Instagram, Facebook ਅਤੇ WhatsApp ਇਸਤੇਮਾਲ ਕਰਨ ਲਈ ਹੁਣ ਖਰਚ ਕਰਨੇ ਪੈਣਗੇ ਪੈਸੇ, ਜਾਣੋ ਕਿੰਨੀ ਹੋਵੇਗੀ ਕੀਮਤ?
ਮੈਟਾ ਨੇ Instagram Plus, Facebook Plus ਅਤੇ WhatsApp Plus ਸਬਸਕ੍ਰਿਪਸ਼ਨ ਪਲਾਨ ਗਲੋਬਲੀ ਲਾਂਚ ਕਰ ਦਿੱਤੇ ਹਨ।

Published : May 28, 2026 at 3:12 PM IST
ਹੈਦਰਾਬਾਦ: ਜੇਕਰ ਤੁਸੀਂ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਇਸਤੇਮਾਲ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਮੈਟਾ ਨੇ ਐਲਾਨ ਕੀਤਾ ਕਿ ਉਹ ਆਪਣੇ ਇਨ੍ਹਾਂ ਤਿੰਨਾਂ ਐਪਾਂ ਯਾਨੀ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਲਈ ਪੇਡ ਸਬਸਕ੍ਰਿਪਸ਼ਨ ਪਲਾਨ ਗਲੋਬਲੀ ਰੋਲਆਊਟ ਕਰ ਰਿਹਾ ਹੈ।
ਇਸਦਾ ਮਤਲਬ ਹੈ ਕਿ ਹੁਣ ਇਨ੍ਹਾਂ ਐਪਾਂ 'ਤੇ ਕੁਝ ਜ਼ਿਆਦਾ ਫੀਚਰਸ ਦਾ ਲਾਭ ਲੈਣ ਲਈ ਤੁਹਾਨੂੰ ਹਰ ਮਹੀਨੇ ਕੁਝ ਪੈਸੇ ਦੇਣੇ ਹੋਣਗੇ। ਇੰਸਟਾਗ੍ਰਾਮ ਪਲੱਸ ਅਤੇ ਫੇਸਬੁੱਕ ਪਲੱਸ ਦੀ ਕੀਮਤ $3.99 ਪ੍ਰਤੀ ਮਹੀਨਾ ਅਤੇ ਵਟਸਐਪ ਪਲੱਸ ਦੀ ਕੀਮਤ $2.99 ਪ੍ਰਤੀ ਮਹੀਨਾ ਹੈ। ਮੈਟਾ ਦੇ ਪ੍ਰੋਡਕਟ ਮੁੱਖੀ Naomi Gleit ਨੇ ਕਿਹਾ ਕਿ ਅੱਗੇ ਚੱਲ ਕੇ ਹੋਰ ਵੀ ਫੀਚਰਸ ਜੋੜੇ ਜਾਣਗੇ।
ਇੰਸਟਾਗ੍ਰਾਮ ਪਲੱਸ ਅਤੇ ਫੇਸਬੁੱਕ ਪਲੱਸ ਵਿੱਚ ਕੀ ਮਿਲੇਗਾ?
- ਸਟੋਰੀ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਟ੍ਰੈਕ ਕਰਨਾ।
- ਅਨਲਿਮਿਟਡ ਦਰਸ਼ਕਾਂ ਦੀ ਲਿਸਟ ਬਣਾਉਣਾ।
- ਹਫ਼ਤੇ ਵਿੱਚ ਇੱਕ ਵਾਰ ਸਟੋਰੀ ਨੂੰ Spotlight ਕਰਕੇ ਜ਼ਿਆਦਾ ਵਿਊਜ਼ ਪਾਉਣਾ ਅਤੇ ਸਟੋਰੀ ਨੂੰ 24 ਘੰਟੇ ਤੋਂ ਅੱਗੇ ਵਧਾਉਣਾ।
- ਬਿਨਾਂ Viewer ਵਿੱਚ ਦਿਖੇ ਸਟੋਰੀ ਦਾ ਪ੍ਰੀਵਿਊ ਦੇਖਣਾ।
- Story Viewer ਲਿਸਟ ਵਿੱਚ ਸਰਚ ਕਰਨਾ।
- Super Heat Animated ਰਿਏਕਸ਼ਨ
- ਕਸਟਮ ਐਪ ਆਈਕਨ
- ਪ੍ਰੋਫਾਈਲ Bio ਲਈ ਅਲੱਗ ਫੌਂਟ ਅਤੇ ਪ੍ਰੋਫਾਈਲ 'ਤੇ ਵਾਧੂ ਪਿੰਨ ਕਰਨਾ।
ਇਸ ਤਰ੍ਹਾਂ ਦੇ ਕਈ ਫੀਚਰਸ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਪਲੱਸ ਪਲਾਨਾਂ ਵਿੱਚ ਸ਼ਾਮਲ ਹੋਣਗੇ। ਇਸ ਨਾਲ ਯੂਜ਼ਰਸ ਦਾ ਇਨ੍ਹਾਂ ਐਪਾਂ ਨੂੰ ਇਸਤੇਮਾਲ ਕਰਨ ਦਾ ਅਨੁਭਵ ਨਵਾਂ ਅਤੇ ਬਿਹਤਰ ਹੋ ਸਕਦਾ ਹੈ।
ਵਟਸਐਪ ਪਲੱਸ ਵਿੱਚ ਕੀ ਮਿਲੇਗਾ?
