ਸੂਰਜ ਦਾ ਕੋਰੋਨਾ ਉਸਦੀ ਸਤ੍ਹਾ ਨਾਲੋਂ ਜ਼ਿਆਦਾ ਗਰਮ ਕਿਵੇਂ? Aditya-L1 ਨੇ ਦੱਸਿਆ
ਭਾਰਤੀ ਸੈਟੇਲਾਈਟ Aditya-L1 ਨੇ ਸੂਰਜ ਦੇ ਕੋਰੋਨਾ ਬਾਰੇ ਅਹਿਮ ਜਾਣਕਾਰੀ ਦਿੱਤੀ।

Published : August 16, 2026 at 10:28 AM IST
ਹੈਦਰਾਬਾਦ: ਸੂਰਜ ਹਮੇਸ਼ਾ ਤੋਂ ਹੀ ਪੁਲਾੜ ਵਿਗਿਆਨੀਆਂ ਲਈ ਇੱਕ ਰਾਜ਼ ਰਿਹਾ ਹੈ। ਵਿਗਿਆਨੀ ਲਗਾਤਾਰ ਇਸ 'ਤੇ ਖੋਜ ਕਰ ਰਹੇ ਹਨ ਅਤੇ ਸੋਲਰ ਫਿਜ਼ਿਕਸ ਦੀ ਸਭ ਤੋਂ ਵੱਡੀਆਂ ਪਹੇਲੀਆਂ ਵਿੱਚੋ ਇੱਕ ਸੂਰਜ ਦਾ ਬਾਹਰੀ ਵਾਯੂਮੰਡਲ ਜਾਂ ਕੋਰੋਨਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕ੍ਰੋਮਾ ਸੂਰਜ ਦੀ ਦਿਖਾਈ ਦੇਣ ਵਾਲੀ ਸਤ੍ਹਾਂ ਤੋਂ ਲੱਖਾਂ ਡਿਗਰੀ ਜ਼ਿਆਦਾ ਗਰਮ ਹੁੰਦਾ ਹੈ ਪਰ ਸਵਾਲ ਇਹ ਹੈ ਕਿ ਅਜਿਹਾ ਕਿਉਂ ਹੈ?
ਪਰ ਹੁਣ ਭਾਰਤ ਦੇ Aditya-L1 ਮਿਸ਼ਨ ਤੋਂ ਮਿਲੀ ਨਵੀਂ ਜਾਣਕਾਰੀ ਨੇ ਸ਼ਾਇਦ ਵਿਗਿਆਨੀਆਂ ਨੂੰ ਇਸ ਸਵਾਲ ਦਾ ਜਵਾਬ ਲੱਭਣ ਦੇ ਕਰੀਬ ਪਹੁੰਚਾਇਆ ਹੈ। ਵਿਗਿਆਨੀਆਂ ਨੇ ਪਾਇਆ ਕਿ ਸੂਰਜ ਦੇ ਲਗਾਤਾਰ ਬਦਲਦੇ ਮੈਗਨੇਟਿਕ ਫੀਲਡ ਕੋਰੋਨਾ ਨੂੰ ਇੰਨਾਂ ਗਰਮ ਰੱਖਣ ਲਈ ਜ਼ਰੂਰੀ ਊਰਜਾ ਪ੍ਰਦਾਨ ਕਰ ਸਕਦੇ ਹਨ। IIA ਦੇ ਪ੍ਰੋਫੈਸਰ ਆਰ.ਰਮੇਸ਼ ਦੀ ਅਗਵਾਈ ਵਿੱਚ ਇਸ ਖੋਜ ਨੂੰ ਕੀਤਾ ਗਿਆ, ਜੋ ਕਿ ਐਸਟ੍ਰੋਫਿਜ਼ੀਕਲ ਜਰਨਲ ਲੈਟਰਸ ਵਿੱਚ ਪਬਲਿਸ਼ ਹੋਈ ਹੈ। ਇਸ ਸਟੱਡੀ ਵਿੱਚ ਉਨ੍ਹਾਂ ਦੋ ਅਲੱਗ-ਅਲੱਗ ਪ੍ਰਕਿਰੀਆਵਾਂ ਦੇ ਯੋਗਦਾਨ ਨੂੰ ਵੀ ਮਾਪਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਬਾਰੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਕੋਰੋਨਾ ਨੂੰ ਗਰਮ ਕਰਦੀ ਹੈ।
ਸੂਰਜ ਦਾ ਕੋਰੋਨਾ ਇੰਨਾਂ ਗਰਮ ਕਿਉਂ ਹੈ?
