ETV Bharat / technology

Instagram ਨੇ ਬੱਚਿਆਂ ਦੀ ਸੁਰੱਖਿਆ ਲਈ ਚੁੱਕਿਆ ਵੱਡਾ ਕਦਮ... ਸਰਚ ਕੀਤਾ ਇਹ ਸ਼ਬਦ, ਤਾਂ ਤਰੁੰਤ ਮਾਪਿਆ ਕੋਲ੍ਹ ਜਾਵੇਗਾ ਅਲਰਟ

Instagram 'ਤੇ ਬੱਚਿਆਂ ਦੁਆਰਾ ਖੁਦਕੁਸ਼ੀ ਸਰਚ ਦੁਹਰਾਉਣ 'ਤੇ ਮੈਟਾ ਹੁਣ ਮਾਪਿਆਂ ਨੂੰ ਅਲਰਟ ਭੇਜੇਗਾ।

INSTAGRAM NEWS
INSTAGRAM NEWS (Getty Image)
author img

By ETV Bharat Tech Team

Published : February 27, 2026 at 4:13 PM IST

2 Min Read
Choose ETV Bharat

ਹੈਦਰਾਬਾਦ: ਸੋਸ਼ਲ ਮੀਡੀਆ ਪਲੇਟਫਾਰਮ ਮੈਟਾ ਨੇ ਮਾਪਿਆਂ ਦੇ ਕੰਟਰੋਲ ਨੂੰ ਹੋਰ ਮਜ਼ਬੂਤ ਕਰਨ ਲਈ ਨਵਾਂ ਕਦਮ ਚੁੱਕਿਆ ਹੈ। ਕੰਪਨੀ ਜਲਦ ਹੀ ਇੰਸਟਾਗ੍ਰਾਮ 'ਤੇ ਅਜਿਹਾ ਫੀਚਰ ਸ਼ੁਰੂ ਕਰਨ ਜਾ ਰਹੀ ਹੈ, ਜਿਸ ਰਾਹੀਂ ਜੇਕਰ ਕੋਈ ਬੱਚਾ ਵਾਰ-ਵਾਰ ਖੁਦਕੁਸ਼ੀ ਵਰਗੇ ਸ਼ਬਦਾਂ ਨੂੰ ਸਰਚ ਕਰੇਗਾ, ਤਾਂ ਤਰੁੰਤ ਉਸਦੇ ਮਾਤਾ-ਪਿਤਾ ਨੂੰ ਅਲਰਟ ਭੇਜਿਆ ਜਾਵੇਗਾ।

ਆਉਣ ਵਾਲੇ ਹਫ਼ਤਿਆਂ ਵਿੱਚ ਇਹ ਫੀਚਰ ਉਨ੍ਹਾਂ ਪਰਿਵਾਰਾਂ ਲਈ ਐਕਟਿਵ ਹੋਵੇਗਾ, ਜੋ ਇੰਸਟਾਗ੍ਰਾਮ ਦੀ ਨਿਗਰਾਨੀ ਸੈਟਿੰਗ ਦਾ ਇਸਤੇਮਾਲ ਕਰ ਰਹੇ ਹਨ। ਜੇਕਰ ਕੋਈ ਬੱਚਾ ਘੱਟ ਸਮੇਂ ਵਿੱਚ ਕਈ ਵਾਰ ਖੁਦਕੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਸ਼ਬਦ ਸਰਚ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਿਸਟਮ ਇਸਨੂੰ ਨੋਟਿਸ ਕਰੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੰਸਟਾਗ੍ਰਾਮ ਪਹਿਲਾ ਤੋਂ ਹੀ ਅਜਿਹੇ ਸਰਚ ਨਤੀਜੇ ਬਲੌਕ ਕਰਦਾ ਹੈ ਅਤੇ ਯੂਜ਼ਰਸ ਨੂੰ ਹੈਲਪਲਾਈਨ ਅਤੇ ਸਪੋਰਟ ਸੰਸਥਾਵਾਂ ਦੀ ਜਾਣਕਾਰੀ ਦਿਖਾਉਦਾ ਹੈ। ਹੁਣ ਇਸੇ ਪ੍ਰੀਕਿਰੀਆ ਦੇ ਨਾਲ ਮਾਪਿਆਂ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ।

