ਨਕਲੀ ਪੋਰਨ ਐਪਾਂ Facebook ਅਤੇ Instagram 'ਤੇ ਐਡਰਾਇਡ ਯੂਜ਼ਰਸ ਨੂੰ ਬਣਾ ਰਹੀਆਂ ਨਿਸ਼ਾਨਾ, ਜਾਣੋ ਕਿਵੇਂ ਕੀਤਾ ਜਾ ਸਕਦਾ ਬਚਾਅ?
ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਰਨ ਨਾਲ ਜੁੜੇ ਵਿਗਿਆਪਨ ਦਾ ਇਸਤੇਮਾਲ ਕਰਕੇ ਐਂਡਰਾਇਡ ਯੂਜ਼ਰਸ ਨੂੰ ਖਤਰਨਾਕ ਵੈੱਬਸਾਈਟਾਂ 'ਤੇ ਭੇਜਿਆ ਜਾ ਰਿਹਾ ਹੈ।

Published : September 1, 2026 at 5:35 PM IST
ਨਵੀਂ ਦਿੱਲੀ: ਸਾਈਬਰ ਅਪਰਾਧੀ ਪੋਰਨ ਐਪਾਂ ਦਾ ਰੂਪ ਲੈ ਕੇ ਅਤੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਵਿਗਿਆਪਨਾਂ ਰਾਹੀਂ ਵਿੱਤੀ ਧੋਖਾਧੜੀ ਲਈ ਐਂਡਰਾਇਡ ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ I4C ਤਹਿਤ ਕੰਮ ਕਰਨ ਵਾਲੀ NCTAU ਨੇ ਇਸ ਟ੍ਰੈਂਡ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਮੈਟਾ ਨੇ ਅਜਿਹੇ ਦਰਜਨਾਂ ਅਸ਼ਲੀਲ ਵਿਗਿਆਪਨਾਂ ਨੂੰ ਹਟਾ ਦਿੱਤਾ।
ਏਜੰਸੀ ਅਨੁਸਾਰ, ਇਨ੍ਹਾਂ ਵਿਗਿਆਪਨਾਂ ਦਾ ਉਦੇਸ਼ ਯੂਜ਼ਰਸ ਨੂੰ ਫਿਸ਼ਿੰਗ ਵੈੱਬਸਾਈਟਾਂ 'ਤੇ ਲੈ ਕੇ ਜਾਣਾ ਜਾਂ ਉਨ੍ਹਾਂ ਨੂੰ ਮਾਲਵੇਅਰ ਡਾਊਨਲੋਡ ਕਰਨ ਲਈ ਧੋਖਾ ਦੇਣਾ ਸੀ, ਤਾਂਕਿ ਹਮਲਾਵਰ ਬੈਕਿੰਗ ਪ੍ਰਮਾਣ ਪੱਤਰ ਚੋਰੀ ਕਰਕੇ ਬੈਂਕ ਅਕਾਊਂਟਾਂ ਤੋਂ ਪੈਸੇ ਕੱਢ ਸਕਣ। I4C ਦੀ ਐਡਵਾਇਜ਼ਰੀ ਵਿੱਚ ਇਸ ਖਤਰੇ ਨਾਲ ਜੁੜੀਆਂ ਕਈ ਖਤਰਨਾਕ ਐਪਾਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ Night Play, Reloop, Kyss, Vimo, Rivo, Nexo ਅਤੇ Vixa ਸਮੇਤ ਕਈ ਹੋਰ ਐਪਾਂ ਸ਼ਾਮਲ ਹਨ।
ਇਹ ਸਕੈਮ ਕਿਵੇਂ ਕੰਮ ਕਰਦਾ?
