ਜੀਮੇਲ ਦੇ ਜੇਮਿਨੀ ਯੁੱਗ ਦਾ ਐਲਾਨ, ਮਿਲਣਗੇ ਬਹੁਤ ਸਾਰੇ AI ਫੀਚਰਸ, ਇੱਥੇ ਦੇਖੋ ਲਿਸਟ
ਜੀਮੇਲ ਵਿੱਚ ਹੁਣ ਜੇਮਿਨੀ AI ਨਾਲ ਜੁੜੇ ਕਈ ਨਵੇਂ ਫੀਚਰਸ ਮਿਲਣ ਜਾ ਰਹੇ ਹਨ।

Published : January 9, 2026 at 5:32 PM IST
ਹੈਦਰਾਬਾਦ: ਗੂਗਲ ਨੇ ਜੀਮੇਲ ਜੇਮਿਨੀ ਯੁੱਗ ਦਾ ਐਲਾਨ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਹੁਣ ਗੂਗਲ ਨੇ ਜੀਮੇਲ ਵਿੱਚ ਬਹੁਤ ਸਾਰੇ AI ਫੀਚਰਸ ਨੂੰ ਸ਼ਾਮਲ ਕਰ ਦਿੱਤਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦਾ ਆਪਣਾ AI ਟੂਲ ਯਾਨੀ ਕਿ ਜੇਮਿਨੀ ਆਪਰੇਟ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਹੁਣ ਗੂਗਲ ਦੀ ਜੀਮੇਲ ਸੁਵਿਧਾ ਕਾਫ਼ੀ ਜ਼ਿਆਦਾ ਸਮਾਰਟ ਅਤੇ ਕਈ AI ਫੀਚਰਸ ਨਾਲ ਭਰ ਚੁੱਕੀ ਹੈ। ਗੂਗਲ ਨੇ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਜੇਮਿਨੀ ਯੁੱਗ ਵਾਲੇ ਜੀਮੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲਾਂਕਿ, ਇਸ ਤੋਂ ਪਹਿਲਾ ਵੀ ਦੁਨੀਆ ਭਰ ਦੇ ਯੂਜ਼ਰਸ ਨੂੰ ਜੀਮੇਲ ਵਿੱਚ AI ਸਮਰੀ ਅਤੇ AI ਓਵਰਵਿਊ ਵਰਗੇ AI ਫੀਚਰਸ ਦੀ ਸੁਵਿਧਾ ਮਿਲਣੀ ਸ਼ੁਰੂ ਹੋ ਚੁੱਕੀ ਹੈ।
ਗੂਗਲ ਨੇ ਆਪਣੀ ਅਧਿਕਾਰਿਤ ਬਲੌਗ ਪੋਸਟ ਰਾਹੀਂ ਜੇਮਿਨੀ-ਪਾਵਰਡ ਜੀਮੇਲ ਦਾ ਐਲਾਨ ਕਰਨ ਦੇ ਨਾਲ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਲਗਭਗ 3 ਅਰਬ ਤੋਂ ਵੀ ਜ਼ਿਆਦਾ ਲੋਕ ਜੀਮੇਲ ਦਾ ਇਸਤੇਮਾਲ ਕਰ ਰਹੇ ਹਨ ਪਰ ਉਸ ਵਿੱਚ ਇਮੇਲ ਦਾ ਢੇਰ, ਲੰਬੀ ਗੱਲਬਾਤ ਅਤੇ ਪੁਰਾਣੇ ਮੈਸੇਜਾਂ ਵਿੱਚੋ ਜ਼ਰੂਰੀ ਜਾਣਕਾਰੀ ਲੱਭਣਾ ਹਮੇਸ਼ਾ ਮੁਸ਼ਕਿਲ ਰਿਹਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਜੀਮੇਲ ਨੇ ਹੁਣ AI ਇਨਬਾਕਸ ਪੇਸ਼ ਕੀਤਾ ਹੈ, ਜਿਸਨੂੰ ਗੂਗਲ ਆਪਣੇ AI ਨਾਲ ਪਾਵਰ ਕਰ ਰਿਹਾ ਹੈ।
