ETV Bharat / technology

Fitbit ਐਪ ਨੂੰ ਬੰਦ ਕਰਕੇ Google Health ਹੋਇਆ ਲਾਂਚ, ਯੂਜ਼ਰਸ ਨਹੀਂ ਕਰ ਰਹੇ ਪਸੰਦ

ਗੂਗਲ ਨੇ Fitbit ਐਪ ਨੂੰ ਬੰਦ ਕਰਕੇ Google Health ਐਪ ਲਾਂਚ ਕਰ ਦਿੱਤਾ ਹੈ।

GOOGLE HEALTH APP LAUNCH
GOOGLE HEALTH APP LAUNCH (GOOGLE)
author img

By ETV Bharat Tech Team

Published : May 28, 2026 at 10:52 AM IST

3 Min Read
Choose ETV Bharat

ਹੈਦਰਾਬਾਦ: ਜੇਕਰ ਤੁਸੀਂ Fitbit ਐਪ ਦਾ ਇਸਤੇਮਾਲ ਕਰਦੇ ਹੋ ਅਤੇ ਉਸਦਾ ਅਨੁਭਵ ਤੁਹਾਨੂੰ ਵਧੀਆਂ ਲੱਗਦਾ ਹੈ, ਤਾਂ ਇਹ ਖਬਰ ਤੁਹਾਨੂੰ ਉਦਾਸ ਕਰ ਸਕਦੀ ਹੈ। ਗੂਗਲ ਨੇ ਅਧਿਕਾਰਿਤ ਤੌਰ 'ਤੇ Fitbit ਐਪ ਨੂੰ ਬੰਦ ਕਰ ਦਿੱਤਾ ਹੈ ਅਤੇ ਉਸਦੀ ਜਗ੍ਹਾਂ Google Health ਐਪ ਨੂੰ ਲਾਂਚ ਕਰ ਦਿੱਤਾ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਨਵਾਂ ਐਪ ਤੁਹਾਡੀ ਸਿਹਤ ਨਾਲ ਜੁੜੇ ਸਾਰੇ ਡਾਟਾ ਨੂੰ ਇੱਕ ਜਗ੍ਹਾਂ ਇਕੱਠਾ ਕਰੇਗਾ, ਚਾਹੇ ਉਹ ਸਮਾਰਟਵਾਚ ਹੋ, ਸਮਾਰਟ ਸਕੇਲ ਦਾ, ਮੈਡਿਕਲ ਰਿਕਾਰਡ ਦਾ ਜਾਂ MyFitness ਵਰਗੀ ਫੂਡ ਟ੍ਰੈਕਿੰਗ ਐਪ ਦਾ।

ਗੂਗਲ ਨੇ Google Health ਨੂੰ ਲਾਂਚ ਕਰ ਦਿੱਤਾ ਹੈ ਪਰ ਯੂਜ਼ਰਸ ਇਸ ਐਪ ਨੂੰ ਪਸੰਦ ਨਹੀਂ ਕਰ ਰਹੇ ਹਨ। Reddit ਅਤੇ ਗੂਗਲ ਦੇ ਹੈਲਪ ਸੈਂਟਰ 'ਤੇ ਕਈ ਯੂਜ਼ਰਸ ਨੇ ਇਸ ਨਵੇਂ ਐਪ ਦੀ ਸ਼ਿਕਾਇਤ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ,"ਹੋਮ ਸਕ੍ਰੀਨ ਅੱਧੀ ਖਾਲੀ ਰਹਿੰਦੀ ਹੈ, ਕਿਉਕਿ ਸਿਰਫ਼ ਦੋ ਵੱਡੀਆਂ ਟਾਈਲਾਂ ਉਪਲਬਧ ਹਨ।" ਇੱਕ ਯੂਜ਼ਰ ਨੇ ਇਸ ਐਪ ਦੇ UI ਨੂੰ 8 ਸਾਲ ਦੇ ਬੱਚੇ ਵੱਲੋ ਬਣਾਇਆ ਹੋਇਆ ਦੱਸਿਆ।

