ETV Bharat / technology

ISRO ਦੀ 8 ਮਹੀਨੇ ਬਾਅਦ ਵਾਪਸੀ, ਸਤੰਬਰ ਦੀ ਇਸ ਤਰੀਕ ਨੂੰ ਭਾਰਤੀ ਰਾਕੇਟ ਫਿਰ ਭਰੇਗਾ ਉਡਾਣ

4 ਸਤੰਬਰ ਦੀ ਸਵੇਰ ਇਸਰੋ ਦਾ GSLV ਰਾਕੇਟ EOS ਪੰਜ ਸੈਟੇਲਾਈਟ ਲੈ ਕੇ ਜਾਵੇਗਾ, ਜੋ ਦੇਸ਼ 'ਤੇ ਲਗਾਤਾਰ ਨਜ਼ਰ ਰੱਖੇਗਾ।

ISRO EYES MAJOR COMEBACK
ISRO EYES MAJOR COMEBACK (ISRO)
author img

By ETV Bharat Tech Team

Published : August 30, 2026 at 12:36 PM IST

2 Min Read
Choose ETV Bharat

ਹੈਦਰਾਬਾਦ: ਇਸਰੋ ਨੇ ਪਿਛਲੇ 8 ਮਹੀਨੇ ਤੋਂ ਇੱਕ ਵੀ ਸਫਲ ਰਾਕੇਟ ਲਾਂਚ ਨਹੀਂ ਕੀਤਾ ਹੈ ਪਰ ਹੁਣ ਭਾਰਤੀ ਪੁਲਾੜ ਏਜੰਸੀ ਇੱਕ ਵੱਡੀ ਵਾਪਸੀ ਲਈ ਤਿਆਰ ਹੈ। ਇਸਰੋ ਲਗਾਤਾਰ ਦੋ PSLV ਰਾਕੇਟ ਫੇਲ੍ਹ ਹੋਣ ਤੋਂ ਬਾਅਦ ਹੁਣ ਅਗਲੀ ਉਡਾਣ ਭਰਨ ਲਈ ਤਿਆਰ ਹੈ। ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਣਨ ਨੇ NDTV ਨੂੰ ਇਸ ਬਾਰੇ ਜਾਣਕਾਰੀ ਦਿੱਤੀ।

4 ਸਤੰਬਰ ਦੀ ਸਵੇਰ ਜਦੋਂ ਦੇਸ਼ ਸੌ ਰਿਹਾ ਹੋਵੇਗਾ, ਉਦੋਂ GSLV F17 ਰਾਕੇਟ ਅਸਮਾਨ ਵਿੱਚ ਜਾਵੇਗਾ। ਇਸ ਮਿਸ਼ਨ ਵਿੱਚ EOS 5 ਸੈਟੇਲਾਈਟ ਜਾਵੇਗਾ। ਇਸਨੂੰ ਪਹਿਲਾਂ GISAT 1A ਕਿਹਾ ਜਾਂਦਾ ਸੀ। ਇਹ ਸੈਟੇਲਾਈਟ ਧਰਤੀ ਤੋਂ ਕਰੀਬ 36,000 ਕਿਲੋਮੀਟਰ ਉੱਪਰ ਬੈਠ ਕੇ ਪੂਰੇ ਦੇਸ਼ 'ਤੇ ਲਗਾਤਾਰ ਨਜ਼ਰ ਰੱਖੇਗਾ। ਇਹ ਸੈਟੇਲਾਈਟ ਕੁਝ ਉਸੇ ਤਰ੍ਹਾਂ ਕੰਮ ਕਰੇਗਾ, ਜਿਵੇਂ ਕੋਈ ਮਨੁੱਖ ਕਿਸੇ ਉੱਚੀ ਜਗ੍ਹਾਂ 'ਤੇ ਜਾ ਕੇ ਉੱਥੋ ਪੂਰੇ ਪਿੰਡ ਨੂੰ ਦੇਖਦਾ ਹੈ।-ਡਾ. ਵੀ. ਨਾਰਾਇਣਨ, ਇਸਰੋ ਚੇਅਰਮੈਨ

ਦੱਸ ਦੇਈਏ ਕਿ 12 ਅਗਸਤ 2021 ਨੂੰ ਵੀ ਅਜਿਹਾ ਹੀ ਸੈਟੇਲਾਈਟ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ GSLV F10 ਰਾਕੇਟ 'ਤੇ EOS 03 ਬੈਠਿਆ ਸੀ ਪਰ ਉੱਪਰ ਵਾਲੇ ਠੰਢੇ ਇੰਜਣ ਵਿੱਚ ਖਰਾਬੀ ਆ ਗਈ ਸੀ। ਇੰਜਣ ਸਹੀਂ ਤਰ੍ਹਾਂ ਨਹੀਂ ਚੱਲਿਆ ਅਤੇ ਸੈਟੇਲਾਈਟ ਖੋਹ ਗਿਆ। ਉਸ ਦਿਨ ਭਾਰਤ ਨੂੰ ਉਹ ਖਾਸ ਸਮਰੱਥਾ ਨਹੀਂ ਮਿਲ ਪਾਈ, ਜਿਸਦੀ ਵਿਗਿਆਨੀ ਸਾਲਾਂ ਤੋਂ ਤਿਆਰੀ ਕਰ ਰਹੇ ਸੀ।

