ETV Bharat / technology

Facebook-Instagram ਕਰਕੇ ਖਰਾਬ ਹੋ ਰਿਹਾ ਬੱਚਿਆਂ ਦਾ ਦਿਮਾਗ, META 'ਤੇ ਲੱਗਾ ਲੱਖਾਂ-ਕਰੋੜਾਂ ਦਾ ਜੁਰਮਾਨਾ

ਮੈਟਾ ਨੇ ਬੱਚਿਆਂ ਦੀ ਸੁਰੱਖਿਆ ਲਈ 18 ਅਰਬ ਡਾਲਰ ਦਾ ਇਤਿਹਾਸਿਕ ਸਮਝੌਤਾ ਕੀਤਾ।

META 18 BILLION DOLLAR DEAL
META 18 BILLION DOLLAR DEAL (Getty Image)
author img

By ETV Bharat Tech Team

Published : August 27, 2026 at 12:19 PM IST

2 Min Read
Choose ETV Bharat

ਹੈਦਰਾਬਾਦ: ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ ਮੈਟਾ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਸੰਚਾਲਨ ਕਰਦੀ ਹੈ। ਇਸਨੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ਾਂ ਨੂੰ ਹੱਲ ਕਰਨ ਲਈ ਇੱਕ ਇਤਿਹਾਸਿਕ ਸਮਝੌਤਾ ਕੀਤਾ ਹੈ। ਕੰਪਨੀ ਨੇ ਅਮਰੀਕਾ ਦੇ 48 ਸੂਬਿਆਂ, ਵਾਸ਼ਿੰਗਟਨ ਡੀਸੀ ਅਤੇ ਤਿੰਨ ਹੋਰ ਖੇਤਰਾਂ ਦੇ ਨਾਲ 1.7 ਲੱਖ ਕਰੋੜ ਰੁਪਏ ਦਾ ਸਮਝੌਤਾ ਕੀਤਾ। ਟੇਕ ਇਤਿਹਾਸ ਵਿੱਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਭੁਗਤਾਨ ਹੈ।

ਕੈਲੀਫੋਰਨੀਆ ਦੀ ਇੱਕ ਸੰਘੀ ਅਦਾਲਤ ਨੇ 26 ਅਗਸਤ 2026 ਨੂੰ ਇਸ ਸਮਝੌਤੇ ਨੂੰ ਆਗਿਆ ਦਿੱਤੀ। ਹਾਲਾਂਕਿ, ਮੈਟਾ ਨੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਗਲਤੀ ਜਾਂ ਖਰਾਬੀ ਤੋਂ ਮਨ੍ਹਾਂ ਕੀਤਾ ਹੈ ਪਰ ਕੋਰਟ ਦੇ ਆਦੇਸ਼ ਤੋਂ ਬਾਅਦ ਕੰਪਨੀ ਨੂੰ ਹੁਣ ਆਪਣੀਆਂ ਐਪਾਂ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕਈ ਵੱਡੇ ਬਦਲਾਅ ਕਰਨੇ ਹੋਣਗੇ।

ਸਮਝੌਤੇ ਦੀਆਂ ਮੁੱਖ ਗੱਲਾਂ

  1. 10 ਸਾਲ ਵਿੱਚ ਹੋਵੇਗਾ ਭੁਗਤਾਨ: ਮੈਟਾ ਇਸ ਭਾਰੀ ਰਕਮ ਦਾ ਭੁਗਤਾਨ ਅਗਲੇ 10 ਸਾਲਾਂ ਦੌਰਾਨ ਅਲੱਗ-ਅਲੱਗ ਕਿਸ਼ਤਾਂ ਵਿੱਚ ਕਰੇਗਾ।
  2. ਫੰਡ ਦਾ ਇਸਤੇਮਾਲ: ਇਸ ਪੈਸੇ ਦਾ ਇਸਤੇਮਾਲ ਸੂਬਿਆਂ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਦੇ ਇਲਾਜ ਅਤੇ ਔਨਲਾਈਨ ਸੁਰੱਖਿਆ ਨਾਲ ਜੁੜੇ ਸਰਕਾਰੀ ਪ੍ਰੋਗਰਾਮਾਂ ਨੂੰ ਚਲਾਉਣ ਲਈ ਕੀਤਾ ਜਾਵੇਗਾ।
  3. ਮੈਟਾ ਦੀ ਕਮਾਈ 'ਤੇ ਅਸਰ: ਇਹ ਰਕਮ ਬਹੁਤ ਵੱਡੀ ਦਿਖਦੀ ਹੈ ਪਰ ਸਾਲ 2025 ਵਿੱਚ 201 ਅਰਬ ਡਾਲਰ ਤੋਂ ਜ਼ਿਆਦਾ ਕਮਾਉਣ ਵਾਲੀ ਮੈਟਾ ਕੰਪਨੀ ਲਈ ਇਹ ਉਸਦੀ ਕਰੀਬ ਇੱਕ ਮਹੀਨੇ ਦੀ ਕਮਾਈ ਦੇ ਬਰਾਬਰ ਹੈ।

