iQOO Z11x 5G ਸਮਾਰਟਫੋਨ ਭਾਰਤ ਵਿੱਚ ਜਲਦ ਹੋਵੇਗਾ ਲਾਂਚ, ਜਾਣੋ ਕੀ ਮਿਲੇਗਾ ਖਾਸ?
iQOO Z11x 5G ਸਮਾਰਟਫੋਨ ਭਾਰਤ ਵਿੱਚ ਜਲਦ ਲਾਂਚ ਹੋ ਸਕਦਾ ਹੈ।

Published : February 27, 2026 at 3:23 PM IST
ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO Z11x 5G ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਸਮਾਰਟਫੋਨ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਪਰ ਹੁਣ ਜਲਦ ਹੀ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਇਸ ਸਮਾਰਟਫੋਨ ਦੇ ਲਾਂਚ ਦੀ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਸ ਫੋਨ ਲਈ ਇੱਕ ਅਲੱਗ ਮਾਈਕ੍ਰੋਸਾਈਟ ਵੀ ਲਾਈਵ ਕਰ ਦਿੱਤੀ ਗਈ ਹੈ, ਜਿੱਥੇ ਇਸਦੇ ਡਿਜ਼ਾਈਨ, ਪ੍ਰੋਸੈਸਰ ਅਤੇ ਕੀਮਤ ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਮਾਈਕ੍ਰੋਸਾਈਟ ਅਨੁਸਾਰ, iQOO Z11x 5G ਸਮਾਰਟਫੋਨ ਨੂੰ ਭਾਰਤ ਵਿੱਚ 23 ਹਜ਼ਾਰ ਤੋਂ ਘੱਟ ਕੀਮਤ ਵਿੱਚ ਲਾਂਚ ਕੀਤਾ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਕੀਮਤ ਸੈਗਮੇਂਟ ਵਿੱਚ ਇਹ ਸਭ ਤੋਂ ਤੇਜ਼ ਸਮਾਰਟਫੋਨ ਹੋਵੇਗਾ। ਇਸ ਫੋਨ ਵਿੱਚ MediaTek ਦਾ Dimensity 7400 Turbo ਚਿਪਸੈੱਟ ਦਿੱਤੀ ਜਾ ਸਕਦੀ ਹੈ। iQOO ਦਾ ਕਹਿਣਾ ਹੈ ਕਿ ਇਸ ਚਿਪਸੈੱਟ ਦੇ ਨਾਲ ਫੋਨ ਨੇ AnTuTu ਬੇਂਚਮਾਰਕ 'ਤੇ 10 ਲੱਖ ਤੋਂ ਜ਼ਿਆਦਾ ਅੰਕ ਹਾਸਿਲ ਕੀਤੇ ਹਨ, ਜੋ ਇਸ ਰੇਂਜ ਦੇ ਹਿਸਾਬ ਨਾਲ ਕਾਫ਼ੀ ਦਮਦਾਰ ਸਕੋਰ ਮੰਨਿਆ ਜਾਂਦਾ ਹੈ।
iQOO Z11x 5G ਸਮਾਰਟਫੋਨ ਦੀਆਂ ਖਾਸ ਗੱਲਾਂ
ਰੈਮ ਅਤੇ ਸਟੋਰੇਜ ਦੀ ਗੱਲ ਕਰੀਏ, ਤਾਂ 8GB ਰੈਮ ਅਤੇ 256GB ਸਟੋਰੇਜ ਦਾ ਆਪਸ਼ਨ ਮਿਲੇਗਾ। ਇਹ ਸਮਾਰਟਫੋਨ ਐਂਡਰਾਈਡ 'ਤੇ ਆਧਾਰਿਤ OriginOS 'ਤੇ ਚੱਲੇਗਾ, ਜਿਸਨੂੰ ਹਾਲ ਹੀ ਵਿੱਚ ਭਾਰਤ 'ਚ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਇਸਦਾ ਕਿਹੜਾ ਵਰਜ਼ਨ ਦਿੱਤਾ ਜਾਵੇਗਾ।
ਡਿਜ਼ਾਈਨ ਦੀ ਗੱਲ ਕਰੀਏ, ਤਾਂ iQOO Z11x 5G ਸਮਾਰਟਫੋਨ ਵਿੱਚ ਫਲੈਟ ਬੈਕ ਪੈਨਲ ਮਿਲੇਗਾ। ਪਿਛਲੇ ਪਾਸੇ ਵਰਗ ਸ਼ੇਪ ਦਾ ਕੈਮਰਾ ਮੋਡਿਊਲ ਹੋਵੇਗਾ, ਜਿਸ ਵਿੱਚ ਦੋਹਰਾ ਰਿਅਰ ਕੈਮਰਾ ਸੈਟਅੱਪ, LED ਫਲੈਸ਼ ਅਤੇ ਇੱਕ ਰਿੰਗ ਲਾਈਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸਿਮ ਟ੍ਰੇ ਫੋਨ ਦੇ ਖੱਬੇ ਪਾਸੇ ਹੋਵੇਗੀ। ਮਾਈਕ੍ਰੋਸਾਈਟ ਤੋਂ ਇਹ ਵੀ ਸੰਕੇਤ ਮਿਲਿਆ ਹੈ ਕਿ ਇਸਨੂੰ ਗ੍ਰੀਨ ਕਲਰ ਆਪਸ਼ਨ ਵਿੱਚ ਲਾਂਚ ਕੀਤਾ ਜਾਵੇਗਾ।
ਹਾਲ ਹੀ ਵਿੱਚ ਇਹ ਫੋਨ ਗੀਕਬੇਂਚ ਬੇਂਚਮਾਰਕਿੰਗ ਪਲੇਟਫਾਰਮ 'ਤੇ ਵੀ ਦੇਖਿਆ ਗਿਆ ਸੀ। ਲਿਸਟਿੰਗ ਅਨੁਸਾਰ, ਇਸ ਵਿੱਚ Mali-G615 MC2 GPU ਦਿੱਤਾ ਜਾਵੇਗਾ। ਇਸ ਫੋਨ ਨੇ ਸਿੰਗਲ ਕੋਰ ਟੈਸਟ ਵਿੱਚ 1,057 ਅੰਕ, ਮਲਟੀ ਕੋਰ ਵਿੱਚ 2,704 ਅੰਕ ਅਤੇ OpenCL ਟੈਸਟ ਵਿੱਚ 3,050 ਅੰਕ ਹਾਸਿਲ ਕੀਤੇ ਸੀ। ਰਿਪੋਰਟਾਂ ਅਨੁਸਾਰ, ਇਸ ਵਿੱਚ ਚਾਰ ਕੁਸ਼ਲਤਾ ਕੋਰ 2GHz 'ਤੇ ਹੋਰ ਚਾਰ ਪ੍ਰਦਰਸ਼ਨ ਕੋਰ 2.6Hz ਦੀ ਪੀਕ ਕਲਾਕ ਸਪੀਡ 'ਤੇ ਕੰਮ ਕਰਨਗੇ।
ਇਹ ਵੀ ਪੜ੍ਹੋ:-

