ETV Bharat / technology

Google ਆਯੋਜਿਤ ਕਰਨ ਜਾ ਰਿਹਾ 'The Android Show', ਜਾਣੋ ਕੀ ਹੋਵੇਗਾ ਖਾਸ?

ਗੂਗਲ ਆਪਣੇ 'The Android Show' ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

THE ANDROID SHOW 2026
THE ANDROID SHOW 2026 (Google)
author img

By ETV Bharat Tech Team

Published : May 6, 2026 at 5:45 PM IST

2 Min Read
Choose ETV Bharat

ਹੈਦਰਾਬਾਦ: ਗੂਗਲ ਨੇ ਆਪਣੇ 'The Android Show' ਦਾ ਐਲਾਨ ਕਰ ਦਿੱਤਾ ਹੈ। The Android Show | I/O Edition 2026 ਦਾ ਦੂਜਾ ਐਡੀਸ਼ਨ 12 ਮਈ ਨੂੰ ਰਾਤ 10:30 ਵਜੇ ਆਯੋਜਿਤ ਕੀਤਾ ਜਾਵੇਗਾ। ਇਹ ਇਵੈਂਟ ਐਂਡਰਾਇਡ ਦੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।

ਗੂਗਲ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਇਵੈਂਟ ਵਿੱਚ ਦਿਖਾਇਆ ਜਾਵੇਗਾ ਕਿ 2026 ਐਂਡਰਾਇਡ ਲਈ ਸਭ ਤੋਂ ਵੱਡੇ ਸਾਲਾਂ ਵਿੱਚੋ ਇੱਕ ਕਿਉਂ ਹੋਵੇਗਾ। ਹਾਲਾਂਕਿ, ਮਾਊਟੇਂਨ ਵਿਊ ਸਥਿਤ ਇਸ ਤਕਨੀਕੀ ਦਿੱਗਜ਼ ਕੰਪਨੀ ਨੇ ਐਂਡਰਾਇਡ 17 ਲਈ ਆਉਣ ਵਾਲੇ ਕਿਸੇ ਵੀ ਫੀਚਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਖਾਸ ਗੱਲ ਇਹ ਹੈ ਕਿ The Android Show | I/O Edition 2026 ਕੰਪਨੀ ਦੇ ਡਿਵੈਲਪਰ ਕਾਨਫਰੰਸ Google I/O 2026 ਤੋਂ ਇੱਕ ਹਫ਼ਤਾ ਪਹਿਲਾ ਆਯੋਜਿਤ ਕੀਤਾ ਜਾਵੇਗਾ। ਇਹ ਕਾਨਫਰੰਸ 19-20 ਮਈ ਨੂੰ ਮਾਊਟੇਂਨ ਵਿਊ, ਕੈਲੀਫੋਰਨੀਆ ਦੇ Shoreline Amphitheatre ਵਿੱਚ ਹੋਵੇਗੀ।

The Android Show | I/O ਐਡੀਸ਼ਨ 2026 ਵਿੱਚ ਕੀ ਹੋ ਸਕਦਾ?

ਆਉਣ ਵਾਲੇ ਐਂਡਰਾਇਡ ਇਵੈਂਟ ਦੀ ਮੁੱਖ ਗੱਲ ਐਂਡਰਾਇਡ 17 ਦਾ ਲਾਂਚ ਹੋਣਾ ਹੈ। ਹਾਲਾਂਕਿ, ਜ਼ਿਆਦਾਤਰ ਸਾਲਾਂ ਦੇ ਉਲਟ ਗੂਗਲ ਨੇ ਆਉਣ ਵਾਲੇ ਐਂਡਰਾਇਡ ਵਰਜ਼ਨ ਦੇ ਡਿਵੈਲਪਮੈਂਟ ਸਾਇਕਲ ਵਿੱਚ ਥੋੜੀ ਦੇਰੀ ਕੀਤੀ ਸੀ। ਐਂਡਰਾਇਡ ਸੈਂਟਰਲ ਦੀ ਰਿਪੋਰਟ ਮੁਤਾਬਕ, ਐਂਡਰਾਇਡ 17 ਦਾ ਪਹਿਲਾ ਬੀਟਾ ਵਰਜ਼ਨ, ਜਿਸਨੂੰ ਸ਼ੁਰੂ ਵਿੱਚ 11 ਫਰਵਰੀ ਨੂੰ ਲਾਂਚ ਕੀਤਾ ਜਾਣਾ ਸੀ, ਉਸਨੂੰ 13 ਫਰਵਰੀ ਤੱਕ ਅੱਗੇ ਵਧਾ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਦੂਜਾ ਬੀਟਾ ਵਰਜ਼ਨ ਆਇਆ, ਜਿਸਨੂੰ ਪਹਿਲੇ ਵਰਜ਼ਨ ਦੇ 13 ਦਿਨਾਂ ਬਾਅਦ 26 ਫਰਵਰੀ ਨੂੰ ਰਿਲੀਜ਼ ਕੀਤਾ ਗਿਆ। ਤੀਜਾ ਬੀਟਾ ਵਰਜ਼ਨ 26 ਮਾਰਚ ਨੂੰ ਲਾਂਚ ਕੀਤਾ ਗਿਆ ਸੀ ਅਤੇ ਚੌਥਾ 16 ਅਪ੍ਰੈਲ ਨੂੰ ਲਾਂਚ ਕੀਤਾ ਗਿਆ। ਐਂਡਰਾਇਡ 17 ਦੇ ਬੀਟਾ ਵਰਜ਼ਨ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਐਂਡਰਾਇਡ ਦੀ ਅਗਲੀ ਜਨਰੇਸ਼ਨ ਸ਼ਾਇਦ ਕੁਝ ਬਿਲਕੁਲ ਨਵਾਂ ਨਹੀਂ ਕਰੇਗੀ ਸਗੋਂ ਇਸਦੀ ਜਗ੍ਹਾਂ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਅਤੇ ਯੂਜ਼ਰਸ ਅਨੁਭਵ ਨੂੰ ਜ਼ਿਆਦਾ ਆਸਾਨ ਬਣਾਉਣ 'ਤੇ ਧਿਆਨ ਦੇਵੇਗੀ।