E-Mail, SMS ਜਾਂ ਵਟਸਐਪ 'ਤੇ ਮਿਲੇਗਾ ਅਲਰਟ

ਅਲਰਟ Email, SMS ਜਾਂ ਵਟਸਐਪ ਰਾਹੀਂ ਭੇਜਿਆ ਜਾਵੇਗਾ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਮਾਤਾ-ਪਿਤਾ ਨੇ ਕਿਹੜੇ ਕੰਟੈਕਟ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ, ਐਪ ਦੇ ਅੰਦਰ ਵੀ ਨੋਟੀਫਿਕੇਸ਼ਨ ਮਿਲੇਗਾ। ਨੋਟੀਫਿਕੇਸ਼ਨ 'ਤੇ ਟੈਪ ਕਰਨ 'ਤੇ ਇੱਕ ਫੁੱਲ ਸਕ੍ਰੀਨ ਮੈਸੇਜ ਖੁੱਲ੍ਹੇਗਾ, ਜਿਸ ਵਿੱਚ ਦੱਸਿਆ ਜਾਵੇਗਾ ਕਿ ਉਨ੍ਹਾਂ ਦੇ ਬੱਚਿਆਂ ਨੇ ਘੱਟ ਸਮੇਂ ਵਿੱਚ ਕਈ ਵਾਰ ਅਜਿਹੇ ਸ਼ਬਦ ਸਰਚ ਕੀਤੇ ਹਨ। ਇਸਦੇ ਨਾਲ ਹੀ, ਵਿਗਿਆਨੀਆਂ ਦੁਆਰਾ ਤਿਆਰ ਨਿਰਦੇਸ਼ ਵੀ ਦਿੱਤੇ ਜਾਣਗੇ, ਜਿਸ ਨਾਲ ਮਾਤਾ-ਪਿਤਾ ਸੰਵੇਦਨਸ਼ੀਲ ਗੱਲਬਾਤ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰ ਸਕਣ।

ਇਸ ਫੀਚਰ ਦੀ ਸ਼ੁਰੂਆਤ ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਹੋ ਰਹੀ ਹੈ। ਬਾਅਦ ਵਿੱਚ ਇਸਨੂੰ ਹੋਰਨਾਂ ਦੇਸ਼ਾਂ ਵਿੱਚ ਵੀ ਰੋਲਆਊਟ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਤੈਅ ਸੀਮਾ ਰੱਖੀ ਹੈ ਯਾਨੀ ਇੱਕ-ਦੋ ਵਾਰ ਸਰਚ ਕਰਨ 'ਤੇ ਕੋਈ ਅਲਰਟ ਨਹੀਂ ਜਾਵੇਗਾ ਪਰ ਘੱਟ ਸਮੇਂ ਵਿੱਚ ਲਗਾਤਾਰ ਕਈ ਵਾਰ ਸਰਚ ਕਰਨ 'ਤੇ ਮਾਪਿਆਂ ਨੂੰ ਅਲਰਟ ਭੇਜਿਆ ਜਾਵੇਗਾ। ਮੈਟਾ ਨੇ ਆਪਣੇ ਬਲਾਗ ਪੋਸਟ ਰਾਹੀਂ ਦੱਸਿਆ ਕਿ ਉਨ੍ਹਾਂ ਦਾ ਇਹ ਕਦਮ ਪਹਿਲਾ ਤੋਂ ਮੌਜ਼ੂਦ ਉਨ੍ਹਾਂ ਦੀ ਸੁਰੱਖਿਆ ਪਾਲਿਸੀ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ।

ਪਲੇਟਫਾਰਮ ਖੁਦਕੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਟੈਟ ਨੂੰ ਸਖ਼ਤੀ ਨਾਲ ਹਟਾਉਦਾ ਹੈ ਅਤੇ ਅਜਿਹੀਆਂ ਪੋਸਟਾਂ ਨੂੰ ਬੱਚਿਆਂ ਤੋਂ ਲੁਕਾ ਦਿੰਦਾ ਹੈ, ਚਾਹੇ ਉਹ ਕਿਸੇ ਫਾਲੋ ਕੀਤੇ ਅਕਾਊਂਟ ਤੋਂ ਹੀ ਕਿਉਂ ਨਾ ਹੋਵੇ। ਲੋੜ ਪੈਣ 'ਤੇ ਕੰਪਨੀ ਐਮਰਜੈਂਸੀ ਸੁਵਿਧਾਵਾਂ ਨੂੰ ਵੀ ਅਲਰਟ ਕਰਦੀ ਹੈ। ਇਸ ਤੋਂ ਇਲਾਵਾ, ਕੰਪਨੀ ਆਪਣੇ ਏਆਈ ਸਿਸਟਮ ਵਿੱਚ ਵੀ ਇਸੇ ਤਰ੍ਹਾਂ ਦੇ ਮਾਪਿਆਂ ਨੂੰ ਅਲਰਟ ਜੋੜਨ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਜੇਕਰ ਕੋਈ ਬੱਚਾ ਏਆਈ ਤੋਂ ਖੁਦਖੁਸ਼ੀ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਨਾਲ ਜੁੜੇ ਖਾਸ ਤਰ੍ਹਾਂ ਦੇ ਸਵਾਲ ਕਰੇਗਾ, ਤਾਂ ਉਸ ਮਾਮਲੇ ਵਿੱਚ ਵੀ ਮਾਪਿਆਂ ਨੂੰ ਸੂਚਨਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:-