ETV Bharat / technology

ਐਪਲ ਪ੍ਰੇਮੀਆਂ ਨੂੰ ਝਟਕਾ, ਸਾਲ 2026 ਵਿੱਚ ਲਾਂਚ ਨਹੀਂ ਹੋਵੇਗਾ ਆਈਫੋਨ ਦਾ ਇਹ ਮਾਡਲ!

ਮਿਲੀ ਜਾਣਕਾਰੀ ਅਨੁਸਾਰ, ਐਪਲ ਇਸ ਸਾਲ ਆਈਫੋਨ 18 ਨੂੰ ਲਾਂਚ ਨਹੀਂ ਕਰੇਗਾ।

IPHONE LAUNCH IN 2026
IPHONE LAUNCH IN 2026 (Apple)
author img

By ETV Bharat Tech Team

Published : January 4, 2026 at 5:25 PM IST

1 Min Read
Choose ETV Bharat

ਹੈਦਰਾਬਾਦ: ਐਪਲ ਸਾਲ 2026 ਵਿੱਚ ਆਪਣੇ ਸਾਲਾਨਾ ਆਈਫੋਨ ਰਿਲੀਜ਼ ਨੂੰ ਲੈ ਕੇ ਕੁਝ ਬਦਲਾਅ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ, ਆਈਫੋਨ 18 ਦੇ ਰਿਲੀਜ਼ ਵਿੱਚ ਦੇਰੀ ਹੋ ਸਕਦੀ ਹੈ। ਇਸਦਾ ਮਤਬਲ ਹੈ ਕਿ ਕੰਪਨੀ ਸਤੰਬਰ 2026 ਵਿੱਚ ਆਈਫੋਨ 18 ਨੂੰ ਲਾਂਚ ਨਹੀਂ ਕਰੇਗੀ ਸਗੋਂ ਅਗਲੇ ਸਾਲ ਯਾਨੀ ਕਿ ਸਾਲ 2027 ਵਿੱਚ ਮਾਰਚ-ਮਈ ਮਹੀਨੇ ਦੌਰਾਨ ਆਈਫੋਨ 18 ਦੇ ਲਾਂਚ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਮਿਲੀ ਜਾਣਕਾਰੀ ਅਨੁਸਾਰ, ਐਪਲ ਸਤੰਬਰ ਮਹੀਨੇ ਆਈਫੋਨ 18 ਪ੍ਰੋ, ਆਈਫੋਨ 18 ਪ੍ਰੋ ਮੈਕਸ ਅਤੇ ਆਈਫੋਨ ਫੋਲਡ ਨੂੰ ਲਾਂਚ ਕਰ ਸਕਦਾ ਹੈ ਜਦਕਿ ਆਈਫੋਨ 18 ਸਾਲ 2027 ਵਿੱਚ ਲਾਂਚ ਹੋ ਸਕਦਾ ਹੈ।

ਦੱਸ ਦੇਈਏ ਕਿ ਐਪਲ ਲੰਬੇ ਸਮੇਂ ਤੋਂ ਹਰ ਪਤਝੜ ਦੇ ਮੌਸਮ ਵਿੱਚ ਆਪਣੇ ਆਈਫੋਨ ਦੇ ਸਮਾਰਟਫੋਨਾਂ ਨੂੰ ਲਾਂਚ ਕਰਦਾ ਹੈ। ਐਪਲ ਨੇ ਸਭ ਤੋਂ ਪਹਿਲਾ ਸਾਲ 2020 ਵਿੱਚ ਆਈਫੋਨ 12 ਸੀਰੀਜ਼ ਦੇ ਨਾਲ ਇੱਕ ਮਿੰਨੀ ਮਾਡਲ ਲਾਂਚ ਕੀਤਾ ਸੀ, ਫਿਰ ਸਾਲ 2021 ਵਿੱਚ ਆਈਫੋਨ 13 ਮਿੰਨੀ ਪੇਸ਼ ਕੀਤਾ ਸੀ। ਹਾਲਾਂਕਿ, ਇਹ ਸੀਰੀਜ਼ ਦੂਜੇ ਮਾਡਲਾਂ ਵਾਂਗ ਪਸੰਦ ਨਹੀਂ ਕੀਤੀ ਗਈ। ਇਸ ਤੋਂ ਬਾਅਦ ਐਪਲ ਨੇ ਸਾਲ 2014 ਵਿੱਚ ਪਲੱਸ ਮਾਡਲ ਵਾਪਸ ਲਿਆਂਦਾ ਅਤੇ 2022 ਵਿੱਚ ਆਈਫੋਨ 14 ਪਲੱਸ ਨੂੰ ਨਵੇਂ ਮਾਡਲ ਵਜੋਂ ਪੇਸ਼ ਕੀਤਾ। ਇਹ ਪਲੱਸ ਮਾਡਲ ਸਾਲ 2024 ਤੱਕ ਆਈਫੋਨ 16 ਪਲੱਸ ਦੇ ਨਾਲ ਜਾਰੀ ਰਿਹਾ ਪਰ ਇਹ ਵੀ ਸਫ਼ਲਤਾ ਹਾਸਿਲ ਕਰਨ ਵਿੱਚ ਅਸਫ਼ਲ ਰਿਹਾ। ਫਿਰ ਸਾਲ 2025 ਵਿੱਚ ਐਪਲ ਨੇ ਪਲੱਸ ਨੂੰ ਆਈਫੋਨ 17 ਸੀਰੀਜ਼ ਦੇ ਨਾਲ ਬਹੁਤ ਹੀ ਪਤਲੇ ਏਅਰ ਵਰਜ਼ਨ ਨਾਲ ਬਦਲ ਦਿੱਤਾ।

ਇਸ ਤੋਂ ਬਾਅਦ, ਐਪਲ ਨੇ ਸਾਲ 2025 ਵਿੱਚ ਬਸੰਤ ਦੌਰਾਨ ਆਈਫੋਨ 16e ਰਿਲੀਜ਼ ਕੀਤਾ। ਹਾਲਾਂਕਿ, ਹੁਣ ਇਹ ਦੇਖਣਾ ਬਾਕੀ ਹੈ ਕਿ ਸਾਲ 2026 ਵਿੱਚ ਐਪਲ ਆਪਣੇ ਆਈਫੋਨ ਦਾ ਕਿਹੜਾ ਮਾਡਲ ਰਿਲੀਜ਼ ਕਰੇਗਾ ਅਤੇ ਆਈਫੋਨ 18 ਕਦੋਂ ਲਾਂਚ ਹੋਵੇਗਾ।

ਇਹ ਵੀ ਪੜ੍ਹੋ:-