ETV Bharat / technology

ਮਣੀਪੁਰ ਦੇ ਵਿਗਿਆਨੀਆਂ ਨੇ ਲੱਭੀ 12.6 ਅਰਬ ਸਾਲ ਪੁਰਾਣੀ ਗਲੈਕਸੀ ਦੀ ਵਿਸ਼ਾਲ ਦੁਨੀਆਂ, ਦਿੱਤਾ ਇਹ ਨਾਮ

ਭਾਰਤੀ ਵਿਗਿਆਨੀਆਂ ਨੇ JWST ਅਤੇ Subaru ਟੈਲੀਸਕੋਪ ਦੀ ਮਦਦ ਨਾਲ 12.6 ਅਰਬ ਸਾਲ ਪੁਰਾਣੀ ਗਲੈਕਸੀ ਦੀ ਵਿਸ਼ਾਲ ਦੁਨੀਆਂ Loktak Protocluster ਦੀ ਖੋਜ ਕੀਤੀ।

LOKTAK PROTOCLUSTER DISCOVERY
Loktak Protocluster ਕੀ ਹੈ? (ETV Bharat)
author img

By ETV Bharat Tech Team

Published : May 28, 2026 at 1:36 PM IST

3 Min Read
Choose ETV Bharat

ਹੈਦਰਾਬਾਦ: ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਸਾਡੀ ਧਰਤੀ ਵੀ ਨਹੀਂ ਬਣੀ ਸੀ, ਉਦੋਂ ਬ੍ਰਹਿਮੰਡ ਕਿਵੇਂ ਦਿਖਦਾ ਸੀ? ਇਸ ਸਵਾਲ ਦਾ ਜਵਾਬ ਲੱਭਣ ਦੇ ਚੱਕਰ ਵਿੱਚ ਭਾਰਤ ਦੇ ਇੱਕ ਵਿਗਿਆਨੀ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਣੀਪੁਰ ਦੇ 29 ਸਾਲਾ ਖਗੋਲ ਵਿਗਿਆਨੀ ਡਾ. ਰੋਨਾਲਡੋ ਲੈਸ਼ਰਾਮ ਨੇ ਇੱਕ ਅੰਤਰਰਾਸ਼ਟੀ ਟੀਮ ਨਾਲ ਮਿਲ ਕੇ ਬ੍ਰਹਿਮੰਡ ਦੀ ਸਭ ਤੋਂ ਪੁਰਾਣੀ ਅਤੇ ਵਿਸ਼ਾਲ ਢਾਂਚੇ ਵਿੱਚੋ ਇੱਕ ਦੀ ਖੋਜ ਕੀਤੀ। ਇਸ ਖੋਜ ਨੂੰ The Astrophysical Journal Letters ਵਿੱਚ ਪਬਲਿਸ਼ ਕੀਤਾ ਗਿਆ ਹੈ, ਜੋ ਦੁਨੀਆ ਦੀ ਸਭ ਤੋਂ ਪ੍ਰਤਿਸ਼ਠਾਵਾਨ ਖੰਗੋਲ ਵਿਗਿਆਨ ਰਸਾਲੇ ਵਿੱਚੋ ਇੱਕ ਹੈ।

ਇਸ ਵਿਸ਼ਾਲ ਢਾਂਚੇ ਨੂੰ Loktak Protocluster ਨਾਮ ਦਿੱਤਾ ਗਿਆ ਹੈ। ਇਹ ਕਰੀਬ 12.6 ਅਰਬ ਪ੍ਰਕਾਸ਼ ਸਾਲ ਦੂਰ ਸਥਿਤ ਹੈ। ਇਸਦਾ ਮਤਲਬ ਹੈ ਕਿ ਇਹ ਨਵਾਂ ਢਾਂਚਾ ਯਾਨੀ ਗਲੈਕਸੀ ਦੀ ਦੁਨੀਆ ਉਸ ਸਮੇਂ ਦੀ ਹੈ, ਜਦੋਂ ਬ੍ਰਹਿਮੰਡ ਦੀ ਉਮਰ ਸਿਰਫ਼ 1.2 ਅਰਬ ਸਾਲ ਸੀ।

Loktak Protocluster ਕੀ ਹੈ?