ਇੱਕ ਹੋਰ ਯੂਜ਼ਰ ਦਾ ਗੁੱਸਾ ਇਸ ਗੱਲ 'ਤੇ ਸੀ ਕਿ ਹਰ ਟੈਬ 'ਤੇ ਪਹਿਲਾ ਏਆਈ ਦੀ ਲੰਬੀ-ਚੌੜੀ ਟਿਪਸ ਪੜ੍ਹਣੀ ਪੈਂਦੀ ਹੈ, ਫਿਰ ਜਾ ਕੇ ਅਸਲੀ ਡਾਟਾ ਦਿਖਾਈ ਦਿੰਦਾ ਹੈ। ਗੂਗਲ ਹੈਲਪ ਸੈਂਟਰ 'ਤੇ ਇੱਕ ਪੋਸਟ ਵਿੱਚ ਸਾਫ਼ ਲਿਖਿਆ ਹੈ ਕਿ,"ਇਹ ਐਪ ਇੱਕ ਵੱਡੀ ਨਿਰਾਸ਼ਾ ਹੈ। ਮੈਨੂੰ ਪੂਰਾ Fitbit ਕਿਵੇਂ ਵਾਪਸ ਮਿਲੇਗਾ?"

Google Health ਦਾ ਸਭ ਤੋਂ ਖਾਸ ਫੀਚਰ

Google Health ਐਪ ਦਾ ਸਭ ਤੋਂ ਵੱਡਾ, ਨਵਾਂ ਅਤੇ ਖਾਸ ਫੀਚਰ AI Health Coach ਹੈ। ਗੂਗਲ ਬਲੌਗ ਮੁਤਾਬਕ, ਗੂਗਲ ਏਆਈ ਹੈਲਥ ਕੋਚ ਤੁਹਾਡੀ ਗੱਲਬਾਤ ਰਾਹੀਂ ਵਰਕਆਊਟ ਪਲਾਨ ਬਣਾਉਣ, ਨੀਂਦ ਦੀ ਜਾਣਕਾਰੀ ਅਪਡੇਟ ਕਰਨ ਅਤੇ ਸਿਹਤ ਨਾਲ ਜੁੜੇ ਸੁਝਾਅ ਦੇਣ ਵਿੱਚ ਮਦਦ ਕਰਦਾ ਹੈ।

ਇਸ ਫੀਚਰ ਦੀ ਕਈ ਯੂਜ਼ਰਸ ਨੇ ਪ੍ਰਸ਼ੰਸਾਂ ਵੀ ਕੀਤੀ ਹੈ। ਇੱਕ ਯੂਜ਼ਰ ਨੇ ਦੱਸਿਆ ਕਿ ਉਸਨੇ ਆਫਿਸ ਜਿਮ ਦੇ ਹਿਸਾਬ ਨਾਲ ਵਰਕਆਊਟ ਪਲਾਨ ਮੰਗਿਆ ਅਤੇ ਨਤੀਜਾ ਸ਼ਾਨਦਾਰ ਰਿਹਾ। ਹਾਲਾਂਕਿ, ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਗੂਗਲ ਇਸ ਏਆਈ ਹੈਲਥ ਕੋਚ ਨੂੰ ਜਬਰਦਸਤੀ ਸੌਂਪ ਰਿਹਾ ਹੈ। ਸਕ੍ਰੀਨ ਦਾ ਇੱਕ ਵੱਡਾ ਹਿੱਸਾ ਇਸ ਏਆਈ ਚੈਟ ਵਿੰਡੋ ਨੇ ਘੇਰ ਰੱਖਿਆ ਹੈ ਅਤੇ ਇਸਨੂੰ ਹਟਾਉਣ ਦਾ ਕੋਈ ਰਾਸਤਾ ਨਹੀਂ ਹੈ। ਹਾਲਾਂਕਿ, ਫੀਚਰ ਪ੍ਰਾਈਵੇਸੀ ਕੰਟਰੋਲ ਵਿੱਚ ਜਾ ਕੇ ਇਸਨੂੰ ਬੰਦ ਜ਼ਰੂਰ ਕੀਤਾ ਜਾ ਸਕਦਾ ਹੈ।

