ETV Bharat / technology

Google ਦੀ Phone ਐਪ ਵਿੱਚ ਮਿਲੇਗਾ 'Fake Call Detection' ਫੀਚਰ, ਸਕੈਮ ਨੂੰ ਰੋਕਣ 'ਚ ਕਰੇਗਾ ਮਦਦ

ਗੂਗਲ ਨੇ ਇੱਕ 'Fake Call Detection' ਫੀਚਰ ਰੋਲਆਊਟ ਕਰ ਦਿੱਤਾ ਹੈ।

GOOGLE FAKE CALL DETECTION FEATURE
GOOGLE FAKE CALL DETECTION FEATURE (GOOGLE)
author img

By ETV Bharat Tech Team

Published : June 3, 2026 at 3:36 PM IST

3 Min Read
Choose ETV Bharat

ਹੈਦਰਾਬਾਦ: ਗੂਗਲ ਨੇ ਐਂਡਰਾਇਡ ਸਮਾਰਟਫੋਨ ਲਈ ਇੱਕ ਨਵਾਂ ਸੁਰੱਖਿਆ ਫੀਚਰ ਪੇਸ਼ ਕਰ ਦਿੱਤਾ ਹੈ, ਜਿਸਦਾ ਉਗੇਸ਼ ਯੂਜ਼ਰਸ ਨੂੰ ਏਆਈ-ਪਾਵਰਡ ਵਾਇਸ ਕਲੋਨਿੰਗ ਟੂਲ ਦਾ ਇਸਤੇਮਾਲ ਕਰਕੇ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਦੀ ਨਕਲ ਕਰਨ ਵਾਲੇ ਸਕੈਮਰਾਂ ਤੋਂ ਬਚਾਉਣਾ ਹੈ।

ਹਾਲ ਹੀ ਦੇ ਦਿਨਾਂ ਵਿੱਚ ਅਜਿਹੇ ਡੀਪਫੇਕ ਸਕੈਮ ਦੁਨੀਆ ਭਰ ਵਿੱਚ ਧੋਖਾਧੜੀ ਦੇ ਮੁੱਖ ਕਾਰਨਾਂ ਵਿੱਚੋ ਇੱਕ ਬਣ ਕੇ ਉਭਰ ਰਹੇ ਹਨ, ਜਿੱਥੇ ਗਲਤ ਲੋਕ ਨਕਲੀ ਐਮਰਜੇਂਸੀ ਲਈ ਪੈਸੇ ਮੰਗਣ ਲਈ ਕੰਟੈਕਟ ਦੀ ਨਕਲ ਕਰਦੇ ਹਨ। ਇੰਟਰਪੋਲ ਦੇ ਮਾਰਚ 2026 ਦੇ ਗਲੋਬਲ ਫਾਈਨੇਂਸ਼ੀਅਲ ਫ੍ਰੌਡ ਥ੍ਰੇਟ ਐਸਟਮੈਂਟ ਅਨੁਸਾਰ, ਨਕਲ ਕਰਕੇ ਧੋਖਾਧੜੀ ਕਰਨ ਨਾਲ ਦੁਨੀਆ ਭਰ ਵਿੱਚ 400 ਬਿਲੀਅਨ ਡਾਲਰ ਤੋਂ ਜ਼ਿਆਦਾ ਨੁਕਸਾਨ ਹੋਇਆ।

ਏਆਈ ਟੂਲ ਸਕੈਮਰਾਂ ਨੂੰ ਨਾ ਸਿਰਫ਼ ਅਵਾਜ਼ ਸਗੋਂ ਟੋਨ ਵੀ ਕਲੋਨ ਕਰਨ ਦਿੰਦਾ ਹੈ। ਇਸ ਲਈ ਅਜਿਹੇ ਨਕਲੀ ਕਾਲਾਂ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਧੋਖਾਧੜੀ ਦਾ ਇਕੱਲਾ ਸਬੂਤ ਇਹ ਸੀ ਕਿ ਕਾਲ ਕਿਸੇ ਅਣਜਾਣ ਨੰਬਰ ਤੋਂ ਆਉਦੀ ਸੀ ਅਤੇ ਯੂਜ਼ਰਸ ਅਸਲੀ ਹੋਣ ਦੀ ਪੁਸ਼ਟੀ ਕਰਨ ਲਈ ਅਸਲੀ ਕੰਟੈਕਟ ਨੂੰ ਕਾਲ ਕਰ ਸਕਦੇ ਸੀ।