ਬੱਚਿਆਂ ਲਈ ਬਦਲਣਗੇ ਐਪਾਂ ਦੇ ਨਿਯਮ

ਇਸ ਸਮਝੌਤੇ ਤਹਿਤ ਹੁਣ ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਘੱਟ ਉਮਰ ਦੇ ਬੱਚਿਆਂ ਲਈ ਕੁਝ ਸਖਤ ਨਿਯਮ ਲਾਗੂ ਕੀਤੇ ਜਾਣਗੇ, ਜਿਨ੍ਹਾਂ ਨੂੰ ਮਾਤਾ-ਪਿਤਾ ਦੀ ਆਗਿਆ ਦੇ ਬਿਨਾਂ ਬਦਲਿਆ ਨਹੀਂ ਜਾ ਸਕੇਗਾ। ਇਹ ਨਿਯਮ ਹੇਠ ਲਿਖੇ ਅਨੁਸਾਰ ਹਨ:-

  1. 2 ਘੰਟੇ ਦੀ ਸਮੇਂ ਸੀਮਾ: ਬੱਚੇ ਦਿਨ ਵਿੱਚ ਸਿਰਫ਼ 2 ਘੰਟੇ ਹੀ ਐਪ ਚਲਾ ਸਕਣਗੇ। ਸਮੇਂ ਪੂਰਾ ਹੋਣ 'ਤੇ ਐਪ ਆਪਣੇ ਆਪ ਬੰਦ ਹੋ ਜਾਵੇਗਾ।
  2. ਰਾਤ ਵਿੱਚ ਨੋ-ਸਕ੍ਰੋਲਿੰਗ: ਰਾਤ 12 ਵਜੇ ਤੋਂ ਸਵੇਰੇ 6 ਵਜੇ ਵਿਚਕਾਰ ਐਪਾਂ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਬੰਦ ਰਹੇਗਾ।
  3. ਸਕੂਲ ਮੋਡ: ਸਕੂਲ ਦੇ ਨਾਲ ਐਪਾਂ ਦੇ ਨੋਟੀਫਿਕੇਸ਼ਨ ਬੰਦ ਰਹਿਣਗੇ, ਤਾਂਕਿ ਪੜਾਈ ਵਿੱਚ ਰੁਕਾਵਟ ਨਾ ਆਏ।
  4. ਉਮਰ ਦੀ ਸਹੀਂ ਪਛਾਣ: ਬੱਚੇ ਆਪਣੀ ਗਲਤ ਉਮਰ ਦੱਸ ਕੇ ਅਕਾਊਂਟ ਨਾ ਬਣਾ ਪਾਉਣ, ਇਸ ਲਈ ਸਖਤ ਕਦਮ ਚੁੱਕੇ ਜਾਣਗੇ।

ਉਦਯੋਗ 'ਤੇ ਇਸਦਾ ਅਸਰ

ਮੈਟਾ 'ਤੇ ਇਲਜ਼ਾਮ ਸੀ ਕਿ ਉਸਨੇ ਜਾਣਬੁੱਝ ਕੇ ਆਪਣੀਆਂ ਐਪਾਂ ਵਿੱਚ 'Infinite scrolling' ਵਰਗੇ ਫੀਚਰਸ ਸ਼ਾਮਲ ਕੀਤੇ, ਤਾਂਕਿ ਬੱਚਿਆਂ ਨੂੰ ਇਸਦੀ ਆਦਤ ਲੱਗ ਜਾਵੇ। ਮਾਹਰਾਂ ਦਾ ਮੰਨਣਾ ਹੈ ਕਿ ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਟਿਕਟੌਕ, ਸਨੈਪਚੈਟ ਅਤੇ ਯੂਟਿਊਬ ਵਰਗੇ ਹੋਰ ਸੋਸ਼ਲ ਮੀਡੀਆ ਕੰਪਨੀਆਂ 'ਤੇ ਵੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਅਜਿਹੇ ਹੀ ਸਖਤ ਨਿਯਮ ਲਾਗੂ ਕਰਨ ਦਾ ਕਾਨੂੰਨੀ ਦਬਾਅ ਬਹੁਤ ਵੱਧ ਜਾਵੇਗਾ। ਇਹ ਕਦਮ ਆਉਣ ਵਾਲੇ ਸਮੇਂ ਵਿੱਚ ਪੂਰੀ ਦੁਨੀਆ ਲਈ ਡਿਜੀਟਲ ਸੁਰੱਖਿਆ ਦਾ ਇੱਕ ਨਵਾਂ ਪੈਮਾਨਾ ਤੈਅ ਕਰ ਸਕਦਾ ਹੈ, ਜਿਸ ਨਾਲ ਬੱਚਿਆਂ ਨੂੰ ਸੁਰੱਖਿਅਤ ਇੰਟਰਨੈੱਟ ਮਹੌਲ ਮਿਲ ਸਕੇ।

ਇਹ ਵੀ ਪੜ੍ਹੋ:-