ਹੁਣ AI ਡਰੋਨ ਅਤੇ ਰੋਬੋਟ ਕਰੇਗਾ ਹਰ ਘਰ ਵਿੱਚ ਸਾਮਾਨ ਡਿਲੀਵਰ! ਨਹੀਂ ਪਵੇਗੀ ਕਿਸੇ ਵਿਅਕਤੀ ਦੀ ਲੋੜ, ਜਾਣੋ ਕਿਵੇਂ
ਗੁਰੂਗ੍ਰਾਮ ਨੇ ਕੁਝ ਇਲਾਕਿਆਂ ਵਿੱਚ ਸਾਮਾਨ ਡਿਲੀਵਰ ਕਰਨ ਲਈ ਡਰੋਨ ਅਤੇ ਏਆਈ ਨਾਲ ਚੱਲਣ ਵਾਲੇ ਰੋਬੋਟ ਦੀ ਸੁਵਿਧਾ ਪੇਸ਼ ਕੀਤੀ ਹੈ।

Published : February 24, 2026 at 3:39 PM IST
|Updated : February 24, 2026 at 3:53 PM IST
ਹੈਦਰਾਬਾਦ: ਦੇਸ਼ ਭਰ ਵਿੱਚ ਏਆਈ ਦਾ ਇਸਤੇਮਾਲ ਤੇਜ਼ੀ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਏਆਈ ਲਗਾਤਾਰ ਲੋਕਾਂ ਦੀਆਂ ਨੌਕਰੀਆਂ ਖੋਹ ਰਿਹਾ ਹੈ ਅਤੇ ਆਮ ਲੋਕਾਂ ਨੂੰ ਕਈ ਲਾਭ ਵੀ ਪਹੁੰਚਾ ਰਿਹਾ ਹੈ। ਹੁਣ ਏਆਈ ਨੇ ਸਾਮਾਨ ਡਿਲੀਵਰ ਕਰਨ ਵਾਲਿਆਂ ਦੀ ਵੀ ਜਗ੍ਹਾਂ ਲੈ ਲਈ ਹੈ। ਜੀ ਹਾਂ... ਗੁਰੂਗ੍ਰਾਮ ਨੇ ਆਪਣੇ ਕੁਝ ਇਲਾਕਿਆਂ ਵਿੱਚ ਡਰੋਨ ਡਿਲਿਵਰੀ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸਦੀ ਸ਼ੁਰੂਆਤ ਡਰੋਨ ਡਿਲਿਵਰੀ ਕੰਪਨੀ ਸਕਾਈ ਏਅਰ ਨੇ India AI Impact Summit 2026 ਇਵੈਂਟ ਤੋਂ ਬਾਅਦ ਕੀਤੀ ਹੈ।
ਕਿਵੇਂ ਕਰੇਗਾ ਡਰੋਨ ਸਾਮਾਨ ਡਿਲੀਵਰ?
ਸਭ ਤੋਂ ਪਹਿਲਾ ਗੋਦਾਮ 'ਚੋ ਡਰੋਨ ਨਿਕਲੇਗਾ ਅਤੇ ਨਿਰਧਾਰਤ ਸਮਾਰਟ ਪੋਰਟ 'ਤੇ ਲੈਂਡ ਕਰੇਗਾ। ਇਸ ਤੋਂ ਬਾਅਦ ਡਰੋਨ ਸਾਮਾਨ ਨੂੰ ਸਮਾਰਟ ਬਾਕਸ ਵਿੱਚ ਸੁਰੱਖਿਅਤ ਰੱਖੇਗਾ। ਬਾਕਸ ਤੋਂ ਰੋਬੋਟ ਪੈਕੇਟ ਲਏਗਾ ਅਤੇ ਤੁਹਾਡੇ ਘਰ, ਆਫਿਸ ਜਾਂ ਨਿਰਧਾਰਤ ਸਥਾਨ 'ਤੇ ਲੈ ਕੇ ਪਹੁੰਚੇਗਾ। ਇਸ ਤੋਂ ਬਾਅਦ ਗ੍ਰਾਹਕ ਨੂੰ OTP ਦਰਜ ਕਰਵਾਉਣਾ ਹੋਵੇਗਾ ਅਤੇ ਰੋਬੋਟ ਫਿਰ ਸਾਮਾਨ ਡਿਲੀਵਰ ਕਰ ਦੇਵੇਗਾ।
VIDEO | Gurugram: India launches the world’s first doorstep delivery service using drones and AI-powered robots.
— Press Trust of India (@PTI_News) February 23, 2026
Ankit Kumar, CEO of Skye Air Mobility, said, “We are India’s first company in this space. Over the past two and a half years, we have completed 3.6 million deliveries… pic.twitter.com/umwqJMqK12
ਭਾਰਤ ਨੇ ਸਾਫ਼ਟਵੇਅਰ ਵਿੱਚ ਆਪਣੀ ਤਾਕਤ ਪਹਿਲਾ ਹੀ ਦਿਖਾਈ ਹੈ ਅਤੇ ਹੁਣ ਦੇਸ਼ ਅਸਲੀ ਦੁਨੀਆ ਵਿੱਚ ਏਆਈ ਰਾਹੀਂ ਸਾਮਾਨ ਪਹੁੰਚਾਉਣ ਵਿੱਚ ਵੀ ਅੱਗੇ ਵੱਧ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ 36 ਲੱਖ ਤੋਂ ਜ਼ਿਆਦਾ ਇਸ ਤਰੀਕੇ ਨਾਲ ਡਿਲਿਵਰੀ ਕੀਤੀ ਜਾ ਚੁੱਕੀ ਹੈ। ਜੇਕਰ ਇਹ ਮਾਡਲ ਸਫ਼ਲ ਰਹਿੰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਸ਼ਹਿਰਾਂ ਵਿੱਚ ਵੀ ਇਹ ਸੁਵਿਧਾ ਪੇਸ਼ ਕੀਤੀ ਜਾ ਸਕਦੀ ਹੈ। ਭਵਿੱਖ ਵਿੱਚ ਅਸੀਂ ਇਸਨੂੰ ਗੁਰੂਗ੍ਰਾਮ ਦੇ ਹਰ ਸਥਾਨ ਅਤੇ ਹਰ ਖੇਤਰ ਵਿੱਚ ਲੈ ਜਾਵਾਂਗੇ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਅਸੀਂ ਇਸਨੂੰ ਸ਼ੁਰੂ ਕਰ ਰਹੇ ਹਾਂ। ਇਸਦੀ ਨੀਂਹ ਇੱਥੇ ਰੱਖੀ ਗਈ ਹੈ ਅਤੇ ਅਸੀਂ ਇਸਨੂੰ ਪਹਿਲਾਂ ਗੁਰੂਗ੍ਰਾਮ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਾਂ ਅਤੇ ਫਿਰ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸ਼ੁਰੂ ਕਰਾਂਗੇ। -ਸਕਾਈ ਏਅਰ ਮੋਬਿਲਿਟੀ ਦੇ ਸੀਈਓ ਅੰਕਿਤ ਕੁਮਾਰ
ਇਹ ਵੀ ਪੜ੍ਹੋ:-