ਪਰ ਸਕੈਮਰਾਂ ਨੇ ਕਾਲਰ ਆਈਡੀ ਵੈਰੀਫਿਕੇਸ਼ਨ ਨੂੰ ਬਾਏਪਾਸ ਕਰਨ ਲਈ ਨਵੇਂ ਤਰੀਕੇ ਅਪਣਾਏ ਹਨ, ਕਿਉਕਿ ਉਹ ਕੰਟੈਕਟ ਦੇ ਫੋਨ ਨੰਬਰ ਦੀ ਨਕਲ ਵੀ ਕਰਦੇ ਹਨ। ਉਹ ਫੋਨ ਨੰਬਰ ਦੀ ਨਕਲ ਕਰਦੇ ਹਨ, ਕਾਲ ਨੂੰ ਇੰਟਰਨੈੱਟ ਆਧਾਰਿਤ ਸਾਫ਼ਟਵੇਅਰ ਰਾਹੀਂ ਰੂਟ ਕਰਦੇ ਹਨ, ਤਾਂਕਿ ਅਜਿਹਾ ਲੱਗੇ ਕਿ ਕਾਲ ਕਿਸੇ ਪਹਿਚਾਣ ਵਾਲੇ ਵਿਅਰਕੀ ਤੋਂ ਆ ਰਹੀ ਹੈ।

ਫਿਰ ਉਹ ਏਆਈ ਡੀਪਫੇਕ ਤਕਨਾਲੋਜੀ ਦਾ ਇਸਤੇਮਾਲ ਕਰਕੇ ਕਿਸੇ ਅਜਿਹੇ ਵਿਅਕਤੀ ਦੀ ਅਵਾਜ਼ ਕੱਢਦੇ ਹਨ, ਜਿਸਨੂੰ ਤੁਸੀਂ ਜਾਣਦੇ ਹੋ, ਜੋ ਇੰਨੀ ਅਸਲੀ ਲੱਗਦੀ ਹੈ ਕਿ ਜ਼ਿਆਦਾਤਰ ਲੋਕ ਭਰੋਸਾ ਕਰ ਲੈਂਦੇ ਹਨ।

'Fake Call Detection' ਫੀਚਰ ਕਿਵੇਂ ਕੰਮ ਕਰਦਾ?

ਇਸ ਖਤਰੇ ਨੂੰ ਹੱਲ ਕਰਨ ਲਈ ਐਂਡਰਾਇਡ ਵਿੱਚ ਹੁਣ ਇੱਕ 'Fake Call Detection' ਸਿਸਟਮ ਆ ਰਿਹਾ ਹੈ, ਜੋ ਸ਼ੱਕੀ ਕਾਲਾਂ ਦਾ ਪਤਾ ਲਗਾਏਗਾ ਅਤੇ ਉਨ੍ਹਾਂ ਨੂੰ ਫਲੈਗ ਕਰੇਗਾ ਜਦੋ ਤੁਸੀਂ ਅਤੇ ਤੁਹਾਡਾ ਕੰਟੈਕਟ ਦੋਨੋਂ ਗੂਗਲ ਦੇ ਅਧਿਕਾਰਿਤ Phone ਐਪ ਦਾ ਇਸਤੇਮਾਲ ਕਰ ਰਹੇ ਹੋ। ਗੂਗਲ ਦਾ ਕਹਿਣਾ ਹੈ ਕਿ ਇਹ ਫੀਚਰ ਬੈਕਗ੍ਰਾਊਂਡ ਵਿੱਚ ਕੰਮ ਕਰਦਾ ਹੈ ਅਤੇ ਡਿਵਾਈਸ ਵਿਚਕਾਰ ਡਿਜੀਟਲ ਹੈਂਡਸ਼ੇਕ ਵਰਗਾ ਹੈ।

ਗੂਗਲ ਨੇ ਦੱਸਿਆ ਕਿ ਜਦੋ ਕੋਈ ਕੰਟੈਕਟ ਤੁਹਾਨੂੰ ਕਾਲ ਕਰਦਾ ਹੈ ਅਤੇ ਤੁਸੀਂ ਦੋਨੋ Phone by Google ਇਸਤੇਮਾਲ ਕਰ ਰਹੇ ਹੁੰਦੇ ਹੋ, ਤਾਂ ਉਨ੍ਹਾਂ ਦਾ ਡਿਵਾਈਸ ਅਸਲੀ ਟਾਈਮ ਵਿੱਚ ਤੁਹਾਡੇ ਡਿਵਾਈਸ 'ਤੇ ਇੱਕ ਸਾਇਲੈਂਟ ਕਨਫਰਮੇਸ਼ਨ ਸਿੰਗਨਲ ਭੇਜਦਾ ਹੈ, ਤਾਂਕਿ ਇਹ ਵੈਰੀਫਾਈ ਕੀਤਾ ਜਾ ਸਕੇ ਕਿ ਕਾਲ ਸਹੀਂ ਹੈ ਅਤੇ ਸੱਚ ਵਿੱਚ ਕੰਟੈਕਟ ਦੇ ਡਿਵਾਈਸ ਤੋਂ ਆ ਰਹੀ ਹੈ।

