity 8450 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਨ੍ਹਾਂ ਦੋਨਾਂ ਫੋਨਾਂ ਵਿੱਚ 200MP ਦਾ ਕੈਮਰਾ ਦਿੱਤਾ ਜਾ ਸਕਦਾ ਹੈ ਜਦਕਿ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਮਿਲ ਸਕਦਾ ਹੈ।

Oppo Reno 15 Pro Mini ਦੇ ਫੀਚਰਸ

ਪਹਿਲੀ ਵਾਰ ਕੰਪਨੀ Reno ਸੀਰੀਜ਼ ਵਿੱਚ ਕੋਈ ਪ੍ਰੋ ਮਿੰਨੀ ਮਾਡਲ ਲੈ ਕੇ ਆ ਰਹੀ ਹੈ। ਇਸ ਫੋਨ ਨੂੰ ਕੰਪਨੀ ਨੇ ਚੀਨ ਜਾਂ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿੱਚ ਪੇਸ਼ ਨਹੀਂ ਕੀਤਾ ਹੈ। ਯਾਨੀ ਕਿ ਇਹ ਸਮਾਰਟਫੋਨ ਸਭ ਤੋਂ ਪਹਿਲਾ ਭਾਰਤੀ ਬਾਜ਼ਾਰ ਵਿੱਚ ਲਾਂਚ ਹੋਵੇਗਾ। ਫਿਲਹਾਲ, ਇਸ ਸਮਾਰਟਫੋਨ ਦੇ ਫੀਚਰਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ ਵਿੱਚ 6.32 ਇੰਚ ਦੀ 1.5K ਫਲੈਟ OLED ਡਿਸਪਲੇ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਦੀ ਗੱਲ ਕਰੀਏ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 200MP ਦਾ ਕੈਮਰਾ ਦਿੱਤਾ ਜਾ ਸਕਦਾ ਹੈ ਅਤੇ ਸੈਲਫ਼ੀ ਲਈ 50MP ਦਾ ਫਰੰਟ ਕੈਮਰਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ:-