ਖੋਜ ਵਿੱਚ ਪਾਇਆ ਗਿਆ ਹੈ ਕਿ ਸੂਰਜ ਦੇ ਅੰਦਰ ਦਾ ਤਾਪਮਾਨ ਇੱਕ ਲੌਜਿਕਲ ਪੈਟਰਨ ਨੂੰ ਫਾਲੋ ਕਰਦਾ ਹੈ ਪਰ ਜਦੋਂ ਵਿਗਿਆਨੀ ਇਸਦੇ ਬਾਹਰੀ ਮਾਹੌਲ ਦੀ ਜਾਂਚ ਕਰਦੇ ਹਨ, ਤਾਂ ਇੱਥੇ ਸਥਿਤੀ ਬਦਲ ਜਾਂਦੀ ਹੈ। ਸੂਰਜ ਦੇ ਕੋਰ ਦਾ ਤਾਪਮਾਨ ਲਗਭਗ 1.5 ਕਰੋੜ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜਦਕਿ ਇਸਦੀ ਦਿਖਾਈ ਦੇਣ ਵਾਲੀ ਸਤ੍ਹਾਂ ਜਾਂ ਫੋਟੋਸਫੀਅਰ ਦਾ ਤਾਪਮਾਨ ਲਗਭਗ 5,500 ਡਿਗਰੀ ਸੈਲਸੀਅਸ ਹੁੰਦਾ ਹੈ।
ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਰੋਨਾ, ਜੋ ਸਤ੍ਹਾਂ ਤੋਂ ਕਾਫ਼ੀ ਉੱਪਰ ਸਥਿਤ ਹੁੰਦਾ ਹੈ, ਦਾ ਤਾਪਮਾਨ ਲਗਭਗ 20 ਲੱਖ ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਖਾਸ ਤੌਰ 'ਤੇ ਐਕਟਿਵ ਸਮੇਂ ਦੌਰਾਨ ਤਾਪਮਾਨ ਇਸ ਤੋਂ ਵੀ ਕਿਤੇ ਜ਼ਿਆਦਾ ਵੱਧ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਕੋਰੋਨਾ ਹੀਟਿੰਗ ਸਮੱਸਿਆ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਇਹ ਸੋਲਰ ਫਿਜ਼ਿਕਸ ਦੇ ਸਭ ਤੋਂ ਵੱਡੇ ਅਣਸੁਲਝੇ ਸਵਾਲਾਂ ਵਿੱਚੋ ਇੱਕ ਹੈ। ਇਹ ਰਾਜ਼ ਹੋਰ ਵੀ ਗੁੰਝਲਦਾਰ ਉਦੋਂ ਹੋ ਜਾਂਦਾ ਹੈ ਜਦੋਂ ਕੋਰੋਨਾ ਤੋਂ ਲਗਾਤਾਰ ਭਾਰੀ ਮਾਤਰਾ ਵਿੱਚ ਊਰਜਾ ਨਿਕਲਦੀ ਰਹਿੰਦੀ ਹੈ, ਜੋ ਵਿਸਫੋਟਾਂ ਜਿਵੇਂ ਕਿ CME ਅਤੇ ਸੋਲਰ ਫਲੇਅਰਸ ਰਾਹੀਂ ਹੁੰਦੀ ਹੈ।
ਵਿਗਿਆਨੀਆਂ ਦੀ ਮੰਨੀਏ, ਤਾਂ CME ਪੁਲਾੜ ਵਿੱਚ ਮੈਗਨੇਟਸਾਈਜ਼ਡ ਪਲਾਜ਼ਮਾ ਦੇ ਵਿਸ਼ਾਲ ਬੱਦਲ ਛੱਡ ਸਕਦੇ ਹਨ। ਜਦੋਂ ਇਹ ਧਰਤੀ ਵੱਲ ਵਧਦੇ ਹਨ, ਤਾਂ ਇਨ੍ਹਾਂ ਵਿੱਚ ਜੀਓਮੈਗਨੇਟਿਕ ਤੂਫਾਨ ਦਾ ਜਨਮ ਹੋ ਸਕਦਾ ਹੈ, ਜੋ ਸੈਟੇਲਾਈਟ, ਕੰਮਿਊਨੀਕੇਸ਼ਨ ਅਤੇ ਬਿਜਲੀ ਦੇ ਬੁਨਿਆਂਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸੂਰਜ ਦੀ ਗਤੀਵਿਧੀ ਦੇ ਲਗਭਗ 11 ਸਾਲ ਦੇ ਚੱਕਰ ਦੌਰਾਨ ਜਦੋਂ ਸੂਰਜ ਮੁਕਾਬਲਤਨ ਸ਼ਾਂਤ ਹੋ ਜਾਂਦਾ ਹੈ, ਤਾਂ ਉਹ ਹਰ ਦਿਨ ਲਗਭਗ ਦੋ ਤੋਂ ਤਿੰਨ CME ਪੈਂਦਾ ਕਰਦਾ ਹੈ। ਇਹ ਗਿਣਤੀ ਚੱਕਰ ਦੇ ਪੜਾਅ 'ਤੇ 10 ਜਾਂ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ, ਤਾਂ ਫਿਰ ਕੋਰੋਨਾ ਦੀ ਊਰਜਾ ਦੀ ਭਰਪਾਈ ਕਿਵੇਂ ਹੁੰਦੀ ਰਹਿੰਦੀ ਹੈ?
