ETV Bharat / technology

OpenAI ਨੇ ਲਾਂਚ ਕੀਤਾ ChatGPT Health ਫੀਚਰ, ਹੁਣ AI ਰੱਖੇਗਾ ਤੁਹਾਡੀ ਸਿਹਤ ਦਾ ਧਿਆਨ, ਜਾਣੋ ਕਿਵੇਂ

OpenAI ਨੇ ChatGPT Health ਫੀਚਰ ਲਾਂਚ ਕਰ ਦਿੱਤਾ ਹੈ।

CHATGPT HEALTH FEATURE
CHATGPT HEALTH FEATURE (OPENAI)
author img

By ETV Bharat Tech Team

Published : January 8, 2026 at 4:58 PM IST

2 Min Read
Choose ETV Bharat

ਹੈਦਰਾਬਾਦ: ChatGPT ਬਣਾਉਣ ਵਾਲੀ ਕੰਪਨੀ OpenAI ਨੇ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ, ਜਿਸਦਾ ਨਾਮ ChatGPT Health ਹੈ। ਇਹ ਇੱਕ ਖਾਸ AI ਫੀਚਰ ਹੈ, ਜਿਸਦੀ ਮਦਦ ਨਾਲ ਯੂਜ਼ਰਸ ਆਪਣੇ ਮੈਡੀਕਲ ਰਿਕਾਰਡ ਅਤੇ ਤੰਦਰੁਸਤੀ ਐਪਾਂ ਨੂੰ ਸੁਰੱਖਿਅਤ ਤਰੀਕੇ ਨਾਲ ਚੈਟਜੀਪੀਟੀ ਨਾਲ ਜੋੜ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਯੂਜ਼ਰ ਆਪਣੀ ਸਿਹਤ ਨਾਲ ਜੁੜੇ ਫੈਸਲੇ ਜ਼ਿਆਦਾ ਜਾਣਕਾਰੀ ਦੇ ਨਾਲ ਅਤੇ ਆਤਮਵਿਸ਼ਵਾਸ ਨਾਲ ਲੈ ਸਕਣਗੇ।

OpenAI ਵਿੱਚ ਐਪਲੀਕੇਸ਼ਨ ਦੀ ਸੀਈਓ ਫਿਦਜੀ ਸਿਮੋ ਨੇ ਦੱਸਿਆ ਕਿ ChatGPT Health ਚੈਟਜੀਪੀਟੀ ਨੂੰ ਇੱਕ ਪਰਸਨਲ ਸੂਪਰ-ਅਸਿਸਟੈਂਟ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੀਚਰ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬਹੁਤ ਜਾਣਕਾਰੀ ਅਤੇ ਸਹੀਂ ਟੂਲ ਦੇ ਕੇ ਉਨ੍ਹਾਂ ਦੇ ਉਦੇਸ਼ ਤੱਕ ਪਹੁੰਚਣ ਵਿੱਚ ਮਦਦ ਕਰੇਗਾ। ਸਿਮੋ ਨੇ ਆਪਣੇ ਅਨੁਭਵ ਸ਼ੇਅਰ ਕਰਦੇ ਹੋਏ ਇਹ ਵੀ ਕਿਹਾ ਕਿ ਮੌਜ਼ੂਦਾ ਹੈਲਥਕੇਅਰ ਸਿਸਟਮ ਮਰੀਜ਼ਾਂ ਅਤੇ ਡਾਕਟਰਾਂ ਦੋਨਾਂ ਲਈ ਪੂਰੀ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ ਹੈ। ਇਸ ਕਰਕੇ ਹੁਣ ਦੋਨੋ AI ਟੂਲ ਵੱਲ ਵੱਧ ਰਹੇ ਹਨ।

OpenAI ਨੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 2023 ਤੋਂ 2024 ਵਿਚਕਾਰ ਡਾਕਟਰਾਂ ਦੁਆਰਾ AI ਦੇ ਇਸਤੇਮਾਲ ਵਿੱਚ ਲਗਭਗ ਦੋਗੁਣਾ ਵਾਧਾ ਹੋਇਆ ਹੈ। ਕਰੀਬ 68 ਫੀਸਦੀ ਡਾਕਟਰਾਂ ਦਾ ਮੰਨਣਾ ਹੈ ਕਿ AI ਉਨ੍ਹਾਂ ਨੂੰ ਮਰੀਜ਼ਾਂ ਦੀ ਬਿਹਤਰ ਦੇਖਭਾਲ ਕਰਨ ਵਿੱਚ ਮਦਦ ਕਰਦਾ ਹੈ ਜਦਕਿ OpenAI ਦੁਆਰਾ ਕਰਵਾਏ ਗਏ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਹਰ ਪੰਜ 'ਚੋ ਤਿੰਨ ਬਾਲਗਾਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਸਿਹਤ ਜਾਂ ਹੈਲਥਕੇਅਰ ਨਾਲ ਜੁੜੇ ਕੰਮਾਂ ਲਈ AI ਟੂਲ ਦਾ ਇਸਤੇਮਾਲ ਕੀਤਾ ਅਤੇ 75 ਫੀਸਦੀ ਲੋਕਾਂ ਨੂੰ ਇਹ ਕਾਫ਼ੀ ਮਦਦਗਾਰ ਲੱਗਾ।