ਵਟਸਐਪ ਪਲੱਸ ਦਾ ਫੋਕਸ ਮੈਸੇਜਿੰਗ ਨੂੰ ਜ਼ਿਆਦਾ ਨਿੱਜੀ ਬਣਾਉਣ 'ਤੇ ਹੈ। ਇਸ ਵਿੱਚ ਐਪ ਥੀਮ, ਕਸਟਮ ਰਿੰਗਟੋਨ, ਜ਼ਿਆਦਾ ਪਿੰਨ ਚੈਟ, ਲਿਸਟ ਕਸਟਮਾਈਜੇਸ਼ਨ ਅਤੇ ਪ੍ਰੀਮੀਅਮ ਸਟਿੱਕਰਾਂ ਵਰਗੇ ਫੀਚਰਸ ਮਿਲਣਗੇ। ਇਹ ਪਲਾਨ ਉਨ੍ਹਾਂ ਲੋਕਾਂ ਲਈ ਖਾਸ ਹੈ, ਜੋ ਵਟਸਐਪ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਾਫ਼ੀ ਇਸਤੇਮਾਲ ਕਰਦੇ ਹਨ।
Meta One-AI ਅਤੇ ਪ੍ਰੋਫੈਸ਼ਨਲ ਪਲਾਨ
ਮੈਟਾ ਇੱਥੇ ਹੀ ਨਹੀਂ ਰੁੱਕਿਆ। ਕੰਪਨੀ ਨੇ ਮੈਟਾ ਵਨ ਨਾਮ ਦਾ ਇੱਕ ਨਵਾਂ ਸਬਸਕ੍ਰਿਪਸ਼ਨ ਹੱਬ ਵੀ ਪੇਸ਼ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸਾਰੇ ਪੇਡ ਪਲਾਨਾਂ ਦਾ ਕੇਂਦਰ ਬਣੇਗਾ। ਮੈਟਾ ਏਆਈ ਯੂਜ਼ਰਸ ਲਈ ਦੋ ਪਲਾਨ ਟੈਸਟ ਕੀਤੇ ਜਾਣਗੇ। $7.99 ਪ੍ਰਤੀ ਮਹੀਨੇ ਵਾਲਾ ਮੈਟਾ ਵਨ ਪਲੱਸ ਅਤੇ $19.99 ਪ੍ਰਤੀ ਮਹੀਨੇ ਵਾਲਾ ਮੈਟਾ ਵਨ ਪ੍ਰੀਮੀਅਮ।
ਇਨ੍ਹਾਂ ਦੋਨਾਂ ਵਿੱਚ ਇੱਕੋ ਜਿਹੇ ਫੀਚਰਸ ਹੋਣਗੇ ਪਰ ਪ੍ਰੀਮੀਅਮ ਪਲਾਨ ਜ਼ਿਆਦਾ ਮੁਸ਼ਕਿਲ ਕੰਮਾਂ ਲਈ ਡੀਪ ਰੀਜਨਿੰਗ ਅਤੇ ਜ਼ਿਆਦਾ ਵੀਡੀਓ ਅਤੇ ਇਮੇਜ ਜਨਰੇਸ਼ਨ ਸਮਰੱਥਾ ਦੇਵੇਗਾ। ਇਹ ਏਆਈ ਪਲਾਨ ਅਗਲੇ ਮਹੀਨੇ ਸਿੰਗਾਪੁਰ, ਗੁਆਟੇਮਾਲਾ ਅਤੇ ਬੋਲੀਵੀਆ ਵਿੱਚ ਟੈਸਟ ਕੀਤੇ ਜਾਣਗੇ।
ਕ੍ਰਿਏਟਰ ਅਤੇ ਬਿਜ਼ਨੇਸ ਲਈ ਅਲੱਗ ਪਲਾਨ
ਕ੍ਰਿਏਟਰਸ ਅਤੇ ਬਿਜ਼ਨੇਸ ਲਈ Meta One Essential ਅਤੇ Meta One Advanced ਪਲਾਨ ਵੀ ਟੈਸਟ ਹੋਣ ਵਾਲੇ ਹਨ। Essential ਪਲਾਨ ਵਿੱਚ ਵੈਰੀਫਾਈਡ ਬੈਜ, ਪ੍ਰੋਟੈਕਸ਼ਨ ਅਤੇ ਲਿੰਕਸ਼ੀਟ ਮਿਲੇਗੀ। Advanced ਪਲਾਨ ਵਿੱਚ ਫੇਸਬੁੱਕ ਫੀਡ ਵਿੱਚ ਫੀਚਰ ਹੋਣ ਦਾ ਮੌਕਾ, ਸਰਚ ਨਤੀਜੇ ਵਿੱਚ ਉੱਪਰ ਆਉਣਾ, Reels 'ਤੇ ਬੋਲਡ ਫਾਲੋ ਬਟਨ, ਕੰਟੈਟ ਰਿਊਜ਼ ਦਾ ਅਲਰਟ, ਬਿਹਤਰ ਵਿਸ਼ਲੇਸ਼ਣ ਅਤੇ ਇੰਸਟਾਗ੍ਰਾਮ ਪੋਸਟ ਅਤੇ ਰੀਲ ਰਾਹੀਂ ਵੈੱਬਸਾਈਟ ਜਾਂ ਸ਼ਾਪ 'ਤੇ ਟ੍ਰੈਫਿਕ ਭੇਜਣ ਦੀ ਸੁਵਿਧਾ ਸਮੇਤ ਕਈ ਖਾਸ ਫੀਚਰਸ ਮਿਲਣਗੇ।
ਇਹ ਵੀ ਪੜ੍ਹੋ:-