ਜਦੋਂ ਐਂਡਰਾਇਡ 17 ਦਾ ਫਾਈਨਲ ਵਰਜ਼ਨ ਸਾਰੇ ਯੂਜ਼ਰਸ ਲਈ ਉਪਲਬਧ ਹੋਵੇਗੀ, ਤਾਂ ਉਮੀਦ ਹੈ ਕਿ ਇਹ ਆਗਿਆ ਮੈਨੇਜ ਕਰਨ ਦੇ ਤਰੀਕੇ ਵਿੱਚ ਸੁਧਾਰ ਲਿਆਏਗਾ। ਇਸਦੇ ਨਾਲ ਹੀ, ਨੋਟੀਫਿਕੇਸ਼ਨ ਅਤੇ ਕਵਿੱਕ ਸੈਟਿੰਗਾਂ ਵਿੱਚ ਵੀ ਬਦਲਾਅ ਕਰੇਗਾ। ਇਸ ਅਪਡੇਟ ਵਿੱਚ ਨੋਟੀਫਿਕੇਸ਼ਨ ਰੂਲ ਫੀਚਰ ਵੀ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਨਾਲ ਯੂਜ਼ਰਸ ਖਾਸ ਐਪਾਂ ਅਤੇ ਕੰਟੈਕਟਾਂ ਲਈ ਆਪਣੇ ਹਿਸਾਬ ਨਾਲ ਨਿਯਮ ਬਣਾ ਸਕਣਗੇ।

ਅਗਲੀ ਜਨਰੇਸ਼ਨ ਦਾ ਐਂਡਰਾਇਡ 'ਯੂਨੀਵਰਸਲ ਐਪ ਬਬਲ' ਵੀ ਪੇਸ਼ ਕਰ ਸਕਦਾ ਹੈ, ਜਿਸ ਨਾਲ ਐਪਾਂ ਸਕ੍ਰੀਨ 'ਤੇ ਇੰਟਰੈਕਟਿਵ ਵਿੰਡੋ ਦੀ ਤਰ੍ਹਾਂ ਤੈਰਦੇ ਹੋਏ ਦਿਖਣਗੀਆਂ ਅਤੇ ਮਲਟੀਟਾਸਕਿੰਗ ਵਿੱਚ ਮਦਦ ਕਰਨਗੀਆਂ। ਸਾਫ਼ਟਵੇਅਰ ਦੇ ਬੀਟਾ ਵਰਜ਼ਨ ਨੇ ਵਿਜੇਟਸ ਲਈ ਇੱਕ ਨਵਾਂ 'ਹਬ ਮੋਡ', ਅਲੱਗ-ਅਲੱਗ ਡਿਵਾਈਸਾਂ ਵਿਚਕਾਰ ਬਿਹਤਰ ਅਨੁਕੂਲਤਾ, ਕੰਟੈਕਟਾਂ ਤੱਕ ਐਪ ਦੀ ਪਹੁੰਚ ਲਈ ਪ੍ਰਾਈਵੇਸੀ-ਫੋਕਸਡ ਕੰਟਰੋਲ ਅਤੇ ਇੱਕ ਅਪਡੇਟ ਸਕ੍ਰੀਨ ਰਿਕਾਰਡਿੰਗ ਅਨੁਭਵ ਦੀ ਵੀ ਸ਼ੁਰੂਆਤੀ ਝਲਕ ਦਿੱਤੀ।

ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਐਂਡਰਾਇਡ 17, ChromeOS ਦੇ ਨਾਲ ਹੋਰ ਵੀ ਬਿਹਤਰ ਇੰਟੀਗ੍ਰੇਸ਼ਨ ਲਿਆ ਸਕਦਾ ਹੈ। Android Show | I/O Edition 2026 ਵਿੱਚ Android Auto, Wear OS, Android XR ਅਤੇ Android TV ਲਈ ਭਵਿੱਖ ਦੀ ਦਿਸ਼ਾ ਤੈਅ ਹੋਣ ਦੀ ਉਮੀਦ ਹੈ। ਇਸ ਇਵੈਂਟ ਵਿੱਚ ਗੂਗਲ ਦੀ ਟੀਮ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇ ਸਕਦੀ ਹੈ ਕਿ ਇਹ ਨਵੇਂ ਫੀਚਰਸ ਅਤੇ ਟੂਲ ਡਿਵਾਈਸ 'ਤੇ ਕਦੋਂ ਮਿਲਣੇ ਸ਼ੁਰੂ ਹੋਣਗੇ।

ਇਹ ਵੀ ਪੜ੍ਹੋ:-