ਜੀਮੇਲ ਵਿੱਚ ਆਏ ਕਈ AI ਫੀਚਰਸ
AI Overviews: ਗੂਗਲ ਦੇ ਜੀਮੇਲ ਵਿੱਚ ਸਭ ਤੋਂ ਵੱਡਾ ਬਦਲਾਅ AI Overviews ਹੈ। ਇਹ ਫੀਚਰ ਤੁਹਾਡੇ ਇਮੇਲ ਥ੍ਰੈਡ ਨੂੰ ਪੜ੍ਹ ਕੇ ਉਸਦਾ ਇੱਕ ਛੋਟਾ ਸਮਰੀ ਤਿਆਰ ਕਰਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਡੇ ਕੋਲ੍ਹ ਕਾਫ਼ੀ ਲੰਬਾ ਮੇਲ ਆਇਆ ਹੈ, ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਹਨ, ਤਾਂ AI ਓਵਰਵਿਊ ਉਸ ਇਮੇਲ ਤੋਂ ਸਾਰੀਆਂ ਜ਼ਰੂਰੀ ਗੱਲਾਂ ਦੀ ਸਮਰੀ ਤਿਆਰ ਕਰਕੇ ਸਭ ਤੋਂ ਉੱਪਰ ਦਿਖਾ ਦੇਵੇਗਾ। ਇਸ ਨਾਲ ਤੁਹਾਨੂੰ ਪੂਰਾ ਇਮੇਲ ਪੜ੍ਹੇ ਬਿਨ੍ਹਾਂ ਵੀ ਉਸਦੀ ਸਾਰੀਆਂ ਜ਼ਰੂਰੀ ਗੱਲਾਂ ਦਾ ਪਤਾ ਲੱਗ ਜਾਵੇਗਾ।
AI Inbox: ਗੂਗਲ ਨੇ ਆਪਣੇ ਬਲੌਗ ਪੋਸਟ ਰਾਹੀ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੁਣ ਯੂਜ਼ਰਸ ਕਿਵੇਂ ਆਪਣੇ ਜੀਮੇਲ ਵਿੱਚ AI ਫੀਚਰਸ ਦਾ ਇਸਤੇਮਾਲ ਕਰ ਸਕਦੇ ਹਨ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੁਣ ਯੂਜ਼ਰਸ ਨੂੰ ਜੀਮੇਲ ਬਾਕਸ ਵਿੱਚ ਇਨਬਾਕਸ ਦੇ ਠੀਕ ਉੱਪਰ ਅਤੇ ਕੰਪੋਜ਼ ਦੇ ਠੀਕ ਥੱਲੇ ਇੱਕ ਨਵਾਂ ਆਪਸ਼ਨ ਮਿਲੇਗਾ, ਜਿਸਦਾ ਨਾਮ 'AI Inbox' ਹੈ। ਉਸਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਅਜਿਹੇ ਇਮੇਲ ਦਿਖਾਈ ਦੇਣਗੇ, ਜੋ ਕਾਫ਼ੀ ਜ਼ਿਆਦਾ ਜ਼ਰੂਰੀ ਹਨ ਅਤੇ ਜਿਨ੍ਹਾਂ 'ਤੇ ਤੁਹਾਨੂੰ ਤਰੁੰਤ ਧਿਆਨ ਦੇਣ ਦੀ ਲੋੜ ਹੈ। ਏਆਈ ਇਨਬਾਕਸ ਬਿਹਤਰ ਤਰੀਕੇ ਨਾਲ ਤੁਹਾਡੇ ਇਮੇਲ ਨੂੰ ਸ਼੍ਰੇਣੀਬੱਧ ਕਰ ਦੇਵੇਗਾ। ਇਸ ਵਿੱਚ ਤੁਹਾਨੂੰ ਏਆਈ ਦੀ ਮਦਦ ਨਾਲ ਰਿਪਲਾਈ, ਸ਼ਡਿਊਲ, ਰਿਵਿਊ ਕਰਨ ਵਾਲੇ ਕਈ ਆਪਸ਼ਨ ਮਿਲਣਗੇ।