I4C ਦੀ ਐਡਵਾਇਜ਼ਰੀ ਅਨੁਸਾਰ, ਸਾਈਬਰ ਅਪਰਾਧੀ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਰਨ ਨਾਲ ਜੁੜੇ ਵਿਗਿਆਪਨ ਅਤੇ ਲਿੰਕ ਰਾਹੀਂ ਇਨ੍ਹਾਂ ਖਤਰਨਾਕ ਐਪਾਂ ਦਾ ਪ੍ਰਚਾਰ ਕਰਦੇ ਹਨ। ਜਦੋਂ ਯੂਜ਼ਰਸ ਇਨ੍ਹਾਂ ਵਿਗਿਆਪਨਾਂ 'ਤੇ ਕਲਿੱਕ ਕਰਦੇ ਹਨ, ਤਾਂ ਉਨ੍ਹਾਂ ਨੂੰ ਪੋਰਨ ਕੰਟੈਟ ਵਾਲੀਆਂ ਵੈੱਬਸਾਈਟਾਂ 'ਤੇ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਸਾਈਟਾਂ ਯੂਜ਼ਰਸ ਤੋਂ ਇੱਕ ਐਂਡਰਾਈਡ ਐਪ ਡਾਊਨਲੋਡ ਕਰਨ ਲਈ ਕਹਿੰਦੀ ਹੈ, ਜੋ ਆਮ ਤੌਰ 'ਤੇ APK ਫਾਈਲ ਦੇ ਰੂਪ ਵਿੱਚ ਹੁੰਦੀ ਹੈ।
APK ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਨਹੀਂ ਕੀਤਾ ਜਾਂਦਾ ਸਗੋਂ ਇਸਦੀ ਬਜਾਏ ਯੂਜ਼ਰਸ ਤੋਂ ਇਸਨੂੰ ਸਿੱਧੇ ਵੈੱਬਸਾਈਟ ਤੋਂ ਇੰਸਟਾਲ ਕਰਨ ਲਈ ਕਿਹਾ ਜਾਂਦਾ ਹੈ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਸ਼ਾਮਲ ਕਈ ਵੈੱਬਸਾਈਟਾਂ .live ਡੋਮੇਨ ਦਾ ਇਸਤੇਮਾਲ ਕਰਦੀਆਂ ਹਨ।
ਪਹਿਲਾਂ ਐਪ ਇੰਸਟਾਲ ਹੋਣ ਤੋਂ ਬਾਅਦ ਯੂਜ਼ਰਸ ਤੋਂ ਇੱਕ ਹੋਰ ਪੈਕੇਜ ਡਾਊਨਲੋਡ ਕਰਨ ਲਈ ਕਿਹਾ ਜਾ ਸਕਦਾ ਹੈ ਜੋ ਐਪ ਅਪਡੇਟ ਵਰਗਾ ਦਿਖਦਾ ਹੈ। ਇਹ ਦੂਜਾ ਪੈਕੇਜ ਉਨ੍ਹਾਂ ਆਗਿਆ ਦਾ ਫਾਇਦਾ ਚੁੱਕ ਸਕਦਾ ਹੈ, ਜੋ ਐਪ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਜਾਂ ਜਿਨ੍ਹਾਂ ਦਾ ਪਹਿਲੇ ਐਪ ਨੇ ਗਲਤ ਇਸਤੇਮਾਲ ਕੀਤਾ ਹੈ।
