ETV Bharat / technology

Lava Bold N2 ਸਮਾਰਟਫੋਨ ਦੀ ਸੇਲ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ, 7 ਹਜ਼ਾਰ ਤੋਂ ਘੱਟ ਕੀਮਤ ਵਿੱਚ ਕਰ ਸਕੋਗੇ ਖਰੀਦਦਾਰੀ

Lava Bold N2 ਸਮਾਰਟਫੋਨ ਦੀ ਸੇਲ ਸ਼ੁਰੂ ਹੋਣ ਵਿੱਚ ਸਿਰਫ਼ ਇੱਕ ਦਿਨ ਬਾਕੀ ਰਹਿ ਗਿਆ ਹੈ।

LAVA BOLD N2 SALE
LAVA BOLD N2 SALE (LAVA)
author img

By ETV Bharat Tech Team

Published : February 25, 2026 at 12:35 PM IST

1 Min Read
Choose ETV Bharat

ਹੈਦਰਾਬਾਦ: Lava ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Lava Bold N2 ਸਮਾਰਟਫੋਨ ਲਾਂਚ ਕੀਤਾ ਸੀ। ਲਾਂਚ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਦੀ ਸੇਲ ਡੇਟ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਸੀ। ਹੁਣ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਹੋਣ ਵਿੱਚ ਸਿਰਫ ਇੱਕ ਦਿਨ ਬਾਕੀ ਰਹਿ ਗਿਆ ਹੈ। ਇਸ ਸੇਲ ਦੌਰਾਨ ਤੁਸੀਂ Lava Bold N2 ਸਮਾਰਟਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ।

Lava Bold N2 ਸਮਾਰਟਫੋਨ ਦੀ ਸੇਲ

Lava Bold N2 ਸਮਾਰਟਫੋਨ ਦੀ ਸੇਲ 27 ਫਰਵਰੀ ਨੂੰ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਆਫ਼ਰਸ ਦੇ ਨਾਲ ਘੱਟ ਕੀਮਤ ਵਿੱਚ ਐਮਾਜ਼ਾਨ ਰਾਹੀਂ ਖਰੀਦ ਸਕੋਗੇ।

Lava Bold N2 ਸਮਾਰਟਫੋਨ ਦੀ ਕੀਮਤ

ਕੀਮਤ ਬਾਰੇ ਗੱਲ ਕਰੀਏ, ਤਾਂ ਇਸ ਸਮਾਰਟਫੋਨ ਦੇ 4GB ਰੈਮ+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਸਪੈਸ਼ਲ ਲਾਂਚ ਪ੍ਰਾਈਸ ਦੇ ਨਾਲ ਸਿਰਫ਼ 6,999 ਰੁਪਏ ਵਿੱਚ ਖਰੀਦ ਸਕੋਗੇ। ਦੱਸ ਦੇਈਏ ਕਿ ਇਹ ਆਫ਼ਰ ਸਿਰਫ਼ 27 ਫਰਵਰੀ ਲਈ ਹੀ ਉਪਲਬਧ ਹੈ।

Lava Bold N2 ਸਮਾਰਟਫੋਨ ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ, ਤਾਂ ਇਸ ਸਮਾਰਟਫੋਨ ਵਿੱਚ 6.75 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਵਿੱਚ Unisoc SC9863A ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਪਿੱਛੇ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ, ਜਿਸ ਵਿੱਚ 13MP ਦਾ ਮੇਨ ਕੈਮਰਾ ਅਤੇ ਸੈਲਫ਼ੀ ਲਈ 5MP ਦਾ ਫਰੰਟ ਕੈਮਰਾ ਸ਼ਾਮਲ ਹੈ। ਧੂੜ ਅਤੇ ਪਾਣੀ ਤੋਂ ਬਚਾਅ ਲਈ ਇਸ ਫੋਨ ਵਿੱਚ IP64 ਰੇਟਿੰਗ ਦਿੱਤੀ ਗਈ ਹੈ।

ਇਹ ਵੀ ਪੜ੍ਹੋ:-