Aditya-L1 ਨੇ ਕੀ ਖੋਜ ਕੀਤੀ?
ਖੋਜਕਾਰਾਂ ਨੇ 5 ਅਗਸਤ 2024 ਨੂੰ ਹੋਏ ਇੱਕ ਬਹੁਤ ਜ਼ਿਆਦਾ ਊਰਜਾ ਵਾਲੇ CME ਦਾ ਅਧਿਐਨ ਕਰਨ ਲਈ Aditya-L1 ਦੇ VELC ਤੋਂ ਮਿਲੀ ਜਾਣਕਾਰੀ ਦਾ ਇਸਤੇਮਾਲ ਕੀਤਾ। ਇਨ੍ਹਾਂ ਜਾਣਕਾਰੀਆਂ ਤੋਂ ਪਤਾ ਲੱਗਿਆ ਕਿ CME ਦੇ ਲਗਭਗ 10 ਘੰਟਿਆਂ ਅੰਦਰ ਉਲਝੀ ਹੋਈ ਮੈਗਨੇਟਿਕ ਫੀਲਡ ਲਾਈਨਾਂ ਮੁੜ-ਕਨੈਕਸ਼ਨ ਰਾਹੀਂ ਆਪਣੀ ਪੁਰਾਣੀ ਸਥਿਤੀ ਵਿੱਚ ਵਾਪਸ ਆ ਗਈਆਂ ਸੀ।
ਇਸ ਤੋਂ ਬਾਅਦ ਖੋਜਕਾਰਾਂ ਨੇ ਇਸ ਗੱਲ ਦਾ ਹਿਸਾਬ ਲਗਾਇਆ ਕਿ ਇਨ੍ਹਾਂ ਦੋ ਤਰੀਕਿਆਂ ਨਾਲ ਕੋਰੋਨਾ ਨੂੰ ਕਿੰਨੀ ਐਨਰਜੀ ਮਿਲਦੀ ਹੈ। ਉਨ੍ਹਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਸੀ। ਸੂਰਜ ਦੀ ਸਤ੍ਹਾਂ ਤੋਂ ਪੈਂਦਾ ਹੋਣ ਵਾਲੀਆਂ ਲਹਿਰਾਂ ਨਾਲ ਐਨਰਜੀ ਦੀ ਲੋੜ ਦਾ ਸਿਰਫ਼ 7 ਫੀਸਦੀ ਹਿੱਸਾ ਹੀ ਪੂਰਾ ਹੁੰਦਾ ਹੈ ਦੂਜੇ ਪਾਸੇ ਮੈਗਨੇਟਿਕ ਫੀਲਡ ਦੇ ਪੁਨਰ-ਸੰਰਚਨਾ ਤੋਂ ਲਗਭਗ 93 ਫੀਸਦੀ ਊਰਜਾ ਮਿਲਦੀ ਹੈ।
ਦੂਜੇ ਪਾਸੇ, ਹੋਰ ਸ਼ਬਦਾਂ ਵਿੱਚ ਕਹੀਏ, ਤਾਂ ਸੂਰਜ ਦੀ ਉਬਲਦੀ ਸਤ੍ਹਾਂ ਤੋਂ ਪੈਂਦਾ ਹੋਣ ਵਾਲੀਆਂ ਲਹਿਰਾਂ ਕੋਰੋਨਾ ਤੱਕ ਊਰਜਾ ਪਹੁੰਚਾਉਂਦੀਆਂ ਹਨ ਪਰ ਸਟੱਡੀ ਤੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਵਿਸਫੋਟਾਂ ਦੌਰਾਨ ਖੋਈ ਹੋਈ ਊਰਜਾ ਦੀ ਭਰਪਾਈ ਕਰਨ ਵਾਲਾ ਮੁੱਖ ਤਰੀਕਾ ਮੈਗਨੇਟਿਕ ਮੁੜ-ਕੰਨੈਕਸ਼ਨ ਹੈ।