ਹੁਣ ਇਹ ਸਮਝਣਾ ਜ਼ਰੂਰੀ ਹੈ ਕਿ Protocluster ਹੁੰਦਾ ਕੀ ਹੈ? ਆਸਾਨ ਸ਼ਬਦਾਂ ਵਿੱਚ ਦੱਸੀਏ, ਤਾਂ ਜਦੋਂ ਕਈ ਗਲੈਕਸੀਆਂ ਗੁਰੂਤਾ ਕਰਕੇ ਇੱਕ-ਦੂਜੇ ਕੋਲ ਆਉਣ ਲੱਗਦੀਆਂ ਹਨ ਅਤੇ ਇੱਕ ਵੱਡਾ ਸਮੂਹ ਬਣਦਾ ਹੈ, ਤਾਂ ਉਸਨੂੰ Protocluster ਕਿਹਾ ਜਾਂਦਾ ਹੈ। ਇਹ ਉਸ ਪੜਾਅ ਵਿੱਚ ਹੁੰਦਾ ਹੈ ਜਦੋਂ ਗਲੈਕਸੀਆਂ ਦਾ ਸ਼ਹਿਰ ਬਣ ਹੀ ਰਿਹਾ ਹੁੰਦਾ ਹੈ। ਵਿਗਿਆਨਕ ਇਸਨੂੰ ਗਲੈਕਸੀਆਂ ਦਾ ਸ਼ਹਿਰ ਵੀ ਕਹਿੰਦੇ ਹਨ। Loktak Protocluster ਵਿੱਚ ਚਾਰ ਗਲੈਕਸੀ ਸਮੂਹ ਇੱਕ ਵਿਸ਼ਾਲ ਬ੍ਰਹਿਮੰਡ ਢਾਂਚੇ ਦੇ ਅੰਦਰ ਜੁੜੇ ਹੋਏ ਪਾਏ ਗਏ ਹਨ।

ਕਿਵੇਂ ਹੋਈ ਇਹ ਖੋਜ?

ਇਹ ਖੋਜ ਦੋ ਮਾਡਰਨ ਟੈਲੀਸਕੋਪ ਦੀ ਮਦਦ ਨਾਲ ਸੰਭਵ ਹੋਈ ਹੈ, ਜੋ ਹਵਾਈ ਵਿੱਚ ਸਥਿਤ ਹੈ। ਇਨ੍ਹਾਂ ਵਿੱਚੋ ਪਹਿਲੇ ਦਾ ਨਾਮ James Webb Space Telescope ਹੈ, ਜੋ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਪੁਲਾੜ ਟੈਲੀਸਕੋਪ ਮੰਨਿਆ ਜਾਂਦਾ ਹੈ ਅਤੇ ਦੂਜਾ Subaru Telescope ਹੈ। ਇਸ ਨਵੇਂ ਗਲੈਕਸੀ ਦੇ ਸ਼ਹਿਰ ਨੂੰ ਪਹਿਲਾ Subaru Telescope ਰਾਹੀਂ ਹੀ ਲੱਭਿਆ ਗਿਆ ਅਤੇ ਫਿਰ JWST ਦੀ ਮਦਦ ਨਾਲ ਇਸਦਾ ਅਧਿਐਨ ਕੀਤਾ ਗਿਆ।

JWST ਨੇ ਇਹ ਵੀ ਦੇਖਿਆ ਕਿ ਭੀੜ ਵਾਲੇ ਇਲਾਕਿਆਂ ਵਿੱਚ ਮੌਜ਼ੂਦ ਗਲੈਕਸੀਆਂ ਘੱਟ ਸੰਘਣੇ ਇਲਾਕੇ ਦੀਆਂ ਗਲੈਕਸੀਆਂ ਦੇ ਮੁਕਾਬਲੇ ਜ਼ਿਆਦਾ ਫੈਲੀ ਹੋਈ ਹੈ ਯਾਨੀ ਜਦੋਂ ਬ੍ਰਹਿਮੰਡ ਸਿਰਫ਼ 1.2 ਅਰਬ ਸਾਲ ਦਾ ਸੀ, ਉਦੋਂ ਦਾ ਮਹੌਲ ਗਲੈਕਸੀ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਸੀ।