ਕੰਪਨੀ ਅਨੁਸਾਰ, ਪਹਿਲਾ ਤੋਂ ਹੀ ਕਰੋੜਾਂ ਲੋਕ ਹਰ ਹਫ਼ਤੇ ਚੈਟਜੀਪੀਟੀ ਤੋਂ ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਸਵਾਲ ਪੁੱਛਦੇ ਹਨ। ਚੈਟਜੀਪੀਟੀ ਹੈਲਥ ਇਸੇ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਇਸ ਵਿੱਚ ਪ੍ਰਾਈਵੇਸੀ 'ਤੇ ਖਾਸ ਧਿਆਨ ਦਿੱਤਾ ਗਿਆ ਹੈ। ਹੈਲਥ ਨਾਲ ਜੁੜੀ ਗੱਲਬਾਤ ਲਈ ਚੈਟਜਪੀਟੀ ਦੇ ਅੰਦਰ ਇੱਕ ਅਲੱਗ ਸਪੇਸ ਦਿੱਤਾ ਗਿਆ ਹੈ, ਜਿੱਥੇ ਫਾਈਲਸ, ਚੈਟ ਅਤੇ ਜੁੜੇ ਐਪ ਬਾਕੀ ਚੈਟਾਂ ਤੋਂ ਪੂਰੀ ਤਰ੍ਹਾਂ ਅਲੱਗ ਰਹਿੰਦੇ ਹਨ। OpenAI ਦਾ ਕਹਿਣਾ ਹੈ ਕਿ ਇਸ ਡੇਟਾ ਦਾ ਇਸਤੇਮਾਲ ਉਸਦੇ AI ਮਾਡਲ ਨੂੰ ਟ੍ਰੇਨ ਕਰਨ ਲਈ ਕੀਤਾ ਜਾਵੇਗਾ।

ਯੂਜ਼ਰਸ ਚਾਹੇ ਤਾਂ ਆਪਣੇ ਮੈਡਿਕਲ ਰਿਕਾਰਡ ਅਤੇ ਤੰਦਰੁਸਤੀ ਐਪਾਂ ਨੂੰ ਜੋੜ ਸਕਦੇ ਹਨ, ਜਿਸ ਨਾਲ ਚੈਟਜੀਪੀਟੀ ਉਨ੍ਹਾਂ ਨੂੰ ਜ਼ਿਆਦਾ ਨਿੱਜੀ ਅਤੇ ਕੰਮ ਦੀ ਜਾਣਕਾਰੀ ਦੇ ਸਕੇ। ਹਾਲਾਂਕਿ, ਕੰਪਨੀ ਨੇ ਸਾਫ਼ ਕੀਤਾ ਹੈ ਕਿ ਚੈਟਜੀਪੀਟੀ ਹੈਲਥ ਕਿਸੇ ਬਿਮਾਰੀ ਦੀ ਪਛਾਣ ਜਾਂ ਇਲਾਜ ਦਾ ਵਿਕਲਪ ਨਹੀਂ ਹੈ ਅਤੇ ਇਹ ਡਾਕਟਰ ਦੀ ਸਲਾਹ ਨੂੰ ਰਿਪਲੇਸ ਨਹੀਂ ਕਰਦਾ ਹੈ। ਇਸਦਾ ਉਦੇਸ਼ ਸਿਰਫ਼ ਰੋਜ਼ਾਨਾ ਦੇ ਸਵਾਲਾਂ ਨੂੰ ਸਮਝਣ ਅਤੇ ਸਿਹਤ ਨਾਲ ਜੁੜੇ ਫੈਸਲਿਆਂ ਵਿੱਚ ਮਦਦ ਕਰਨਾ ਹੈ।

OpenAI ਨੇ ਡਿਜਿਟਲ ਹੈਲਥ ਪਲੇਟਫਾਰਮ b.well ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਨਾਲ ਯੂਜ਼ਰਸ ਆਪਣੇ ਹੈਲਥ ਡੇਟਾ ਨੂੰ ਖੁਦ ਕੰਟਰੋਲ ਕਰ ਸਕਣ। ਫਿਲਹਾਲ, ਇਸ ਫੀਚਰ ਲਈ ਵੇਟਲਿਸਟ ਰੱਖੀ ਗਈ ਹੈ ਅਤੇ ਮੈਡੀਕਲ ਰਿਕਾਰਡ ਕੰਨੈਕਟ ਕਰਨ ਦੀ ਸੁਵਿਧਾ ਅਜੇ ਅਮਰੀਕਾ ਤੱਕ ਸੀਮਿਤ ਹੈ। ਆਉਣ ਵਾਲੇ ਸਮੇਂ ਵਿੱਚ ਇਸਨੂੰ ਹੌਲੀ-ਹੌਲੀ ਹੋਰ ਦੇਸ਼ਾਂ ਵਿੱਚ ਵੀ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-