ਜੇਕਰ ਕੋਈ ਸਕੈਮਰ ਕੰਟੈਕਟ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸ਼ੁਰੂਆਤੀ ਕਨਫਰਮੇਸ਼ਨ ਸਿੰਗਨਲ ਨਹੀਂ ਮਿਲੇਗਾ। ਅਜਿਹੇ ਮਾਮਲੇ ਵਿੱਚ ਰਿਸੀਵਰ ਦਾ ਡਿਵਾਈਸ ਤਰੁੰਤ ਸਿੰਗਨਲ ਨਾ ਹੋਣ ਦਾ ਪਤਾ ਲਗਾ ਲਏਗਾ ਅਤੇ ਮੁੜ ਚੈੱਕ ਕਰਨ ਲਈ ਕੰਟੈਕਟ ਦੇ ਅਸਲੀ ਡਿਵਾਈਸ ਨੂੰ ਪਿੰਗ ਕਰੇਗਾ। ਜੇਕਰ ਅਸਲੀ ਡਿਵਾਈਸ ਜਵਾਬ ਦਿੰਦਾ ਹੈ ਕਿ ਉਹ ਉਸ ਸਮੇਂ ਕਾਲ ਨਹੀਂ ਕਰ ਰਿਹਾ ਹੈ, ਤਾਂ ਰਿਸੀਵਰ ਨੂੰ ਆਪਣੀ ਸਕ੍ਰੀਨ 'ਤੇ ਇੱਕ ਵਾਰਨਿੰਗ ਦਿਖੇਗੀ, ਜਿਸ ਵਿੱਚ ਉਨ੍ਹਾਂ ਨੂੰ ਤਰੁੰਤ ਫੋਟੋ ਹਟਾਉਣ ਦੀ ਸਲਾਹ ਦਿੱਤੀ ਜਾਵੇਗੀ।

ਗੂਗਲ ਦਾ ਮੰਨਣਾ ਹੈ ਕਿ ਇਹ ਸਿਸਟਮ ਯੂਜ਼ਰਸ ਨੂੰ ਅਸਲੀ ਟਾਈਮ ਵਿੱਚ ਡੀਪਫੇਕ ਨਕਲ ਅਤੇ ਕਾਲ ਸਪੂਫਿੰਗ ਦਾ ਸ਼ਿਕਾਰ ਹੋਣ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਡਿਵਾਈਸ ਵਿਚਕਾਰ ਡਿਜੀਟਲ ਹੈਂਡਸ਼ੇਕ ਐਂਡ-ਟੂ-ਐਂਡ ਇਨਕ੍ਰਿਪਟਡ RCS ਤਕਨਾਲੋਜੀ ਰਾਹੀਂ ਹੁੰਦਾ ਹੈ। ਇਸ ਲਈ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਹੈ। ਫਿਰ ਵੀ ਯੂਜ਼ਰਸ ਕੋਲ Phone by Google ਐਪ ਸੈਟਿੰਗ ਵਿੱਚ ਕਿਸੇ ਵੀ ਸਮੇਂ ਇਸ ਫੀਚਰ ਨੂੰ ਡਿਸੇਬਲ ਕਰਨ ਦਾ ਆਪਸ਼ਨ ਹੈ।

ਫੀਚਰ ਦੀ ਉਪਲਬਧਤਾ

ਨਵਾਂ 'Fake Call Detection' ਫੀਚਰ ਇਸ ਮਹੀਨੇ ਐਂਡਰਾਇਡ 12+ ਡਿਵਾਈਸਾਂ ਲਈ Phone by Google ਐਪਲੀਕੇਸ਼ਨ ਵਿੱਚ ਰੋਲਆਊਟ ਹੋ ਰਿਹਾ ਹੈ। ਇਹ ਫੀਚਰ ਸਭ ਤੋਂ ਪਹਿਲਾ ਪਿਕਸਲ ਡਿਵਾਈਸ 'ਤੇ ਆਏਗਾ, ਉਸ ਤੋਂ ਬਾਅਦ ਹੋਰ ਬ੍ਰਾਂਡ ਦੇ ਸਮਾਰਟਫੋਨ 'ਤੇ ਆਏਗਾ।

ਖਾਸ ਗੱਲ ਇਹ ਹੈ ਕਿ Phone by Google ਪਹਿਲਾ ਤੋਂ ਹੀ ਜ਼ਿਆਦਾਤਰ ਐਂਡਰਾਇਡ ਡਿਵਾਈਸ ਲਈ ਡਿਫੌਲਟ ਫੋਨ ਐਪ ਹੈ। ਜੇਕਰ ਤੁਹਾਡਾ ਡਿਵਾਈਸ ਕੋਈ ਦੂਜਾ ਫੋਨ ਐਪ ਇਸਤੇਮਾਲ ਕਰਦਾ ਹੈ, ਤਾਂ ਤੁਸੀਂ ਪਲੇ ਸਟੋਰ ਤੋਂ ਗੂਗਲ ਦਾ ਫੋਨ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ ਅਤੇ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਇਸਨੂੰ ਆਪਣੇ ਡਿਫੌਲਟ ਐਪ ਦੇ ਤੌਰ 'ਤੇ ਸੈੱਟ ਕਰ ਸਕਦੇ ਹੋ।

ਇਹ ਵੀ ਪੜ੍ਹੋ:-