Loktak ਝੀਲ ਨਾਲ ਜੁੜਿਆ ਨਾਮ ਦਾ ਰਿਸ਼ਤਾ

ਡਾ: ਲੈਸ਼ਰਾਮ ਮਣੀਪੁਰ ਦੇ ਥੌਬਲ ਜ਼ਿਲ੍ਹੇ ਦੇ ਖੰਗਾਬੋਕ ਦੇ ਰਹਿਣ ਵਾਲੇ ਹਨ ਅਤੇ ਫਿਲਹਾਲ ਜਪਾਨ ਦੇ National Astronomical Observatory of Japan ਵਿੱਚ ਪੋਸਟ-ਡਾਕਟਰਲ ਖੋਜਕਾਰ ਹਨ। ਉਨ੍ਹਾਂ ਨੇ ਇਸ ਢਾਂਚੇ ਦਾ ਨਾਮ ਮਣੀਪੁਰ ਦੀ ਪ੍ਰਸਿੱਧ Loktak ਝੀਲ ਦੇ ਨਾਮ 'ਤੇ ਰੱਖਿਆ। Loktak ਝੀਲ ਪੂਰਵ ਉੱਤਰ ਭਾਰਤ ਦੀ ਸਭ ਤੋਂ ਵੱਡੀ ਮਿੱਠੇ ਪਾਣੀ ਦੀ ਝੀਲ ਹੈ, ਜੋ ਆਪਣੇ ਤੈਰਦੇ ਹੋਏ ਬਨਸਪਤੀ, ਮਿੱਟੀ ਅਤੇ ਜੈਵਿਕ ਪਦਾਰਥ ਦੇ ਤੈਰਦੇ ਦੀਪਾਂ ਲਈ ਦੁਨੀਆਭਰ ਵਿੱਚ ਮਸ਼ਹੂਰ ਹੈ। ਡਾ: ਲੈਸ਼ਰਾਮ ਨੇ ਕਿਹਾ ਕਿ ਗਲੈਕਸੀਆਂ ਦੇ ਇਸ ਜੁੜੇ ਹੋਏ ਸਮੂਹ ਨੂੰ ਦੇਖ ਕੇ ਉਨ੍ਹਾਂ ਨੂੰ Loktak ਝੀਲ ਦੀ ਤੈਰਦੀ ਫੁਮਦੀਆਂ ਯਾਦ ਆ ਗਈਆਂ। ਇਸ ਲਈ ਉਨ੍ਹਾਂ ਨੇ ਇਹ ਨਾਮ ਚੁਣਿਆ। ਉਨ੍ਹਾਂ ਅਨੁਸਾਰ, ਇਹ ਉਨ੍ਹਾਂ ਵੱਲੋ ਮਣੀਪੁਰ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ।

ਭਾਰਤ ਅਤੇ ਵਿਗਿਆਨ ਲਈ ਇਹ ਖਾਸ ਕਿਉਂ ਹੈ?

ਦੱਸ ਦੇਈਏ ਕਿ ਇਹ ਖੋਜ ਸਿਰਫ਼ ਵਿਗਿਆਨਕ ਉਪਲਬਧੀ ਨਹੀਂ ਹੈ ਸਗੋਂ ਭਾਰਤ ਲਈ ਮਾਣ ਦਾ ਪਲ ਵੀ ਹੈ। ਇਸ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਅੱਜ ਜੋ ਵਿਸ਼ਾਲ ਗਲੈਕਸੀ ਸਮੂਹ ਅਸੀਂ ਬ੍ਰਹਿਮੰਡ ਵਿੱਚ ਦੇਖਦੇ ਹਾਂ, ਉਹ ਕਿਵੇਂ ਬਣੇ। ਡਾਰਕ ਮੈਟਰ ਅਤੇ ਗਲੈਕਸੀਆਂ ਦੇ ਵਿਕਾਸ ਨੂੰ ਸਮਝਣ ਵਿੱਚ ਵੀ ਇਹ ਖੋਜ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਤੋਂ ਇਲਾਵਾ, ਆਉਣ ਵਾਲੇ ਸਮੇਂ ਵਿੱਚ Subaru Telescope ਅਤੇ JWST ਦੀ ਮਦਦ ਨਾਲ ਹੋਰ ਵੀ ਗਹਿਰੇ ਅਧਿਐਨ ਕੀਤੇ ਜਾਣਗੇ।

ਇਹ ਵੀ ਪੜ੍ਹੋ:-