ਡਾਟਾ ਲੱਭਣਾ ਹੋਇਆ ਮੁਸ਼ਕਿਲ

ਪੁਰਾਣੇ Fitbit ਐਪ ਵਿੱਚ ਟੂਡੇ ਪੇਜ ਨੂੰ ਸਕ੍ਰੋਲ ਕਰਨ 'ਤੇ Exercise Days, Steps ਅਤੇ ਬਾਕੀ ਸਭ ਕੁਝ ਸਾਹਮਣੇ ਆ ਜਾਂਦਾ ਸੀ। ਹੁਣ ਗੂਗਲ ਹੈਲਥ ਵਿੱਚ ਰੋਇੰਗ ਜਾਂ ਕਿਸੇ ਹੋਰ ਵਰਕਆਊਟ ਦਾ ਲੌਗ ਦੇਖਣ ਲਈ ਪਹਿਲਾ ਹੈਲਥ ਟੈਬ 'ਤੇ ਜਾਣਾ ਪੈਂਦਾ ਹੈ, ਫਿਰ ਫਿੱਟਨੈੱਸ ਸੈਕਸ਼ਨ ਖੋਲ੍ਹਣਾ ਪੈਂਦਾ ਹੈ ਅਤੇ ਫਿਰ Focus Area ਵਿੱਚ ਜਾਣਾ ਪੈਂਦਾ ਹੈ ਅਤੇ ਫਿਰ Exercise Days ਦਿਖਾਈ ਦਿੰਦਾ ਹੈ। ਜੋ ਕੰਮ ਨਵੇਂ ਐਪ ਵਿੱਚ ਚਾਰ ਸਟੈਪ ਵਿੱਚ ਹੁੰਦਾ ਹੈ, ਓਹੀ ਕੰਮ Fitbit ਐਪ ਵਿੱਚ ਸਿੱਧਾ ਇੱਕ ਸਟੈਪ ਵਿੱਚ ਹੋ ਜਾਂਦਾ ਸੀ। ਇਸ ਤੋਂ ਵੀ ਯੂਜ਼ਰਸ ਪਰੇਸ਼ਾਨ ਹੋ ਰਹੇ ਹਨ। ਜਿਹੜੇ ਯੂਜ਼ਰਸ ਕੋਲ ਗੂਗਲ ਦਾ ਸਪੋਰਟਡ ਵੇਅਰੇਬਲ ਨਹੀਂ ਹੈ, ਉਨਾਂ ਲਈ ਫਿੱਟਨੈੱਸ ਅਤੇ ਸਲਿੱਪ ਦੇ ਦੋ ਵਾਧੂ ਟੈਬ ਵੀ ਨਹੀਂ ਖੁੱਲ੍ਹਦੇ।

ਇਸ ਐਪ ਦੀਆਂ ਖਾਸ ਗੱਲਾਂ

ਗੂਗਲ ਮੁਤਾਬਕ, ਇਸ ਐਪ ਵਿੱਚ Health Connect ਅਤੇ Apple Health ਦੇ ਇੰਟੀਗ੍ਰੇਸ਼ਨ, TCX ਫਾਈਲ ਐਕਸਪੋਰਟ, Google Takeout ਤੋਂ ਪੂਰਾ ਡਾਟਾ ਡਾਊਨਲੋਡ ਕਰਨ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ, ਗੂਗਲ ਨੇ ਯੂਜ਼ਰਸ ਨੂੰ ਵਾਅਦਾ ਕੀਤਾ ਹੈ ਕਿ ਗੂਗਲ ਹੈਲਥ ਦਾ ਡਾਟਾ ਗੂਗਲ ਐਡ ਲਈ ਇਸਤੇਮਾਲ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਗੂਗਲ ਨੇ ਦੱਸਿਆ ਕਿ ਭਵਿੱਖ ਵਿੱਚ ਐਪਲ ਹੈਲਥ ਦੇ ਨਾਲ ਡਾਟਾ ਸ਼ੇਅਰਿੰਗ ਅਤੇ ਮੈਡੀਕਲ ਰਿਕਾਰਡ ਦਾ ਹੋਰ ਦੇਸ਼ਾਂ ਵਿੱਚ ਵਿਸਤਾਰ ਵੀ ਹੋਵੇਗਾ।

ਇਹ ਵੀ ਪੜ੍ਹੋ:-