Help me Write: ਹੁਣ ਜੀਮੇਲ ਵਿੱਚ ਤੁਹਾਨੂੰ ਇਮੇਲ ਲਿਖਣ ਲਈ ਹੈਲਪ ਮੀ ਰਾਈਟ ਦਾ ਨਵਾਂ ਏਆਈ ਆਪਸ਼ਨ ਵੀ ਮਿਲੇਗਾ। ਇਸ ਆਪਸ਼ਨ ਰਾਹੀਂ ਜੇਮਿਨੀ ਤੁਹਾਡੇ ਲਈ ਇੱਕ ਵਧੀਆਂ ਇਮੇਲ ਲਿਖ ਕੇ ਦੇਵੇਗਾ। ਤੁਹਾਨੂੰ ਸਿਰਫ਼ ਇੱਕ ਪ੍ਰੋਂਪਟ ਲਿਖਣਾ ਹੋਵੇਗਾ। ਉਸ ਤੋਂ ਬਾਅਦ ਜੇਮਿਨੀ ਤੁਹਾਡਾ ਇਮੇਲ ਲਿਖ ਦੇਵੇਗਾ। ਤੁਸੀਂ ਚਾਹੋ ਤਾਂ ਉਸ ਲਿਖੇ ਹੋਏ ਇਮੇਲ ਵਿੱਚ ਬਦਲਾਅ ਕਰਨ ਲਈ ਵੀ ਬੋਲ ਸਕਦੇ ਹੋ।
ਸਵਾਲ ਵੀ ਪੁੱਛ ਸਕਦੇ: ਤੁਸੀਂ ਜੀਮੇਲ ਵਿੱਚ ਜੇਮਿਨੀ ਤੋਂ ਕੁਝ ਵੀ ਪੁੱਛ ਸਕਦੇ ਹੋ। ਉਦਾਹਰਣ ਦੇ ਤੌਰ 'ਤੇ ਤੁਸੀਂ ਪੁੱਛ ਸਕਦੇ ਹੋ ਕਿ ਸਾਲ 2025 ਦੇ ਮਾਰਚ ਮਹੀਨੇ ਵਿੱਚ ਮੈਂ ਕਿਹੜੀਆਂ ਥਾਵਾਂ 'ਤੇ ਘੁੰਮਣ ਗਿਆ ਸੀ ਅਤੇ ਉੱਥੇ ਦੇ ਰੈਸਟੋਰੈਂਟ ਵਿੱਚ ਕੀ ਖਾਧਾ ਸੀ। ਉਸ ਤੋਂ ਬਾਅਦ ਜੇਮਿਨੀ-ਪਾਵਰਡ ਜੀਮੇਲ ਤੁਹਾਨੂੰ ਇੱਕ ਏਆਈ ਓਵਰਵਿਊ ਦੇ ਨਾਲ ਦੱਸ ਦੇਵੇਗਾ ਕਿ ਉਸ ਮਹੀਨੇ ਤੁਸੀਂ ਕਿੱਥੇ ਗਏ ਸੀ। ਹਾਲਾਂਕਿ, ਇਹ ਸੁਵਿਧਾ ਅਜੇ ਤੱਕ ਸਿਰਫ਼ Google AI Pro ਅਤੇ Ultra ਸਬਸਕ੍ਰਿਪਸ਼ਨ ਯੂਜ਼ਰਸ ਲਈ ਹੀ ਉਪਲਬਧ ਹੈ।
ਜੇਮਿਨੀ ਵਾਲੇ ਜੀਮੇਲ ਦੇ ਨਵੇਂ ਰੂਪ ਵਿੱਚ Help Me Write, Suggested Replies ਅਤੇ Proofread ਵਰਗੀਆਂ ਸੁਵਿਧਾਵਾਂ ਤੁਹਾਨੂੰ ਇਮੇਲ ਲਿਖਣ ਅਤੇ ਸੁਧਾਰਨ ਵਿੱਚ ਮਦਦ ਕਰਨਗੀਆਂ। ਗੂਗਲ ਨੇ ਜੀਮੇਲ ਦੇ ਇਨ੍ਹਾਂ ਸਾਰੇ AI ਫੀਚਰਸ ਵਿੱਚੋ ਜ਼ਿਆਦਾ ਫੀਚਰਸ ਨੂੰ ਯੂਜ਼ਰਸ ਲਈ ਫ੍ਰੀ ਵਿੱਚ ਉਪਲਬਧ ਕਰਵਾਇਆ ਹੈ ਪਰ ਕੁਝ ਐਡਵਾਂਸ ਫੀਚਰਸ ਦੀ ਸੁਵਿਧਾ ਜੇਮੀਨੀ ਦੇ ਪ੍ਰੋ ਅਤੇ ਅਲਟ੍ਰਾ ਸਬਸਕ੍ਰਾਈਬਰਸ ਨੂੰ ਹੀ ਮਿਲੇਗੀ। ਗੂਗਲ ਨੇ ਇਨ੍ਹਾਂ ਸਾਰੇ ਫੀਚਰਸ ਨੂੰ ਸਭ ਤੋਂ ਪਹਿਲਾ ਅਮਰੀਕਾ ਵਿੱਚ ਰੋਲਆਊਟ ਕਰਨਾ ਸ਼ੁਰੂ ਕੀਤਾ ਹੈ ਪਰ ਜਲਦ ਹੀ ਇਸਨੂੰ ਹੋਰ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਵੀ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-