ਐਡਵਾਇਜ਼ਰੀ ਅਨੁਸਾਰ, ਇਹ ਖਤਰਨਾਕ ਐਪ ਯੂਜ਼ਰਸ ਤੋਂ ਪਹੁੰਚਯੋਗਤਾ ਸੇਵਾਵਾਂ ਅਤੇ ਦੂਜੀ ਸੰਵੇਦਨਸ਼ੀਨ ਆਗਿਆ ਚਾਲੂ ਕਰਮ ਲਈ ਕਹਿ ਸਕਦਾ ਹੈ। ਜੇਕਰ ਇਹ ਆਗਿਆ ਦੇ ਦਿੱਤੀ ਜਾਂਦੀ ਹੈ, ਤਾਂ ਮਾਲਵੇਅਰ ਨੂੰ ਡਿਵਾਈਸ 'ਤੇ ਬਹੁਤ ਜ਼ਿਆਦਾ ਕੰਟਰੋਲ ਮਿਲ ਸਕਦਾ ਹੈ, ਜਿਸ ਨਾਲ ਉਹ ਯੂਜ਼ਰਸ ਦੀ ਜਾਣਕਾਰੀ ਦੇ ਬਿਨਾਂ ਬੈਕਗ੍ਰਾਊਂਡ ਵਿੱਚ ਕੰਮ ਕਰ ਸਕਦਾ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮਾਲਵੇਅਰ ਦੇ ਕੁਝ ਵਰਜ਼ਨ ਡਿਵਾਈਸ 'ਤੇ VPN ਵੀ ਇੰਸਟਾਲ ਕਰ ਸਕਦੇ ਹਨ। ਇਸ ਨਾਲ ਹਮਲਾਵਰ ਯੂਜ਼ਰ ਦੇ ਇੰਟਰਨੈੱਟ ਟ੍ਰੈਫਿਕ ਨੂੰ ਆਪਣੇ ਕੰਟਰੋਲ ਵਾਲੇ ਸਰਵਰ ਤੋਂ ਲੰਘ ਸਕਦੇ ਹਨ, ਜਿਸ ਨਾਲ ਟ੍ਰਾਂਸਮਿਟ ਹੋਣ ਵਾਲਾ ਡਾਟਾ ਗਲਤ ਇਸਤੇਮਾਲ ਦੇ ਖਤਰੇ ਵਿੱਚ ਪੈ ਸਕਦਾ ਹੈ।
ਇੱਕ ਵਾਰ ਜਦੋਂ ਹਮਲਾਵਰ ਡਿਵਾਈਸ 'ਤੇ ਕੰਟਰੋਲ ਹਾਸਿਲ ਕਰ ਲੈਂਦੇ ਹਨ, ਤਾਂ ਉਹ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚਣ ਵਿੱਚ ਸਮਰੱਥ ਹੋ ਸਕਦੇ ਹਨ ਅਤੇ ਧੋਖਾਧੜੀ ਵਾਲੇ ਬੈਂਕਿੰਗ ਜਾਂ ਯੂਪੀਆਈ ਲੈਣਦੇਣ ਨੂੰ ਅੰਜ਼ਾਮ ਦੇ ਸਕਦੇ ਹਨ। ਹਮਲੇ ਦੀ ਸ਼ੱਕੀ ਲੜੀ ਹੇਠ ਲਿਖੇ ਅਨੁਸਾਰ ਹੈ:-
ਸੋਸ਼ਲ ਮੀਡੀਆ ਵਿਗਿਆਪਨ - ਖਤਰਨਾਕ ਵੈੱਬਸਾਈਟ - APK ਡਾਊਨਲੋਡ - ਫੇਕ ਅਪਡੇਟ - VPN/ਪਹੁੰਚਯੋਗ ਆਗਿਆ - ਡਿਵਾਈਸ 'ਤੇ ਕਬਜ਼ਾ - ਬਿਨਾਂ ਆਗਿਆ ਦੇ ਵਿੱਤੀ ਟ੍ਰਾਂਜੈਕਸ਼ਨ ਦੀ ਸੰਭਾਵਨਾ।
ਖੁਦ ਦਾ ਬਚਾਅ ਕਿਵੇਂ ਕਰੀਏ?
- ਐਂਡਰਾਈਡ ਐਪਾਂ ਨੂੰ ਗੂਗਲ ਪਲੇ ਸਟੋਰ ਜਾਂ ਹੋਰ ਭਰੋਸੇਮੰਦ ਐਪ ਸਟੋਰ ਤੋਂ ਹੀ ਡਾਊਨਲੋਡ ਕਰੋ।
- ਵਿਗਿਆਪਨ, ਅਣਜਾਣ ਵੈੱਬਸਾਈਟ ਜਾਂ ਸ਼ੱਕੀ ਲਿੰਕ ਰਾਹੀਂ ਭੇਜੀ ਗਈ APK ਫਾਈਲਾਂ ਨੂੰ ਇੰਸਟਾਲ ਨਾ ਕਰੋ।
- ਅਣਜਾਣ ਐਪਾਂ ਨੂੰ ਕਦੇਂ ਵੀ ਪਹੁੰਚਯੋਗ ਐਕਸੇਸ ਨਾ ਦਿਓ, ਕਿਉਂਕਿ ਅਜਿਹੀ ਆਗਿਆ ਤੋਂ ਐਪ ਨੂੰ ਤੁਹਾਡੀ ਡਿਵਾਈਸ 'ਤੇ ਕਾਫੀ ਕੰਟਰੋਲ ਮਿਲ ਸਕਦਾ ਹੈ।