IIA ਦੇ ਪ੍ਰੋਫੈਸਰ ਆਰ-ਰਮੇਸ਼ ਨੇ ਕਿਹਾ ਕਿ ਹਾਲਾਂਕਿ, ਸੂਰਜ ਦੀ ਸਤ੍ਹਾਂ 'ਤੇ ਬੁਲਬੁਲੇ ਬਣਨ ਅਤੇ ਉਬਲਣ ਵਰਗੀ ਹਲਚਲ ਤੋਂ ਪੈਂਦਾ ਹੋਣ ਵਾਲੀਆਂ ਲਹਿਰਾਂ ਊਰਜਾ ਬਣਾਉਂਦੀਆਂ ਅਤੇ ਪਹੁੰਚਾਉਂਦੀਆਂ ਹਨ ਪਰ ਉਨ੍ਹਾਂ ਦਾ ਯੋਗਦਾਨ ਬਹੁਤ ਘੱਟ ਹੈ। ਉਹ ਊਰਜਾ ਦੀ ਲੋੜ ਦਾ ਸਿਰਫ਼ 7 ਫੀਸਦੀ ਹਿੱਸਾ ਹੀ ਪੂਰਾ ਕਰਦੀਆਂ ਹਨ। ਬਾਕੀ 93 ਫੀਸਦੀ ਊਰਜਾ ਇਸ ਲਈ ਮਿਲਦੀ ਹੈ, ਕਿਉਂਕਿ ਸੂਰਜ ਖੁਦ ਨੂੰ ਫਿਰ ਤੋਂ ਯੋਜਨਾਬੱਧ ਕਰਦਾ ਹੈ ਅਤੇ ਗੁਆਚੀ ਹੋਈ ਊਰਜਾ ਦੀ ਭਰਪਾਈ ਕਰਦਾ ਹੈ।
ਕਿਉਂ ਜ਼ਰੂਰੀ ਹੈ ਇਹ ਖੋਜ?
ਇਨ੍ਹਾਂ ਨਤੀਜਿਆਂ ਨਾਲ ਕੋਰੋਨਾ ਹੀਟਿੰਗ ਦੀ ਸਮੱਸਿਆ ਦਾ ਹੱਲ ਤਾਂ ਸ਼ਾਇਦ ਨਾ ਮਿਲ ਪਾਏ ਪਰ ਇਹ ਭਵਿੱਖ ਦੀ ਖੋਜ ਲਈ ਇੱਕ ਬੈਂਚਮਾਰਕ ਜ਼ਰੂਰ ਹੋ ਸਕਦੇ ਹਨ ਕਿ ਸੂਰਜ ਦੇ ਵਾਯੂਮੰਡਲ ਵਿੱਚ ਊਰਜਾ ਕਿਵੇਂ ਬਣਦੀ ਹੈ ਅਤੇ ਕਿਵੇਂ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਤੱਕ ਪਹੁੰਚਦੀ ਹੈ।
ਇਹ ਨਿਰੀਖਣ ਇਸ ਲਈ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ Aditya-L1 ਦੀ ਮਦਦ ਨਾਲ ਭਾਰਤੀ ਵਿਗਿਆਨੀ ਪੁਲਾੜ ਤੋਂ ਲਗਾਤਾਰ ਸੂਰਜ ਦੀ ਸਟੱਡੀ ਕਰ ਸਕਦੇ ਹਨ। ਇਸ ਤੋਂ ਅਜਿਹਾ ਡਾਟਾ ਮਿਲਦਾ ਹੈ, ਜਿਸਦਾ ਇਸਤੇਮਾਲ ਉਨ੍ਹਾਂ ਘਟਨਾਵਾਂ ਨੂੰ ਸਮਝਣ ਲਈ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਧਰਤੀ ਤੋਂ ਦੇਖਣਾ ਮੁਸ਼ਕਿਲ ਹੁੰਦਾ ਹੈ।
ਇਹ ਵੀ ਪੜ੍ਹੋ:-