ਹੁਣ EOS 5 ਉਸੇ ਮਿਸ਼ਨ ਦਾ ਉਤਰਾਧਿਕਾਰੀ ਹੈ। ਇਹ ਦਿਨ ਭਰ ਭਾਰਤੀ ਜ਼ਮੀਨ ਦੀਆਂ ਤਸਵੀਰਾਂ ਵਾਰ-ਵਾਰ ਲਏਗਾ। ਤੁਫਾਨ, ਹੜ੍ਹ, ਬੱਦਲ ਫੱਟਣ, ਜੰਗਲ ਦੀ ਅੱਗ ਵਰਗੀਆਂ ਤੇਜ਼ੀ ਨਾਲ ਬਦਲਣ ਵਾਲੀਆਂ ਘਟਨਾਵਾਂ ਬਾਰੇ ਤਰੁੰਤ ਜਾਣਕਾਰੀ ਭੇਜੇਗਾ। ਆਫਤ ਪ੍ਰਬੰਧਨ ਵਾਲੇ, ਮੌਸਮ ਵਾਲੇ, ਖੇਤੀ ਦੀ ਯੋਜਨਾ ਬਣਾਉਣ ਵਾਲੇ ਅਤੇ ਸੁਰੱਖਿਆ ਏਜੰਸੀਆਂ ਇਸ ਤੋਂ ਮਿਲਣ ਵਾਲੀ ਜਾਣਕਾਰੀ ਦਾ ਜਲਦ ਤੋਂ ਜਲਦ ਇਸਤੇਮਾਲ ਕਰ ਪਾਉਣਗੇ। ਅੱਜ ਕੱਲ ਮੌਸਮ ਦੀ ਮਾਰ ਬਹੁਤ ਵੱਧ ਗਈ ਹੈ। ਇਸ ਲਈ ਇਹ ਸਮਰੱਥਾ ਹੋਰ ਵੀ ਜ਼ਰੂਰੀ ਹੋ ਗਈ ਹੈ।

PSLV ਅਜੇ ਵੀ ਜਾਂਚ ਅਤੇ ਜਾਂਚ ਤੋਂ ਬਾਅਦ ਦੇ ਟੈਸਟ ਕਾਰਨ ਜ਼ਮੀਨ 'ਤੇ ਹੈ ਪਰ GSLV MK 2 ਰਾਕੇਟ ਵਿੱਚ PSLV ਵਾਲੇ ਇੰਜਣ ਜਾਂ ਮੁੱਖ ਹਿੱਸੇ ਨਹੀਂ ਲੱਗੇ ਹਨ। ਇਸ ਲਈ ਇਸ ਮਿਸ਼ਨ ਨੂੰ ਅੱਗੇ ਵਧਾਇਆ ਜਾ ਸਕਿਆ।

ਅੱਗੇ ਦੀ ਯੋਜਨਾ

ਇਸੇ GSLV MK 2 ਨੇ ਹਾਲ ਹੀ ਵਿੱਚ ਨਾਸਾ-ਇਸਰੋ ਦਾ ਨਿਸਾਰ ਸੈਟੇਲਾਈਟ ਵੀ ਸਫਲਤਾ ਨਾਲ ਪੁਲਾੜ ਵਿੱਚ ਪਹੁੰਚਾਇਆ ਸੀ, ਜਿਸਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਧਰਤੀ ਦੇਖਣ ਵਾਲਾ ਸੈਟੇਲਾਈਟ ਮੰਨਿਆ ਜਾਂਦਾ ਹੈ। ਨਿਸਾਰ ਮਿਸ਼ਨ ਦੀ ਸਫਲਤਾ ਨੇ ਕ੍ਰਾਇਓਜੇਨਿਕ ਤਕਨਾਲੋਜੀ 'ਤੇ ਭਰੋਸਾ ਹੋਰ ਵਧਾ ਦਿੱਤਾ। ਹੁਣ EOS 5 ਮਿਸ਼ਨ ਇਸ ਰਾਕੇਟ ਦੀ ਮਜ਼ਬੂਤੀ ਫਿਰ ਸਾਬਿਤ ਕਰੇਗਾ।

ਮਾਰਚ 2027 ਤੱਕ ਇਸਰੋ 7 ਰਾਕੇਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਵਿੱਚ ਗਗਨਯਾਨ ਦਾ ਪਹਿਲਾਂ ਬਿਨਾਂ ਯਾਤਰੀ ਵਾਲਾ G1 ਮਿਸ਼ਨ ਵੀ ਸ਼ਾਮਲ ਹੈ। ਚਾਲੂ ਵਿੱਤੀ ਸਾਲ ਵਿੱਚ ਇਸਰੋ ਦਾ 12 ਸੈਟੇਲਾਈਟ ਬਣਾਉਣ ਅਤੇ 8 ਰਾਕੇਟ ਉਡਾਣ ਦਾ ਉਦੇਸ਼ ਹੈ। ਇਹ ਮਿਸ਼ਨ ਸੰਚਾਰ, ਨੈਵੀਗੇਸ਼ਨ, ਧਰਤੀ ਦੀ ਨਿਗਰਾਨੀ ਅਤੇ ਵਿਗਿਆਨੀ ਖੋਜ ਵਿੱਚ ਕੰਮ ਆਉਣਗੇ। ਇਸਦੇ ਨਾਲ ਹੀ, ਅੱਗੇ ਮਨੁੱਖੀ ਪੁਲਾੜ ਉਡਾਣ ਅਤੇ ਖੋਜ ਦੇ ਰਾਸਤੇ ਵੀ ਖੁੱਲ੍ਹਣਗੇ।-ਡਾ. ਵੀ. ਨਾਰਾਇਣਨ, ਇਸਰੋ ਚੇਅਰਮੈਨ

ਇਹ ਵੀ ਪੜ੍ਹੋ:-