- ਤੁਹਾਡੇ ਫੋਨ 'ਤੇ ਮੌਜ਼ੂਦ ਐਪਾਂ ਨੂੰ ਰੋਜ਼ਾਨਾ ਚੈੱਕ ਕਰਦੇ ਰਹੋ ਅਤੇ ਜਿਹੜੀਆਂ ਐਪਾਂ ਨੂੰ ਤੁਸੀਂ ਨਹੀਂ ਪਛਾਣਦੇ ਜਾਂ ਜਿਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ, ਉਨ੍ਹਾਂ ਨੂੰ ਹਟਾ ਦਿਓ।
- Google Play Protect ਨੂੰ ਚਾਲੂ ਰੱਖੋ ਅਤੇ ਨਵੇਂ ਐਡਰਾਈਡ ਸੁਰੱਖਿਆ ਅਪਡੇਟ ਆਉਦੇ ਹੀ ਇੰਸਟਾਲ ਕਰ ਲਓ।
- ਆਪਣੇ ਬੈਂਕ ਅਤੇ ਯੂਪੀਆਈ ਅਕਾਊਂਟ 'ਤੇ ਨਜ਼ਰ ਰੱਖੋ ਕਿ ਕਿਤੇ ਕੋਈ ਅਜੀਬ ਗਤੀਵਿਧੀ ਤਾਂ ਨਹੀਂ ਹੋ ਰਹੀ ਹੈ। ਜੇਕਰ ਤੁਹਾਨੂੰ ਕੋਈ ਬਿਨਾਂ ਤੁਹਾਡੀ ਆਗਿਆ ਦੇ ਟ੍ਰਾਂਜੈਕਸ਼ਨ ਦਿਖੇ, ਤਾਂ ਤਰੁੰਤ ਆਪਣੇ ਬੈਂਕ ਅਤੇ ਸਬੰਧਿਤ ਸਾਈਬਰ ਕ੍ਰਾਈਮ ਅਧਿਕਾਰੀਆਂ ਨੂੰ ਇਸਦੀ ਰਿਪੋਰਟ ਕਰੋ।
ਸ਼ੱਕੀ ਐਪ ਨੂੰ ਡਿਲੀਟ ਨਹੀਂ ਕਰ ਪਾ ਰਹੇ, ਤਾਂ ਕੀ ਕੀਤਾ ਜਾ ਸਕਦਾ?
- ਸੇਫ ਮੋਡ ਅਜ਼ਮਾਓ: ਜੇਕਰ ਕੋਈ ਸ਼ੱਕੀ ਐਪ ਆਮ ਤਰੀਕੇ ਨਾਲ ਡਿਲੀਟ ਨਹੀਂ ਹੋ ਰਹੀ ਹੈ, ਤਾਂ ਐਂਡਰਾਈਡ ਡਿਵਾਈਸ ਨੂੰ ਸੇਫ ਮੋਡ ਵਿੱਚ ਰੀਸਟਾਰਟ ਕਰੋ। ਫਿਰ ਸੈਟਿੰਗ - ਐਪਸ 'ਤੇ ਜਾਓ ਅਤੇ ਐਪ ਨੂੰ ਹਟਾਉਣ ਦੀ ਕੋਸ਼ਿਸ਼ ਕਰੋ।
- ਵਿਸ਼ੇਸ਼ ਅਨੁਮਤੀਆਂ ਹਟਾਓ: ਐਪ ਨੂੰ ਡਿਲੀਟ ਕਰਨ ਤੋਂ ਪਹਿਲਾਂ ਤੁਹਾਨੂੰ ਉਨ੍ਹਾਂ ਦੀ ਪਹੁੰਚਯੋਗ ਐਕਸੇਸ ਨੂੰ ਬੰਦ ਕਰਨਾ ਪੈ ਸਕਦਾ ਹੈ ਅਤੇ ਉਸਦੇ ਕੋਲ ਮੌਜ਼ੂਦ ਕਿਸੇ ਵੀ ਪ੍ਰਬੰਧਕ ਅਧਿਕਾਰ ਨੂੰ ਹਟਾਉਣਾ ਪੈ ਸਕਦਾ ਹੈ।
- ਫੈਕਟਰੀ ਰੀਸੈੱਟ: ਜੇਕਰ ਸ਼ੱਕੀ ਐਪ ਨੂੰ ਹਟਾਇਆ ਨਹੀਂ ਜਾ ਸਕਦਾ ਜਾਂ ਡਿਵਾਈਸ ਨੂੰ ਮੁੜ ਸਟਾਰਟ ਕਰਨ ਤੋਂ ਬਾਅਦ ਵੀ ਕੁਝ ਨਹੀਂ ਹੋ ਰਿਹਾ, ਤਾਂ ਆਪਣੇ ਜ਼ਰੂਰੀ ਡਾਟਾ ਦਾ ਬੈਕਅੱਪ ਲਓ ਅਤੇ ਫੈਕਟਰੀ ਰੀਸੈੱਟ ਕਰੋ।
ਇਹ ਵੀ ਪੜ੍ਹੋ:-

